Tuesday, August 18, 2026

National

ਕੋਲਕਾਤਾ ਵਿੱਚ ਅਨੂੰਰੀਤ ਪਾਲ ਕੌਰ ਦਾ ‘ਅਪਰਾਜੀਤਾ 2026’ ਸਨਮਾਨ ਨਾਲ ਸਨਮਾਨ

ਪੰਜਾਬ ਨਿਊਜ਼ ਐਕਸਪ੍ਰੈੱਸ | August 18, 2026 03:36 PM

ਕੋਲਕਾਤਾ, 18 ਅਗਸਤ 2026 (ਹਰਜਿੰਦਰ ਸਿੰਘ ਭੱਟੀ): ਔਰਤ-ਸ਼ਕਤੀ ਨੂੰ ਸਲਾਮ ਕਰਦੇ ਵਿਸ਼ੇਸ਼ ਸਨਮਾਨ ਸਮਾਰੋਹ ‘ਸਨਮਾਰਗ ਅਪਰਾਜੀਤਾ 2026’ ਦਾ ਆਯੋਜਨ ਬੰਗਾਲ ਐਨਰਜੀ ਵੱਲੋਂ ਕੋਲਕਾਤਾ ਦੇ ਜੇ.ਡਬਲਿਊ. ਮੈਰੀਅਟ ਹੋਟਲ ਵਿਖੇ ਕੀਤਾ ਗਿਆ। ਇਸ ਸਮਾਰੋਹ ਦੌਰਾਨ ਦੇਸ਼ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀਆਂ ਸੱਤ ਪ੍ਰਮੁੱਖ ਮਹਿਲਾ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।

ਇਨ੍ਹਾਂ ਸੱਤ ਵਿਸ਼ੇਸ਼ ਸ਼ਖ਼ਸੀਅਤਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਲੋਕ ਸਾਜ਼ ਅਤੇ ਸੰਗੀਤ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀ ਅਨੂੰਰੀਤ ਪਾਲ ਕੌਰ ਨੂੰ ‘ਮਿਊਜ਼ਿਕ ਜਿਊਰੀ ਅਪਰਾਜੀਤਾ 2026’ ਸਨਮਾਨ ਲਈ ਚੁਣਿਆ ਗਿਆ। ਅਨੂੰਰੀਤ ਪਾਲ ਕੌਰ ਰੰਗਕਰਮੀ ਅਤੇ ਅਦਾਕਾਰ ਨਰਿੰਦਰ ਨੀਨਾ ਅਤੇ ਅਦਾਕਾਰਾ ਸੁਖਬੀਰ ਪਾਲ ਦੀ ਸਪੁੱਤਰੀ ਹੈ।

ਅਨੂੰਰੀਤ ਪਾਲ ਕੌਰ ਨੇ ਅਲੋਪ ਹੋ ਰਹੇ ਪੰਜਾਬੀ ਲੋਕ ਸਾਜ਼ ਅਲਗੋਜ਼ੇ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ ਹੈ। ਉਹ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਅਲਗੋਜ਼ਾ ਵਾਦਕ ਮਰਹੂਮ ਉਸਤਾਦ ਕਰਮਜੀਤ ਸਿੰਘ ਬੱਗਾ ਜੀ ਦੀ ਇਕਲੌਤੀ ਚੇਲੀ ਰਹੀ ਹੈ। ਅਲਗੋਜ਼ਾ ਵਾਦਨ ਦੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਨੇ ਨਾ ਸਿਰਫ਼ ਪੰਜਾਬੀ ਲੋਕ ਸਾਜ਼ਾਂ ਦੀ ਵਿਰਾਸਤ ਨੂੰ ਨਵੀਂ ਪਛਾਣ ਦਿੱਤੀ ਹੈ, ਸਗੋਂ ਮਹਿਲਾਵਾਂ ਲਈ ਵੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

ਅਨੂੰਰੀਤ ਪਾਲ ਕੌਰ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ। ਇਸ ਤੋਂ ਇਲਾਵਾ ਉਹ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਪ੍ਰਤਿਸ਼ਠਿਤ ਉਸਤਾਦ ਬਿਸਮਿਲਾਹ ਖ਼ਾਨ ਯੁਵਾ ਪੁਰਸਕਾਰ ਸਮੇਤ ਕਈ ਵੱਕਾਰੀ ਸਨਮਾਨ ਪ੍ਰਾਪਤ ਕਰ ਚੁੱਕੀ ਹੈ।

‘ਅਪਰਾਜੀਤਾ 2026’ ਸਨਮਾਨ ਮਿਲਣ ’ਤੇ ਪੰਜਾਬੀ ਲੋਕ ਸੰਗੀਤ ਅਤੇ ਲੋਕ ਸਾਜ਼ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਨਮਾਨ ਅਨੂੰਰੀਤ ਪਾਲ ਕੌਰ ਦੀ ਨਿੱਜੀ ਪ੍ਰਾਪਤੀ ਦੇ ਨਾਲ-ਨਾਲ ਪੰਜਾਬ ਦੀ ਅਮੀਰ ਲੋਕ ਸੰਗੀਤਕ ਵਿਰਾਸਤ ਅਤੇ ਅਲਗੋਜ਼ਾ ਵਾਦਨ ਦੀ ਪਰੰਪਰਾ ਲਈ ਵੀ ਮਾਣ ਵਾਲੀ ਗੱਲ ਹੈ।

Have something to say? Post your comment

google.com, pub-6021921192250288, DIRECT, f08c47fec0942fa0

National

ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 27 ਅਗਸਤ ਤੋਂ

ਨਕਦੀ ਮਾਮਲੇ ਵਿੱਚ ਹਾਈ ਕੋਰਟ ਦੇ ਜਸਟਿਸ ਵਰਮਾ ਵਿਰੁੱਧ ਦੋਸ਼ ਸਾਬਤ: ਸਬੂਤਾਂ ਨਾਲ ਛੇੜਛਾੜ ਕੀਤੀ ਗਈ - ਜਾਂਚ ਕਮੇਟੀ

ਮਮਤਾ ਬੈਨਰਜੀ ਨੇ ਲਾਏ ਵੱਡੇ ਦੋਸ਼ - ਲੋਕਾਂ ਨੇ ਪੁਲਿਸ ਦੇ ਸਾਹਮਣੇ ਮੇਰੇ 'ਤੇ ਕੀਤਾ ਹਮਲਾ

Gen Z ਅੰਦੋਲਨ ਤੋਂ ਬਾਅਦ ਪਾਰਟੀਆਂ ਆਪਣੀਆਂ ਰਣਨੀਤੀ ਬਦਲਣ ਲੱਗੀਆਂ

ਹਿਮਾਚਲ ਪ੍ਰਦੇਸ਼ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 7 ਮੌਤਾਂ

ਬੰਬੇ ਹਾਈ ਕੋਰਟ ਨੇ 2013 ਦੇ ਬਲਾਤਕਾਰ ਮਾਮਲੇ ਵਿੱਚ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ ਸੁਣਾਈ, ਬਰੀ ਹੋਣ ਦੀ ਸਜ਼ਾ ਪਲਟ ਦਿੱਤੀ

ਮਾਫੀਆ ਡੌਨ ਅਤੀਕ ਅਹਿਮਦ ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ

ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ: ਭਾਰਤ ਵਿੱਚ ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਲੱਗੀ ਪਾਬੰਦੀ

ਵੱਡੀ ਖ਼ਬਰ: ਬਲਾਤਕਾਰ ਮਾਮਲਾ: ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਨੂੰ 10 ਸਾਲ ਦੀ ਸਜ਼ਾ

ਮੈਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਭਾਰਤ ਸਰਕਾਰ ਤੋਂ ਮੰਗੀ ਮੁਆਫ਼ੀ