Friday, July 31, 2026
ਤਾਜਾ ਖਬਰਾਂ
ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸਵਾਰਾਣਸੀ ਤੋਂ ਪਵਿੱਤਰ ਮਿੱਟੀ 1 ਅਗਸਤ ਨੂੰ ਪੰਜਾਬ ਪਹੁੰਚੇਗੀ, ਸੂਬੇ ਭਰ ਵਿੱਚ ਨਿਕਲਣਗੀਆਂ ਕਲਸ਼ ਯਾਤਰਾਵਾਂਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ, ਲੀਡਰਸ਼ਿਪ ਦਾ ਮੁੱਦਾ ਖਤਮ: ਬਘੇਲਪੰਜਾਬ ਸਰਕਾਰ ਪਹਿਲੀ ਅਗਸਤ ਤੋਂ ਖਾਟੂ ਸ਼ਿਆਮ, ਸਾਲਾਸਰ, ਵ੍ਰਿੰਦਾਵਨ ਅਤੇ ਰਿਸ਼ੀਕੇਸ਼ ਲਈ ਮੁਫ਼ਤ ਤੀਰਥ ਯਾਤਰਾ ਕਰਵਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 27 ਅੰਤਰਰਾਸ਼ਟਰੀ ਸ਼ਹਿਰਾਂ ਲਈ ਸ਼ੁਰੂ ਕੀਤੀ 'ਈਜ਼ੀ ਕਨੈਕਟ' ਹਵਾਈ ਸੇਵਾ ਪੰਜਾਬ ਅਤੇ ਐਨ.ਆਰ.ਆਈ. ਭਾਈਚਾਰੇ ਲਈ ਇਤਿਹਾਸਕ ਤੋਹਫ਼ਾ: ਕੇਵਲ ਸਿੰਘ ਢਿੱਲੋਂ

Punjab

ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ: ਹਰਜੋਤ ਸਿੰਘ ਬੈਂਸ

PUNJAB NEWS EXPRESS | July 31, 2026 09:41 PM

ਚੰਡੀਗੜ੍ਹ; ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ ਪੁਲਿਸ ਨੇ ਭਿਵਾਨੀ ਦੇ ਇੱਕ ਮਾਸਟਰਮਾਈਂਡ ਦੀ ਅਗਵਾਈ ਵਾਲੇ ਹਰਿਆਣਾ ਸਥਿਤ ਅੰਤਰਰਾਜੀ ਨਕਲ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਜਿਸਨੇ ਕਥਿਤ ਤੌਰ 'ਤੇ ਬੀ.ਐਫ.ਯੂ.ਐਚ.ਐਸ. ਫਰੀਦਕੋਟ ਫਾਰਮੇਸੀ ਭਰਤੀ ਪ੍ਰੀਖਿਆ ਵਿੱਚ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਨਕਲ ਕਰਵਾਈ ਸੀ। ਇਸ ਨਾਲ ਹਰਿਆਣਾ ਦੇ ਸੰਗਠਿਤ ਨਕਲ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਪੰਜਾਬ ‘ਤੇ ਲੱਗੇ ਪੇਪਰ ਲੀਕ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਰੈਕੇਟ ਨੂੰ ਸਾਲਾਂ ਤੋਂ ਵਧਣ-ਫੁੱਲਣ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸੇ ਨੂੰ ਵੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਬਦਨਾਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸੂਬਾ ਸਰਕਾਰ ਨੇ "ਉੱਡਦਾ ਪੰਜਾਬ" ਨੂੰ "ਪੜ੍ਹਦਾ ਪੰਜਾਬ" ਵਿੱਚ ਬਦਲ ਦਿੱਤਾ ਹੈ।

