Friday, September 18, 2026
ਤਾਜਾ ਖਬਰਾਂ
ਗੁਲਜਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਰਨ ਚੁੱਗ, ਇਨਸਾਫ ਲਈ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਪਹਿਲੀ ਵਰ੍ਹੇਗੰਢ ਮੌਕੇ ਲੀਲਾ ਭਵਨ ਚੌਕ ਵਿਖੇ ਜਾਗਰੂਕਤਾ ਮੁਹਿੰਮਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਦਾ ਕੀਤਾ ਗਠਨਕਾਮਰੇਡ ਗੁਰਦੇਵ ਸਿੰਘ, ਬਜ਼ੁਰਗ ਮਾਰਕਸਵਾਦੀ-ਲੈਨਿਨਵਾਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ, ਦਾ 85 ਸਾਲ ਦੀ ਉਮਰ ਵਿੱਚ ਬਰੈਂਪਟਨ ਵਿੱਚ ਦੇਹਾਂਤ ਹੋ ਗਿਆਲੁਧਿਆਣਾ ਵਿੱਚ ਗੋਲੀਬਾਰੀ ਦੀ ਵੱਡੀ ਸਾਜ਼ਿਸ਼ ਨਾਕਾਮ; ਜਵਾਬੀ ਕਾਰਵਾਈ 'ਚ ਡੋਨੀ ਬੱਲ ਗਿਰੋਹ ਦੇ ਦੋ ਹਥਿਆਰਬੰਦ ਹਮਲਾਵਰ ਢੇਰ*ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨ

National

ਹਰਿਆਣਾ ਵਿੱਚ ਡਿਜੀਟਲ ਕਨੈਕਟੀਵਿਟੀ ਨੂੰ ਮਿਲੀ ਰਫ਼ਤਾਰ, ਭਾਰਤਨੈੱਟ ਨਾਲ ਜੁੜੀਆਂ 5154 ਗ੍ਰਾਮ ਪੰਚਾਇਤਾਂ

ਪੰਜਾਬ ਨਿਊਜ਼ ਐਕਸਪ੍ਰੈੱਸ | September 18, 2026 03:40 PM

- ਮੁੱਖ ਸਕੱਤਰ ਨੇ ਕੀਤੀ ਰਾਜ ਬ੍ਰੌਡਬੈਂਡ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ
- 150 ਕਰੋੜ ਰੁਪਏ ਦੇ ਪ੍ਰੋਤਸਾਹਨ ਨਾਲ ਜੁੜੇ ਦੂਰਸੰਚਾਰ ਸੁਧਾਰਾਂ ਦੀ ਸਮੀਖਿਆ

ਚੰਡੀਗੜ੍ਹ, 18 ਸਤੰਬਰ - ਹਰਿਆਣਾ ਨੇ ਪੇਂਡੂ ਖੇਤਰਾਂ ਵਿੱਚ ਡਿਜੀਟਲ ਕਨੈਕਟੀਵਿਟੀ ਅਤੇ ਦੂਰਸੰਚਾਰ ਢਾਂਚੇ ਦੇ ਵਿਸਥਾਰ ਦੀ ਦਿਸ਼ਾ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਸੂਬੇ ਦੀਆਂ 6, 222 ਗ੍ਰਾਮ ਪੰਚਾਇਤਾਂ ਵਿੱਚੋਂ 5, 154 ਯਾਨੀ 82.84 ਫੀਸਦੀ ਗ੍ਰਾਮ ਪੰਚਾਇਤਾਂ ਭਾਰਤਨੇਟ ਦੇ ਦਾਇਰੇ ਵਿੱਚ ਆ ਚੁੱਕੀਆਂ ਹਨ ਅਤੇ 45, 130 ਫਾਈਬਰ ਟੂ ਦਾ ਹੋਮ (ਐੱਫ.ਟੀ.ਟੀ.ਐੱਚ.) ਕੁਨੈਕਸ਼ਨ ਕਾਰਜਸ਼ੀਲ ਹਨ।

ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਰਾਜ ਬ੍ਰੌਡਬੈਂਡ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਾਰਤਨੇਟ, ਰਾਈਟ ਆਫ਼ ਵੇਅ (ਆਰ.ਓ.ਡਬਲਿਊ) ਨਿਯਮ, 2024, 5ਜੀ ਨੈੱਟਵਰਕ ਦੇ ਵਿਸਥਾਰ ਅਤੇ ਦੂਰਸੰਚਾਰ ਪ੍ਰੋਜੈਕਟਾਂ ਦੀ ਪ੍ਰਵਾਨਗੀ ਪ੍ਰਕਿਰਿਆ ਨਾਲ ਜੁੜੇ ਵੱਖ-ਵੱਖ ਉਪਰਾਲਿਆਂ ਦੀ ਸਮੀਖਿਆ ਕੀਤੀ।

ਵਿੱਤੀ ਸਾਲ 2026-27 ਲਈ ਰਾਜਾਂ ਨੂੰ ਪੂੰਜੀ ਨਿਵੇਸ਼ ਲਈ ਵਿਸ਼ੇਸ਼ ਸਹਾਇਤਾ ਯੋਜਨਾ (ਐੱਸ.ਏ.ਐੱਸ.ਸੀ.ਆਈ.) ਦੇ ਭਾਗ-ਛੇ ਤਹਿਤ ਰਾਜ ਲਈ 150 ਕਰੋੜ ਰੁਪਏ ਦਾ ਪ੍ਰੋਤਸਾਹਨ ਨਿਰਧਾਰਤ ਕੀਤਾ ਗਿਆ ਹੈ। ਇਹ ਪ੍ਰੋਤਸਾਹਨ ਦੂਰਸੰਚਾਰ ਖੇਤਰ ਵਿੱਚ ਛੇ ਸੁਧਾਰ ਟੀਚਿਆਂ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਸੂਬੇ ਨੇ ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਟੀਚਾ ਪਹਿਲਾਂ ਹੀ ਹਾਸਲ ਕਰ ਲਿਆ ਹੈ। 31 ਮਾਰਚ, 2026 ਤੱਕ ਲੰਬਿਤ ਸਾਰੇ ਆਰ.ਓ.ਡਬਲਿਊ ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਿਸ ਨਾਲ ਵੱਧ ਤੋਂ ਵੱਧ 22.5 ਕਰੋੜ ਰੁਪਏ ਦੇ ਪ੍ਰੋਤਸਾਹਨ ਦੀ ਵਿਵਸਥਾ ਹੈ।

150 ਕਰੋੜ ਰੁਪਏ ਦੇ ਪ੍ਰੋਤਸਾਹਨ ਪੈਕੇਜ ਵਿੱਚ ਆਰ.ਓ.ਡਬਲਿਊ ਨਿਯਮਾਂ ਦੇ ਲਾਗੂਕਰਨ ਸੰਬੰਧੀ ਹੁਕਮਾਂ ਲਈ 45 ਕਰੋੜ ਰੁਪਏ, ਰਾਜ ਆਰ.ਓ.ਡਬਲਿਊ. ਪੋਰਟਲ ਲਈ 22.5 ਕਰੋੜ ਰੁਪਏ, ਪੁਰਾਣੀਆਂ ਲੰਬਿਤ ਅਰਜ਼ੀਆਂ ਦੇ ਨਿਪਟਾਰੇ ਲਈ ਵੱਧ ਤੋਂ ਵੱਧ 22.5 ਕਰੋੜ ਰੁਪਏ, ਔਸਤ ਨਿਪਟਾਰਾ ਮਿਆਦ ਨੂੰ 45 ਦਿਨ ਜਾਂ ਇਸ ਤੋਂ ਘੱਟ ਕਰਨ ਲਈ 7.5 ਕਰੋੜ ਰੁਪਏ, ਭਾਰਤਨੇਟ ਪਾਲਣਾ ਲਈ 37.5 ਕਰੋੜ ਰੁਪਏ ਅਤੇ ਬਿਜਲੀ ਖੇਤਰ ਨਾਲ ਜੁੜੀਆਂ ਲੋੜਾਂ ਦੀ ਪਾਲਣਾ ਲਈ 15 ਕਰੋੜ ਰੁਪਏ ਨਿਰਧਾਰਤ ਹਨ।

