Sunday, November 15, 2026
ਤਾਜਾ ਖਬਰਾਂ
• ਤੀਰਥ ਯਾਤਰਾ ਬੱਸਾਂ ਦੇ ਹਾਦਸੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ : ਕੇਵਲ ਸਿੰਘ ਢਿੱਲੋਂ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਹਾਦਸੇ ਦੇ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ • ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਮੁੜ ਸ਼ਾਮਲ, ਸੁਖਬੀਰ ਬਾਦਲ ਨੇ ਸਾਰੇ ਬਾਗ਼ੀ ਅਕਾਲੀ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ • ਨਗਰ ਨਿਗਮ ਦੇ 30 ਵਾਰਡਾਂ ਦੀਆਂ ਮੁੜ ਚੋਣਾਂ ਸਬੰਧੀ ਮਾਨੀਟਰਿੰਗ ਕਮੇਟੀ ਦੀ ਈ-ਮੇਲ ਆਈ.ਡੀ. ਜਨਤਕ • *ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ* • ਪੰਜਾਬ ਚੋਣਾਂ 2027: 'ਆਪ' ਨੇ 31 ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚੋਂ ਖੁੱਡੀਆਂ, ਅਨਮੋਲ ਗਗਨ ਮਾਨ, ਰਮਨ ਅਰੋੜਾ ਅਤੇ ਚੰਨੀ ਨੂੰ ਉਨ੍ਹਾਂ ਦੀਆਂ ਸੀਟਾਂ ਤੋਂ ਹਟਾ ਦਿੱਤਾ

Punjab

ਤੀਰਥ ਯਾਤਰਾ ਬੱਸਾਂ ਦੇ ਹਾਦਸੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ : ਕੇਵਲ ਸਿੰਘ ਢਿੱਲੋਂ

PUNJAB NEWS EXPRESS | November 15, 2026 09:07 PM

ਸੁਰੱਖਿਆ ਨਿਯਮਾਂ ਦੀ ਉਲੰਘਣਾ ਤੇ ਬਿਨਾਂ ਲੋੜੀਂਦੇ ਕਾਗਜਾਂ ਤੋਂ ਚੱਲ ਰਹੀਆਂ ਹਨ ਤੀਰਥ ਯਾਤਰਾ
ਚੰਡੀਗੜ੍ਹ, :  ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤੀਰਥ ਯਾਤਰਾ ਬੱਸਾਂ ਦਾ ਸਿਰਫ਼ ਸੜਕ ਹਾਦਸਾ ਨਹੀਂ, ਸਗੋਂ ਸਰਕਾਰੀ ਸਿਸਟਮ ਵਲੋਂ ਕੀਤੇ ਗਏ ਕਤਲ ਹਨ, ਇਨ੍ਹਾਂ ਲਈ ਜਿੱਥੇ ਬੱਸ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਲਈ ਸਿੱਧੇ ਤੋਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹਨ। ਉਹ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਦੋ ਬੱਸਾਂ ਵਿਚਾਲੇ ਨੌਸ਼ਹਿਰਾ ਪਨੂੰਆਂ ਵਿੱਚ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋਣ ਅਤੇ 18 ਜਣਿਆਂ ਦੇ ਗੰਭੀਰ ਜਖ਼ਮੀ ਹੋਣ ਦੀ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਸਨ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਕਤੂਬਰ 2026 ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਬੱਸਾਂ ਨੂੰ ਯਾਤਰੀਆਂ ਲਈ ਸੁਰੱਖਿਅਤ ਨਾ ਹੋਣ ਦਾ ਨੋਟਿਸ ਜਾਰੀ ਕੀਤਾ ਸੀ। ਇਨ੍ਹਾਂ ਵਿੱਚ ਕਿਸੇ ਦੀ ਰਜਿਸ਼ਟ੍ਰੇਸ਼ਨ ਖ਼ਤਮ ਹੋ ਚੁੱਕੀ ਸੀ, ਕਿਸੇ ਦੀ ਫਿਟਨੈੱਸ ਨਹੀ ਸੀ। ਨਾ ਇਨ੍ਹਾਂ ਦਾ ਬੀਮਾ ਹੈ ਅਤੇ ਨਾ ਹੀ ਪ੍ਰਦੂਸ਼ਣ ਸਰਟੀਫਿਕੇਟ। ਫੇਰ ਵੀ ਇਹ ਬੱਸਾਂ ਸੜਕਾਂ ਦੇ ਕਿਵੇਂ ਦੌਰ ਰਹੀਆਂ।