ਅੱਜ ਇੱਥੇ ਪੇਡਾ ਕੰਪਲੈਕਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਪਾਰਦਰਸ਼ਤਾ ਅਤੇ ਯੋਗਤਾ 'ਤੇ ਅਧਾਰਤ ਹੈ, ਜਦੋਂ ਕਿ ਹਰਿਆਣਾ ਸਾਲਾਂ ਤੋਂ ਉੱਥੇ ਚੱਲ ਰਹੇ ਰੈਕੇਟ ਦੇ ਬਾਵਜੂਦ ਪ੍ਰੀਖਿਆ ਵਿੱਚ ਨਕਲ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ, "ਹਰਿਆਣਾ ਦੇ ਮੁੱਖ ਮੰਤਰੀ ਦੂਜੇ ਸੂਬਿਆਂ ਵਿੱਚ ਰਾਜਨੀਤਿਕ ਏਜੰਡੇ ਤੈਅ ਕਰਨ ਵਿੱਚ ਰੁੱਝੇ ਹੋਏ ਹਨ, ਪਰ ਉਨ੍ਹਾਂ ਕੋਲ ਆਪਣੇ ਸੂਬੇ ਦੇ ਵਿਦਿਆਰਥੀਆਂ ਦੇ ਭਵਿੱਖ ਦੀ ਰਾਖੀ ਲਈ ਸਮਾਂ ਨਹੀਂ ਹੈ।"

ਆਈ.ਜੀ.ਪੀ. ਜਗਦਲੇ ਨੇ ਕਿਹਾ "ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਪੇਪਰ ਲੀਕ ਹੋਣ ਦਾ ਮਾਮਲਾ ਨਹੀਂ ਹੈ। ਇਹ ਅੰਤਰ-ਰਾਜੀ ਸਬੰਧਾਂ ਵਾਲਾ ਇੱਕ ਸੰਗਠਿਤ ਅਤੇ ਤਕਨਾਲੋਜੀ-ਅਧਾਰਿਤ ਧੋਖਾਧੜੀ ਦਾ ਰੈਕੇਟ ਹੈ।" ਉਨ੍ਹਾਂ ਅੱਗੇ ਕਿਹਾ, "ਹੁਣ ਤੱਕ 10 ਹੈਂਡਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਗਲਤ ਢੰਗਾਂ ਦੀ ਵਰਤੋਂ ਕਰਨ ਵਾਲੇ 25 ਉਮੀਦਵਾਰਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।"

ਆਈ.ਜੀ.ਪੀ. ਨੇ ਦੱਸਿਆ ਕਿ ਇਸ ਰੈਕੇਟ ਵਿੱਚ ਹੁਣ ਤੱਕ 13 ਹੈਂਡਲਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਅੱਠ ਹਰਿਆਣਾ ਅਤੇ ਰਾਜਸਥਾਨ ਦੇ ਹਨ, ਜਦੋਂ ਕਿ ਪੰਜ ਵਿਆਕਤੀ ਪੰਜਾਬ ਦੇ ਹਨ।