ਸ਼੍ਰੀ ਰਸਤੋਗੀ ਨੇ ਸਬੰਧਤ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਉਂਦੇ ਹੋਏ ਬਾਕੀ ਸੁਧਾਰ ਟੀਚਿਆਂ ਨੂੰ ਨਿਰਧਾਰਤ ਸਮਾਂ-ਸੀਮਾ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੂਰਸੰਚਾਰ ਪ੍ਰੋਜੈਕਟਾਂ ਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਬਣਾਉਣ ਅਤੇ ਉਪਲਬਧ ਪ੍ਰੋਤਸਾਹਨ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਲਗਾਤਾਰ ਨਿਗਰਾਨੀ 'ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਸੋਧੇ ਹੋਏ ਭਾਰਤਨੇਟ ਪ੍ਰੋਗਰਾਮ ਦੀ ਪ੍ਰਗਤੀ ਦੀ ਵੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀਆਂ 6, 222 ਗ੍ਰਾਮ ਪੰਚਾਇਤਾਂ ਵਿੱਚੋਂ 5, 154 ਨੂੰ ਭਾਰਤਨੇਟ ਤਹਿਤ ਕਵਰ ਕੀਤਾ ਜਾ ਚੁੱਕਾ ਹੈ, ਜਦੋਂ ਕਿ 1, 068 ਗ੍ਰਾਮ ਪੰਚਾਇਤਾਂ ਬਾਕੀ ਹਨ। ਇਸੇ ਤਰ੍ਹਾਂ, ਨਿਰਧਾਰਤ 62, 220 ਐੱਫ.ਟੀ.ਟੀ.ਐੱਚ. ਕਨੈਕਸ਼ਨਾਂ ਵਿੱਚੋਂ 45, 130 ਯਾਨੀ 72.53 ਫੀਸਦੀ ਕਨੈਕਸ਼ਨ ਕਾਰਜਸ਼ੀਲ ਹਨ।

ਭਾਰਤਨੇਟ ਦੇ ਵਿਸਥਾਰ ਨੂੰ ਗਤੀ ਦੇਣ ਲਈ ਗ੍ਰਾਮ ਪੰਚਾਇਤਾਂ ਵਿੱਚ ਉਪਕਰਣ ਸਥਾਪਤ ਕਰਨ ਵਾਸਤੇ ਸੁਰੱਖਿਅਤ ਸਥਾਨ ਮੁਹੱਈਆ ਕਰਵਾਉਣ, ਬਿਜਲੀ ਕੁਨੈਕਸ਼ਨ ਲਈ ਇਕੱਲੇ ਸਾਂਝੇ ਅਰਜ਼ੀ ਫਾਰਮ, ਸੰਕਲਿਤ ਬਿਲਿੰਗ ਪ੍ਰਣਾਲੀ ਅਤੇ ਸਮਾਰਟ ਮੀਟਰ ਲਗਾਉਣ ਵਰਗੇ ਉਪਾਵਾਂ 'ਤੇ ਵੀ ਚਰਚਾ ਕੀਤੀ ਗਈ।

ਸੂਬੇ ਨੇ ਦੂਰਸੰਚਾਰ ਢਾਂਚੇ ਨਾਲ ਜੁੜੀ ਪ੍ਰਵਾਨਗੀ ਪ੍ਰਕਿਰਿਆ ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ਵਿੱਚ ਵੀ ਕਦਮ ਚੁੱਕੇ ਹਨ। ਹਰਿਆਣਾ ਨੇ ਇਨਵੈਸਟ ਹਰਿਆਣਾ ਪੋਰਟਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਇਸ ਨੂੰ ਆਰ.ਓ.ਡਬਲਿਊ ਨਿਯਮ, 2024 ਅਤੇ ਭਾਰਤਨੇਟ ਦੀਆਂ ਲੋੜਾਂ ਦੇ ਅਨੁਕੂਲ ਉੱਨਤ ਕੀਤਾ ਗਿਆ ਹੈ। ਮੁੱਖ ਸਕੱਤਰ ਨੇ ਆਰ.ਓ.ਡਬਲਿਊ ਅਰਜ਼ੀਆਂ ਦੀ ਔਸਤ ਨਿਪਟਾਰਾ ਮਿਆਦ 45 ਦਿਨ ਜਾਂ ਇਸ ਤੋਂ ਘੱਟ ਕਰਨ ਲਈ ਲੋੜੀਂਦੇ ਕਦਮ ਤੇਜ਼ੀ ਨਾਲ ਚੁੱਕਣ ਦੇ ਨਿਰਦੇਸ਼ ਦਿੱਤੇ।

