Saturday, July 18, 2026

Punjab

CEO ਨੇ ਧਰਮਕੋਟ ਅਤੇ ਗੜ੍ਹਸ਼ੰਕਰ ਵਿਧਾਨ ਸਭਾ ਹਲਕਿਆਂ ਦੀ ਵਿਸ਼ੇਸ਼ ਗਹਿਰੀ ਸੁਧਾਈ-ਤਹਿਤ ਆਖਰੀ ਮਿਤੀ ਤੋਂ 16 ਦਿਨ ਪਹਿਲਾਂ ਮੁਕੰਮਲ ਕਰਨ ਲਈ ਕੀਤੀ ਸ਼ਲਾਘਾ

ਪੰਜਾਬ ਨਿਊਜ਼ ਐਕਸਪ੍ਰੈੱਸ | July 18, 2026 04:54 PM

- ਡੀ.ਈ.ਓ., ਚੋਣ ਰਜਿਸਟ੍ਰੇਸ਼ਨ ਅਫ਼ਸਰ ਅਤੇ ਬੀ.ਐਲ.ਓਜ਼. ਦੇ ਸਮਰਪਿਤ ਅਤੇ ਸੁਹਿਰਦ ਯਤਨਾਂ ਸਦਕਾ ਮਿਲੀ ਇਹ ਪ੍ਰਾਪਤੀ : ਸੀ.ਈ.ਓ. ਅਨਿੰਦਿਤਾ ਮਿਤਰਾ
- ਸੀ.ਈ.ਓ. ਨੇ ਵੋਟਰਾਂ ਨੂੰ 19 ਜੁਲਾਈ ਦੇ ਵਿਸ਼ੇਸ਼ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਕੀਤੀ ਅਪੀਲ

ਚੰਡੀਗੜ੍ਹ, 18 ਜੁਲਾਈ: ਮੁੱਖ ਚੋਣ ਅਫ਼ਸਰ ਪੰਜਾਬ ਅਨਿੰਦਿਤਾ ਮਿਤਰਾ ਨੇ ਵਿਧਾਨ ਸਭਾ ਹਲਕਾ ਧਰਮਕੋਟ ਅਤੇ ਗੜ੍ਹਸ਼ੰਕਰ ਵਿਚ ਐਸ.ਆਈ.ਆਰ.- 2026 ਤਹਿਤ ਚੋਣ ਰਿਕਾਰਡਾਂ ਅਤੇ ਪ੍ਰਕਿਰਿਆਵਾਂ ਦੀ 100 ਫੀਸਦੀ ਡਿਜੀਟਾਈਜ਼ੇਸ਼ਨ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੀਲ ਪੱਥਰ ਪਾਰਦਰਸ਼ਤਾ, ਕੁਸ਼ਲਤਾ ਅਤੇ ਆਧੁਨਿਕ ਚੋਣ ਪ੍ਰਬੰਧਨ ਨੂੰ ਮਜ਼ਬੂਤ ਕਰਨ ਵੱਲ ਪੰਜਾਬ ਦੀ ਨਿਰੰਤਰ ਪ੍ਰਗਤੀ ਦਾ ਪ੍ਰਤੱਖ ਪ੍ਰਮਾਣ ਹੈ।

ਫੀਲਡ ਸਟਾਫ ਦੀ ਭੂਮਿਕਾ ਦਾ ਹਵਾਲਾ ਦਿੰਦਿਆਂ ਸੀ.ਈ.ਓ. ਸ਼੍ਰੀਮਤੀ ਮਿਤਰਾ ਨੇ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀ (ਡੀ.ਈ.ਓ.), ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ.ਆਰ.ਓ.), ਅਤੇ ਬੀ.ਐਲ.ਓਜ਼ ਦੇ ਸਮਰਪਿਤ ਅਤੇ ਤਾਲਮੇਲ ਭਰਪੂਰ ਯਤਨਾਂ ਸਦਕਾ ਹੀ ਇਹ ਸਫਲਤਾ ਮਿਲੀ ਹੈ। ਉਨ੍ਹਾਂ ਦੀ ਵਚਨਬੱਧਤਾ, ਸੁਹਿਰਦਤਾ ਅਤੇ ਟੀਮ ਵਰਕ ਨੇ ਨਾ ਸਿਰਫ਼ ਡਿਜੀਟਾਈਜ਼ੇਸ਼ਨ ਕਾਰਜਾਂ ਦੇ ਨਿਰਵਿਘਨ ਅਮਲ ਨੂੰ ਯਕੀਨੀ ਬਣਾਇਆ ਸਗੋਂ ਧਰਮਕੋਟ ਅਤੇ ਗੜ੍ਹਸ਼ੰਕਰ ਨੂੰ ਰਾਜ ਲਈ ਇੱਕ ਮਾਡਲ ਚੋਣ ਹਲਕਿਆਂ ਵਜੋਂ ਸਥਾਪਿਤ ਕੀਤਾ ਹੈ।