ਜਗਦਲੇ ਨੇ ਅੱਗੇ ਦੱਸਿਆ "19 ਜੁਲਾਈ ਦੀ ਸਵੇਰ ਨੂੰ ਸਾਨੂੰ ਖ਼ਾਸ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਇੱਕ ਅੰਤਰ-ਰਾਜੀ ਗਿਰੋਹ ਫ਼ਰੀਦਕੋਟ ਵਿਖੇ ਬੀਐਫਯੂਐਚਐਸ ਫਾਰਮੇਸੀ ਪ੍ਰੀਖਿਆ ਦੌਰਾਨ ਨਕਲ ਕਰਵਾਉਣ ਲਈ ਐਡਵਾਂਸਡ ਵਾਇਰਲੈੱਸ ਅਤੇ ਬਲੂਟੁੱਥ ਡਿਵਾਈਸਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਮੁਖ਼ਬਰਾਂ ਨੇ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾਇਆ ਤਾਂ ਉਹ ਸੁਸਾਇਟੀ ਨਗਰ, ਫ਼ਰੀਦਕੋਟ ਵਿਖੇ ਗੁਰਮੀਤ ਸਿੰਘ ਦਾ ਘਰ ਸੀ।" ਪੁਲਿਸ ਨੂੰ ਪਤਾ ਲੱਗਾ ਕਿ ਉੱਥੇ ਇੱਕ ਪੂਰੀ ਤਰ੍ਹਾਂ ਕਾਰਜਸ਼ੀਲ ਆਰਜ਼ੀ ਕੰਟਰੋਲ ਰੂਮ ਬਣਿਆ ਹੋਇਆ ਸੀ, ਜੋ ਵਾਇਰਲੈੱਸ ਟ੍ਰਾਂਸਮੀਟਰਾਂ, ਮੋਡੀਫਾਈਡ ਮੋਬਾਈਲ ਫ਼ੋਨਾਂ ਅਤੇ ਜਵਾਬ ਲਿਖਵਾਉਣ ਲਈ ਤਿਆਰ ਬੈਠੀ ਹੈਂਡਲਰਾਂ ਦੀ ਇੱਕ ਸਮਰਪਿਤ ਟੀਮ ਨਾਲ ਲੈਸ ਸੀ।

ਆਈ.ਜੀ.ਪੀ. ਨੇ ਅੱਗੇ ਦੱਸਿਆ, "ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਹੀ ਸਟੀਕ ਅਤੇ ਹੈਰਾਨ ਕਰਨ ਵਾਲਾ ਸੀ। ਭਿਵਾਨੀ ਦੇ ਰਹਿਣ ਵਾਲੇ ਇੱਕ ਉਮੀਦਵਾਰ ਨੇ ਪ੍ਰੀਖਿਆ ਸ਼ੁਰੂ ਹੁੰਦੇ ਹੀ ਪ੍ਰਸ਼ਨ ਪੱਤਰ ਨੂੰ ਸਕੈਨ ਕਰਨ ਲਈ ਇੱਕ ਜਾਸੂਸੀ ਕੈਮਰੇ ਦੀ ਵਰਤੋਂ ਕੀਤੀ। ਉਸਨੇ ਇਹ ਤਸਵੀਰਾਂ ਭਿਵਾਨੀ ਦੇ ਹੀ ਇੱਕ ਹੈਂਡਲਰ ਸਾਜਨ ਨੂੰ ਭੇਜੀਆਂ, ਜਿਸਨੇ ਪੇਪਰ ਹੱਲ ਕੀਤਾ। ਇਸ ਤੋਂ ਬਾਅਦ ਜਵਾਬ ਕੰਟਰੋਲ ਰੂਮ ਵਿੱਚ ਭੇਜੇ ਗਏ ਜਿੱਥੇ ਹੈਂਡਲਰ ਦੀਪਕ ਅਤੇ ਮਨਜੀਤ ਨੂੰ ਪ੍ਰੀਖਿਆ ਹਾਲ ਦੇ ਅੰਦਰ ਮੌਜੂਦ ਉਮੀਦਵਾਰਾਂ ਨੂੰ ਵਾਇਰਲੈੱਸ ਡਿਵਾਈਸਾਂ ਰਾਹੀਂ ਜਵਾਬ ਬੋਲ ਕੇ ਲਿਖਵਾਉਣ ਦਾ ਕੰਮ ਸੌਂਪਿਆ ਗਿਆ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੀ ਯੋਜਨਾ ਨੂੰ ਅੰਜਾਮ ਦੇ ਸਕਦੇ, ਸਾਡੀਆਂ ਟੀਮਾਂ ਨੇ ਛਾਪਾ ਮਾਰ ਦਿੱਤਾ। ਅਸੀਂ ਕੰਟਰੋਲ ਰੂਮ 'ਤੇ ਛਾਪਾ ਮਾਰ ਕੇ ਸਾਰੇ ਛੇ ਹੈਂਡਲਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।"

