Thursday, July 23, 2026
ਤਾਜਾ ਖਬਰਾਂ
ਸ਼ਗਨ ਇਕੱਠਾ ਕਰਨ ਨੂੰ ਲੈ ਕੇ ਵਿਵਾਦ ਕਪੂਰਥਲਾ ਵਿੱਚ ਦੋ ਟਰਾਂਸਜੈਂਡਰ ਸਮੂਹਾਂ ਵਿਚਕਾਰ ਝੜਪਬਰਨਾਲਾ ਵਿੱਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਨੇ 'ਆਪ' ਦੇ ਮਜ਼ਦੂਰ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ: ਰਾਜਾ ਵੜਿੰਗਐਫਬੀਆਈ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਨਿਤੀਸ਼ ਕੌਸ਼ਲ ਨੂੰ ਕੈਨੇਡਾ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾਕੂੜਾ-ਕਰਕਟ ਹਟਾਉਣ ਮੁਹਿੰਮ ਦੌਰਾਨ ਪੁਲਿਸ ਵੱਲੋਂ ਸੈਨੀਟੇਸ਼ਨ ਵਰਕਰਾਂ 'ਤੇ ਲਾਠੀਚਾਰਜ ਕਰਨ ਨਾਲ ਬਰਨਾਲਾ ਸ਼ਹਿਰ ਭੜਕਿਆਬਰਨਾਲਾ ਵਿੱਚ ਸੈਨੀਟੇਸ਼ਨ ਵਰਕਰਾਂ 'ਤੇ ਲਾਠੀਚਾਰਜ ਨੇ ਆਪ ਦਾ ਮਜ਼ਦੂਰ ਵਿਰੋਧੀ ਚਿਹਰਾ ਬੇਨਕਾਬ ਕੀਤਾ: ਰਾਜਾ ਵੜਿੰਗਬਰਨਾਲਾ ਘਟਨਾ 'ਤੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਸੂ ਮੋਟੋ ਨੋਟਿਸ, ਪੰਜਾਬ ਸਰਕਾਰ ਤੋਂ 7 ਦਿਨਾਂ ਵਿੱਚ ਰਿਪੋਰਟ ਤਲਬ

Punjab

SIR 2026 ਅਧੀਨ ਇੱਕ ਹੋਰ ਵਿਧਾਨ ਸਭਾ ਹਲਕੇ ਦਾ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਕੰਮ ਪੂਰਾ

ਪੰਜਾਬ ਨਿਊਜ਼ ਐਕਸਪ੍ਰੈੱਸ | July 21, 2026 07:41 PM

- ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਬਾਘਾਪੁਰਾਣਾ ਦੀ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ
- 100 ਫ਼ੀਸਦੀ ਡਿਜੀਟਾਈਜੇਸ਼ਨ ਕਰਨ ਦਾ ਮਾਣ ਹਾਸਲ ਕਰਨ ਵਾਲਾ ਬਾਘਾਪੁਰਾਣਾ ਬਣਿਆ ਸੂਬੇ ਦਾ ਪੰਜਵਾਂ ਹਲਕਾ

ਚੰਡੀਗੜ੍ਹ, 21 ਜੁਲਾਈ: ਮੁੱਖ ਚੋਣ ਅਫ਼ਸਰ ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) 2026 ਦੇ ਚੱਲ ਰਹੇ ਘਰ-ਘਰ ਗਣਨਾ ਪੜਾਅ ਦੌਰਾਨ ਨਿਰਧਾਰਤ ਸਮੇਂ ਤੋਂ ਪਹਿਲਾਂ ਗਣਨਾ ਫਾਰਮਾਂ ਦੀ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਬਾਘਾਪੁਰਾਣਾ (ਜ਼ਿਲ੍ਹਾ ਮੋਗਾ) ਵਿਧਾਨ ਸਭਾ ਹਲਕੇ ਦੇ ਚੋਣ ਅਮਲੇ ਨੂੰ ਵਧਾਈ ਦਿੱਤੀ। ਵਿਸ਼ੇਸ਼ ਤੀਬਰ ਸੋਧ 2026 ਅਧੀਨ 100 ਫ਼ੀਸਦੀ ਡਿਜੀਟਾਈਜੇਸ਼ਨ ਕਰਨ ਦਾ ਮਾਣ ਹਾਸਲ ਕਰਨ ਵਾਲਾ ਬਾਘਾਪੁਰਾਣਾ ਸੂਬੇ ਦਾ ਪੰਜਵਾਂ ਹਲਕਾ ਬਣ ਗਿਆ ਹੈ।

