Sunday, October 18, 2026
ਤਾਜਾ ਖਬਰਾਂ
• ਨੇਹਾ ਸ਼ੋਰੀ ਤੋਂ ਪਰਵਿੰਦਰ ਝੋਟਾ ਤੱਕ: ਕਤਲਾਂ ਨੇ ਪੰਜਾਬ ਦੇ ਕਥਿਤ ਡਰੱਗ-ਪੁਲਿਸ ਗਠਜੋੜ 'ਤੇ ਸਵਾਲ ਉਠਾਏ • ਝੋਟਾ ਕਤਲ: ਅਪਰਾਧ ਸਥਾਨ ਨੂੰ ਢਾਹੁਣ ਨਾਲ ਪਰਦਾ ਪਾਉਣ ਦੇ ਦੋਸ਼ ਲੱਗੇ, ਮਾਨ ਸਰਕਾਰ ਅਤੇ ਪੁਲਿਸ ਜਾਂਚ ਦੇ ਘੇਰੇ ਵਿੱਚ  • ਝੋਟਾ ਕਤਲ ਮਾਮਲੇ 'ਤੇ 15 ਅਕਤੂਬਰ ਨੂੰ ਪੰਜਾਬ ਬੰਦ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦਾ ਸਮਰਥਨ ਪ੍ਰਾਪਤ  • ਸੰਤ ਸੀਚੇਵਾਲ ਨੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਨੂੰ ਮੰਦਭਾਗਾ ਦੱਸਿਆ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤਿਆਂ 'ਤੇ ਸਵਾਲ ਉਠਾਏ • ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ 78 ਕਰੋੜ ਰੁਪਏ ਦੀ ਜ਼ਮੀਨ ਖਰੀਦੇ ਜਾਣ 'ਤੇ ਈਡੀ ਨੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ • ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅੰਮ੍ਰਿਤਸਰ ਦੇ ਦੋ ਨੌਜਵਾਨ ਜ਼ਖਮੀ, ਪੰਚਕੂਲਾ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ

Punjab

ਪੰਜਾਬ ਪੁਲਿਸ ਦੇ ਗ੍ਰਿਫ਼ਤਾਰ ਮੁਲਾਜ਼ਮ ਕੋਲੋਂ 10 ਕਿਲੋ ਹੋਰ ਹੈਰੋਇਨ ਬਰਾਮਦ

ਪੰਜਾਬ ਨਿਊਜ਼ ਐਕਸਪ੍ਰੈੱਸ | October 18, 2026 05:47 PM

ਤਰਨਤਾਰਨ, 18 ਅਕਤੂਬਰ : ਤਰਨਤਾਰਨ ਵਿੱਚ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਪੁਲਿਸ ਕਾਂਸਟੇਬਲ ਕੋਲੋਂ ਪੁੱਛਗਿੱਛ ਦੌਰਾਨ 10 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੁਲਜ਼ਮ ਕੋਲੋਂ 15 ਕਿਲੋ ਹੈਰੋਇਨ ਜ਼ਬਤ ਹੋਈ ਸੀ। ਇਸ ਤਰ੍ਹਾਂ ਹੁਣ ਤੱਕ ਕੁੱਲ 25 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੁਲਜ਼ਮ ਦੀ ਪਛਾਣ ਕਰਨਬੀਰ ਸਿੰਘ ਵਜੋਂ ਹੋਈ ਹੈ। ਉਹ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣ ਲਈ ਬਣਾਈ ਗਈ ਪੁਲਿਸ ਦੀ ਐਂਟੀ-ਡਰੋਨ ਟੀਮ ਵਿੱਚ ਤਾਇਨਾਤ ਸੀ। ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਸੀਮਾ ਸੁਰੱਖਿਆ ਬਲ (BSF) ਦੀ ਸਾਂਝੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਮਿਲੀ ਨਸ਼ੇ ਦੀ ਖੇਪ
ਜਾਣਕਾਰੀ ਅਨੁਸਾਰ, ਗ੍ਰਿਫ਼ਤਾਰੀ ਤੋਂ ਬਾਅਦ ਐਨਸੀਬੀ ਦੀ ਟੀਮ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਕਰਨਬੀਰ ਸਿੰਘ ਨੇ ਕਥਿਤ ਤੌਰ ’ਤੇ ਨਸ਼ੇ ਦੀ ਇੱਕ ਹੋਰ ਖੇਪ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਭੁੱਸੇ ਵਿੱਚ ਇੱਕ ਟਾਵਰ ਨੇੜਿਓਂ 10 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ। ਕਾਰਵਾਈ ਦੌਰਾਨ ਮੁਲਜ਼ਮ ਕੋਲੋਂ ਮੋਬਾਈਲ ਫ਼ੋਨ, ਨਕਦੀ ਅਤੇ ਹਥਿਆਰ ਵੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਹੈ। ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਅਧਿਕਾਰੀ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਹੋਰ ਸੰਭਾਵੀ ਸਬੰਧਾਂ ਦੀ ਜਾਂਚ ਕਰ ਰਹੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਆਉਣਗੇ

