ਫਾਜ਼ਿਲਕਾ : ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਸਥਾਨਕ ਡੀਏਵੀ ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਵਿੱਚ ਵਿਸ਼ਵ ਰੰਗਮੰਚ ਦਿਵਸ ਮੌਕੇ ਨਟਰੰਗ ਅਬੋਹਰ ਦਾ ਭੁਪਿੰਦਰ ਉਤਰੇਜਾ ਦੁਆਰਾ ਲਿਖਿਆ ਅਤੇ ਹਨੀ ਉਤਰੇਜਾ ਦੁਆਰਾ ਨਿਰਦੇਸ਼ਤ ਨਾਟਕ ‘ਜੀ ਆਇਆਂ ਨੂੰ’ ਦੀ ਸਫ਼ਲਤਾਪੂਰਵਕ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਵਿਧਾਨ ਸਭਾ ਮੈਂਬਰ ਫ਼ਾਜ਼ਿਲਕਾ ਸ਼੍ਰੀ ਨਰਿੰਦਰਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਖਸ਼ਬੂ ਅਤੇ ਐਸ. ਐਸ.ਪੀ ਫ਼ਾਜ਼ਿਲਕਾ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਸ਼ਾਮਲ ਹੋਏ। ਇਸ ਮੌਕੇ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਦੀ ਮੈਂਜਮੈਂਟ ਕਮੇਟੀ ਚੇਅਰਮੈਨ ਡਾ. ਨਵਦੀਪ ਜਸੂਜਾ ਉਹਨਾਂ ਦੀ ਧਰਮਪਤਨੀ ਡਾ. ਸਿੰਮੀ ਜਸੂਜਾ ਅਤੇ ਸ. ਆਤਮਾ ਸਿੰਘ ਸੇਖੋਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਸ. ਪਰਮਿੰਦਰ ਸਿੰਘ ਰੰਧਾਵਾ ਖੋਜ ਅਫ਼ਸਰ ਫ਼ਾਜ਼ਿਲਕਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਭਾਸ਼ਾ ਵਿਭਾਗ ਦੇ ਕੰਮਾਂ ਬਾਰੇ ਦੱਸਿਆ ਗਿਆ।
ਇਸ ਮੌਕੇ ਉੱਘੇ ਰੰਗਕਰਮੀ ਸ਼੍ਰੀ ਦੇਵ ਮੋਂਗਾ ਜੀ ਨੂੰ ਉਨ੍ਹਾਂ ਦੀਆਂ ਰੰਗਮੰਚ ਸੇਵਾਵਾਂ ਲਈ ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ 'ਜੀਵਨ ਭਰ ਪ੍ਰਾਪਤੀ ਸਨਮਾਨ' ਭੇਂਟ ਕੀਤਾ ਗਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਨਾਟਕ ਬਾਰੇ ਦੱਸਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਅਬੋਹਰ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਨਾਟਕ ‘ਜੀ ਆਇਆਂ ਨੂੰ’ ਨੂੰ ਦਰਸ਼ਕਾਂ ਵੱਲੋਂ ਭਰਪੂਰ ਸਲਾਹਿਆ ਗਿਆ ਅਤੇ ਕਲਾਕਾਰਾਂ ਦਾ ਤਾੜੀਆਂ ਨਾਲ ਹੌਸਲਾ ਵਧਾਇਆ ਗਿਆ। ਨਾਟਕ ‘ਜੀ ਆਇਆਂ ਨੂੰ’ ਬਜ਼ੁਰਗਾਂ ਵਿੱਚ ਇਕੱਲੇਪਣ ਦੀ ਤਰਾਸਦੀ ਨੂੰ ਬਿਆਨ ਕਰਦਾ ਹੈ। ਰੇਲ ਯਾਤਰਾ ਤੋਂ ਬਾਅਦ ਘਰ ਪਰਤਦੇ ਹੋਏ, ਸ਼੍ਰੀ ਸੋਢੀ ਅਤੇ ਸ਼੍ਰੀਮਤੀ ਅਰੋੜਾ ਦੀ ਇਕੋ ਕਾਰ ਵਿੱਚ ਸੰਜੋਗ ਨਾਲ ਜਾਣ-ਪਛਾਣ ਹੋ ਜਾਂਦੀ ਹੈ ਅਤੇ ਫਿਰ ਘਟਨਾਵਾਂ ਤੇਜ਼ੀ ਨਾਲ ਮੋੜ ਲੈਂਦੀਆਂ ਹਨ। ਨਾਟਕ ਵਿੱਚ ਹਾਸਰਸ ਦਾ ਤੱਤ ਦਰਸ਼ਕਾਂ ਨੂੰ ਬੰਨ੍ਹੀ ਰੱਖਦਾ ਹੈ। ਦਿਲਬਾਗ ਸਿੰਘ ਸੋਢੀ ਦੀ ਭੂਮਿਕਾ ਗੁਰਵਿੰਦਰ ਸਿੰਘ ਨੇ ਨਿਭਾਈ, ਜਦ ਕਿ ਗੁਲਜਿੰਦਰ ਕੌਰ ਨੇ ਪ੍ਰੇਰਨਾ ਅਰੋੜਾ ਦਾ ਕਿਰਦਾਰ ਨਿਭਾਇਆ। ਹੋਰ ਕਿਰਦਾਰ ਸੰਦੀਪ ਸ਼ਰਮਾ ਗੋਰਾ, ਅਸ਼ੀਸ਼ ਗਗਨੇਜਾ, ਰੂਬੀ ਸ਼ਰਮਾ, ਵੈਭਵ ਅਗਰਵਾਲ, ਅਸ਼ੀਸ਼ ਸਿਡਾਨਾ, ਤਾਨਿਆ ਮਨਚੰਦਾ, ਵਾਸੂ ਸੇਤੀਆ, ਕਸ਼ਮੀਰ ਲੂਨਾ, ਨਮੀਸ਼ ਗਗਨੇਜਾ, ਸੁਖਦੀਪ ਸਿੰਘ ਭੁੱਲਰ, ਯੁੱਧਵੀਰ ਮੋਂਗਾ ਆਦਿ ਨੇ ਨਿਭਾਏ। ਸੰਗੀਤ ਨਿਰਦੇਸ਼ਨ ਅਤੇ ਬੋਲ ਕੁਲਜੀਤ ਭੱਟੀ ਦੁਆਰਾ, ਮੇਕਅੱਪ ਕਸ਼ਮੀਰ ਲੂਨਾ ਦੁਆਰਾ, ਸੰਜੀਵ ਗਿਲਹੋਤਰਾ ਦੁਆਰਾ ਸੈੱਟ ਡਿਜ਼ਾਈਨ, ਪ੍ਰਸ਼ਾਂਤ ਗੁਪਤਾ ਅਤੇ ਪਵਨ ਕੁਮਾਰ ਦੁਆਰਾ ਲਾਈਟਿੰਗ। ਨਾਟਕ ਨੂੰ ਸਫ਼ਲ ਬਣਾਉਣ ਵਿੱਚ ਵਿਕਾਸ ਬੱਤਰਾ, ਸੰਜੇ ਚਾਨਣਾ, ਗੁਰਜੰਟ ਬਰਾੜ, ਸੰਜੀਵ ਗਿਲਹੋਤਰਾ, ਰਾਜੂ ਠੱਠਈ, ਪੂਜਾ ਦੂਮੜਾ, ਭੂਮਿਕਾ ਸ਼ਰਮਾ, ਨਮਨ ਦੂਮੜਾ, ਪੁਸ਼ਕਿਨ ਕਾਲੜਾ, ਰਾਹੁਲ ਬਾਘਲਾ, ਨੀਰਜ ਦੂਮੜਾ, ਹੇਮੰਤ ਅਨੇਜਾ ਅਤੇ ਅੰਮ੍ਰਿਤਪਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ. ਅਨੁਰਾਗ ਅਸੀਜਾ, ਪ੍ਰੈਸ ਕਲੱਬ ਫਾਜ਼ਿਲਕਾ ਦੇ ਪ੍ਰਧਾਨ ਸ. ਦਵਿੰਦਰ ਸਿੰਘ, ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਪੰਕਜ ਅੰਗੀ, ਡਾ. ਜੀ.ਡੀ. ਸੈਣੀ, ਪ੍ਰਿੰ. ਰਜਿੰਦਰ ਵਿਖੋਨਾ, ਹਰਮਿੰਦਰ ਦੁਰੇਜਾ, ਜਗਜੀਤ ਸੈਣੀ, ਹਰਚਰਨ ਸਿੰਘ ਬਰਾੜ, ਸਤਿੰਦਰ ਸਿੰਘ ਸੇਖੋਂ, ਦਪਿੰਦਰ ਸਿੰਘ, ਮਰਜਿੰਦਰ ਤਨੇਜਾ, ਡਾ. ਵਿਜੇ ਪ੍ਰਵੀਨ, ਕੁਲਦੀਪ ਗਰੋਵਰ, ਰਕੇਸ਼ ਕੰਬੋਜ, ਅਮ੍ਰਿਤ ਸਚਦੇਵਾ, ਸਾਹਿਤ ਸਭਾ ਜਲਾਲਾਬਾਦ ਤੋਂ ਪ੍ਰਧਾਨ ਕੁਲਦੀਪ ਬਰਾੜ, ਪ੍ਰਵੇਸ਼ ਖੰਨਾ, ਜਸਕਰਨ ਸਿੰਘ ਆਦਿ ਹਾਜ਼ਰ ਸਨ।