Sunday, September 13, 2026
ਤਾਜਾ ਖਬਰਾਂ
ਚੰਡੀਗੜ੍ਹ ਦਾ ਐਪ-ਕੈਬ ਸੰਕਟ: ਉਬੇਰ, ਓਲਾ, ਇਨਡਰਾਈਵ ਅਤੇ ਰੈਪਿਡੋ ਮੁਅੱਤਲ, ਯਾਤਰੀ ਅਤੇ ਡਰਾਈਵਰ ਚਿੰਤਾ ਵਿੱਚ ਹਨਪੰਜਾਬ ਦੇ ਕਰਮਚਾਰੀਆਂ ਦੀ ਹੜਤਾਲ ਤੇਜ਼: ਮਾਨ ਸਰਕਾਰ ਨੇ 'ਕੋਈ ਕੰਮ ਨਹੀਂ, ਕੋਈ ਤਨਖਾਹ ਨਹੀਂ' ਦਾ ਸੱਦਾ ਦਿੱਤਾ, ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀਕੈਨੇਡਾ ਵਿੱਚ 16 ਪੰਜਾਬੀਆਂ 'ਤੇ 56 ਦੋਸ਼ ਲੱਗੇ ਹਨ, ਜਿਨ੍ਹਾਂ 'ਤੇ ਫਿਰੌਤੀ ਦੀ ਕਾਰਵਾਈ ਕੀਤੀ ਜਾ ਰਹੀ ਹੈ; ਸੰਭਾਵਿਤ ਬਿਸ਼ਨੋਈ ਲਿੰਕਾਂ ਦੀ ਜਾਂਚ ਚੱਲ ਰਹੀ ਹੈ।ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਨੇ ਮਾਨ ਸਰਕਾਰ ਵੱਲੋਂ ਚੀਫ ਜਸਟਿਸ ਦੀ ਨਿਯੁਕਤੀ ਦੇ ਵਿਰੋਧ ਦੀ ਨਿੰਦਾ ਕੀਤੀਜਸਟਿਸ ਮਿਸ਼ਰਾ ਦੀ ਨਿਯੁਕਤੀ: ਮਾਨ ਸਰਕਾਰ ਦੀ ਸੰਵਿਧਾਨਕ ਚੁਣੌਤੀ ਨੇ ਰਾਜਨੀਤਿਕ ਸਵਾਲ ਖੜ੍ਹੇ ਕੀਤੇਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ, ਉਹ ਭੁਪੇਸ਼ ਬਘੇਲ ਦੀ ਥਾਂ ਲੈਣਗੇ

Punjab

ਬਠਿੰਡਾ 'ਚ ਪੰਜਾਬ ਦੀ ਸਭ ਤੋਂ ਵੱਡੀ 'ਯੂਥ ਰਨ': 20,000 ਨੌਜਵਾਨਾਂ ਤੇ ਖਿਡਾਰੀਆਂ ਨੇ ਨਸ਼ਿਆਂ ਵਿਰੁੱਧ ਦਿੱਤਾ ਮਜ਼ਬੂਤ ਸੁਨੇਹਾ

ਪੰਜਾਬ ਨਿਊਜ਼ ਐਕਸਪ੍ਰੈੱਸ | September 13, 2026 06:07 PM

- ਇਹ ਨਵਾਂ ਪੰਜਾਬ ਹੈ, ਆਸ ਵਾਪਸ ਆਈ ਹੈ ਅਤੇ ਸਾਡੇ ਨੌਜਵਾਨਾਂ ਵਿੱਚ ਚੰਗਿਆੜੀ ਤੇਜ਼ੀ ਨਾਲ ਬਲ ਰਹੀ ਹੈ: ਅਰਵਿੰਦ ਕੇਜਰੀਵਾਲ
- ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨੌਜਵਾਨ ਪੰਜਾਬ 'ਚੋਂ ਨਸ਼ਿਆਂ ਦਾ ਕੋੜ੍ਹ ਖ਼ਤਮ ਕਰਨ ਲਈ ਅੱਗੇ ਆ ਰਹੇ ਹਨ, ਇਹ ਬਹੁਤ ਉਤਸ਼ਾਹਜਨਕ ਹੈ: ਅਰਵਿੰਦ ਕੇਜਰੀਵਾਲ
- 'ਉੱਡਤਾ ਪੰਜਾਬ' ਦੇ ਪ੍ਰਚਾਰ ਦਾ ਜਵਾਬ 'ਚੜ੍ਹਦਾ ਪੰਜਾਬ, ਖੇਡਦਾ ਪੰਜਾਬ, ਭੱਜਦਾ ਪੰਜਾਬ' ਨਾਲ ਦਿੱਤਾ: ਰਾਜਬੀਰ ਸਿੰਘ ਘੁੰਮਣ
- ਭਗਵੰਤ ਮਾਨ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ, ਨੌਜਵਾਨਾਂ ਨੇ ਨਸ਼ਿਆਂ ਦੀ ਥਾਂ ਖੇਡਾਂ ਨੂੰ ਚੁਣਿਆ: ਰਾਜਬੀਰ ਸਿੰਘ ਘੁੰਮਣ

