Thursday, July 02, 2026
ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਵੱਡੀ ਭਰਤੀ ਮੁਹਿੰਮ ਨੂੰ ਹਰੀ ਝੰਡੀ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ*ਪਾਕਿਸਤਾਨੀਆਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਢਾਹੁਣਾ ਦੀ ਕਰਵਾਈ ਵੱਡਾ ਜ਼ੁਲਮ : ਛੀਨਾਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ'ਆਪ' ਸਰਕਾਰ ਦੇ ‘ਬਿਜਲੀ ਸਰਪਲੱਸ’ ਦੇ ਦਾਅਵਿਆਂ ਦੀ ਨਿਕਲੀ ਫੂਕ: ਕੇਵਲ ਸਿੰਘ ਢਿੱਲੋਂਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ : ਕੇਵਲ ਸਿੰਘ ਢਿੱਲੋਂਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

Punjab

ਕੌਮੀ ਡਾਕਟਰ ਦਿਵਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਡਾਕਟਰਾਂ ਦਾ ਸੂਬਾ ਪੱਧਰੀ ਪੁਰਸਕਾਰਾਂ ਨਾਲ ਸਨਮਾਨ

ਪੰਜਾਬ ਨਿਊਜ਼ ਐਕਸਪ੍ਰੈੱਸ | July 02, 2026 07:17 PM

*— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ਼ਾਨਦਾਰ ਸੇਵਾਵਾਂ ਲਈ ਡਾਕਟਰਾਂ ਨੂੰ ਸਨਮਾਨਿਤ ਕਰਨ ਲਈ ਪੇਸ਼ ਕੀਤੀ ਨਵੇਕਲੀ ਨੀਤੀ*
*— ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਰੀਜ਼ਾਂ ਨਾਲ ਹਮਦਰਦੀ ਨਾਲ ਪੇਸ਼ ਆਉਣ ਲਈ ਡਾਕਟਰਾਂ ਦਾ ਧੰਨਵਾਦ ਕੀਤਾ*
*— ਜਲਦ ਹੀ ਆਸ਼ਾ ਵਰਕਰਾਂ ਅਤੇ ਪੈਰਾ-ਮੈਡੀਕਲ ਸਟਾਫ ਨੂੰ ਵੀ ਇਸੇ ਤਰ੍ਹਾਂ ਸਨਮਾਨਿਤ ਕਰਨ ਦਾ ਕੀਤਾ ਐਲਾਨ*

ਚੰਡੀਗੜ੍ਹ, 2 ਜੁਲਾਈ: ਮੈਡੀਕਲ ਪੇਸ਼ੇਵਰਾਂ ਦੀਆਂ ਅਣਥੱਕ ਸੇਵਾਵਾਂ ਨੂੰ ਮਾਨਤਾ ਦੇਣ ਲਈ ਅਹਿਮ ਕਦਮ ਚੁੱਕਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਮਿਉਂਸੀਪਲ ਭਵਨ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਉਣ ਲਈ ਕਰਵਾਏ ਰਾਜ ਪੱਧਰੀ ਡਾਕਟਰ ਪੁਰਸਕਾਰ ਸਮਾਰੋਹ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ 59 ਡਾਕਟਰਾਂ ਨੂੰ ਉਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪਣੀ ਕਿਸਮ ਦੀ ਇਹ ਨਵੇਕਲੀ ਨੀਤੀ ਵਧੀਆ ਕਰਗੁਜ਼ਾਰੀ ਵਾਲੇ ਡਾਕਟਰਾਂ ਨੂੰ ਸਨਮਾਨਿਤ ਕਰਨ ਦਾ ਸੁਹਿਰਦ ਉਪਰਾਲਾ ਹੈ । ਇਸ ਸੰਸਥਾਗਤ ਅਤੇ ਯੋਗਤਾ-ਅਧਾਰਤ ਨੀਤੀ ਤਹਿਤ ਸੂਬੇ ਦੇ ਸਿਹਤ ਵਿਭਾਗ, ਸਰਕਾਰੀ ਮੈਡੀਕਲ ਕਾਲਜਾਂ ਅਤੇ ਨਿੱਜੀ ਖੇਤਰ ਦੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਸਨਮਾਨ ਪੱਤਰ ਅਤੇ ਯਾਦਗਾਰੀ ਚਿੰਨ੍ਹ ਦਿੱਤੇ ਗਏ ।

