Saturday, June 13, 2026
ਤਾਜਾ ਖਬਰਾਂ
ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀਵਿਆਹ ਤੋਂ ਪਹਿਲਾਂ ਸੈਕਸ ਨੂੰ ਨੈਤਿਕ ਗਿਰਾਵਟ ਨਹੀਂ ਮੰਨਿਆ ਜਾ ਸਕਦਾ: ਸੁਪਰੀਮ ਕੋਰਟ ਨੇ ਪੁਲਿਸ ਭਰਤੀ ਦੀ ਨਿਯੁਕਤੀ ਦਾ ਹੁਕਮ ਦਿੱਤਾਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਦੇ ਬਦਲੇ ਕੰਪੋਸਟੇਬਲ ਲਿਫ਼ਾਫਿਆਂ ਦੇ ਵਰਤੋਂ ਦੀ ਅਪੀਲ

Punjab

ਹਰਜੋਤ ਬੈਂਸ ਨੇ ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ

ਪੰਜਾਬ ਨਿਊਜ਼ ਐਕਸਪ੍ਰੈੱਸ | June 12, 2026 08:53 PM

*• ਤੁਸੀਂ ਸਫ਼ਾਈ ਸੇਵਕਾਂ ਤੋਂ ਸ਼ਹਿਰਾਂ ਨੂੰ ਸਾਫ਼-ਸੁਥਰਾ ਰੱਖਣ ਦੇ ਢੰਗ-ਤਰੀਕੇ ਜਾਣ ਸਕਦੇ ਹੋ: ਹਰਜੋਤ ਬੈਂਸ*
*• ‘ਮਿਸ਼ਨ ਕਲੀਨ ਪੰਜਾਬ’ ਨੂੰ ਸਿਰਫ਼ ਫਾਈਲਾਂ ਅਤੇ ਜੁਰਮਾਨਿਆਂ ਨਾਲ ਨਹੀਂ ਚਲਾਇਆ ਜਾ ਸਕਦਾ: ਸਥਾਨਕ ਸਰਕਾਰਾਂ ਮੰਤਰੀ*

ਚੰਡੀਗੜ੍ਹ, 12 ਜੂਨ: ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਦੇ ਬਾਹਰ ਸਵੇਰ ਦਾ ਮਾਹੌਲ ਆਮ ਤੌਰ 'ਤੇ ਇੱਕੋ ਜਿਹਾ ਹੁੰਦਾ ਹੈ; ਐਂਬੂਲੈਂਸਾਂ ਦੇ ਸਾਇਰਨ, ਮਰੀਜ਼ਾਂ ਦੇ ਰਿਸ਼ਤੇਦਾਰਾਂ ਦੀ ਦੌੜ-ਭੱਜ, ਚਾਹ ਵੇਚਣ ਵਾਲੇ ਆਵਾਜ਼ਾਂ ਮਾਰਦੇ ਹਨ। ਪਰ ਅੱਜ ਸਵੇਰੇ ਉਸ ਵੇਲੇ ਇਹ ਮਾਹੌਲ ਬਦਲਿਆ ਹੋਇਆ ਦੇਖਿਆ ਜਦੋਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਕਾਰ ਤੋਂ ਬਾਹਰ ਨਿਕਲੇ। ਉਨ੍ਹਾਂ ਨਾਲ ਕੋਈ ਕਾਫਲਾ ਨਹੀਂ, ਕੋਈ ਲਾਲ ਬੱਤੀ ਵਾਲੀ ਗੱਡੀ ਨਹੀਂ ਸੀ, ਕੋਈ ਅਧਿਕਾਰੀ ਫਾਈਲਾਂ ਲੈ ਕੇ ਉਨ੍ਹਾਂ ਦੇ ਪਿੱਛੇ ਨਹੀਂ ਆ ਰਹੇ ਸਨ। ਉਹ ਲੁਧਿਆਣਾ ਨਗਰ ਨਿਗਮ ਦੇ ਖੇਤਰਾਂ ਦੀ ਅਚਨਚੇਤ ਚੈਕਿੰਗ ਕਰਨ ਆਏ ਸਨ। ਉਹ ਸਿੱਧਾ ਸਫ਼ਾਈ ਸੇਵਕਾਂ ਦੀ ਇਕ ਟੀਮ ਕੋਲ ਗਏ ਜੋ ਹਸਪਤਾਲ ਦੇ ਨੇੜੇ ਇੱਕ ਸੜਕ ਦੀ ਸਫਾਈ ਕਰ ਰਹੇ ਸਨ।