ਬਠਿੰਡਾ 13 ਸਤੰਬਰ: ਪੰਜਾਬ ਦੇ ਨੌਜਵਾਨਾਂ ਨੇ "ਉੱਡਤਾ ਪੰਜਾਬ" ਦੇ ਪ੍ਰਚਾਰ ਦਾ ਕਰਾਰਾ ਜਵਾਬ ਦਿੱਤਾ ਹੈ। ਬਠਿੰਡਾ ਵਿਖੇ ਪੰਜਾਬ ਦੀ ਸਭ ਤੋਂ ਵੱਡੀ 'ਯੂਥ ਰਨ ਪੰਜਾਬ-2026' ਵਿੱਚ ਰਿਕਾਰਡ 20, 000 ਨੌਜਵਾਨਾਂ ਅਤੇ ਖਿਡਾਰੀਆਂ ਨੇ ਸ਼ਿਰਕਤ ਕੀਤੀ ਅਤੇ ਨਸ਼ਿਆਂ ਵਿਰੁੱਧ ਤੇ ਖੇਡਾਂ ਦੇ ਹੱਕ ਵਿੱਚ ਇੱਕ ਸਪੱਸ਼ਟ ਸੁਨੇਹਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਵੱਡਾ ਹੁੰਗਾਰਾ ਦਿੰਦਿਆਂ ਇਸ ਵਿਸ਼ਾਲ ਭਾਗੀਦਾਰੀ ਨੇ 'ਚੜ੍ਹਦਾ ਪੰਜਾਬ, ਖੇਡਦਾ ਪੰਜਾਬ ਅਤੇ ਭੱਜਦਾ ਪੰਜਾਬ- ਰੰਗਲਾ ਪੰਜਾਬ' ਦੀ ਤਸਵੀਰ ਪੇਸ਼ ਕੀਤੀ।

ਇਸ ਸਮਾਗਮ ਵਿੱਚ ਬੱਚਿਆਂ, ਨੌਜਵਾਨਾਂ, ਔਰਤਾਂ ਅਤੇ ਬਜ਼ੁਰਗਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂਆਂ ਨੂੰ 11, 000 ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਗਏ, ਜਦੋਂ ਕਿ ਸਾਰੇ ਭਾਗੀਦਾਰਾਂ ਨੂੰ ਟੀ-ਸ਼ਰਟਾਂ ਅਤੇ ਭਾਗੀਦਾਰੀ ਮੈਡਲ ਮਿਲੇ।

ਇਸ 'ਤੇ ਆਪ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਲਿਖਿਆ: "ਇਹ ਨਵਾਂ ਪੰਜਾਬ ਹੈ। ਉਹ ਗੁਆਚੀ ਹੋਈ ਆਸ ਵਾਪਸ ਆ ਗਈ ਹੈ। ਤੁਸੀਂ ਸਾਡੇ ਨੌਜਵਾਨਾਂ ਵਿੱਚ ਉਤਸ਼ਾਹ ਦੀ ਚੰਗਿਆੜੀ ਵੇਖ ਸਕਦੇ ਹੋ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨੌਜਵਾਨ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਅਗਵਾਈ ਕਰ ਰਹੇ ਹਨ। ਇਹ ਬਹੁਤ ਹੀ ਹੌਸਲਾਅਫਜ਼ਾ ਹੈ।"

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡ ਰਾਜਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਹ ਮੈਰਾਥਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ 'ਤੇ ਉਲੀਕੀ ਗਈ ਹੈ। ਉਨ੍ਹਾਂ ਕਿਹਾ, "ਇਹ ਇਸ ਲੜੀ ਦੀ ਤੀਜੀ ਮੈਰਾਥਨ ਹੈ। ਇਸ ਦੀ ਸ਼ੁਰੂਆਤ ਮੋਹਾਲੀ ਤੋਂ ਹੋਈ ਸੀ ਅਤੇ ਅੱਜ ਬਠਿੰਡਾ ਵਿੱਚ ਲਗਭਗ 20, 000 ਲੋਕਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ ਹੈ।"

ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਹਰ ਉਮਰ ਦੇ ਅਤੇ ਹਰ ਵਰਗ ਦੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ ਹੈ। ਇਹ ਖੇਡਾਂ ਅਤੇ ਫਿਟਨੈਸ ਪ੍ਰਤੀ ਪੰਜਾਬੀਆਂ ਦੇ ਪਿਆਰ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ।"

ਪੰਜਾਬ ਨੂੰ ਨਕਾਰਾਤਮਕ ਤੌਰ 'ਤੇ ਪੇਸ਼ ਕਰਨ ਵਾਲੇ ਪ੍ਰਚਾਰ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਮੈਰਾਥਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੇ ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਦਿੱਤਾ ਹੈ ਜੋ 'ਉੱਡਤਾ ਪੰਜਾਬ' ਵਰਗੇ ਪ੍ਰਚਾਰ ਰਾਹੀਂ ਪੰਜਾਬ ਦੀ ਗਲਤ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ। ਅੱਜ ਅਸੀਂ ਉਨ੍ਹਾਂ ਨੂੰ 'ਚੜ੍ਹਦਾ ਪੰਜਾਬ, ਖੇਡਦਾ ਪੰਜਾਬ ਅਤੇ ਭੱਜਦਾ ਪੰਜਾਬ – ਰੰਗਲਾ ਪੰਜਾਬ' ਦਿਖਾਉਣਾ ਚਾਹੁੰਦੇ ਹਾਂ।"

ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਇਹ ਭਾਗੀਦਾਰੀ ਪੂਰੀ ਤਰ੍ਹਾਂ ਕੁਦਰਤੀ ਅਤੇ ਸਵੈ-ਇੱਛੁਕ ਹੈ। ਲੋਕਾਂ ਨੇ ਖੁਦ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਆਪ ਇੱਥੇ ਪਹੁੰਚੇ ਹਨ। ਅੱਜ ਅਸੀਂ ਜੋ ਉਤਸ਼ਾਹ ਦੇਖ ਰਹੇ ਹਾਂ, ਉਹ ਇੱਕ ਬਹੁਤ ਹੀ ਮਜ਼ਬੂਤ ਸੰਦੇਸ਼ ਹੈ ਕਿ ਪੰਜਾਬ ਖੇਡਾਂ, ਫਿਟਨੈਸ ਅਤੇ ਨਸ਼ਾ ਮੁਕਤ ਭਵਿੱਖ ਵੱਲ ਵਧ ਰਹਾ ਹੈ।"

ਬਠਿੰਡਾ ਦੇ ਲੋਕਾਂ ਨੂੰ ਇਸ ਸ਼ਾਨਦਾਰ ਹੁੰਗਾਰੇ ਲਈ ਮੁਬਾਰਕਬਾਦ ਦਿੰਦਿਆਂ ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਮੈਂ ਬਠਿੰਡਾ ਦੇ ਲੋਕਾਂ ਨੂੰ ਇਸ ਜ਼ਬਰਦਸਤ ਹੁੰਗਾਰੇ ਲਈ ਵਧਾਈ ਦਿੰਦਾ ਹਾਂ। ਇੱਥੋਂ ਦੀ ਭਾਗੀਦਾਰੀ ਨੇ ਪਟਿਆਲਾ ਅਤੇ ਲੁਧਿਆਣਾ ਵਿੱਚ ਹੋਣ ਵਾਲੀਆਂ ਸਾਡੀਆਂ ਆਗਾਮੀ ਮੈਰਾਥਨਾਂ ਲਈ ਇੱਕ ਨਵਾਂ ਨਿਸ਼ਾਨਾ ਤੈਅ ਕਰ ਦਿੱਤਾ ਹੈ।"

ਰਾਜਬੀਰ ਸਿੰਘ ਘੁੰਮਣ ਨੇ ਕਿਹਾ, "ਅਸੀਂ ਪੂਰੇ ਪੰਜਾਬ ਵਿੱਚ ਅਜਿਹੇ ਸਮਾਗਮ ਕਰਵਾਉਣਾ ਜਾਰੀ ਰੱਖਾਂਗੇ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਪਹਿਲਕਦਮੀ ਦਾ ਸਮਰਥਨ ਕਰਦੇ ਰਹਿਣ ਅਤੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਥਾਂ ਖੇਡਾਂ ਅਤੇ ਫਿਟਨੈਸ ਨੂੰ ਚੁਣਨ ਲਈ ਉਤਸ਼ਾਹਿਤ ਕਰਦੇ ਰਹਿਣ।"

