ਚੰਡੀਗੜ੍ਹ, 19 ਅਕਤੂਬਰ - ਹਰਿਆਣਾ ਸਰਕਾਰ ਨੇ ਦੋ ਐਚ.ਸੀ.ਐਸ. (HCS) ਅਧਿਕਾਰੀਆਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਹਨ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਾਲ 2011 ਬੈਚ ਦੇ ਐਚ.ਸੀ.ਐਸ. ਅਧਿਕਾਰੀ ਸ੍ਰੀ ਗੌਰਵ ਕੁਮਾਰ ਅਤੇ ਸਾਲ 2013 ਬੈਚ ਦੇ ਅਧਿਕਾਰੀ ਪ੍ਰਦੀਪ ਅਹਲਾਵਤ-1 ਦੀਆਂ ਸੇਵਾਵਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਂਪੀਆਂ ਗਈਆਂ ਹਨ।
ਗੌਰਵ ਕੁਮਾਰ ਇਸ ਸਮੇਂ ਰਾਜ ਚੋਣ ਕਮਿਸ਼ਨ, ਹਰਿਆਣਾ ਵਿੱਚ ਸਕੱਤਰ ਜਦੋਂ ਕਿ ਪ੍ਰਦੀਪ ਅਹਲਾਵਤ ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਵਿੱਚ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਵਜੋਂ ਕੰਮ ਕਰ ਰਹੇ ਹਨ।