ਆਈ.ਜੀ.ਪੀ. ਨੇ ਇਸ ਮੁਹਿੰਮ ਦੇ ਪੱਧਰ ਦਾ ਖ਼ੁਲਾਸਾ ਕਰਦਿਆਂ ਦੱਸਿਆ, "ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ 200 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਅਸੀਂ ਤੁਰੰਤ ਸਾਰੇ ਪ੍ਰੀਖਿਆ ਸੁਪਰਵਾਈਜ਼ਰਾਂ, ਕੰਟਰੋਲਰਾਂ ਅਤੇ ਨਿਰੀਖਕਾਂ ਨੂੰ ਅਲਰਟ ਕਰ ਦਿੱਤਾ, ਜਿਨ੍ਹਾਂ ਨੇ ਉਮੀਦਵਾਰਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ।"

ਉਨ੍ਹਾਂ ਦੱਸਿਆ ਕਿ ਪੁਲਿਸ ਨੇ 38 ਮੋਡੀਫਾਈਡ ਕੇਚੌਡਾ ਫੋਨ ਬਰਾਮਦ ਕੀਤੇ, ਜਿਨ੍ਹਾਂ ਵਿੱਚੋਂ 25 ਉਮੀਦਵਾਰਾਂ ਦੇ ਅਤੇ 13 ਹੈਂਡਲਰਾਂ ਦੇ ਸਨ। ਇਸ ਤੋਂ ਇਲਾਵਾ 21 ਲੁਕੇ ਵਾਇਰਲੈੱਸ ਈਅਰਪੀਸ ਅਤੇ ਕਾਰਵਾਈ ਵਿੱਚ ਵਰਤੇ ਗਏ ਦੋ ਵਾਹਨ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ, "ਕੇਚੌਡਾ ਕੇ33 ਫੋਨ ਦਿੱਲੀ ਦੇ ਇੱਕ ਵਿਕਰੇਤਾ ਤੋਂ ਖ਼ਰੀਦੇ ਗਏ ਸਨ ਅਤੇ ਯੂਟਿਊਬ 'ਤੇ ਆਸਾਨੀ ਨਾਲ ਉਪਲਬਧ ਟਿਊਟੋਰਿਅਲਸ ਦੀ ਮਦਦ ਨਾਲ ਇਨ੍ਹਾਂ ਨੂੰ ਮੋਡੀਫਾਈ ਕੀਤਾ ਗਿਆ ਸੀ। ਇਨ੍ਹਾਂ ਡਿਵਾਈਸਾਂ ਦੇ ਗ਼ੈਰ-ਜ਼ਰੂਰੀ ਹਿੱਸੇ ਜਿਵੇਂ ਕਿ ਸਕ੍ਰੀਨ, ਮਾਈਕ੍ਰੋਫ਼ੋਨ ਅਤੇ ਸਪੀਕਰ ਹਟਾ ਦਿੱਤੇ ਗਏ ਸਨ ਅਤੇ ਇਨ੍ਹਾਂ ਵਿੱਚ ਆਰ.ਐੱਫ. ਫ੍ਰੀਕੁਐਂਸੀ ਟ੍ਰਾਂਸਮੀਟਰ ਫਿੱਟ ਕੀਤੇ ਗਏ ਸਨ।" ਉਨ੍ਹਾਂ ਅੱਗੇ ਦੱਸਿਆ, " ਇਹ ਨੈੱਟਵਰਕ ਇੰਨਾ ਜ਼ਿਆਦਾ ਹਾਈ-ਟੈਕ ਸੀ ਕਿ ਇਹ ਹੀਡਨ ਈਅਰਪੀਸ ਇੰਨੇ ਛੋਟੇ ਹਨ ਕਿ ਇਹ ਕੰਨ ਦੀ ਨਲੀ ਦੇ ਬਹੁਤ ਅੰਦਰ ਤੱਕ ਫਿੱਟ ਹੋ ਸਕਦੇ ਹਨ ਅਤੇ ਸਰੀਰਕ ਜਾਂਚ ਦੌਰਾਨ ਵੀ ਨੰਗੀ ਅੱਖ ਨਾਲ ਦਿਖਾਈ ਨਹੀਂ ਦਿੰਦੇ।"