ਸਾਰੇ ਡਾਕਟਰਾਂ ਨੂੰ ਡਾਕਟਰ ਦਿਵਸ 'ਤੇ ਵਧਾਈ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀਆਈਐਲਬੀਐਸ) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਦਾ ਉਹਨਾਂ ਦੇ ਵੱਡਮੁਲੇ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ । ਉਹਨਾਂ ਕਿਹਾ, "ਜਿਸ ਇਮਾਰਤ ਨੂੰ ਅਸਲ ਵਿੱਚ ਇੱਕ ਕਮਿਊਨਿਟੀ ਹੈਲਥ ਸੈਂਟਰ ਲਈ ਬਣਾਇਆ ਗਿਆ ਸੀ, ਉਥੇ ਹੁਣ ਪੀਆਈਐਲਬੀਐਸ ਹੈ, ਜਿੱਥੇ ਪਹਿਲਾ ਲੀਵਰ ਟ੍ਰਾਂਸਪਲਾਂਟ ਸਫਲਤਾਪੂਰਵਕ ਕੀਤਾ ਗਿਆ ਹੈI" ਉਨ੍ਹਾ ਇਹ ਵੀ ਕਿਹਾ ਕਿ ਇੰਸਟੀਚਿਊਟ ਵਿੱਚ ਬਹੁਤ ਜਲਦ ਗੁਰਦੇ ਟ੍ਰਾਂਸਪਲਾਂਟ ਕਰਨ ਦੀ ਸਹੂਲਤ ਵੀ ਸ਼ੁਰੂ ਹੋ ਰਹੀ ਹੈ ।

ਸਿਹਤ ਮੰਤਰੀ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ. ਆਸ਼ੀਸ਼ ਗੁਲੀਆ ਦੀ , ਰਾਜ ਵਿੱਚ ਕੈਂਸਰ ਸਬੰਧੀ ਦੇਖਭਾਲ ਨੂੰ ਉੱਚ ਪੱਧਰ 'ਤੇ ਲਿਜਾਣ ਅਤੇ ਸ਼ੁਰੂਆਤੀ ਨਿਦਾਨ 'ਤੇ ਧਿਆਨ ਕੇਂਦਰਿਤ ਕਰਕੇ ਕੈਂਸਰ ਦੀ ਰੋਕਥਾਮ ਕਰਨ ਲਈ ਸ਼ਲਾਘਾ ਕੀਤੀ।

ਇਸ ਤੋਂ ਇਲਾਵਾ ਡਾ. ਬਲਬੀਰ ਸਿੰਘ ਨੇ ਪ੍ਰਸਿੱਧ ਕਾਰਡੀਓਲੋਜਿਸਟ ਡਾ. ਬਿਸ਼ਵ ਮੋਹਨ ਅਤੇ ਨਿਊਰੋਲੋਜਿਸਟ ਡਾ. ਜੈਰਾਜ ਡੀ. ਪਾਂਡਿਅਨ ਦੀ, ਹੱਬ-ਐਂਡ-ਸਪੋਕ-ਅਧਾਰਿਤ ਪ੍ਰੋਜੈਕਟਾਂ - ਸਟੇਮੀ ਅਤੇ ਸਟ੍ਰੋਕ - ਨੂੰ ਸਫਲਤਾਪੂਰਵਕ ਚਲਾਉਣ ਲਈ ਪ੍ਰਸ਼ੰਸਾ ਕੀਤੀ ।