ਸ਼੍ਰੀਮਤੀ ਮਿਤਰਾ ਨੇ ਪੰਜਾਬ ਭਰ ਦੇ ਵੋਟਰਾਂ ਨੂੰ 19 ਜੁਲਾਈ, 2026 ਨੂੰ ਹੋਣ ਵਾਲੇ ਆਗਾਮੀ ਵਿਸ਼ੇਸ਼ ਕੈਂਪਾਂ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ, ਕਿਉਂ ਜੋ ਸੂਬਾ ਐਸ.ਆਈ.ਆਰ.- 2026 ਦੇ ਘਰੋ-ਘਰੀ ਗਣਨਾ ਪੜਾਅ ਨੂੰ ਪੂਰਾ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਉਨ੍ਹਾਂ ਦੁਹਰਾਇਆ ਕਿ ਇੱਕ ਸਮਾਵੇਸ਼ੀ ਅਤੇ ਤਰੁਟੀ ਰਹਿਤ ਵੋਟਰ ਸੂਚੀ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਧਰਮਕੋਟ ਅਤੇ ਗੜ੍ਹਸ਼ੰਕਰ ਹਲਕਿਆਂ ਦੀ ਇਹ ਪ੍ਰਾਪਤੀ ਤਾਲਮੇਲ, ਸਮਰਪਣ ਅਤੇ ਸਿੱਟਾ-ਮੁਖੀ ਪ੍ਰਦਰਸ਼ਨ ਦਾ ਸਪੱਸ਼ਟ ਸਬੂਤ ਹੈ, ਜੋ ਕਿ ਇੱਕ ਮਜ਼ਬੂਤ ਅਤੇ ਡਿਜੀਟਲ ਤੌਰ ’ਤੇ ਸਸ਼ਕਤ ਚੋਣ ਪ੍ਰਣਾਲੀ ਵੱਲ ਵਧ ਰਹੇ ਪੰਜਾਬ ਦੀ ਤਸਵੀਰ ਪੇਸ਼ ਕਰਦੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਭਾਜਪਾ ਨੇ ਲਾਏ ਨਵੇਂ ਜ਼ਿਲ੍ਹਾ ਪ੍ਰਧਾਨ

SHO ਗੁਰਿੰਦਰਜੀਤ ਨਾਗਰਾ ਦੀ ਪੁਸ਼ਤਪਨਾਹੀ ਕੌਣ ਕਰ ਰਿਹੈ, ਇਸਦੀ ਨਿਰਪੱਖ ਜਾਂਚ ਹੋਵੇ: ਅਕਾਲੀ ਦਲ

ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਸਜ਼ਾ 1997 ਵਿਚ ਅਕਾਲੀ ਦਲ ਦੇ ਸੱਤਾ ਵਿਚ ਆਉਣ ਤੋਂ ਬਾਅਦ ਮਿਲੀ: ਸੁਖਬੀਰ ਬਾਦਲ

ਕੰਗਨਾ ਰਣੌਤ ਦੇ ਮਾਣਹਾਨੀ ਮਾਮਲੇ ਦੀ ਸੁਣਵਾਈ ਫੇਰ ਮੁਲਤਵੀ

ਮਾਨ ਸਰਕਾਰ ਨਰੇਗਾ ਕਰਮਚਾਰੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ; ਪੇਂਡੂ ਵਿਕਾਸ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਪੱਤਰ ਲਿਖ ਕੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਕੀਤੀ ਮੰਗ

ਚਾਰ ਦਿਨਾਂ ਤੋਂ ਲਾਪਤਾ 12ਵੀਂ ਜਮਾਤ ਦੇ ਵਿਦਿਆਰਥੀ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼

ਅਮਰੀਕਾ 'ਚ ਵਾਂਟੇਡ ਪੰਜਾਬ ਪੁਲਿਸ ਦਾ SHO 3 ਦਿਨ ਦੇ ਰਿਮਾਂਡ 'ਤੇ

ਧਾਰਾ 138, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਨਾਲ ਸਬੰਧਤ ਮਾਮਲਿਆਂ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ

ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਵੱਲੋਂ ਪੰਜਾਬ ਵਿੱਚ ਨੌਜਵਾਨਾਂ ਦੇ ਸੁਧਾਰ ਅਤੇ ਮੁੜ-ਵਸੇਬਾ ਲਈ ਮੁਹਿੰਮ ਦੀ ਸ਼ੁਰੂਆਤ

ਕਿਸਾਨ ਮੋਰਚੇ ਵੱਲੋਂ 22 ਜੁਲਾਈ ਨੂੰ ਟੋਲ ਪਲਾਜ਼ੇ ਫਰੀ ਕਰਨ ਦਾ ਐਲਾਨ