ਇੱਕ ਮਹੱਤਵਪੂਰਨ ਸਪਸ਼ਟੀਕਰਨ ਦਿੰਦਿਆਂ ਆਈ.ਜੀ.ਪੀ. ਜਗਦਲੇ ਨੇ ਦੱਸਿਆ ਕਿ ਜਾਂਚ ਵਿੱਚ ਕਿਸੇ ਵੀ ਪ੍ਰੀਖਿਆ ਸਟਾਫ਼, ਅਧਿਕਾਰੀਆਂ ਜਾਂ ਕੇਂਦਰ ਦੇ ਸੁਪਰਵਾਈਜ਼ਰਾਂ ਦੀ ਸ਼ਮੂਲੀਅਤ ਨਹੀਂ ਪਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ, "ਮੈਂ ਇਹ ਬਿਲਕੁਲ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਨਾ ਤਾਂ ਪੇਪਰ ਲੀਕ ਹੋਣ ਦਾ ਮਾਮਲਾ ਹੈ ਅਤੇ ਨਾ ਹੀ ਕਿਸੇ ਸਰਕਾਰੀ ਕਰਮਚਾਰੀ, ਅਧਿਕਾਰੀ ਜਾਂ ਪ੍ਰੀਖਿਆ ਕੇਂਦਰ ਦੇ ਸਟਾਫ਼ ਦੀ ਕੋਈ ਮਿਲੀਭੁਗਤ ਹੈ। ਸਾਡੀ ਜਾਂਚ ਨੇ ਇਹ ਸਾਬਤ ਕੀਤਾ ਹੈ ਕਿ ਇਹ ਨਕਲ ਕਰਵਾਉਣ ਵਾਲਾ ਗਿਰੋਹ ਪੂਰੀ ਤਰ੍ਹਾਂ ਬਾਹਰੋਂ ਕੰਮ ਕਰ ਰਿਹਾ ਸੀ ਅਤੇ ਉਮੀਦਵਾਰਾਂ ਜ਼ਰੀਏ ਕੰਮ ਕਰ ਰਿਹਾ ਸੀ।"

ਆਈ.ਜੀ.ਪੀ. ਨੇ ਪੁਸ਼ਟੀ ਕੀਤੀ ਹਾਲਾਂਕਿ ਇਸ ਕਾਰਵਾਈ ਨੇ ਗਿਰੋਹ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ, ਪਰ ਕਿ ਇਹ ਮੁਹਿੰਮ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਨੇ ਦਾਅਵਾ ਕੀਤਾ, "ਤਿੰਨ ਹੈਂਡਲਰ ਅਤੇ ਚਾਰ ਉਮੀਦਵਾਰ ਅਜੇ ਵੀ ਫ਼ਰਾਰ ਹਨ। ਸਾਡੀਆਂ ਟੀਮਾਂ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬੈਠਾਂਗੇ ਜਦੋਂ ਤੱਕ ਇਸ ਸਾਜ਼ਿਸ਼ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਸਲਾਖਾਂ ਪਿੱਛੇ ਨਹੀਂ ਭੇਜ ਦਿੱਤਾ ਜਾਂਦਾ।"

ਆਈ.ਜੀ.ਪੀ. ਜਗਦਲੇ ਨੇ ਕਿਹਾ, "ਪੰਜਾਬ ਪੁਲਿਸ ਦੀ ਅਪਰਾਧ, ਭ੍ਰਿਸ਼ਟਾਚਾਰ ਅਤੇ ਗ਼ਲਤ ਤਰੀਕਿਆਂ ਖ਼ਿਲਾਫ਼ ਜ਼ੀਰੋ-ਟਾਲਰੈਂਸ ਨੀਤੀ ਹੈ ਅਤੇ ਇਸ ਤਹਿਤ ਅਸੀਂ ਸਾਡੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"

Have something to say? Post your comment

google.com, pub-6021921192250288, DIRECT, f08c47fec0942fa0

Punjab

ਵਾਰਾਣਸੀ ਤੋਂ ਪਵਿੱਤਰ ਮਿੱਟੀ 1 ਅਗਸਤ ਨੂੰ ਪੰਜਾਬ ਪਹੁੰਚੇਗੀ, ਸੂਬੇ ਭਰ ਵਿੱਚ ਨਿਕਲਣਗੀਆਂ ਕਲਸ਼ ਯਾਤਰਾਵਾਂ

ਕੈਨੇਡਾ ਸਰਕਾਰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਮੁੜ ਵਿਚਾਰ ਕਰੇ: ਸੁਨੀਲ ਜਾਖੜ

ਸ਼ਹੀਦ ਊਧਮ ਸਿੰਘ ਦੇ ‘ਸ਼ਹੀਦੀ ਦਿਹਾੜੇ’ ’ਤੇ CM ਮਾਨ ਵੱਲੋਂ 107 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਸੁਨਾਮ ਨੂੰ ਸਮਰਪਿਤ

ਪੰਜਾਬ ਦੇ ਲੋਕ ਵੱਡੀਆਂ ਉਮੀਦਾਂ ਨਾਲ ਕਾਂਗਰਸ ਵੱਲ ਦੇਖ ਰਹੇ ਹਨ, ਲੀਡਰਸ਼ਿਪ ਦਾ ਮੁੱਦਾ ਖਤਮ: ਬਘੇਲ

ਗੈਂਗਸਟਰਾਂ 'ਤੇ ਵਾਰ ਦਾ 192ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 365 ਕਾਬੂ

ਅੰਮ੍ਰਿਤਸਰ ਵਿੱਚ ਪੁਲਿਸ ਚੌਂਕੀ 'ਤੇ ਹੋਏ ਹਮਲੇ ਵਿੱਚ ਸ਼ਾਮਲ ਨਾਬਾਲਗ ਸਮੇਤ ਚਾਰ ਮੁਲਜ਼ਮ ਕਾਬੂ

ਅਕਾਲੀ ਦਲ ਦੇ ਵਫਦ ਵੱਲੋਂ ਰਾਜਪਾਲ ਨਾਲ ਮੁਲਾਕਾਤ, SC ਮਹਿਲਾਵਾਂ ਤੇ ਸਫਾਈ ਸੇਵਕਾਂ ’ਤੇ ਲਾਠੀਚਾਰਜ ਦੇ ਮਾਮਲੇ 'ਚ ਨਿਆਂਇਕ ਜਾਂਚ ਦੀ ਕੀਤੀ ਅਪੀਲ

ਆਪ ਸਰਕਾਰ ਦੇਸ਼ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ: CM ਮਾਨ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਘਰੇਲੂ ਅਤੇ ਸਜਾਵਟੀ ਪੇਂਟਾਂ ਨੂੰ ਲੈੱਡ-ਮੁਕਤ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਦੇ ਮੁੱਖ ਮੰਤਰੀ ਦੱਸਣ ਕਿ ਕਿੰਨੇ ਐਲਾਨ ਪੂਰੇ ਹੋਏ, ਕਿਹਾ ਭਾਜਪਾ ਪੂਰੇ ਕਰੇਗੀ ਸ਼ਹੀਦ ਊਧਮ ਸਿੰਘ ਦੇ ਸੁਪਨੇ: ਹਰਿਆਣਾ CM ਸੈਣੀ