Sunday, September 20, 2026
ਤਾਜਾ ਖਬਰਾਂ
ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗਪੰਜਾਬ ਦੇ 8% ਡੀਏ ਦੇ ਐਲਾਨ ਨੇ ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸਵਾਲ ਖੜ੍ਹੇ ਕੀਤੇ; ਕਰਮਚਾਰੀ ਕਾਨੂੰਨੀ ਨਤੀਜੇ ਤੋਂ ਚਿੰਤਤਗੁਲਜਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਰਨ ਚੁੱਗ, ਇਨਸਾਫ ਲਈ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਪਹਿਲੀ ਵਰ੍ਹੇਗੰਢ ਮੌਕੇ ਲੀਲਾ ਭਵਨ ਚੌਕ ਵਿਖੇ ਜਾਗਰੂਕਤਾ ਮੁਹਿੰਮਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਦਾ ਕੀਤਾ ਗਠਨਕਾਮਰੇਡ ਗੁਰਦੇਵ ਸਿੰਘ, ਬਜ਼ੁਰਗ ਮਾਰਕਸਵਾਦੀ-ਲੈਨਿਨਵਾਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ, ਦਾ 85 ਸਾਲ ਦੀ ਉਮਰ ਵਿੱਚ ਬਰੈਂਪਟਨ ਵਿੱਚ ਦੇਹਾਂਤ ਹੋ ਗਿਆ

Punjab

ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਮਲਕੀਤ ਸਿੰਘ ਖ਼ਿਲਾਫ਼ ਪੰਜ ਸਿੰਘ ਸਾਹਿਬਾਨ ਦਾ ਫੈਸਲਾ

ਪੰਜਾਬ ਨਿਊਜ਼ ਐਕਸਪ੍ਰੈੱਸ | September 20, 2026 04:04 PM

ਅੰਮ੍ਰਿਤਸਰ: ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਗਿਆਨੀ ਮਲਕੀਤ ਸਿੰਘ ਸਬੰਧੀ ਅਹਿਮ ਫੈਸਲਾ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਫ਼ਸੀਲ ਤੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਜਾਣਕਾਰੀ ਮੁਤਾਬਕ ਅਮਰਜੀਤ ਸਿੰਘ ਚਾਵਲਾ ਨੂੰ ਬੇਕਸੂਰ ਸਾਬਤ ਹੋਣ ਤੱਕ ਸਿੱਖ ਪੰਥ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਿਸੇ ਵੀ ਸਿੱਖ ਨੂੰ ਚਾਵਲਾ ਨਾਲ ਗੱਲਬਾਤ ਨਾ ਕਰਨ ਅਤੇ ਕਿਸੇ ਸਿੱਖ ਸੰਸਥਾ ਵਿੱਚ ਉਨ੍ਹਾਂ ਨੂੰ ਕੰਮ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਸੇ ਤਰ੍ਹਾਂ ਗਿਆਨੀ ਮਲਕੀਤ ਸਿੰਘ ਖ਼ਿਲਾਫ਼ ਵੀ ਸਖ਼ਤ ਫੈਸਲਾ ਲਿਆ ਗਿਆ ਹੈ। ਇੱਕ ਔਰਤ ਨੂੰ ਕਥਿਤ ਤੌਰ ’ਤੇ ਇਤਰਾਜ਼ਯੋਗ ਸੁਨੇਹੇ ਭੇਜਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਸਿੱਖ ਪੰਥ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ’ਤੇ ਸਾਰੀ ਉਮਰ ਕਿਸੇ ਵੀ ਸਿੱਖ ਸੰਸਥਾ ਵਿੱਚ ਕੰਮ ਕਰਨ ’ਤੇ ਰੋਕ ਲਗਾਉਣ ਦੀ ਗੱਲ ਕਹੀ ਗਈ ਹੈ।

ਦੱਸਿਆ ਗਿਆ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੁਪਹਿਰ 12 ਵਜੇ ਤੋਂ 12:25 ਵਜੇ ਤੱਕ ਹੋਈ। ਮੀਟਿੰਗ ਤੋਂ ਬਾਅਦ ਗਿਆਨੀ ਕੁਲਦੀਪ ਸਿੰਘ ਗੜਗੱਜ ਫ਼ਸੀਲ ’ਤੇ ਪਹੁੰਚੇ ਅਤੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ।

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੋਵਾਂ ਮਾਮਲਿਆਂ ਸਬੰਧੀ ਕਈ ਪੰਥਕ ਸੁਝਾਅ ਸਿੰਘ ਸਾਹਿਬਾਨ ਤੱਕ ਪਹੁੰਚੇ ਸਨ। ਇਨ੍ਹਾਂ ਸੁਝਾਵਾਂ ਅਤੇ ਮਾਮਲਿਆਂ ਨਾਲ ਸਬੰਧਤ ਤੱਥਾਂ ’ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲੇ ਲਏ ਗਏ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਤੋਂ ਘਰ-ਘਰ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ, ‘ਮਾਨ ਦਾ ਮੁਨਾਫ਼ਾ’ ਨੂੰ ਬਣਾਇਆ ਮੁਹਿੰਮ ਦਾ ਕੇਂਦਰ

ਨੌਜਵਾਨਾਂ ਨੂੰ ਬਾਣੀ, ਬਾਣੇ ਤੇ ਸਿੱਖੀ ਦੇ ਮਾਰਗ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ - ਗਿਆਨੀ ਕੁਲਦੀਪ ਸਿੰਘ ਗੜਗੱਜ

ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ : ਕੁਲਤਾਰ ਸੰਧਵਾਂ

ਵਿਜੀਲੈਂਸ ਵੱਲੋਂ ਮਾਰਚ 2022 ਤੋਂ ਅਗਸਤ 2026 ਤੱਕ ਭ੍ਰਿਸ਼ਟਾਚਾਰ ਦੇ 1107 ਮਾਮਲਿਆਂ ਵਿੱਚ 1146 ਮੁਲਜ਼ਮ ਗ੍ਰਿਫ਼ਤਾਰ

ਫ਼ਰੀਦਕੋਟ ਵਿੱਚ 47 ਕਿਲੋ ਹੈਰੋਇਨ, 3 ਪਿਸਤੌਲਾਂ ਬਰਾਮਦ; ਚਾਰ ਕਾਰਕੁਨ ਗ੍ਰਿਫ਼ਤਾਰ

ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

ਪਹਿਲੀ ਅਕਤੂਬਰ ਨੂੰ ਔਰਤਾਂ ਦੇ ਮੋਬਾਈਲਾਂ 'ਤੇ ਸਨਮਾਨ ਰਾਸ਼ੀ ਦੀ 'ਟੂੰ-ਟੂੰ' ਫੇਰ ਸੁਣਾਈ ਦੇਵੇਗੀ: CM ਮਾਨ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਗੈਂਗਸਟਰਾਂ 'ਤੇ ਵਾਰ ਦਾ 242ਵਾਂ ਦਿਨ: ਪੰਜਾਬ ਪੁਲਿਸ ਵੱਲੋਂ 593 ਥਾਈਂ ਛਾਪੇਮਾਰੀ; 269 ਕਾਬੂ

ਲੋਕਾਂ ਦੇ ਦਿਲਾਂ ’ਚ ਹਮੇਸ਼ਾ ਜ਼ਿੰਦਾ ਰਹਿਣਗੇ ਚੁਨੀ ਲਾਲ ਭਗਤ: ਵੈਟਰਨ ਆਗੂ ਨਮਿੱਤ ਸ਼ਰਧਾਂਜਲੀ ਸਭਾ 20 ਸਤੰਬਰ ਨੂੰ