Monday, September 21, 2026

Punjab

ਨੰਗਲ ਨੂੰ ਮਿਲੇਗਾ 500 ਸੀਟਾਂ ਵਾਲਾ ਅਤਿ-ਆਧੁਨਿਕ ਆਡੀਟੋਰੀਅਮ: ਹਰਜੋਤ ਬੈਂਸ ਵੱਲੋਂ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਆਗਾਜ਼

ਪੰਜਾਬ ਨਿਊਜ਼ ਐਕਸਪ੍ਰੈੱਸ | September 21, 2026 06:28 PM

- *7 ਲੈਬਾਂ ਅਤੇ 7 ਕਮਰਿਆਂ ਵਾਲੇ 8 ਕਰੋੜ ਰੁਪਏ ਦੇ ਅਕਾਦਮਿਕ ਬਲਾਕ ਦੀ ਉਸਾਰੀ ਵੀ ਹੋਈ ਸ਼ੁਰੂ*
- *ਨੰਗਲ ਨੂੰ ਬਿਹਤਰੀਨ ਆਧੁਨਿਕ ਸਹੂਲਤਾਂ ਵਾਲਾ ਸ਼ਹਿਰ ਬਣਾਉਣਾ ਮੇਰੀ ਮੁੱਖ ਤਰਜੀਹ : ਹਰਜੋਤ ਬੈਂਸ*

ਚੰਡੀਗੜ੍ਹ/ਨੰਗਲ, 21 ਸਤੰਬਰ:  ਨੰਗਲ ਸ਼ਹਿਰ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਡਾ. ਭੀਮ ਰਾਓ ਅੰਬੇਡਕਰ ਸਕੂਲ ਆਫ਼ ਐਮੀਨੈਂਸ, ਨੰਗਲ ਵਿਖੇ 11 ਕਰੋੜ ਰੁਪਏ ਦੀ ਲਾਗਤ ਨਾਲ 500 ਸੀਟਾਂ ਵਾਲੇ ਅਤਿ-ਆਧੁਨਿਕ ਆਡੀਟੋਰੀਅਮ ਦੀ ਉਸਾਰੀ ’ਭੂਮੀ ਪੂਜਨ’ ਕਰਾ ਕੇ ਸ਼ੁਰੂ ਕਰਵਾਈ।

ਇਸ ਦੇ ਨਾਲ ਹੀ, ਸ. ਬੈਂਸ ਨੇ ਇਸ ਸਕੂਲ ਵਿੱਚ 8 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੇਂ ਅਕਾਦਮਿਕ ਬਲਾਕ ਦੀ ਉਸਾਰੀ ਦੀ ਸ਼ੁਰੂਆਤ ਵੀ ਕੀਤੀ। ਇਸ ਬਲਾਕ ਵਿੱਚ ਸੱਤ ਅਤਿ-ਆਧੁਨਿਕ ਲੈਬਾਂ ਅਤੇ ਸੱਤ ਨਵੇਂ ਕਮਰੇ ਬਣਾਏ ਜਾਣਗੇ।

ਇਸ ਮੌਕੇ ਬੋਲਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਨੰਗਲ ਵਿੱਚ ਹੁਣ ਤੱਕ ਕਿਸੇ ਅਜਿਹੇ ਆਧੁਨਿਕ ਆਡੀਟੋਰੀਅਮ ਦੀ ਘਾਟ ਸੀ ਜਿੱਥੇ ਸਥਾਨਕ ਲੋਕ, ਵਿੱਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਆਪਣੇ ਸਮਾਗਮ ਜਾਂ ਹੋਰ ਪ੍ਰੋਗਰਾਮ ਕਰ ਸਕਣ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ’ਤੇ ਬਣਨ ਵਾਲਾ ਇਹ ਅਤਿ-ਆਧੁਨਿਕ ਆਡੀਟੋਰੀਅਮ ਨਾ ਸਿਰਫ਼ ਸਕੂਲ ਲਈ ਇੱਕ ਵੱਡਾ ਤੋਹਫ਼ਾ ਹੋਵੇਗਾ, ਸਗੋਂ ਨੰਗਲ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਵੀ ਪੂਰਾ ਕਰੇਗਾ।

ਸ. ਬੈਂਸ ਨੇ ਕਿਹਾ, ‘‘500 ਸੀਟਾਂ ਵਾਲਾ ਇਹ ਆਡੀਟੋਰੀਅਮ, ਜਿੱਥੇ ਕਈ ਤਰ੍ਹਾਂ ਦੇ ਸੱਭਿਆਚਾਰਕ ਸਮਾਗਮ, ਸੈਮੀਨਾਰ ਅਤੇ ਹੋਰ ਪ੍ਰੋਗਰਾਮ ਕਰਵਾਏ ਜਾ ਸਕਣਗੇ। ਇਸ ਤੋਂ ਇਲਾਵਾ ਆਡੀਟੋਰੀਅਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਬਹੁਤ ਵੱਡਾ ਮੰਚ ਪ੍ਰਦਾਨ ਕਰੇਗਾ।’’

ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਨਵਾਂ ਬਲਾਕ ਆਧੁਨਿਕ ਸਿੱਖਿਆ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਸੱਤ ਅਤਿ-ਆਧੁਨਿਕ ਲੈਬਾਂ ਅਤੇ ਸੱਤ ਨਵੇਂ ਕਮਰਿਆਂ ਨਾਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਵਿਹਾਰਕ ਸਿੱਖਿਆ (ਪ੍ਰੈਕਟੀਕਲ ਲਰਨਿੰਗ) ਵਾਸਤੇ ਬਿਹਤਰ ਮਾਹੌਲ ਸਿਰਜਿਆ ਜਾਵੇਗਾ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ’ਸਕੂਲ ਆਫ਼ ਐਮੀਨੈਂਸ’ ਇਸੇ ਸੋਚ ਦਾ ਹਿੱਸਾ ਹਨ, ਜਿੱਥੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਲੈਬਾਂ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਦੌਰਾਨ ਨੰਗਲ ਦੇ ਵਿਕਾਸ ਲਈ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾਵੇਗੀ। ਸ. ਬੈਂਸ ਨੇ ਕਿਹਾ, ‘‘ਨੰਗਲ ਨੂੰ ਆਧੁਨਿਕ ਸਹੂਲਤਾਂ ਵਾਲਾ ਬਿਹਤਰੀਨ ਅਤੇ ਹੋਰ ਸੁੰਦਰ ਸ਼ਹਿਰ ਬਣਾਉਣਾ ਮੇਰੀ ਮੁੱਖ ਤਰਜੀਹ ਹੈ।’’

Have something to say? Post your comment

google.com, pub-6021921192250288, DIRECT, f08c47fec0942fa0

Punjab

ਡੀ.ਸੀ. ਦਫ਼ਤਰ ਸੰਗਰੂਰ ਬਾਹਰ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਆਦਤਨ ਅਪਰਾਧੀ, 9 ਅਪਰਾਧਿਕ ਮਾਮਲਿਆਂ ਦਾ ਕਰ ਰਿਹਾ ਸਾਹਮਣਾ: SSP ਸੰਗਰੂਰ

ਏਸ਼ੀਅਨ ਹਾਕੀ ਫੈਡਰੇਸ਼ਨ ਨੇ CM ਮਾਨ ਨੂੰ ਜਾਪਾਨ ਵਿੱਚ ਏਸ਼ੀਆਈ ਖੇਡਾਂ ਦੇ ਹਾਕੀ ਸੈਮੀਫਾਈਨਲ ਅਤੇ ਫਾਈਨਲ ਦੇਖਣ ਦਾ ਦਿੱਤਾ ਸੱਦਾ

ਖੁੱਡੀਆਂ ਨੇ ਗੁਰਦਾਸਪੁਰ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੱਠਾਂ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 244ਵਾਂ ਦਿਨ: ਪੰਜਾਬ ਪੁਲਿਸ ਵੱਲੋਂ 559 ਥਾਵਾਂ ’ਤੇ ਛਾਪੇਮਾਰੀ; 333 ਵਿਅਕਤੀ ਕਾਬੂ

ਨੰਗਲ ਨੂੰ ਮਿਲੇਗਾ 500 ਸੀਟਾਂ ਵਾਲਾ ਅਤਿ-ਆਧੁਨਿਕ ਆਡੀਟੋਰੀਅਮ: ਹਰਜੋਤ ਬੈਂਸ ਵੱਲੋਂ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਆਗਾਜ਼

ਜਨਗਣਨਾ 2027 ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਸਕੱਤਰ ਨੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

23 ਸਤੰਬਰ ਨੂੰ ਅੰਮ੍ਰਿਤਸਰ 'ਚ ਹੋਵੇਗੀ NRI ਮਿਲਣੀ; ਚਾਰ ਜ਼ਿਲ੍ਹਿਆਂ ਦੇ ਪਰਵਾਸੀ ਪੰਜਾਬੀ ਲੈਣਗੇ ਭਾਗ: ਡਾ. ਰਵਜੋਤ ਸਿੰਘ

ਹਰਪਾਲ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਵਿਸਤ੍ਰਿਤ ਮੀਟਿੰਗਾਂ, ਮਿਡ-ਡੇ-ਮੀਲ ਅਤੇ ਮਾਣ-ਭੱਤਾ ਵਰਕਰਾਂ ਨੂੰ ਦਿੱਤਾ ਭਰੋਸਾ

‘ਆਪ’ ਸਰਕਾਰ ਨੇ ਲੋਕਾਂ ਦੀ ਜੇਬ ’ਤੇ ਪੈਣ ਵਾਲਾ ਬੋਝ ਘਟਾਇਆ; ਲੋਕ ਕੰਮਾਂ ਦੇ ਆਧਾਰ ’ਤੇ ਕਰਨ ਪਿਛਲੀਆਂ ਤੇ ਮੌਜੂਦਾ ਸਰਕਾਰ ਦੀ ਤੁਲਨਾ: ਅਮਨ ਅਰੋੜਾ

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖਾਧ ਪਦਾਰਥਾਂ ਦੀ ਗੁਣਵੱਤਾਂ ’ਤੇ ਤਿੱਖੀ ਨਜ਼ਰ: 101 ਨੂੰ ਨੋਟਿਸ ਅਤੇ 20 ਚਲਾਨ ਜਾਰੀ