Saturday, August 01, 2026
ਤਾਜਾ ਖਬਰਾਂ
ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸਵਾਰਾਣਸੀ ਤੋਂ ਪਵਿੱਤਰ ਮਿੱਟੀ 1 ਅਗਸਤ ਨੂੰ ਪੰਜਾਬ ਪਹੁੰਚੇਗੀ, ਸੂਬੇ ਭਰ ਵਿੱਚ ਨਿਕਲਣਗੀਆਂ ਕਲਸ਼ ਯਾਤਰਾਵਾਂਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ, ਲੀਡਰਸ਼ਿਪ ਦਾ ਮੁੱਦਾ ਖਤਮ: ਬਘੇਲਪੰਜਾਬ ਸਰਕਾਰ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਮੁਫ਼ਤ ਤੀਰਥ ਯਾਤਰਾ ਕਰਵਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 27 ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ ਕੀਤੀ 'ਈਜ਼ੀ ਕਨੈਕਟ' ਹਵਾਈ ਸੇਵਾ ਪੰਜਾਬ ਅਤੇ ਐਨ.ਆਰ.ਆਈ. ਭਾਈਚਾਰੇ ਲਈ ਇਤਿਹਾਸਕ ਤੋਹਫ਼ਾ: ਕੇਵਲ ਸਿੰਘ ਢਿੱਲੋਂ

Punjab

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਕਰੇ ਕੇਂਦਰ ਸਰਕਾਰ - ਐਡਵੋਕੇਟ ਧਾਮੀ

ਪੰਜਾਬ ਨਿਊਜ਼ ਐਕਸਪ੍ਰੈੱਸ | August 01, 2026 03:19 PM

ਅੰਮ੍ਰਿਤਸਰ, 1 ਅਗਸਤ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਿਛਲੇ ਲੰਮੇ ਸਮੇਂ ਤੋਂ ਬੰਦ ਪਏ ਲਾਂਘੇ ਨੂੰ ਅਜੇ ਮੁੜ ਨਾ ਖੋਲ੍ਹਣ ਸਬੰਧੀ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀ ਕੀਰਤੀ ਵਰਧਨ ਵੱਲੋਂ ਸੰਸਦ ਵਿੱਚ ਦਿੱਤੇ ਗਏ ਜਵਾਬ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਅਹਿਮ ਮਾਮਲਾ ਹੈ ਅਤੇ ਸਰਕਾਰ ਨੂੰ ਸਿੱਖ ਭਾਵਨਾਵਾਂ ਅਨੁਸਾਰ ਹੀ ਫੈਸਲਾ ਕਰਨਾ ਚਾਹੀਦਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉਹ ਪਾਵਨ ਅਸਥਾਨ ਹੈ, ਜਿਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਅਤੇ ਸਮੁੱਚੀ ਮਨੁੱਖਤਾ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨਾ ਦੁਨੀਆਂ ਭਰ ਦੀ ਸਿੱਖ ਸੰਗਤ ਦੀ ਚਿਰੋਕਣੀ ਅਰਦਾਸ ਅਤੇ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲਾਂਘੇ ਦਾ ਲੰਬੇ ਸਮੇਂ ਤੋਂ ਬੰਦ ਰਹਿਣ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚ ਰਹੀ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦਾ ਇਹ ਲਾਂਘਾਂ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਸ਼ਾਂਤੀ ਦਾ ਸੁਨੇਹਾ ਹੈ, ਜਿਸ ’ਤੇ ਕਿਸੇ ਨੂੰ ਇਤਰਾਜ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਦੇਸ਼ ਦੀ ਸੁਰੱਖਿਆ ਹਰ ਸਰਕਾਰ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ, ਪਰ ਇਸ ਦੇ ਨਾਲ-ਨਾਲ ਧਾਰਮਿਕ ਆਜ਼ਾਦੀ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਵੀ ਉਤਨਾ ਹੀ ਮਹੱਤਵਪੂਰਨ ਹੈ। ਇਸ ਲਈ ਸਰਕਾਰ ਨੂੰ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਭਾਵਸ਼ਾਲੀ ਪ੍ਰਬੰਧ ਕਰਕੇ ਇਸ ਮਾਮਲੇ ਦੀ ਜਲਦ ਸਮੀਖਿਆ ਕਰਦੇ ਹੋਏ ਲਾਂਘਾ ਮੁੜ ਖੋਲ੍ਹਣ ਦਾ ਫ਼ੈਸਲਾ ਕਰਨਾ ਚਾਹੀਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਵਿੱਤੀ ਵਰ੍ਹੇ 2026-27 ਵਿੱਚ ਪੰਜਾਬ ਦੇ ਕੁੱਲ GST ਮਾਲੀਏ 'ਚ 20 ਫੀਸਦੀ ਦਾ ਵਾਧਾ, ਅੰਕੜਾ 10,447 ਕਰੋੜ ਰੁਪਏ 'ਤੇ ਪੁੱਜਾ: ਹਰਪਾਲ ਚੀਮਾ

ਪਟਿਆਲਾ ਵਿੱਚ ਰਾਜਾ ਵੜਿੰਗ ਦਾ ਚੰਨੀ ਸਮਰਥਕਾਂ ਨੇ ਕੀਤਾ ਵਿਰੋਧ

ਬੇਅਦਬੀ ਕਾਨੂੰਨ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਨਸ਼ਾ ਤਸਕਰੀ ਅਤੇ ਸੰਗਠਿਤ ਅਧਰਾਧ ਵਾਲੇ ਗਠਜੋੜ ਦਾ ਕਾਰਕੁੰਨ ਗ੍ਰਿਫਤਾਰ; 20 ਕਿਲੋ ਹੈਰੋਇਨ ਬਰਾਮਦ

’ਮੁੱਖ ਮੰਤਰੀ ਸਿਹਤ ਯੋਜਨਾ’: 708 ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਮੁਹੱਈਆ ਕਰਵਾਇਆ ਗਿਆ

27 ਹਫਤਿਆਂ ਦੀ ਜਨਮੀ ਬੱਚੀ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਮਿਲੀ 50 ਦਿਨਾਂ ਦੀ ਵਿਸ਼ੇਸ਼ ਐਨਆਈਸੀਯੂ ਦੇਖਭਾਲ ਤੋਂ ਬਾਅਦ ਮੌਤ ਨੂੰ ਦਿੱਤੀ ਮਾਤ

ਵੱਡੀ ਖ਼ਬਰ: ਮਾਨ ਸਰਕਾਰ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਨੂੰ ਨਿਯਮਤ ਕਰਨ ਲਈ ਮਾਨਸੂਨ ਇਜਲਾਸ ਦੌਰਾਨ ਵਿਧਾਨ ਸਭਾ 'ਚ ਲਿਆਏਗੀ ਬਿੱਲ

ਸਾਬਕਾ ਵਿਧਾਇਕ ਮਦਨ ਜਲਾਲਪੁਰ ਨੂੰ ਕਾਂਗਰਸ ਨੇ ਕੀਤਾ ਸਸਪੈਂਡ

ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸ

ਵਾਰਾਣਸੀ ਤੋਂ ਪਵਿੱਤਰ ਮਿੱਟੀ 1 ਅਗਸਤ ਨੂੰ ਪੰਜਾਬ ਪਹੁੰਚੇਗੀ, ਸੂਬੇ ਭਰ ਵਿੱਚ ਨਿਕਲਣਗੀਆਂ ਕਲਸ਼ ਯਾਤਰਾਵਾਂ