ਜ਼ਿਕਰਯੋਗ ਹੈ ਕਿ ਹੱਬ ਐਂਡ ਸਪੋਕ ਮਾਡਲ 'ਤੇ ਅਧਾਰਤ ਪੰਜਾਬ ਸਟੇਮੀ ਪ੍ਰੋਜੈਕਟ ਦਾ ਉਦੇਸ਼ ਦਿਲ ਦੇ ਦੌਰੇ ਦੇ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਪ੍ਰਦਾਨ ਕਰਨਾ ਹੈ, ਜਿਸ ਵਿੱਚ ਮੁੱਖ ਤੌਰ 'ਤੇ ਥ੍ਰੋਮੋਬੋਲਾਈਸਿਸ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਜੀਵਨ-ਰੱਖਿਅਕ ਪਹਿਲਕਦਮੀ ਤਹਿਤ ਟੈਨੈਕਟੇਪਲੇਸ ਇੰਜੈਕਸ਼ਨ, ਜੋ ਦਿਲ ਵਿੱਚ ਖੂਨ ਦੇ ਥੱਕਿਆਂ ਨੂੰ ਘੁਲਣ ਵਿੱਚ ਮਦਦ ਕਰਦਾ ਹੈ ਅਤੇ ਆਮ ਤੌਰ 'ਤੇ 25, 000 ਤੋਂ 35, 000 ਰੁਪਏ ਦੀ ਕੀਮਤ ਦਾ ਹੁੰਦਾ ਹੈ, ਮਰੀਜ਼ਾਂ ਨੂੰ ਪੂਰੀ ਤਰ੍ਹਾਂ ਮੁਫਤ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਸਟ੍ਰੋਕ ਪ੍ਰੋਜੈਕਟ ਦਾ ਉਦੇਸ਼ ਇਸਕੇਮਿਕ ਸਟ੍ਰੋਕ ਤੋਂ ਪੀੜਤ ਸਟ੍ਰੋਕ ਮਰੀਜ਼ਾਂ ਨੂੰ ਮੁਫਤ ਮਕੈਨੀਕਲ ਥ੍ਰੋਮਬੈਕਟੋਮੀ ਪ੍ਰਦਾਨ ਕਰਨਾ ਹੈ। ਇਹ ਪ੍ਰੋਜੈਕਟ ਵੀ ਹੱਬ ਐਂਡ ਸਪੋਕ ਮਾਡਲ 'ਤੇ ਅਧਾਰਤ ਹੈ, ਜਿਸ ਵਿੱਚ ਸੀ.ਐਮ. ਸੀ. ਲੁਧਿਆਣਾ ਨੂੰ ਕੇਂਦਰੀ ਹੱਬ ਅਤੇ ਤਿੰਨ ਜ਼ਿਲ੍ਹਾ ਹਸਪਤਾਲਾਂ ਨੂੰ ਸਪੋਕਸ ਵਜੋਂ ਵਰਤਿਆ ਜਾ ਰਿਹਾ ਹੈ।

ਸਮਾਗਮ ਦੌਰਾਨ ਸਮੁੱਚੇ ਡਾਕਟਰੀ ਭਾਈਚਾਰੇ ਦੀ ਸ਼ਲਾਘਾ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਡਾਕਟਰਾਂ ਨੂੰ ਗਲੋਬਲ ਰੋਲ ਮਾਡਲ ਕਿਹਾ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਮੁਸੀਬਤ ਆਵੇ - ਭਾਵੇਂ ਹੜ੍ਹ ਹੋਣ, ਕੋਵਿਡ-19 ਹੋਵੇ ਜਾਂ ਕੋਈ ਹੋਰ ਆਫ਼ਤ - ਡਾਕਟਰ ਹਮੇਸ਼ਾ ਲੋਕਾਂ ਦੀ ਸੇਵਾ ਲਈ ਮੋਹਰੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਮਰੀਜ਼ਾਂ ਨਾਲ ਹਮਦਰਦੀ ਨਾਲ ਪੇਸ਼ ਆਉਣ ਲਈ ਡਾਕਟਰਾਂ ਦਾ ਧੰਨਵਾਦ ਕੀਤਾ ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਿਹਤ ਸਹੂਲਤਾਂ 'ਤੇ ਮਿਆਰੀ ਸਿਹਤ ਸੰਭਾਲ ਨੂੰ ਨਿੱਜੀ ਹਸਪਤਾਲਾਂ ਦੇ ਬਰਾਬਰ ਦਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ I ਉਹਨਾਂ ਦੁਹਰਾਇਆ ਕਿ ਮਿਆਰੀ ਸਿਹਤ ਸੰਭਾਲ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦਾ ਵੀ ਇੱਕ ਬੁਨਿਆਦੀ ਅਧਿਕਾਰ ਹੈ।

ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਬਹੁਤ ਜਲਦੀ ਇਸੇ ਤਰਾਂ ਆਸ਼ਾ ਵਰਕਰਾਂ, ਪੈਰਾ -ਮੈਡੀਕਲ ਸਟਾਫ ਤੇ ਹੋਰ ਹੈਲਥ ਵਰਕਰਾਂ ਨੂੰ ਸਨਮਾਨਿਤ ਕਰਨ ਲਈ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾI

ਡੱਬੀ:
ਵਿਸ਼ੇਸ਼ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਡਾ. ਵੀਰੇਂਦਰ ਸਿੰਘ (ਡਾਇਰੈਕਟਰ, ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼, ਮੋਹਾਲੀ); ਡਾ. ਸ਼੍ਰੀਨਿਵਾਸ ਰੈਡੀ (ਪ੍ਰੋਫੈਸਰ ਅਤੇ ਮੁਖੀ, ਕਾਰਡੀਓਲੋਜੀ ਵਿਭਾਗ, ਪੀਜੀਆਈਐਮਈਆਰ); ਡਾ. ਆਸ਼ੀਸ਼ ਗੁਲੀਆ (ਡਾਇਰੈਕਟਰ, ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਪੰਜਾਬ); ਡਾ. ਰਾਜਿੰਦਰ ਸਿੰਘ ਪਰਮਾਰ (ਮੈਨੇਜਿੰਗ ਡਾਇਰੈਕਟਰ, ਪਰਮਾਰ ਹਸਪਤਾਲ); ਡਾ. ਰੋਹਿਤ ਓਮ ਪ੍ਰਕਾਸ਼ (ਚੇਅਰਮੈਨ, ਡਾ. ਓਮ ਪ੍ਰਕਾਸ਼ ਆਈ ਇੰਸਟੀਚਿਊਟ); ਡਾ. ਜੈਰਾਜ (ਨਿਊਰੋਲੋਜੀ ਦੇ ਪ੍ਰੋਫੈਸਰ ਅਤੇ ਪ੍ਰਿੰਸੀਪਲ ਪ੍ਰਧਾਨ ਵਰਲਡ ਸਟ੍ਰੋਕ ਆਰਗੇਨਾਈਜ਼ੇਸ਼ਨ, ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ); ਡਾ. ਬਿਸ਼ਵ ਮੋਹਨ (ਕਾਰਡੀਓਲੋਜੀ ਦੇ ਮੁਖੀ, ਡੀਐਮਸੀਐਚ ਲੁਧਿਆਣਾ); ਡਾ. ਕਰਨਲ ਰਾਜਿੰਦਰ ਸਿੰਘ (ਡਾਇਰੈਕਟਰ, ਅਕਾਲ ਮਨੋਵਿਗਿਆਨ ਸੇਵਾਵਾਂ ਕਮ ਨਸ਼ਾ ਛੁਡਾਊ ਕੇਂਦਰ, ਸੰਗਰੂਰ, ਪੰਜਾਬ); ਡਾ. ਭਵਨੀਤ ਭਾਰਤੀ (ਸਾਬਕਾ ਡਾਇਰੈਕਟਰ ਪ੍ਰਿੰਸੀਪਲ, ਏਆਈਐਮਐਸ ਮੋਹਾਲੀ); ਡਾ. ਰਾਕੇਸ਼ ਸ਼ਰਮਾ (ਪ੍ਰੋਫੈਸਰ, ਜੀਐਮਸੀ-ਅੰਮ੍ਰਿਤਸਰ); ਡਾ. ਨੀਤੂ ਕੁੱਕੜ (ਪ੍ਰੋਫੈਸਰ ਅਤੇ ਮੁਖੀ, ਆਈਐਚਬੀਟੀ ਬਲੱਡ ਸੈਂਟਰ, ਜੀਜੀਐਸ ਮੈਡੀਕਲ ਕਾਲਜ-ਫਰੀਦਕੋਟ); ਡਾ. ਸੰਜੀਵ ਭਗਤ (ਪ੍ਰੋਫੈਸਰ ਅਤੇ ਮੁਖੀ, ਈਐਨਟੀ ਵਿਭਾਗ, ਜੀਐਮਸੀ-ਪਟਿਆਲਾ); ਡਾ. ਸਤਿੰਦਰਜੀਤ ਸਿੰਘ ਬਜਾਜ (ਸਿਵਲ ਸਰਜਨ, ਅੰਮ੍ਰਿਤਸਰ); ਡਾ. ਰਸ਼ਮੀ ਵਿਜ (ਟੀਕਾਕਰਨ ਅਫ਼ਸਰ-ਕਮ-ਨੋਡਲ ਅਫ਼ਸਰ, ਏਏਸੀ, ਜ਼ਿਲ੍ਹਾ ਅੰਮ੍ਰਿਤਸਰ); ਡਾ. ਵੀਰੇਸ਼ਵਰ ਚਾਵਲਾ (ਐਮਓ ਸਰਜਰੀ, ਬਠਿੰਡਾ); ਡਾ. ਅਰੁਣ ਬਾਂਸਲ (ਐਮਓ ਮਨੋਰੋਗ, ਬਠਿੰਡਾ); ਡਾ. ਵਿਸ਼ਾਲ (ਮੈਡੀਕਲ ਅਫ਼ਸਰ - ਛਾਤੀ ਅਤੇ ਟੀਬੀ, ਫਰੀਦਕੋਟ); ਡਾ. ਪੰਕਜ ਬਾਂਸਲ (ਮੈਡੀਕਲ ਅਫ਼ਸਰ - ਪੀਡਜ਼, ਫਰੀਦਕੋਟ); ਡਾ. ਅਮਨਦੀਪ ਸਿੰਘ ਧੀਮਾਨ (ਮੈਡੀਕਲ ਅਫ਼ਸਰ - ਮੈਡੀਸਨ, ਫਤਿਹਗੜ੍ਹ ਸਾਹਿਬ); ਡਾ. ਨੀਰੂ ਸਿਆਲ (ਮੈਡੀਕਲ ਅਫ਼ਸਰ ਸਪੈਸ਼ਲਿਸਟ - ਗਾਇਨੀ, ਫਤਿਹਗੜ੍ਹ ਸਾਹਿਬ); ਡਾ. ਕਵਿਤਾ (ਸਿਵਲ ਸਰਜਨ, ਫਾਜ਼ਿਲਕਾ); ਡਾ. ਐਡੀਸਨ ਏਰਿਕ (ਮੈਡੀਕਲ ਅਫ਼ਸਰ, ਫਾਜ਼ਿਲਕਾ); ਡਾ: ਵਿਸ਼ਾਲ ਬਜਾਜ (ਮੈਡੀਕਲ ਅਫਸਰ - ਅਨੱਸਥੀਸੀਆ, ਫਿਰੋਜ਼ਪੁਰ); ਡਾ: ਆਂਚਲ ਨੰਦਰਾਜੋਗ (ਮੈਡੀਕਲ ਅਫ਼ਸਰ ਗਾਇਨੀਕੋਲੋਜਿਸਟ, ਫਿਰੋਜ਼ਪੁਰ); ਡਾ: ਪ੍ਰਭਜੋਤ (ਸਹਾਇਕ ਸਿਵਲ ਸਰਜਨ, ਗੁਰਦਾਸਪੁਰ); ਡਾ: ਪ੍ਰਿਯਾਗੀਤ ਕਲਸੀ (ਬਲੱਡ ਬੈਂਕ ਇੰਚਾਰਜ, ਗੁਰਦਾਸਪੁਰ); ਡਾ: ਸੀਮਾ ਗਰਗ (ਜ਼ਿਲ੍ਹਾ ਟੀਕਾਕਰਨ ਅਫ਼ਸਰ, ਹੁਸ਼ਿਆਰਪੁਰ); ਡਾ: ਮਨਮੋਹਨ ਸਿੰਘ (ਸੀਨੀਅਰ ਮੈਡੀਕਲ ਅਫ਼ਸਰ, ਹੁਸ਼ਿਆਰਪੁਰ); ਡਾ: ਰਾਜੇਸ਼ ਗਰਗ (ਸਿਵਲ ਸਰਜਨ, ਜਲੰਧਰ); ਡਾ: ਬੇਅੰਤ ਸਿੰਘ (ਮੈਡੀਕਲ ਅਫਸਰ - ਆਰਥੋ, ਜਲੰਧਰ); ਡਾ: ਗੁਰਦੇਵ ਸਿੰਘ ਭੱਟੀ (ਮੈਡੀਕਲ ਅਫਸਰ ਡੈਂਟਲ, ਕਪੂਰਥਲਾ); ਡਾ: ਅੰਜੂ (ਰੇਡੀਓਲੋਜਿਸਟ, ਡੀ. ਐਚ. ਕਪੂਰਥਲਾ); ਡਾ: ਰਮਨਦੀਪ ਆਹਲੂਵਾਲੀਆ (ਸਿਵਲ ਸਰਜਨ, ਲੁਧਿਆਣਾ); ਡਾ: ਅਖਿਲ ਸਰੀਨ (ਸੀਨੀਅਰ ਮੈਡੀਕਲ ਅਫ਼ਸਰ, ਲੁਧਿਆਣਾ); ਡਾ: ਮਨਿੰਦਰ ਸਿੰਘ ਭਸੀਨ (ਸੀਨੀਅਰ ਮੈਡੀਕਲ ਅਫ਼ਸਰ, ਲੁਧਿਆਣਾ); ਡਾ: ਸਾਜੀਲਾ ਖਾਨ (ਸਹਾਇਕ ਸਿਵਲ ਸਰਜਨ, ਮਾਲੇਰਕੋਟਲਾ); ਡਾ: ਉਪਵਾਨ ਚੋਬਰਾ (ਮੈਡੀਕਲ ਅਫਸਰ - ਸੋਨੋਲੋਜਿਸਟ, ਮੋਗਾ); ਡਾ: ਲਖਬੀਰ ਕੌਰ (ਜ਼ਿਲ੍ਹਾ ਟੀਕਾਕਰਨ ਅਫ਼ਸਰ, ਮੁਕਤਸਰ ਸਾਹਿਬ); ਡਾ: ਪਰਵਿੰਦਰ ਕੌਰ (ਸੀਨੀਅਰ ਮੈਡੀਕਲ ਅਫਸਰ ਏ.ਆਰ.ਟੀ.ਸੀ., ਪਠਾਨਕੋਟ); ਡਾ: ਮਾਧਵੀ (ਬਲੱਡ ਟਰਾਂਸਫਿਊਜ਼ਨ ਅਫ਼ਸਰ, ਪਠਾਨਕੋਟ); ਡਾ: ਗਗਨਦੀਪ ਕੌਰ (ਮੈਡੀਕਲ ਅਫਸਰ ਈ.ਐਨ.ਟੀ. ਸਪੈਸ਼ਲਿਸਟ, ਪਟਿਆਲਾ); ਡਾ: ਨੇਹਾ (ਮੈਡੀਕਲ ਅਫ਼ਸਰ ਪੀਡੀਆਟ੍ਰਿਕਸ, ਪਟਿਆਲਾ); ਡਾ: ਪੁਨੀਤ ਸੈਣੀ (ਮੈਡੀਸਨ ਸਪੈਸ਼ਲਿਸਟ ਐਮ.ਓ., ਰੂਪਨਗਰ); ਡਾ: ਇੰਦਰਮਨਜੋਤ ਸਿੰਘ ਅਰੋੜਾ (ਮੈਡੀਕਲ ਅਫ਼ਸਰ ਪੀਡੀਆਟ੍ਰਿਕਸ, ਸੰਗਰੂਰ); ਡਾ: ਪਿੰਦਰਵੀਰ ਸਿੰਘ (ਏ.ਏ.