ਸਥਾਨਕ ਸਰਕਾਰਾਂ ਮੰਤਰੀ ਨੇ ਇੱਕ ਛੋਟਾ ਜਿਹਾ ਸਟੂਲ ਖਿੱਚਿਆ, ਜਿਸ ਦੀ ਵਰਤੋਂ ਸੜਕ ਕਿਨਾਰੇ ਚਾਹ ਵੇਚਣ ਵਾਲੇ ਕਰਦੇ ਹਨ, ਅਤੇ ਸਫਾਈ ਕਰਮਚਾਰੀਆਂ ਵਿਚਕਾਰ ਬੈਠ ਗਏ ਅਤੇ ਕਿਹਾ, "ਚਾਹ ਲਿਆਓ, ਬੈਠੋ, ਆਓ ਵਿਚਾਰ-ਵਟਾਂਦਰਾ ਕਰੀਏ।" ਉਨ੍ਹਾਂ ਨੇ ਸਫਾਈ ਸੇਵਕਾਂ ਤੋਂ ਸਫਾਈ, ਪਾਣੀ ਦੀ ਨਿਕਾਸੀ ਅਤੇ ਸੁਰੱਖਿਆ ਉਪਕਰਨਾਂ ਬਾਰੇ ਫੀਡਬੈਕ ਲੈਣ ਵਿੱਚ ਲਗਭਗ 20 ਮਿੰਟ ਬਿਤਾਏ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ, "ਜੋ ਲੋਕ ਇਸ ਸ਼ਹਿਰ ਨੂੰ ਹਰ ਰੋਜ਼ ਸਾਫ਼ ਰੱਖਦੇ ਹਨ, ਉਹ ਇਸ ਨੂੰ ਬਿਹਤਰ ਬਣਾਉਣ ਦੇ ਸਭ ਤੋਂ ਵਧੀਆ ਤਰੀਕੇ ਦੱਸ ਸਕਦੇ ਹਨ। ਤੁਸੀਂ ਬੰਦ ਕਮਰੇ ਵਿੱਚ ਬੈਠ ਕੇ ਇਹਨਾਂ ਤਰੀਕਿਆਂ ਬਾਰੇ ਨਹੀਂ ਸਿੱਖ ਸਕਦੇ। ਇਸ ਬਾਰੇ ਤੁਹਾਨੂੰ ਸਫਾਈ ਸੇਵਕ ਬਿਹਤਰ ਢੰਗ ਨਾਲ ਦੱਸ ਸਕਦੇ ਹਨ।"
ਸ. ਬੈਂਸ ਨੇ ਕਿਹਾ, "ਮਿਸ਼ਨ ਕਲੀਨ ਪੰਜਾਬ ਸਿਰਫ਼ ਫਾਈਲਾਂ ਅਤੇ ਜੁਰਮਾਨਿਆਂ ਨਾਲ ਨਹੀਂ ਚੱਲੇਗਾ। ਜੇਕਰ ਅਸੀਂ ਸਾਫ਼-ਸੁਥਰੇ ਸ਼ਹਿਰ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਵਿਅਕਤੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਸਾਫ਼-ਸੁਥਰਾ ਰੱਖਦੇ ਹਨ। ਮਾਣ-ਸਨਮਾਨ ਨੂੰ ਤਰਜੀਹ ਦਿਓ। ਬਾਕੀ ਸਭ ਕੰਮ ਉਸ ਤੋਂ ਬਾਅਦ ਹੋਣਗੇ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਫਾਈ ਸੇਵਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।"

Have something to say? Post your comment

google.com, pub-6021921192250288, DIRECT, f08c47fec0942fa0

Punjab

ਵੱਡੀ ਖ਼ਬਰ: ਹਰਜੋਤ ਬੈਂਸ ਨੇ ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਉਣ ਦੇ ਦਿੱਤੇ ਹੁਕਮ

ਪੰਜਾਬ ਸਰਕਾਰ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ

ਗੈਂਗਸਟਰਾਂ ‘ਤੇ ਵਾਰ ਦਾ 143ਵਾਂ ਦਿਨ: ਪੰਜਾਬ ਪੁਲਿਸ ਵੱਲੋਂ 571 ਥਾਈਂ ਛਾਪੇਮਾਰੀ; 358 ਗ੍ਰਿਫ਼ਤਾਰ

ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ ਵਿਗਿਆਨਕ ਡਰਾਈਵਿੰਗ ਸਿਖਲਾਈ

‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਪੰਜ ਮਹੀਨਿਆਂ ਵਿੱਚ 2.26 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਹੋਇਆ: ਡਾ. ਬਲਬੀਰ ਸਿੰਘ

ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਜਾਰੀ !, ਹਾਈਕਮਾਂਡ ਨੇ ਰਿਪੋਰਟ ਤਿਆਰ ਕਰਨ ਲਈ ਤਿੰਨ ਕੇਂਦਰੀ ਨਿਗਰਾਨ ਕੀਤੇ ਨਿਯੁਕਤ

ਸਪੀਕਰ ਸੰਧਵਾਂ ਨੇ ਰਿਸ਼ਵਤ ਦਿੱਤੇ ਬਿਨਾਂ ਜ਼ਮੀਨੀ ਰਿਕਾਰਡ ਪ੍ਰਾਪਤ ਕਰਨ ਲਈ ਆਨਲਾਈਨ ਪੋਰਟਲ ਦੀ ਵਰਤੋਂ ਕਰਨ ਦੀ ਕੀਤੀ ਅਪੀਲ

ਅਕਾਲੀ ਆਗੂ ਬੰਟੀ ਰੋਮਾਣਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ: ਹਵਾਈ ਅੱਡੇ ਤੋਂ ਵਾਪਿਸ ਮੋੜਿਆ

ਕਾਕਰੋਚ ਜਨਤਾ ਪਾਰਟੀ ਹੁਣ ਪੰਜਾਬ 'ਚ ਕਰਨ ਜਾ ਰਹੀ ਐਂਟਰੀ

ਸਿਰਫ ਕਾਨੂੰਨੀ ਤੌਰ 'ਤੇ ਪਤਨੀ ਦਾ ਹੀ ਪਰਿਵਾਰਕ ਪੈਨਸ਼ਨ 'ਤੇ ਹੱਕ: ਹਾਈ ਕੋਰਟ ਦਾ ਵੱਡਾ ਫੈਸਲਾ