Friday, April 26, 2024

Punjab

ਪਿੰਡ ਹਿਆਣਾ ਕਲਾਂ ਦਾ ਨੌਜਵਾਨ ਫੁੱਲਾਂ ਦੀ ਸਫਲ ਖੇਤੀ ਕਰਕੇ ਹੋਰਨਾਂ ਲਈ ਬਣਿਆ ਰਾਹ ਦਸੇਰਾ

Punjab News Express | March 28, 2023 05:03 PM

ਨਾਭਾ/ਪਟਿਆਲਾ : ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ 'ਤੇ ਸਥਿਤ ਪਿੰਡ ਹਿਆਣਾ ਕਲਾਂ ਵਿਖੇ ਪੰਜ ਏਕੜ 'ਚ ਫੁੱਲਾਂ ਦੀ ਸਫਲ ਖੇਤੀ ਕਰਨ ਵਾਲਾ ਪੜ੍ਹਿਆਂ ਲਿਖਿਆਂ ਨੌਜਵਾਨ ਹਰਮਨ ਸਿੰਘ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ।
ਸਰਕਾਰੀ ਰਿਪੁਦਮਨ ਕਾਲਜ ਤੋਂ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਤ ਹੈ ਨੂੰ ਅਪਨਾਉਣ ਦੀ ਬਜਾਏ ਉਹਨਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ 'ਤੇ ਕਰਨ ਦਾ ਮਨ ਬਣਾਇਆ ਅਤੇ ਅੱਧੇ ਏਕੜ ਤੋਂ ਸ਼ੁਰੂ ਕਰਕੇ ਹੁਣ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਜ ਏਕੜ 'ਚ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ।
ਅਗਾਂਹਵਧੂ ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ 2014 'ਚ ਦੋਸਤ ਦੇ ਕਹਿਣ 'ਤੇ ਪਹਿਲੇ ਸਾਲ ਅੱਧਾ ਕਿੱਲਾ ਫੁੱਲਾਂ ਦਾ ਲਗਾਇਆ ਤੇ ਉਸ ਤੋਂ 70 ਹਜ਼ਾਰ ਦੀ ਕਮਾਈ ਹੋਈ ਜਿਸ 'ਤੇ ਖਰਚਾ ਸਿਰਫ਼ 10 ਹਜ਼ਾਰ ਆਇਆ ਕਿਉਂਕਿ ਮੈਂ ਤੇ ਮੇਰੇ ਪਿਤਾ ਨੇ ਬਿਨ੍ਹਾਂ ਲੇਬਰ ਸਾਰੀ ਸਾਂਭ ਸੰਭਾਲ ਕੀਤੀ ਤੇ ਫਿਰ ਦੂਜੇ ਸਾਲ ਅਸੀਂ ਰਕਬਾ ਵਧਾਕੇ ਦੋ ਕਿੱਲੇ ਕਰ ਲਿਆ ਤੇ ਆਮਦਨ ਵਧੀਆ ਹੋਣ ਲੱਗੀ ਤੇ ਲੇਬਰ ਨੂੰ ਵੀ ਕੰਮ ਮਿਲਣ ਲੱਗਾ, ਫੇਰ ਤੀਜੇ ਸਾਲ ਫੁੱਲਾਂ ਦਾ ਰਕਬਾ ਹੋਰ ਵਧ ਗਿਆ ਤੇ ਅਸੀ ਹੁਣ ਕਰੀਬ 5 ਏਕੜ ਫੁੱਲਾਂ ਦੀ ਖੇਤੀ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਖੇਤੀ ਨਾਲ ਜਿਥੇ ਉਨ੍ਹਾਂ ਘਰ, ਕਾਰ ਤੇ ਇੱਕ ਕਿੱਲਾ ਜ਼ਮੀਨ ਵੀ ਖਰੀਦੀਆਂ ਹੈ, ਉਥੇ ਹੀ ਰੋਜ਼ਗਾਰ ਵੀ ਪੈਦਾ ਕੀਤਾ ਹੈ।
ਹਰਮਨ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਫੁੱਲਾਂ ਦੀ ਕਾਸ਼ਤ ਸਮੇਤ ਡੇਅਰੀ ਫਾਰਮਿੰਗ ਦਾ ਕਿੱਤਾ ਵੀ ਕੀਤਾ ਜਾ ਰਿਹਾ ਹੈ ਜਿਸ ਤੋਂ ਵੀ ਚੰਗੀ ਆਮਦਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮਿੰਗ ਦੀ ਟਰੇਨਿੰਗ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਇਸ ਦੇ ਨਾਲ ਹੀ ਸੂਰ ਫਾਰਮਿੰਗ ਦੀ ਟਰੇਨਿੰਗ ਪਟਿਆਲਾ ਤੋਂ ਵੀ ਪ੍ਰਾਪਤ ਕੀਤੀ ਹੈ ਤਾਂ ਜੋ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਰਾਹੀਂ ਵੀ ਆਪਣੀ ਆਮਦਨ ਵਧਾਈ ਜਾ ਸਕੇ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰਿੰਦਰ ਬੀਰ ਸਿੰਘ ਮਾਨ ਦੱਸਿਆ ਕਿ ਵਿਭਾਗ ਵੱਲੋਂ ਬਾਗਬਾਨੀ ਮੰਤਰੀ ਚੇਤੰਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਫੁੱਲ ਬੀਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਚਾਲੂ ਸਾਲ ਦੌਰਾਨ ਪ੍ਰਤੀ ਢਾਈ ਏਕੜ 35 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਪਟਿਆਲਾ ਦੇ 61 ਕਿਸਾਨਾਂ ਨੂੰ ਇਹ ਵਿਸ਼ੇਸ਼ ਫ਼ੀਲਡ ਪ੍ਰਦਰਸ਼ਨੀ ਸਕੀਮ ਤਹਿਤ ਇਹ ਸਹਾਇਤਾਦਿੱਤੀਗਈਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