Monday, August 10, 2026

Punjab

ਪਾਰਲੀਮੈਂਟ ਬੈਡਮਿੰਟਨ ਚੈਂਪੀਅਨਸ਼ਿਪ; ਮੀਤ ਹੇਅਰ ਨੇ ਤਿੰਨ ਖ਼ਿਤਾਬ ਜਿੱਤੇ

ਪੰਜਾਬ ਨਿਊਜ਼ ਐਕਸਪ੍ਰੈੱਸ | August 10, 2026 06:47 PM

ਚੰਡੀਗੜ੍ਹ, 10 ਅਗਸਤ: ਨਵੀਂ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਆਫ ਇੰਡੀਆ ਵਿਖੇ ਖੇਡੀ ਗਈ ਛੇਵੀਂ ਨੈਸ਼ਨਲ ਪਾਰਲੀਮੈਂਟੇਰੀਅਨਜ਼ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੰਨ ਵਰਗਾਂ ਦੇ ਖਿਤਾਬ ਜਿੱਤੇ ਜਦੋਂਕਿ ਇੱਕ ਵਰਗ ਵਿੱਚ ਉਪ ਜੇਤੂ ਰਿਹਾ।

ਮੀਤ ਹੇਅਰ ਨੇ ਸੰਸਦ ਮੈਂਬਰ ਪੁਰਸ਼ ਸਿੰਗਲਜ਼ ਦੇ ਫ਼ਾਈਨਲ ਵਿੱਚ ਉਦੈ ਸ੍ਰੀਨਿਵਾਸ ਨੂੰ 11-21, 21-17 ਤੇ 22-20 ਨਾਲ ਹਰਾ ਕੇ ਖਿਤਾਬ ਜਿੱਤਿਆ। ਸੰਸਦ ਮੈਂਬਰ ਪੁਰਸ਼ ਡਬਲਜ਼ ਦੇ ਫ਼ਾਈਨਲ ਵਿੱਚ ਮੀਤ ਹੇਅਰ ਨੇ ਕੇ.ਡੀ. ਸਿੰਘ ਨਾਲ ਮਿਲ ਕੇ ਆਗਾ ਸਈਅਦ ਰੁਹੇਲਾ ਤੇ ਮੇਧਾ ਰਘੂਨੰਦੀ ਰੈਡੀ ਨੂੰ 21-13, 18-21 ਤੇ 21-14 ਨਾਲ ਹਰਾ ਕੇ ਖਿਤਾਬ ਜਿੱਤਿਆ। ਸੰਸਦ ਮੈਂਬਰ ਅਤੇ ਪਾਰਟਨਰਜ਼ ਡਬਲਜ਼ ਦੇ ਫ਼ਾਈਨਲ ਵਿੱਚ ਮੀਤ ਹੇਅਰ ਤੇ ਬਿਪਲਬ ਮਿਸ਼ਰਾ ਨੇ ਅਰਸ਼ਦ ਖਾਨ ਤੇ ਰਾਜੀਵ ਪ੍ਰਤਾਪ ਰੂਡੀ ਨੂੰ 21-10 ਤੇ 21-16 ਨਾਲ ਹਰਾਇਆ। ਸੰਸਦ ਮੈਂਬਰ ਮਿਕਸਡ ਡਬਲਜ਼ ਵਿੱਚ ਮੀਤ ਹੇਅਰ ਤੇ ਰੰਜੀਤਾ ਰੰਜਨ ਉਪ-ਜੇਤੂ ਰਹੇ।

ਮੀਤ ਹੇਅਰ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਸੰਸਦ ਮੈਂਬਰਾਂ ਲਈ ਖੇਡਾਂ ਨਾਲ ਜੁੜਨ, ਆਪਸੀ ਸਾਂਝ ਵਧਾਉਣ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਸੀ। ਇਸ ਯਾਦਗਾਰ ਖੇਡ ਸਮਾਗਮ ਦਾ ਹਿੱਸਾ ਬਣ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਚੈਂਪੀਅਨਸ਼ਿਪ ਵਿੱਚ ਵੀ ਮੀਤ ਹੇਅਰ ਨੇ ਪੰਜ ਖਿਤਾਬ ਜਿੱਤੇ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਆਜ਼ਾਦੀ ਦਿਹਾੜੇ ਮੱਦੇਨਜ਼ਰ ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਗਸ਼ਤ ਅਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼

ਮਾਨ ਸਰਕਾਰ ਨੇ ਟੇਲਾਂ, ਟਿੱਬਿਆਂ ਅਤੇ ਪਹਾੜੀ ਖੇਤਰਾਂ ਤੱਕ ਪਹੁੰਚਾਇਆ ਨਹਿਰੀ ਪਾਣੀ: ਬਰਿੰਦਰ ਕੁਮਾਰ ਗੋਇਲ

ਸਰਹੱਦ ਪਾਰੋਂ ਚੱਲ ਰਹੇ ਸਪਲਾਈ ਨੈੱਟਵਰਕ ਨਾਲ ਜੁੜੇ ਸੱਤ ਵਿਅਕਤੀ 10 ਪਿਸਤੌਲਾਂ, 1 ਕਿਲੋ ਹੈਰੋਇਨ, ਇੱਕ ਡਰੋਨ ਸਮੇਤ ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 202ਵਾਂ ਦਿਨ: ਪੰਜਾਬ ਪੁਲਿਸ ਵੱਲੋਂ 638 ਥਾਈਂ ਛਾਪੇਮਾਰੀ; 500 ਕਾਬੂ

ਪੰਜਾਬ ਵਿਧਾਨ ਸਭਾ ਵੱਲੋਂ ਪਾਲਣਾ ਨੂੰ ਸੌਖਾ ਬਣਾਉਣ ਅਤੇ ਵਪਾਰ ਨੂੰ ਹੁਲਾਰਾ ਦੇਣ ਲਈ ਪੀ.ਜੀ.ਐੱਸ.ਟੀ. ਸੋਧ ਬਿੱਲ, 2026 ਪਾਸ

ਪੰਜਾਬ ਵੱਲੋਂ ਹਜ਼ਾਰਾਂ ਆਊਟਸੋਰਸਡ ਵਰਕਰਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਇਤਿਹਾਸਕ ਕਾਨੂੰਨ ਪਾਸ

ਮਨਮਰਜ਼ੀ ਨਾਲ ਫੀਸਾਂ ਵਧਾਉਣ ਦੇ ਦੌਰ ਦਾ ਅੰਤ, ਵਿਧਾਨ ਸਭਾ 'ਚ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ

ਆਊਟਸੋਰਸਿੰਗ ਰਾਹੀਂ ਭਰਤੀ ਕੀਤੇ ਮੁਲਾਜ਼ਮਾਂ ਦੀ ਲੁੱਟ ਦਾ ਅੰਤ: ਵਿਧਾਨ ਸਭਾ ਵੱਲੋਂ 'ਪੰਜਾਬ ਸਟੇਟ ਆਊਟਸੋਰਸਡ ਪਰਸੋਨਲ ਬਿੱਲ-2026' ਸਰਬਸੰਮਤੀ ਨਾਲ ਪਾਸ

ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਮਹਿਲਾ ਸਸ਼ਕਤੀਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ

ਪੰਜਾਬ ਵਿਧਾਨ ਸਭਾ ਵੱਲੋਂ 9 ਅਹਿਮ ਬਿੱਲ ਪਾਸ