ਜ਼ਿਲ੍ਹਾ ਚੋਣ ਅਧਿਕਾਰੀ, ਈਆਰਓਜ਼, ਏਈਆਰਓਜ਼ ਅਤੇ ਬੀਐਲਓਜ਼ ਦੇ ਸਮੂਹਿਕ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਮਿਤਰਾ ਨੇ ਕਿਹਾ ਕਿ ਇਹ ਅਹਿਮ ਉਪਲਬਧੀ ਉਨ੍ਹਾਂ ਦੀ ਲਗਨ ਅਤੇ ਮਿਸ਼ਨ ਮੋਡ ਵਿੱਚ ਉਨ੍ਹਾਂ ਦੀ ਕਾਰਜ ਕੁਸ਼ਲਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਾਰੇ ਜ਼ਿਲ੍ਹੇ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਡਿਜੀਟਾਈਜ਼ੇਸ਼ਨ ਦਾ ਕੰਮ ਮੁਕੰਮਲ ਕਰ ਲੈਣਗੇ।

ਮੁੱਖ ਚੋਣ ਅਫ਼ਸਰ ਨੇ ਪੰਜਾਬ ਦੇ ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ, ਜਿਨ੍ਹਾਂ ਨੇ ਅਜੇ ਤੱਕ ਆਪਣੇ ਗਣਨਾ ਫਾਰਮ ਆਪਣੇ ਬੂਥ ਲੈਵਲ ਅਫ਼ਸਰਾਂ (ਬੀਐਲਓਜ਼) ਕੋਲ ਜਮ੍ਹਾਂ ਨਹੀਂ ਕਰਵਾਏ ਹਨ, ਉਹ ਜਲਦ ਤੋਂ ਜਲਦ ਇਹ ਫਾਰਮ ਜਮ੍ਹਾਂ ਕਰਵਾਉਣ ਤਾਂ ਜੋ ਡਰਾਫਟ ਵੋਟਰ ਸੂਚੀਆਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਜਾਣਾ ਯਕੀਨੀ ਬਣਾਇਆ ਜਾ ਸਕੇ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸ਼ਗਨ ਇਕੱਠਾ ਕਰਨ ਨੂੰ ਲੈ ਕੇ ਵਿਵਾਦ ਕਪੂਰਥਲਾ ਵਿੱਚ ਦੋ ਟਰਾਂਸਜੈਂਡਰ ਸਮੂਹਾਂ ਵਿਚਕਾਰ ਝੜਪ

ਬਰਨਾਲਾ ਵਿੱਚ ਸਫਾਈ ਕਰਮਚਾਰੀਆਂ 'ਤੇ ਲਾਠੀਚਾਰਜ ਨੇ 'ਆਪ' ਦੇ ਮਜ਼ਦੂਰ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ: ਰਾਜਾ ਵੜਿੰਗ

ਕੂੜਾ-ਕਰਕਟ ਹਟਾਉਣ ਮੁਹਿੰਮ ਦੌਰਾਨ ਪੁਲਿਸ ਵੱਲੋਂ ਸੈਨੀਟੇਸ਼ਨ ਵਰਕਰਾਂ 'ਤੇ ਲਾਠੀਚਾਰਜ ਕਰਨ ਨਾਲ ਬਰਨਾਲਾ ਸ਼ਹਿਰ ਭੜਕਿਆ

ਬਰਨਾਲਾ ਵਿੱਚ ਸੈਨੀਟੇਸ਼ਨ ਵਰਕਰਾਂ 'ਤੇ ਲਾਠੀਚਾਰਜ ਨੇ ਆਪ ਦਾ ਮਜ਼ਦੂਰ ਵਿਰੋਧੀ ਚਿਹਰਾ ਬੇਨਕਾਬ ਕੀਤਾ: ਰਾਜਾ ਵੜਿੰਗ

ਬਰਨਾਲਾ ਘਟਨਾ 'ਤੇ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਵੱਲੋਂ ਸੂ ਮੋਟੋ ਨੋਟਿਸ, ਪੰਜਾਬ ਸਰਕਾਰ ਤੋਂ 7 ਦਿਨਾਂ ਵਿੱਚ ਰਿਪੋਰਟ ਤਲਬ

ਗੈਂਗਸਟਰਾਂ 'ਤੇ ਵਾਰ ਦਾ 183ਵਾਂ ਦਿਨ: ਪੰਜਾਬ ਪੁਲਿਸ ਵੱਲੋਂ 718 ਥਾਈਂ ਛਾਪੇਮਾਰੀ; 446 ਕਾਬੂ

ETO ਨੇ ਪੰਜਾਬ ਭਰ ਦੇ ਸੜਕ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ,ਮਾਨਸੂਨ ਸੀਜ਼ਨ 'ਚ ਸੜਕੀ ਆਵਾਜਾਈ ਨਿਰਵਿਘਨ ਚਲਾਈ ਰੱਖਣ ਦੇ ਦਿੱਤੇ ਨਿਰਦੇਸ਼

ਬਰਿੰਦਰ ਕੁਮਾਰ ਗੋਇਲ ਵੱਲੋਂ ਸਿੰਚਾਈ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ, 94 ਪਿੰਡਾਂ ਦੇ ਖੇਤੀ ਹੇਠਲੇ ਰਕਬੇ ਨੂੰ ਮਿਲੇਗਾ ਲਾਭ

5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

ਪੰਜਾਬ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ AI ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