Wednesday, July 22, 2026
ਤਾਜਾ ਖਬਰਾਂ
ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਭਗਵੰਤ ਮਾਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਪੰਜਾਬ ਸਰਕਾਰ 3 ਤੋਂ 10 ਅਗਸਤ ਤੱਕ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ ਕਰੇਗੀਦਿੱਲੀ ਪੁਲਿਸ ਨੇ ਸੀਜੇਪੀ ਦੇ ਸੰਸਦ ਮਾਰਚ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ; ਸ਼ਹਿਰ ਭਰ ਵਿੱਚ ਪਾਬੰਦੀ ਦੇ ਹੁਕਮ ਲਾਗੂਆਪ ਸਰਕਾਰ ਨੇ ਪੰਜਾਬ ਨੂੰ ਡਰ, ਅਰਾਜਕਤਾ ਅਤੇ ਆਰਥਿਕ ਦਿਵਾਲੀਆਪਨ ਵੱਲ ਧੱਕ ਦਿੱਤਾ ਹੈ : ਢਿੱਲੋਂਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਨੌਜਵਾਨ ਬਾਲਗਾਂ ਨੇ ਕਰਵਾਇਆ ਸਭ ਤੋਂ ਵੱਧ ਕੈਸ਼ਲੈੱਸ ਦਿਲ ਸਬੰਧੀ ਬਿਮਾਰੀਆਂ ਦਾ ਇਲਾਜ; 135 ਮਰੀਜ਼ਾਂ ਨੂੰ 2.71 ਕਰੋੜ ਰੁਪਏ ਦੇ ਇਲਾਜ ਦਾ ਮਿਲਿਆ ਲਾਭਸੁਖਬੀਰ ਬਾਦਲ ਨੇ ਖਾਲੜਾ ਮਾਮਲੇ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਗੈਰ-ਕਾਨੂੰਨੀ ਰਿਹਾਈ ਲਈ ਕਾਂਗਰਸ ਅਤੇ 'ਆਪ' ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ

Punjab

ਪੰਜਾਬ ਦੇ ਮੰਤਰੀਆਂ ਵੱਲੋਂ ਸਾਉਣੀ ਸੀਜ਼ਨ 2026-27 ਅਤੇ ਹਾੜ੍ਹੀ ਸੀਜ਼ਨ 2027-28 ਦੀਆਂ ਤਿਆਰੀਆਂ ਦੀ ਸਮੀਖਿਆ

ਪੰਜਾਬ ਨਿਊਜ਼ ਐਕਸਪ੍ਰੈੱਸ | July 21, 2026 08:19 PM

- *ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ*
- *ਮੰਤਰੀ ਸਮੂਹ ਵੱਲੋਂ ਸਾਉਣੀ ਸੀਜ਼ਨ 2026-27 ਅਤੇ ਹਾੜ੍ਹੀ ਸੀਜ਼ਨ 2027-28 ਦੀਆਂ ਤਿਆਰੀਆਂ ਦੀ ਸਮੀਖਿਆ*
- *ਭੰਡਾਰਨ ਦੀ ਸਮੱਸਿਆ ਦੇ ਹੱਲ ਲਈ ਕੇਂਦਰੀ ਖ਼ੁਰਾਕ ਤੇ ਖਪਤਕਾਰ ਮਾਮਲੇ ਮੰਤਰੀ ਨਾਲ ਮੀਟਿੰਗ ਦੀ ਮੰਗ*

ਚੰਡੀਗੜ੍ਹ, 21 ਜੁਲਾਈ: ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਮੰਤਰੀ ਸਮੂਹ (ਜੀਓਐਮ) ਨੇ ਅੱਜ ਸੈਕਟਰ - 39 ਦੇ ਅਨਾਜ ਭਵਨ ਵਿਖੇ ਆਗਾਮੀ ਸਾਉਣੀ ਸੀਜ਼ਨ 2026-27 ਅਤੇ ਹਾੜ੍ਹੀ ਸੀਜ਼ਨ 2027-28 ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਕ ਅਹਿਮ ਮੀਟਿੰਗ ਕੀਤੀ।