ਸੀ. ਮੈਡੀਕਲ ਅਫਸਰ, ਸੰਗਰੂਰ); ਡਾ: ਗਿਰੀਸ਼ ਡੋਗਰਾ (ਜ਼ਿਲ੍ਹਾ ਟੀਕਾਕਰਨ ਅਫ਼ਸਰ, ਐਸ.ਏ.ਐਸ. ਨਗਰ); ਡਾ: ਨਵਦੀਪ ਸਿੰਘ (ਮੈਡੀਕਲ ਅਫ਼ਸਰ ਸਪੈਸ਼ਲਿਸਟ, ਐਸ.ਏ.ਐਸ. ਨਗਰ); ਡਾ: ਅਨਾਮਿਕਾ ਸੋਨੀ (ਜ਼ਿਲ੍ਹਾ ਐਪੀਡੀਮੋਲੋਜਿਸਟ, ਐਸ.ਏ.ਐਸ. ਨਗਰ); ਡਾ: ਈਸ਼ਾ ਅਰੋੜਾ (ਮੈਡੀਕਲ ਅਫਸਰ ਸਪੈਸ਼ਲਿਸਟ, ਐਸ.ਏ.ਐਸ. ਨਗਰ); ਡਾ: ਹਰਪ੍ਰੀਤ ਸਿੰਘ (ਡਿਪਟੀ ਮੈਡੀਕਲ ਕਮਿਸ਼ਨਰ, ਐਸ.ਬੀ.ਐਸ. ਨਗਰ); ਡਾ. ਸਤਵਿੰਦਰ ਪਾਲ ਸਿੰਘ (ਸੀਨੀਅਰ ਮੈਡੀਕਲ ਅਫਸਰ, ਐਸਬੀਐਸ ਨਗਰ); ਡਾ. ਨੀਰਜ ਲਤਾ (ਮੈਡੀਕਲ ਅਫਸਰ ਪੀਡੀਆਟ੍ਰਿਕਸ, ਤਰਨ ਤਾਰਨ); ਡਾ. ਅਨਿਲ ਗੋਇਲ (ਡਾਇਰੈਕਟਰ - ਐਸਆਈ, ਡੀਐਚਐਸ ਪੰਜਾਬ ਦਫ਼ਤਰ); ਡਾ. ਸੁਭਾਸ਼ ਕੁਮਾਰ (ਡਿਪਟੀ ਡਾਇਰੈਕਟਰ, ਡੀਐਚਐਸ ਪੰਜਾਬ ਦਫ਼ਤਰ); ਡਾ. ਰਾਜੇਸ਼ ਭਾਸਕਰ (ਸਹਾਇਕ ਡਾਇਰੈਕਟਰ, ਡੀਐਚਐਸ ਪੰਜਾਬ ਦਫ਼ਤਰ); ਡਾ. ਗਗਨਦੀਪ ਸਿੰਘ ਗਰੋਵਰ (ਸਹਾਇਕ ਡਾਇਰੈਕਟਰ, ਡੀਐਚਐਸ ਪੰਜਾਬ ਦਫ਼ਤਰ); ਡਾ. ਸੁਨੀਤਾ ਦੇਵੀ (ਜੁਆਇੰਟ ਡਾਇਰੈਕਟਰ, ਬਲੱਡ ਟ੍ਰਾਂਸਫਿਊਜ਼ਨ ਸਰਵਿਸਿਸ, ਪੀਐਸਏਸੀਐਸ, ਪੰਜਾਬ); ਡਾ. ਅਰਸ਼ਦੀਪ ਕੌਰ (ਮੈਡੀਕਲ ਅਫਸਰ, ਡੀਐਚਐਸ ਪੰਜਾਬ ਦਫ਼ਤਰ) ਅਤੇ ਡਾ. ਗੁਰਮਨਦੀਪ ਸਿੰਘ (ਦਫ਼ਤਰ ਡੀਐਚਐਸ ਪੰਜਾਬ) ਸ਼ਾਮਲ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਕੈਬਨਿਟ ਵੱਲੋਂ 'ਐਸ.ਆਈ.ਆਰ.' ਨੂੰ ਸੁਖਾਲਾ ਬਣਾਉਣ ਲਈ ਪ੍ਰਮੁੱਖ ਨਾਗਰਿਕ ਸੇਵਾਵਾਂ ਦੀਆਂ ਸਰਕਾਰੀ ਫ਼ੀਸਾਂ ਮੁਆਫ਼