ਬਠਿੰਡਾ ਵਿੱਚ ਵਿਸ਼ਾਲ ਭਾਗੀਦਾਰੀ ਨੇ ਖੇਡਾਂ, ਫਿਟਨੈਸ ਅਤੇ ਨਸ਼ਾ ਮੁਕਤ ਭਵਿੱਖ ਪ੍ਰਤੀ ਪੰਜਾਬ ਦੇ ਨੌਜਵਾਨਾਂ ਦੇ ਵਧ ਰਹੇ ਉਤਸ਼ਾਹ ਨੂੰ ਦਰਸਾਇਆ ਹੈ, ਜਿਸ ਨਾਲ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਇਸ ਸੰਦੇਸ਼ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ 'ਨਾ' ਅਤੇ ਖੇਡਾਂ ਨੂੰ 'ਹਾਂ' ਕਹਿ ਰਹੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

“ਇਹ ਸਾਰੇ ਮੇਰੇ ਭਰਾ ਹਨ, ਬੈਰੀਕੇਡ ਨਹੀਂ ਲੱਗਣੇ, ਪਾਣੀ ਦੀਆਂ ਬੁਛਾੜਾਂ ਨਹੀਂ ਮਾਰਨੀਆਂ; ਮੈਂ ਖੁਦ ਬੈਠ ਕੇ ਮਸਲਾ ਹੱਲ ਕਰਾਂਗਾ” - ਅਮਨ ਅਰੋੜਾ

ਗੈਂਗਸਟਰਾਂ 'ਤੇ ਵਾਰ ਦਾ 236ਵਾਂ ਦਿਨ: ਪੰਜਾਬ ਪੁਲਿਸ ਵੱਲੋਂ 634 ਥਾਈਂ ਛਾਪੇਮਾਰੀ; 335 ਕਾਬੂ

ਲੁਧਿਆਣਾ ਵਿੱਚ ਗੋਲੀਬਾਰੀ ਦੀ ਵੱਡੀ ਸਾਜ਼ਿਸ਼ ਨਾਕਾਮ; ਜਵਾਬੀ ਕਾਰਵਾਈ 'ਚ ਡੋਨੀ ਬੱਲ ਗਿਰੋਹ ਦੇ ਦੋ ਹਥਿਆਰਬੰਦ ਹਮਲਾਵਰ ਢੇਰ

ਅਕਾਲੀ ਦਲ ਲੰਬੇ-ਲੰਬੇ ਬਿਜਲੀ ਕੱਟਾਂ ਦੇ ਖਿਲਾਫ 16 ਸਤੰਬਰ ਨੂੰ ਹਲਕਾ ਪੱਧਰ ’ਤੇ ਰੋਸ ਪ੍ਰਦਰਸ਼ਨ ਕਰੇਗਾ

ਅਕਾਲੀ ਦਲ ਵੱਲੋਂ 9 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਦਾ ਗਠਨ

ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਤਸਕਰੀ ਰਾਹੀਂ ਆਉਣ ਵਾਲੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ: 3 ਨਵੀਆਂ 'ਡਰੋਨ ਸੈਂਸ ਡੀ200 ਪ੍ਰੋ' ਯੂਨਿਟਾਂ ਤਾਇਨਾਤ

ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਮਨਫ਼ੀ ਕਰਨਾ ਬੇਹੱਦ ਮੰਦਭਾਗਾ - ਐਡਵੋਕੇਟ ਧਾਮੀ

ਪੰਜਾਬ ਵਿੱਚ ਗੰਨੇ ਦੀ ਫ਼ਸਲ ਅਧੀਨ ਰਕਬਾ 1.16 ਲੱਖ ਹੈਕਟੇਅਰ ਤੱਕ ਪਹੁੰਚਿਆ: 700 ਲੱਖ ਕੁਇੰਟਲ ਪੈਦਾਵਾਰ ਦਾ ਟੀਚਾ ਮਿੱਥਿਆ: ਖੁੱਡੀਆਂ

VB-G RAM G ਅਧੀਨ 1.88 ਲੱਖ ਤੋਂ ਵੱਧ ਦਿਹਾੜੀਆਂ ਪੈਦਾ ਕਰਕੇ ਲਾਭਪਾਤਰੀ ਪਰਿਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ

ਪੰਜਾਬ ਪੁਲਿਸ ਨੇ ਪਿੱਛਾ ਕਰਦਿਆਂ ਗੈਂਗਸਟਰ ਬੁਰੀ ਬਸੰਤਕੋਟੀਆ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਕਾਬੂ; ਛੇ ਪਿਸਤੌਲ ਬਰਾਮਦ