ਮੰਤਰੀ ਸਮੂਹ ਨੇ ਅਨਾਜ ਦੀ ਚੁਕਾਈ ਦੇ ਅਹਿਮ ਮੁੱਦੇ 'ਤੇ ਵਿਸਥਾਰਿਤ ਚਰਚਾ ਕੀਤੀ, ਜੋ ਕਿ ਆਗਾਮੀ ਖ਼ਰੀਦ ਸੀਜ਼ਨ ਦੇ ਮੱਦੇਨਜ਼ਰ ਭੰਡਾਰਨ ਲਈ ਜਗ੍ਹਾ ਬਣਾਉਣ ਵਾਸਤੇ ਬਹੁਤ ਜ਼ਰੂਰੀ ਹੈ।

ਮੀਟਿੰਗ ਦੌਰਾਨ ਮੰਤਰੀਆਂ ਨੂੰ ਦੱਸਿਆ ਗਿਆ ਕਿ ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ਸੂਬੇ ਤੋਂ 75.67 ਲੱਖ ਮੀਟ੍ਰਿਕ ਟਨ (ਐਲਐਮਟੀ) ਅਨਾਜ ਦੀ ਚੁਕਾਈ ਹੋਈ ਹੈ, ਜਿਸ ਵਿੱਚ 37.13 ਲੱਖ ਮੀਟ੍ਰਿਕ ਟਨ ਕਣਕ ਅਤੇ 38.54 ਲੱਖ ਮੀਟ੍ਰਿਕ ਟਨ ਝੋਨਾ ਸ਼ਾਮਿਲ ਹਨ।

ਮੰਤਰੀ ਸਮੂਹ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਸੂਬੇ ਕੋਲ ਕੁੱਲ 181 ਲੱਖ ਮੀਟ੍ਰਿਕ ਟਨ ਕਵਰਡ ਸਟੋਰੇਜ ਸਮਰੱਥਾ ਉਪਲਬਧ ਹੈ, ਜਦਕਿ ਖੁੱਲ੍ਹੀ ਭੰਡਾਰਨ ਸਮਰੱਥਾ 68 ਲੱਖ ਮੀਟ੍ਰਿਕ ਟਨ ਹੈ।

ਜੀ.ਓ.ਐੱਮ. ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਅਨਾਜ ਦੀ ਤੇਜ਼ੀ ਨਾਲ ਚੁਕਾਈ ਦਾ ਮੁੱਦਾ ਕੇਂਦਰ ਸਰਕਾਰ ਕੋਲ ਲਗਾਤਾਰ ਉਠਾਇਆ ਜਾ ਰਿਹਾ ਹੈ। ਪੰਜਾਬ ਵੱਲੋਂ ਹਰ ਮਹੀਨੇ ਘੱਟੋ-ਘੱਟ 12 ਲੱਖ ਮੀਟ੍ਰਿਕ ਟਨ ਕਣਕ ਅਤੇ ਝੋਨੇ ਦੀ ਚੁਕਾਈ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ, ਪਰ ਮੌਜੂਦਾ ਸਮੇਂ ਇਹ ਦਰ ਮਹਿਜ਼ 5 ਲੱਖ ਮੀਟ੍ਰਿਕ ਟਨ ਪ੍ਰਤੀ ਮਹੀਨਾ ਹੀ ਹੈ।

ਇਸ ਲਈ ਮੰਤਰੀ ਸਮੂਹ ਨੇ ਕੇਂਦਰੀ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਤੋਂ ਅਨਾਜ ਦੀ ਚੁਕਾਈ ਸਮੇਤ ਵੱਖ-ਵੱਖ ਮੁੱਦਿਆਂ ਨੂੰ ਨਿੱਜੀ ਤੌਰ 'ਤੇ ਉਠਾਉਣ ਲਈ ਮਿਲਣ ਦਾ ਸਮਾਂ ਮੰਗਣ ਦਾ ਫ਼ੈਸਲਾ ਕੀਤਾ ਹੈ।

ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਆਗਾਮੀ ਝੋਨੇ ਦੇ ਖ਼ਰੀਦ ਸੀਜ਼ਨ ਲਈ ਕੇਂਦਰੀ ਪੂਲ ਵਾਸਤੇ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮੰਗਿਆ ਗਿਆ ਹੈ। ਝੋਨੇ ਦੀ ਖ਼ਰੀਦ 2, 462 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਕਸਟਮ ਮਿਲਿੰਗ ਪਾਲਿਸੀ ਦਾ ਖਰੜਾ ਮਨਜ਼ੂਰੀ ਲਈ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਹਾੜ੍ਹੀ ਮਾਰਕੀਟਿੰਗ ਸੀਜ਼ਨ 2027-28 ਸਬੰਧੀ ਕੇਂਦਰ ਸਰਕਾਰ ਵੱਲੋਂ 132 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਦਾ ਟੀਚਾ ਮਿੱਥੇ ਜਾਣ ਦੀ ਸੰਭਾਵਨਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਖ਼ੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਮਾਰਕਫੈੱਡ ਦੇ ਐੱਮ.ਡੀ. ਵਿਸ਼ੇਸ਼ ਸਾਰੰਗਲ, ਵਧੀਕ ਸਕੱਤਰ ਪਨਗ੍ਰੇਨ ਕਮਲ ਕੁਮਾਰ ਗਰਗ, ਐਮ ਡੀ ਪਨਸਪ ਬੀ. ਸ਼੍ਰੀਨਿਵਾਸਨ, ਜੀ ਐਮ ਐਫਸੀਆਈ ਨਿਕਿਤਾ ਪਵਾਰ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਵਧੀਕ ਡਾਇਰੈਕਟਰ ਅਜੈਵੀਰ ਸਿੰਘ ਸਰਾਓ ਵੀ ਹਾਜ਼ਿਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ: CM ਮਾਨ

ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਣ ਨੂੰ ਦਿੱਤੀ ਪ੍ਰਵਾਨਗੀ, ਪੜ੍ਹੋ ਲਏ ਹੋਰ ਕਿਹੜੇ-ਕਿਹੜੇ ਫੈਸਲੇ ?

ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਭਗਵੰਤ ਮਾਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ

ਪੰਜਾਬ ਸਰਕਾਰ 3 ਤੋਂ 10 ਅਗਸਤ ਤੱਕ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ ਕਰੇਗੀ

SIR 2026 ਅਧੀਨ ਇੱਕ ਹੋਰ ਵਿਧਾਨ ਸਭਾ ਹਲਕੇ ਦਾ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਕੰਮ ਪੂਰਾ

ਦਿੱਲੀ ਪੁਲਿਸ ਨੇ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਅਖਿਲੇਸ਼ ਯਾਦਵ ਨੂੰ ਧਰਨੇ ਤੋਂ ਹਿਰਾਸਤ 'ਚ ਲਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਡੀ ਰਾਹਤ ਦਾ ਐਲਾਨ: ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ

ਗੈਂਗਸਟਰਾਂ 'ਤੇ ਵਾਰ ਦਾ 182ਵਾਂ ਦਿਨ: ਪੰਜਾਬ ਪੁਲਿਸ ਵੱਲੋਂ 646 ਥਾਈਂ ਛਾਪੇਮਾਰੀ; 326 ਕਾਬੂ

ਫਿਰੋਜ਼ਪੁਰ-ਜੰਮੂ ਰੇਲਗੱਡੀ ਨੂੰ IED ਨਾਲ ਉਡਾਉਣ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 17 ਗ੍ਰਿਫ਼ਤਾਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਮੀਰੀ ਪੀਰੀ ਖਾਲਸਾ ਮਾਰਚ ਵਿਚ ਸ਼ਮੂਲੀਅਤ ਹਰ ਸਿੱਖ ਦਾ ਕੌਮੀ ਫ਼ਰਜ਼- ਐਡਵੋਕੇਟ ਧਾਮੀ