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਕੈਬਨਿਟ ਵੱਲੋਂ ਲੈਂਡ ਪੂਲਿੰਗ ਦੇ ਲਾਭਾਂ ਵਿੱਚ ਵਾਧਾ

ਲੁਧਿਆਣਾ ਵਿੱਚ ਮਾਨਸੂਨ ਦੌਰਾਨ ਲੋਕਾਂ ਦੀ ਸਹੂਲਤ ਲਈ 1700 ਸੀ.ਸੀ.ਟੀ.ਵੀ. ਕੈਮਰਿਆਂ ਵਾਲਾ "ਮਾਨਸੂਨ ਵਾਰ ਰੂਮ" ਸਥਾਪਿਤ: ਹਰਜੋਤ ਬੈਂਸ

6000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਦਾ ਰੀਡਰ ਵਿਜੀਲੈਂਸ ਨੇ ਕੀਤਾ ਰੰਗੇ ਹੱਥੀਂ ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 163ਵਾਂ ਦਿਨ: ਪੰਜਾਬ ਪੁਲਿਸ ਵੱਲੋਂ 565 ਥਾਈਂ ਛਾਪੇਮਾਰੀ; 303 ਗ੍ਰਿਫ਼ਤਾਰ

‘ਚਿੱਟੇ’ ਖ਼ਿਲਾਫ਼ ਚਾਕ: ਪੰਜਾਬ ਦੇ ਸਕੂਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮੋਰਚਾ ਬਣੇ

ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਸਟਾਫ਼ ਨੂੰ ਠੇਕੇ 'ਤੇ ਲਿਆਉਣ ਦਾ ਫ਼ੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ: ਸੌਂਦ

Big News: ਪੰਜਾਬ ਸਰਕਾਰ ਵੱਲੋਂ ਵੱਡੀ ਭਰਤੀ ਮੁਹਿੰਮ ਨੂੰ ਹਰੀ ਝੰਡੀ

ਪੰਜਾਬ 'ਚ 97.44 ਫੀਸਦ ਗਣਨਾ ਫਾਰਮਾਂ ਦੀ ਵੰਡ ਹੋਈ: ਸੀ.ਈ.ਓ. ਅਨਿੰਦਿਤਾ ਮਿਤਰਾ

ਪੰਜਾਬ ਸਰਕਾਰ ਵੱਲੋਂ ਵੱਡੀ ਭਰਤੀ ਮੁਹਿੰਮ ਨੂੰ ਹਰੀ ਝੰਡੀ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ*