Tuesday, August 18, 2026

Punjab

ਪਾਰਸ ਹੈਲਥ ਪੰਚਕੂਲਾ ਵਿਖੇ 100 ਲੋਕਾਂ ਨੇ ਅੰਗਦਾਨ ਦੀ ਸਹੁੰ ਚੁੱਕੀ

ਪੰਜਾਬ ਨਿਊਜ਼ ਐਕਸਪ੍ਰੈੱਸ | August 18, 2026 03:31 PM

ਪੰਚਕੂਲਾ, 18 ਅਗਸਤ 2026 (ਹਰਜਿੰਦਰ ਸਿੰਘ ਭੱਟੀ): ਵਿਸ਼ਵ ਅੰਗਦਾਨ ਦਿਵਸ ਮੌਕੇ ਪਾਰਸ ਹੈਲਥ ਪੰਚਕੂਲਾ ਵੱਲੋਂ ਅੰਗਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਿਹਤ ਮਾਹਿਰਾਂ, ਟ੍ਰਾਂਸਪਲਾਂਟ ਵਿਸ਼ੇਸ਼ਗਿਆਨਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

ਪ੍ਰੋਗਰਾਮ ਵਿੱਚ ਸ਼੍ਰੀ ਸੁਰਿੰਦਰ ਦੂਦੀ, ਏ.ਸੀ.ਪੀ., ਟ੍ਰੈਫਿਕ ਪੁਲਿਸ, ਪੰਚਕੂਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. (ਕਰਨਲ) ਅਨੁਰਾਗ ਗਰਗ, ਚੀਫ ਟ੍ਰਾਂਸਪਲਾਂਟ ਕੋਆਰਡੀਨੇਟਰ, ਕਮਾਂਡ ਹਸਪਤਾਲ ਅਤੇ ਸ਼੍ਰੀਮਤੀ ਪ੍ਰਿਯੰਕਾ ਪੁਨੀਆ, ਸਿੱਖਿਆ ਮਾਹਿਰ ਅਤੇ ਪ੍ਰੇਰਕ ਬੁਲਾਰਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।

ਮਾਹਿਰਾਂ ਨੇ ਅੰਗਦਾਨ ਨਾਲ ਜੁੜੀਆਂ ਆਮ ਗਲਤਫਹਿਮੀਆਂ ਨੂੰ ਦੂਰ ਕਰਦਿਆਂ ਦੱਸਿਆ ਕਿ ਸਮੇਂ ਸਿਰ ਮਿਲਣ ਵਾਲੇ ਅੰਗ ਕਈ ਗੰਭੀਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਨ। ‘ਮਿਥ ਬਨਾਮ ਤੱਥ’ ਸੈਸ਼ਨ ਰਾਹੀਂ ਲੋਕਾਂ ਨੂੰ ਅੰਗਦਾਨ ਬਾਰੇ ਸਹੀ ਜਾਣਕਾਰੀ ਦਿੱਤੀ ਗਈ।

ਡਾ. ਪੰਕਜ ਮਿੱਤਲ, ਫੈਸਿਲਿਟੀ ਡਾਇਰੈਕਟਰ, ਪਾਰਸ ਹੈਲਥ ਪੰਚਕੂਲਾ ਨੇ ਕਿਹਾ ਕਿ ਅੰਗਦਾਨ ਕਿਸੇ ਇੱਕ ਵਿਅਕਤੀ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਨਵੀਂ ਉਮੀਦ ਦੇ ਸਕਦਾ ਹੈ। ਲੋਕਾਂ ਦੀ ਜਾਗਰੂਕਤਾ ਅਤੇ ਸਾਂਝੀ ਭਾਗੀਦਾਰੀ ਨਾਲ ਅੰਗਾਂ ਦੀ ਕਮੀ ਨੂੰ ਘਟਾਇਆ ਜਾ ਸਕਦਾ ਹੈ।

ਪ੍ਰੋਗਰਾਮ ਦੇ ਅੰਤ ਵਿੱਚ 100 ਲੋਕਾਂ ਨੇ ਅੰਗਦਾਨ ਕਰਨ ਦੀ ਸਹੁੰ ਚੁੱਕੀ। ਹਸਪਤਾਲ ਵੱਲੋਂ ਅੰਗਦਾਨ ਨੂੰ ਜੀਵਨਦਾਨ ਬਣਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਇਸ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ ਗਿਆ।

Have something to say? Post your comment

google.com, pub-6021921192250288, DIRECT, f08c47fec0942fa0

Punjab

ਦੋ ਧਿਰਾਂ ਵਿਚਕਾਰ ਰਾਜੀਨਾਮਾ ਕਰਵਾਉਣ ਲਈ ਯਤਨ ਕਰ ਰਹੇ ਅੰਮ੍ਰਿਤਧਾਰੀ ਗੁਰਸਿੱਖ ਕਿਸਾਨ ਦੀ ਉਤਾਰੀ ਦਸਤਾਰ, SGPC ਪ੍ਰਧਾਨ ਵੱਲੋਂ ਨਿੰਦਾ

ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ 80ਵਾਂ ਆਜ਼ਾਦੀ ਦਿਹਾੜਾ

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਬਚਾਉਣ ਲਈ ਜੈਵਿਕ ਖੇਤੀ ਅਪਣਾਉਣ ਦੀ ਅਪੀਲ

ਐਡਵੋਕੇਟ ਧਾਮੀ ਦੀ ਅਗਵਾਈ ’ਚ ਸ਼੍ਰੋਮਣੀ ਕਮੇਟੀ ਵਫ਼ਦ ਨੇ ਦਿੱਲੀ ਵਿਖੇ ਪਾਕਿਸਤਾਨ ਹਾਈ ਕਮਿਸ਼ਨ ਨਾਲ ਕੀਤੀ ਮੁਲਾਕਾਤ

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਦੇ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

ਕੋਲਕਾਤਾ ਵਿੱਚ ਅਨੂੰਰੀਤ ਪਾਲ ਕੌਰ ਦਾ ‘ਅਪਰਾਜੀਤਾ 2026’ ਸਨਮਾਨ ਨਾਲ ਸਨਮਾਨ

ਸੜਕ ਹਾਦਸੇ ਵਿੱਚ ਮਾਸੂਮ ਬੱਚੇ ਦੀ ਮੌਤ

ਆਈ.ਪੀ.ਆਰ.ਓ. ਅਮਨਪ੍ਰੀਤ ਸਿੰਘ ਮਨੌਲੀ ਦੇ ਪਿਤਾ ਮਨਜੀਤ ਸਿੰਘ ਮਨੌਲੀ ਨਮਿਤ ਅੰਤਿਮ ਅਰਦਾਸ ਹੋਈ

ਗੈਂਗਸਟਰਾਂ 'ਤੇ ਵਾਰ ਦਾ 208ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 307 ਕਾਬੂ

ਪੰਜਾਬ ਪੁਲਿਸ ਨੇ ਪੁਲਿਸ ਅਦਾਰੇ 'ਤੇ ਹਮਲੇ ਦੀ ਸਾਜ਼ਿਸ਼ ਨੂੰ ਕੀਤਾ ਨਾਕਾਮ ਕੀਤਾ; IED ਬਰਾਮਦ