ਨਵੀਂ ਦਿੱਲੀ: ਵਿਦੇਸ਼ ਮੰਤਰਾਲੇ (MEA) ਨੇ ‘ਪਾਸਪੋਰਟ (ਸੋਧ) ਨਿਯਮ, 2026’ ਅਧਿਸੂਚਿਤ ਕੀਤੇ ਹਨ। ਇਨ੍ਹਾਂ ਤਹਿਤ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਦੀ ਵੈਧਤਾ ਅਤੇ ਪਾਸਪੋਰਟ ਸੇਵਾਵਾਂ ਦੀ ਫੀਸ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ 15 ਸਤੰਬਰ ਨੂੰ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਲਾਗੂ ਹੋ ਗਏ ਹਨ।
15 ਸਾਲ ਤੋਂ ਘੱਟ ਬੱਚਿਆਂ ਦੇ ਪਾਸਪੋਰਟ ਦੀ ਵੈਧਤਾ
ਨਵੇਂ ਨਿਯਮਾਂ ਤਹਿਤ 15 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜਾਰੀ ਕੀਤਾ ਗਿਆ ਆਮ 36 ਪੰਨਿਆਂ ਦਾ ਪਾਸਪੋਰਟ 5 ਸਾਲਾਂ ਲਈ ਜਾਂ ਬੱਚੇ ਦੇ 18 ਸਾਲ ਦੇ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਵੈਧ ਰਹੇਗਾ।
ਪਾਸਪੋਰਟ ਦੀ ਫੀਸ ਵਿੱਚ ਵਾਧਾ
ਪਾਸਪੋਰਟ ਸੇਵਾਵਾਂ ਦੀਆਂ ਨਵੀਆਂ ਦਰਾਂ 1 ਜੁਲਾਈ 2026 ਤੋਂ ਲਾਗੂ ਹੋ ਚੁੱਕੀਆਂ ਹਨ। ਇਹ ਵਾਧਾ ਨਵੇਂ ਪਾਸਪੋਰਟ, ਰੀਨਿਊਅਲ, ਤਤਕਾਲ ਸੇਵਾ, ਗੁੰਮ ਜਾਂ ਖਰਾਬ ਪਾਸਪੋਰਟ ਦੀ ਥਾਂ ਨਵਾਂ ਪਾਸਪੋਰਟ ਅਤੇ ਪੁਲੀਸ ਕਲੀਅਰੈਂਸ ਸਰਟੀਫਿਕੇਟ (PCC) ਸਮੇਤ ਵੱਖ-ਵੱਖ ਸੇਵਾਵਾਂ ’ਤੇ ਲਾਗੂ ਹੈ।
ਬਾਲਗਾਂ ਲਈ ਆਮ ਪਾਸਪੋਰਟ:
36 ਪੰਨੇ: ₹1, 500 ਤੋਂ ਵਧ ਕੇ ₹2, 500
60 ਪੰਨੇ: ₹2, 000 ਤੋਂ ਵਧ ਕੇ ₹3, 500
ਤਤਕਾਲ ਪਾਸਪੋਰਟ:
36 ਪੰਨੇ: ₹3, 500 ਤੋਂ ਵਧ ਕੇ ₹5, 000
60 ਪੰਨੇ: ₹4, 000 ਤੋਂ ਵਧ ਕੇ ₹6, 000
ਤਤਕਾਲ ਪਾਸਪੋਰਟ ਰਿਪਲੇਸਮੈਂਟ: ₹5, 500 ਤੋਂ ਵਧ ਕੇ ₹8, 500
ਨਾਬਾਲਗਾਂ ਲਈ:
ਆਮ 36 ਪੰਨਿਆਂ ਦਾ ਨਵਾਂ/ਰੀ-ਇਸ਼ੂ ਪਾਸਪੋਰਟ: ₹1, 000 ਤੋਂ ਵਧ ਕੇ ₹1, 750
ਤਤਕਾਲ ਪਾਸਪੋਰਟ: ₹3, 000
ਇਨ੍ਹਾਂ ਨੂੰ ਮਿਲਦੀ ਰਹੇਗੀ 10% ਛੋਟ
8 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਵੱਲੋਂ ਕੀਤੀਆਂ ਨਵੀਆਂ ਪਾਸਪੋਰਟ ਅਰਜ਼ੀਆਂ ’ਤੇ 10% ਫੀਸ ਛੋਟ ਜਾਰੀ ਰਹੇਗੀ। ਹਾਲਾਂਕਿ ਇਹ ਛੋਟ ਪਾਸਪੋਰਟ ਰੀ-ਇਸ਼ੂ ਕਰਵਾਉਣ ਦੇ ਮਾਮਲਿਆਂ ਵਿੱਚ ਲਾਗੂ ਨਹੀਂ ਹੋਵੇਗੀ।
ਨਵੇਂ ਨਿਯਮਾਂ ਤਹਿਤ ਪਾਸਪੋਰਟ ਅਰਜ਼ੀਆਂ ਦੀ ਫੀਸ ਹੁਣ ‘ਪਾਸਪੋਰਟ ਨਿਯਮ, 1980’ ਦੇ ਸ਼ਡਿਊਲ IV ਵਿੱਚ ਨਿਰਧਾਰਤ ਸੋਧੀਆਂ ਦਰਾਂ ਅਨੁਸਾਰ ਲਈ ਜਾਵੇਗੀ।