ਨਵੀਂ ਦਿੱਲੀ, 24 ਅਪ੍ਰੈਲ: ਕੈਨੇਡਾ ਵਿਚ ਪੰਜਾਬੀ ਬਜ਼ੁਰਗ ਸਿੱਖ ਨਾਲ ਨਫ਼ਰਤੀ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਸਥਾਨਕ ਨੌਜਵਾਨ ਨੇ ਇਕ ਬਜ਼ੁਰਗ ਪੰਜਾਬੀ ਵਿਅਕਤੀ ਨੂੰ ਧੱਕੇ ਮਾਰੇ ਅਤੇ ਉਸ ਨੇ ਬਜ਼ੁਰਗ ਨੂੰ ਕੈਨੇਡਾ ਛੱਡ ਕੇ ਪੰਜਾਬ ਜਾਣ ਲਈ ਕਿਹਾ। ਉਸਨੇ ਇਹ ਵੀ ਪੁੱਛਿਆ ਕਿ ਤੁਸੀਂ ਸਾਡੇ ਦੇਸ਼ ਵਿਚ ਕੀ ਕਰ ਰਹੇ ਹੋ ?" ਇਹ ਘਟਨਾ ਕੈਨੇਡਾ ਦੇ ਵੁੱਡਸਟਾਕ ਦੀ ਹੈ।
ਬਜ਼ੁਰਗ ਵਿਅਕਤੀ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ ਜਦੋਂ ਨੌਜਵਾਨ ਨੇ ਉਸ ਨਾਲ ਦੁਰਵਿਵਹਾਰ ਕੀਤਾ। ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੋਸ਼ੀ ਵਿਅਕਤੀ ਮਾਸਕ ਪਹਿਨ ਕੇ, ਉਸ ਵਿਰੁੱਧ ਨਸਲੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਮੌਕੇ 'ਤੇ ਮੌਜੂਦ ਹੋਰ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ, ਜਿਸ ਨੇ ਬਾਅਦ ਵਿਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਬਜ਼ੁਰਗ ਵਿਅਕਤੀ ਦੇ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਆਇਆ, ਪਰ ਲੋਕਾਂ ਨੇ ਪੁਲਿਸ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ।