Saturday, April 27, 2024

Punjab

ਕੁਲਵੰਤ ਸਿੰਘ ਮੌਕਾਪ੍ਰਸਤ ਜਿਸਨੇ ਆਪਣੇ ਹਿੱਤਾਂ ਨੂੰ ਹਮੇਸ਼ਾ ਤਰਜੀਹ ਦਿੱਤੀ : ਅਕਾਲੀ ਦਲ

ਪੰਜਾਬ ਨਿਊਜ਼ ਐਕਸਪ੍ਰੈਸ | January 23, 2021 03:29 PM

ਮੁਹਾਲੀ:   ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਮੌਕਾਪ੍ਰਸਤ ਹਨ ਜਿਹਨਾਂ ਨੇ ਪਾਰਟੀਆਂ ਨਾਲੋਂ ਆਪਣੇ ਹਿੱਤਾਂ ਨੁੰ ਹਮੇਸ਼ਾ ਤਰਜੀਹ ਦਿੱਤੀ ਹੈ। ਇਹ ਪ੍ਰਗਟਾਵਾ ਡੇਰਾਬਸੀ ਤੋਂ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਮੁਹਾਲੀ ਦੇ ਲੋਕ  ਕੁਲਵੰਤ ਸਿੰਘ ਦਾ ਅਸਲੀ ਚੇਹਰਾ ਵੇਖ ਕੇ ਹੈਰਾਨ ਹਨ ਕਿਉਂਕਿ ਉਹਨਾਂ ਨੇ ਨਾ ਸਿਰਫ ਅਕਾਲੀ ਦਲ ਦੀ ਪਿੱਠ ਵਿਚ ਛੁਰਾ ਮਾਰਿਆ ਬਲਕਿ ਇਹ ਵੀ ਸਾਬਤ ਕੀਤਾ ਕਿ ਆਪਣੇ ਹਿੱਤਾਂ ਦੀ ਖਾਤਰ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਹਨਾਂ ਕਿਹਾ ਕਿ ਪਿਛਲੀਆਂ ਐਮ ਸੀ ਚੋਣਾਂ ਵੇਲੇ ਵੀ ਉਹਨਾਂ ਨੇ ਅਕਾਲੀ ਦਲ ਨੂੰ ਧੋਖਾ ਦਿੱਤਾ ਸੀ ਤੇ ਆਜ਼ਾਦ ਲੜਨ ਮਗਰੋਂ ਚੋਣਾਂ ਉਪਰੰਤ ਕਾਂਗਰਸ ਨਾਲ ਸਮਝੌਤਾ ਕਰ ਲਿਆ ਸੀ ਕਿਉਂਕਿ ਲੋਕਾਂ ਨੇ ਦੋਹਾਂ ਨੂੰ ਠੁਕਰਾ ਦਿੱਤਾ ਸੀ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਬਲਬੀਰ ਸਿੰਘ ਸਿੱਧੂ ਨਾਲ ਮੁਸ਼ਕਿਲ ਨਜ਼ਰ ਆਈ ਤਾਂ ਉਹਨਾਂ ਪਾਲਾ ਬਦਲ ਲਿਆ ਤੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਉਹਨਾਂ ਕਿਹਾ ਕਿ ਹੁਣ ਜਦੋਂ ਸਮਾਂ ਆਇਆ ਕਿ ਪਾਰਟੀ ਦਾ ਅਹਿਸਾਨ ਮੋੜਿਆ ਜਾਵੇ ਤਾਂ ਉਹਨਾਂ ਫਿਰ ਤੋਂ ਅਕਾਲੀ ਦਲ ਨੂੰ ਧੋਖਾ ਦੇ ਕੇ ਅਜ਼ਾਦ ਲੜਨ ਦਾ ਰਾਹ ਫੜ ਲਿਆ ਹੈ ਜਿਵੇਂ ਕਿ ਉਹਨਾਂ ਨੁੰ ਕਾਂਗਰਸ ਪਾਰਟੀ ਨੇ ਹਦਾਇਤ ਕੀਤੀ ਸੀ। ਉਹਨਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਉਹਨਾਂ ਦਾ ਅਸਲ ਚੇਹਰਾ ਤੇ ਉਹਨਾਂ ਵੱਲੋਂ ਆਪਣੇ ਹਿੱਤਾਂ ਕਾਰਨ ਹੋਰਨਾਂ ਨੂੰ ਧੋਖਾ ਦੇ ਕੇ ਲੋਕਾਂ ਨਾਲੋੋਂ ਆਪਣੇ ਹਿੱਤਾਂ ਨੂੰ ਤਰਜੀਹ ਦੇਣ ਦਾ ¬ਕ੍ਰਮ ਬਾਖੂਬੀ ਵੇਖ ਲਿਆ ਹੈ।

ਸ੍ਰੀ ਸ਼ਰਮਾ ਨੇ ਕਿਹਾ ਕਿ ਮੁਹਾਲੀ ਦੇ ਲੋਕ ਸਿਆਣੇ ਹਨ ਜੋ ਕੁਲਵੰਤ ਸਿੰਘ ਤੇ ਉਹਨਾਂ ਦੀ ਜੁੰਡਲੀ ਨੂੰ ਸਬਕ ਸਿਖਾਉਣਗੇ ਜੋ ਵਾਰ ਵਾਰ ਆਪਣੇ ਆਪ ਨੂੰ ਸਿਆਸਤ ਵਿਚ ਬਚਾਈ ਰੱਖਣ ਵਾਸਤੇ ਪਾਲੇ ਬਦਲਦੇ ਹਨ ਤੇ ਮੁਹਾਲੀ ਦਾ ਵਿਕਾਸ ਕਰਨ ਵਿਚ ਨਾਕਾਮ ਹੋਏ ਹਨ।

ਉਹਨਾਂ ਕਿਹਾ ਕਿ ਸ਼ਹਿਰ ਵਿਚ ਜੋ ਵੀ ਵਿਕਾਸ ਹੋਇਆ ਦਿਸਦਾ ਹੈ, ਅਸਲ ਵਿਚ ਉਹ ਸਾਰਾ ਅਕਾਲੀ ਦਲ ਕਰ ਕੇ ਹੈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਮੁਹਾਲੀ ਵਿਚ ਵੱਡੇ ਵਿਕਾਸ ਪ੍ਰਾਜੈਕਟ ਲਿਆਂਦੇ ਗਏ ਜਿਹਨਾਂ ਵਿਚ ਕੌਮੀ ਹਵਾਈਅੱਡਾ ਤੇ ਸ਼ਹਿਰ ਦੀਆਂ ਚਹੁੰ  ਤੇ ਛੇ ਮਾਰਗੀ ਸੜਕਾਂ ਦੇ ਨਾਲ ਨਾਲ ਜੁਡੀਸ਼ੀਅਲ ਪ੍ਰਾਜੈਕਟ ਤੇ ਹੋਰ ਪ੍ਰਾਜੈਕਟ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਲੋਕ ਹੁਣ ਅਕਾਲੀ ਦਲ ਨੂੰ ਫਤਵਾ ਦੇਣਗੇ ਤਾਂ ਜੋ ਉਹਨਾਂ ਦੀ ਮੁੜ ਸੇਵਾ ਕਰ ਸਕੇ ਤੇ ਮੁਹਾਲੀ ਦਾ ਰੁਕਿਆ ਹੋਇਆ ਵਿਕਾਸ ਮੁੜ ਸ਼ੁਰੁ ਹੋ ਸਕੇ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