ਦਵਾਈਆਂ ਦੀ ਆੜ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ: ਅਮਨ ਅਰੋੜਾ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ 11 ਕਰੋੜ ਰੁਪਏ ਦਾ ਸਿੰਚਾਈ ਤੋਹਫ਼ਾ: ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਕੰਮ ਜਲਦ ਹੋਵੇਗਾ ਸ਼ੁਰੂ: ਡਾ. ਬਲਜੀਤ ਕੌਰ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 271ਵਾਂ ਦਿਨ: ਪੰਜਾਬ ਪੁਲਿਸ ਵੱਲੋਂ 539 ਥਾਵਾਂ ’ਤੇ ਛਾਪੇਮਾਰੀ; 215 ਵਿਅਕਤੀ ਗ੍ਰਿਫ਼ਤਾਰ

ਗਊਸ਼ਾਲਾਵਾਂ ਦੇ ਪ੍ਰਬੰਧਕਾਂ ਦੇ ਵਫਦ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੀਟਿੰਗ

ਨਸ਼ਾ ਤਸਕਰਾਂ, ਉਨ੍ਹਾਂ ਦੇ ਸਰਪ੍ਰਸਤਾਂ ਅਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਅਮਨ ਅਰੋੜਾ

ਐਡਵੋਕੇਟ ਨਿਸਾਰ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਨਿਯੁਕਤ

ਪੰਜਾਬ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਚਾਰ ਵੱਖ-ਵੱਖ ਥਾਈਂ ਛਾਪੇ, ਭਾਰੀ ਗਿਣਤੀ ਵਿੱਚ ਮਸ਼ੀਨਰੀ ਤੇ ਵਾਹਨ ਜ਼ਬਤ

ਪੰਜਾਬੀਆਂ ਨੂੰ ਪੱਗਾਂ ਸੰਭਾਲਣ ਦਾ ਹੋਕਾ ਦੇਣ ਤੋਂ ਪਹਿਲਾਂ ਚਰਨਜੀਤ ਚੰਨੀ ਆਪਣੇ ਕਾਰਜਕਾਲ ਦੌਰਾਨ ਹੋਈ ਮਾਈਨਿੰਗ ਬਾਰੇ ਜਵਾਬ ਦੇਣ: ਜਸਵੀਰ ਗੜ੍ਹੀ

‘ਗੈਂਗਸਟਰਾਂ ’ਤੇ ਵਾਰ’ ਦਾ 270ਵਾਂ ਦਿਨ: ਪੰਜਾਬ ਪੁਲਿਸ ਵੱਲੋਂ 500 ਥਾਈਂ ਛਾਪੇਮਾਰੀ; 175 ਵਿਅਕਤੀ ਕਾਬੂ