ਢਿੱਲੋਂ ਨੇ ਹੈਰਾਨੀ ਪ੍ਰਗਟਾਉਂਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਜਨਵਰੀ 2026 ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦੱਸਿਆ ਸੀ ਕਿ ਇਨ੍ਹਾਂ ਵਿੱਚੋਂ ਕੋਈ ਵੀ ਬੱਸ ਪੰਜਾਬ ਵਿੱਚ ਰਜਿਸਟਡ ਨਹੀਂ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਬੱਸਾਂ ਵਿੱਚ ਅਣ-ਅਧਿਕਾਰਤ ਮੌਡੀਫਿਕੇਸ਼ਨ, ਡਰਾਇਵਰ ਤੇ ਯਾਤਰੀਆਂ ਵਿਚਾਲੇ ਪਾਰਟੀਸ਼ਨ, ਐਮਰਜੈਂਸੀ ਐਗਜਿਟ ਨਾ ਹੋਣ, ਬਾਰੀਆਂ ਵਿੱਚ ਅੜਚਨਾਂ ਖੜੀਆਂ ਕਰਨ, ਅੱਗ ਲੱਗਣ ਦੀ ਸੂਰਤ ਵਿੱਚ ਲੋੜੀਂਦੇ ਪ੍ਰਬੰਧ ਨਾ ਕਰਨ ਵਰਗੇ ਇਲਜ਼ਾਮ ਲਾਏ ਗਏ ਸਨ, ਪੰਜਾਬ ਤੋਂ ਬਾਹਰ ਕਈ ਸੂਬਿਆਂ ਵਿੱਚ ਬੱਸਾਂ ਜ਼ਬਤ ਵੀ ਹੋਈਆਂ, ਚਲਾਨ ਵੀ ਕੱਟੇ ਗਏ, ਪਰ ਪੰਜਾਬ ਸਰਕਾਰ ਨੇ ਢੀਠਤਾ ਨਹੀਂ ਛੱਡੀ। ਉਲਟਾ ਭਾਰਤੀ ਜਨਤਾ ਪਾਰਟੀ ਉੱਤੇ ਹੀ ਇਲਜ਼ਾਮ ਲਾਏ ਕਿ ਉਹ ਤੀਰਥ ਯਾਤਰਾ ਸਕੀਮ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੀਰਥ ਯਾਤਰਾ ਸਕੀਮ ਚਲਾ ਰਹੀ ਹੈ, ਨਾ ਹੀ ਅਸੀਂ ਪੰਜਾਬ ਵਿੱਚ ਤੀਰਥ ਯਾਤਰਾ ਸਕੀਮ ਦੇ ਖਿਲਾਫ਼ ਹਾਂ, ਸਾਡੀ ਚਿੰਤਾ ਪੰਜਾਬ ਦੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਸੀ, ਜੋ ਹੁਣ ਸੱਚ ਸਾਬਿਤ ਹੋਈ।

ਕੇਵਲ ਸਿੰਘ ਢਿੱਲੋਂ  ਨੇ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਸਵਾਲ ਕੀਤਾ ਕਿ ਦਿੱਲੀ ਤੋਂ ਲਿਆ ਕੇ ਪੰਜਾਬ ਤੀਰਥ ਯਾਤਰਾ ਦਾ ਇੰਚਾਰਜ ਲਾਏ ਕਮਲ ਬਾਂਸਲ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪਾ ਕੇ ਬਾਹਰੀ ਸੂਬਿਆਂ ਦੀਆਂ ਨਿੱਜੀ ਬੱਸਾਂ ਰਾਹੀਂ ਪੰਜਾਬ ਵਿੱਚ ਬੱਸ ਮਾਫ਼ੀਆ ਚਲਾ ਕੇ, ਨਹੀਂ ਤਾਂ ਯਾਤਰਾ ਸਕੀਮ ਲਈ ਸਰਕਾਰੀ ਤੇ ਪੰਜਾਬ ਦੀਆਂ ਕੰਪਨੀਆਂ ਦੀ ਵਰਤੋਂ ਕੀਤੀ ਜਾ ਸਕਦੀ ਸੀ।

Have something to say? Post your comment

google.com, pub-6021921192250288, DIRECT, f08c47fec0942fa0

Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਹਾਦਸੇ ਦੇ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਹਰੇਕ ਜ਼ਖ਼ਮੀ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ

ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਮੁੜ ਸ਼ਾਮਲ, ਸੁਖਬੀਰ ਬਾਦਲ ਨੇ ਸਾਰੇ ਬਾਗ਼ੀ ਅਕਾਲੀ ਆਗੂਆਂ ਨੂੰ ਵਾਪਸ ਆਉਣ ਦੀ ਅਪੀਲ ਕੀਤੀ

ਨਗਰ ਨਿਗਮ ਦੇ 30 ਵਾਰਡਾਂ ਦੀਆਂ ਮੁੜ ਚੋਣਾਂ ਸਬੰਧੀ ਮਾਨੀਟਰਿੰਗ ਕਮੇਟੀ ਦੀ ਈ-ਮੇਲ ਆਈ.ਡੀ. ਜਨਤਕ

*ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ*

ਪੰਜਾਬ ਚੋਣਾਂ 2027: 'ਆਪ' ਨੇ 31 ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚੋਂ ਖੁੱਡੀਆਂ, ਅਨਮੋਲ ਗਗਨ ਮਾਨ, ਰਮਨ ਅਰੋੜਾ ਅਤੇ ਚੰਨੀ ਨੂੰ ਉਨ੍ਹਾਂ ਦੀਆਂ ਸੀਟਾਂ ਤੋਂ ਹਟਾ ਦਿੱਤਾ

1992 ਦੇ ਅਗਵਾ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਐਸਐਸਪੀ ਗੁਰਮੀਤ ਸਿੰਘ ਰੰਧਾਵਾ ਨੂੰ ਸੱਤ ਸਾਲ ਦੀ ਕੈਦ

ਡਾ. ਦਮਨਦੀਪ ਕੌਰ ਐਸਡੀਐਮ ਮੋਹਾਲੀ ਨੂੰ ਨਗਰ ਨਿਗਮ ਦਾ ਵਾਧੂ ਚਾਰਜ ਮਿਲਿਆ

ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਰੀਬ 95 ਫ਼ੀਸਦੀ ਕਮੀ: ਅਮਨ ਅਰੋੜਾ

ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ; ਪਾਰਟੀ ਪ੍ਰਤੀ ਸਮਰਪਿਤ ਅਤੇ ਜ਼ਮੀਨੀ ਪੱਧਰ 'ਤੇ ਸਰਗਰਮ ਆਗੂਆਂ ਨੂੰ ਸੌਂਪੀ ਜ਼ਿੰਮੇਵਾਰੀ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 12 ਨਵੰਬਰ ਤੋਂ ਈਵੀਐਮਜ਼ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਸਟ ਲੈਵਲ ਚੈਕਿੰਗ