ਮੀਟਿੰਗ ਵਿੱਚ ਡਿਪਟੀ ਕਮਿਸ਼ਨਰਾਂ ਦੀ ਪ੍ਰਧਾਨਗੀ ਵਾਲੀਆਂ ਜ਼ਿਲ੍ਹਾ ਪੱਧਰੀ ਦੂਰਸੰਚਾਰ ਕਮੇਟੀਆਂ ਨੂੰ ਹੋਰ ਜ਼ਿਆਦਾ ਸਰਗਰਮ ਬਣਾਉਣ 'ਤੇ ਵੀ ਚਰਚਾ ਕੀਤੀ ਗਈ। ਇਨ੍ਹਾਂ ਕਮੇਟੀਆਂ ਦੀਆਂ ਨਿਯਮਤ ਤਿਮਾਹੀ ਮੀਟਿੰਗਾਂ ਆਯੋਜਿਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ, ਤਾਂ ਜੋ ਜ਼ਿਲ੍ਹਿਆਂ ਵਿੱਚ ਆਰ.ਓ.ਡਬਲਿਊ ਅਰਜ਼ੀਆਂ ਅਤੇ ਦੂਰਸੰਚਾਰ ਢਾਂਚੇ ਨਾਲ ਜੁੜੇ ਮਾਮਲਿਆਂ ਦਾ ਸਥਾਨਕ ਪੱਧਰ 'ਤੇ ਜਲਦੀ ਹੱਲ ਯਕੀਨੀ ਬਣਾਇਆ ਜਾ ਸਕੇ।

ਭੂਮੀਗਤ ਦੂਰਸੰਚਾਰ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਪੁਟਾਈ (ਖੁਦਾਈ) ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ 'ਕਾਲ ਬਿਫੋਰ ਯੂ ਡਿਗ' (ਖੁਦਾਈ ਕਰਨ ਤੋਂ ਪਹਿਲਾਂ ਕਾਲ ਕਰੋ) ਪ੍ਰਣਾਲੀ ਦੀ ਵਿਆਪਕ ਵਰਤੋਂ 'ਤੇ ਵੀ ਜ਼ੋਰ ਦਿੱਤਾ ਗਿਆ। ਮੌਜੂਦਾ ਸਮੇਂ ਵਿੱਚ ਹਰਿਆਣਾ ਦੇ ਵੱਖ-ਵੱਖ ਵਿਭਾਗਾਂ ਦੇ 1, 204 ਉਪਭੋਗਤਾ ਇਸ ਪ੍ਰਣਾਲੀ 'ਤੇ ਰਜਿਸਟਰਡ ਹਨ।

ਕਮੇਟੀ ਨੇ ਸਰਕਾਰੀ ਇਮਾਰਤਾਂ ਅਤੇ ਹੋਰ ਢੁਕਵੀਆਂ ਸਰਕਾਰੀ ਜਾਇਦਾਦਾਂ 'ਤੇ 5ਜੀ ਸਮਾਲ ਸੈੱਲ, ਰੂਫਟੌਪ ਸਾਈਟ, ਪੋਲ ਅਤੇ ਫਾਈਬਰ ਨੈੱਟਵਰਕ ਦੇ ਵਿਸਥਾਰ ਨੂੰ ਸੁਵਿਧਾਜਨਕ ਬਣਾਉਣ ਦੇ ਉਪਾਵਾਂ 'ਤੇ ਵੀ ਵਿਚਾਰ ਕੀਤਾ। ਇਸ ਤੋਂ ਇਲਾਵਾ, ਦੂਰਸੰਚਾਰ ਟਾਵਰਾਂ 'ਤੇ ਸਮਾਰਟ ਮੀਟਰ ਲਗਾਉਣ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਸਮਾਰਟ ਮੀਟਰਾਂ ਨਾਲ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਲਈ ਹਰੀ ਊਰਜਾ ਦੀ ਮੁਫ਼ਤ ਪਹੁੰਚ ਨੂੰ ਸੁਖਾਲਾ ਬਣਾਉਣ ਦੇ ਨਾਲ-ਨਾਲ ਸੋਧੇ ਹੋਏ ਭਾਰਤਨੇਟ ਪ੍ਰੋਗਰਾਮ ਤਹਿਤ ਗ੍ਰਾਮ ਪੰਚਾਇਤਾਂ ਵਿੱਚ ਬਿਜਲੀ ਦੀ ਖਪਤ ਅਤੇ ਬਿਲਿੰਗ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਵੀ ਸਹਾਇਤਾ ਮਿਲੇਗੀ।

ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਅਤੇ ਖੇਤਰੀ ਅਧਿਕਾਰੀਆਂ ਨੂੰ ਨਿਰਧਾਰਤ ਟੀਚਿਆਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ, ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਨਿਰਦੇਸ਼ ਦਿੰਦਿਆਂ ਹਰਿਆਣਾ ਦੇ ਡਿਜੀਟਲ ਅਤੇ ਦੂਰਸੰਚਾਰ ਢਾਂਚੇ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਲੋਕ ਨਿਰਮਾਣ (ਭਵਨ ਅਤੇ ਸੜਕ) ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਅਪੂਰਵ ਕੁਮਾਰ ਸਿੰਘ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਜੇਂਦਰ ਕੁਮਾਰ, ਨਾਗਰਿਕ ਸਾਧਨ ਸੂਚਨਾ ਵਿਭਾਗ (ਕ੍ਰਿਡ) ਦੇ ਕਮਿਸ਼ਨਰ ਅਤੇ ਸਕੱਤਰ ਸ਼੍ਰੀ ਜੇ. ਗਣੇਸ਼ਨ ਅਤੇ ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ ਦੇ ਡਾਇਰੈਕਟਰ ਸ਼੍ਰੀ ਸਮਵਰਤਕ ਸਿੰਘ ਖੰਗਵਾਲ ਵੀ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

National

ਭਾਰਤ 'ਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਸਪੋਰਟ ਨਿਯਮਾਂ ਵਿੱਚ ਬਦਲਾਅ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕਰੇਗਾ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ : ਐਨਐਚਆਰਸੀ ਸਪੈਸ਼ਲ ਮਾਨੀਟਰ ਬਾਲ ਕ੍ਰਿਸ਼ਨ ਗੋਇਲ

ਝੀਰਮ ਘਾਟੀ ਕਤਲੇਆਮ ਮਾਮਲੇ ’ਚ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 13 ਸਾਲ ਬਾਅਦ ਆਇਆ ਫੈਸਲਾ

ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਅੱਤਵਾਦੀ ਸੰਗਠਨ ਐਲਾਨਿਆ

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ, ਇਕੱਠੇ ਕੀਤਾ ਨਾਸ਼ਤਾ

BRICS ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਅੱਤਵਾਦੀ ਫੰਡਿੰਗ ਰੋਕਣ ’ਤੇ ਜ਼ੋਰ

ਅਮਰੀਕਾ-ਈਰਾਨ ਜੰਗ ਦਰਮਿਆਨ ਈਰਾਨੀ ਰਾਸ਼ਟਰਪਤੀ BRICS Summit ਲਈ ਪਹੁੰਚੇ ਭਾਰਤ

BRICS ਸੰਮੇਲਨ ’ਚ ਸ਼ੀ ਜਿਨਪਿੰਗ ਤੇ ਪੁਤਿਨ ਦੋਵੇਂ ਆਉਣਗੇ ਭਾਰਤ

ਦੁਨੀਆ ਦੇ ਨਵੇਂ ਨਕਸ਼ੇ ’ਤੇ ਭਾਰਤ ਨੇ ਜਤਾਇਆ ਵਿਰੋਧ

ਮੱਧ ਪ੍ਰਦੇਸ਼ ਜ਼ਹਿਰੀਲੀ ਸ਼ਰਾਬ ਕਾਂਡ, 3 ਆਬਕਾਰੀ ਅਫਸਰ ਸਸਪੈਂਡ: ਹੁਣ ਤੱਕ 11 ਮੌਤਾਂ