Friday, April 26, 2024

Punjab

ਡੇਅਰੀ ਫਾਰਮਿੰਗ ਦਾ ਹੋਵੇਗਾ ਮਸ਼ੀਨੀਕਰਨ

PUNJAB NEWS EXPRESS | September 23, 2020 03:55 PM

ਪਟਿਆਲਾ:ਡੇਅਰੀ ਦੇ ਕਿੱਤੇ ਨੂੰ ਆਧੁਨਿਕ ਲੀਹਾਂ 'ਤੇ ਲਿਜਾਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਸਰਕਾਰ ਵੱਲੋਂ ਪੱਠੇ ਵੱਢ ਕੇ ਨਾਲ ਦੀ ਨਾਲ ਕੁਤਰਨ ਵਾਲੀਆਂ ਮਸ਼ੀਨਾਂ ਦੀ ਖਰੀਦ ਉਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਡੇਅਰੀ ਦਾ ਕਿੱਤਾ ਬਹੁਤ ਬਰੀਕੀ ਦਾ ਹੈ। ਇਸ ਵਿੱਚ ਹਰ ਗਤੀਵਿਧੀ ਇੱਕ ਨਿਸ਼ਚਿਤ ਸਮੇਂ ਉੱਤੇ ਬਹੁਤ ਹੀ ਸੰਜੀਦਗੀ ਨਾਲ ਕਰਨੀ ਪੈਂਦੀ ਹੈ। ਇਸ ਲਈ ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਦੁੱਧ ਉਤਪਾਦਕ ਅਤੇ ਇਸ ਦੇ ਨਾਲ ਕੰਮ ਕਰਦੇ ਮਜ਼ਦੂਰਾਂ ਦੀ ਲਗਾਤਾਰ ਉਪਲਬਧਤਾ ਬਹੁਤ ਜ਼ਰੂਰੀ ਹੈ। ਇਸ ਕਿੱਤੇ ਵਿੱਚ ਕੋਈ ਵੀ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਿਆ ਜਾ ਸਕਦਾ। ਪਰ ਕੋਵਿਡ 19ਮਹਾਂਮਾਰੀ ਕਰਕੇ ਮਜ਼ਦੂਰਾਂ ਦਾ ਆਪਣੇ ਪਿਤਰੀ ਰਾਜਾਂ ਵਿੱਚ ਚਲੇ ਜਾਣ ਕਾਰਨ ਅਤੇ ਸਿੱਖਿਅਤ ਮਜ਼ਦੂਰਾਂ ਦੀ ਘਾਟ ਹੋਣ ਕਰਕੇ ਸ਼ੈਡਾਂ ਦੀ ਸਾਫ ਸਫਾਈ, ਦੁੱਧ ਚੋਣ ਤੋਂ ਲੈ ਕੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਰੋਜ਼ਾਨਾ ਹਰੇ ਚਾਰੇ ਨੂੰ ਵੱਢਣ ਅਤੇ ਕੁਤਰਨ ਵਰਗੇ ਕੰਮਾਂ ਵਿੱਚ ਡੇਅਰੀ ਫਾਰਮਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਫਾਰਮਰਾ ਦੀ ਸਹਾਇਤਾ ਲਈ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪੰਜਾਬ ਸਰਕਾਰ ਵਲੋਂ ਪੱਠੇ ਵੱਢ ਕੇ ਨਾਲ ਦੀ ਨਾਲ ਕੁਤਰਨ ਵਾਲੀਆਂ ਮਸ਼ੀਨਾਂ ਦੀ ਖਰੀਦ ਉੱਤੇ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕਤਾਰਾਂ ਵਾਲੀ ਮੱਕੀ ਅਤੇ ਚਰੀ ਵੱਢਣ ਵਾਲੀ ਮਸ਼ੀਨ ਅਤੇ ਬਰਸੀਮ, ਲੂਸਣ, ਜਵੀ ਵੱਢਣ ਵਾਲੀ ਮਸ਼ੀਨ ਉੱਤੇ ਜਨਰਲ ਕੈਟਾਗਰੀ ਦੇ ਦੁੱਧ ਉਤਪਾਦਕ ਨੂੰ50, 000/-ਰੁਪਏ ਅਤੇ ਅਨਸੂਚਿਤ ਜਾਤੀ ਵਰਗ ਨਾਲ ਸਬੰਧ ਰੱਖਦੇ ਦੁੱਧ ਉਤਪਾਦਕਾਂ ਨੂੰ 63, 000/-ਰੁਪਏ ਦੀ ਸਬਸਿਡੀ ਵਿਭਾਗ ਵਲੋਂ ਦਿੱਤੀ ਜਾਵੇਗੀ।
ਸ੍ਰੀ ਅਸ਼ੋਕ ਰੌਣੀ ਨੇ ਦੱਸਿਆ ਕਿ ਕਤਾਰਾਂ ਉੱਤੇ ਬੀਜੀ ਹੋਈ ਮੱਕੀ, ਚਰੀ ਅਤੇ ਬਾਜਰਾ ਵੱਢ ਕੇ ਨਾਲ ਦੀ ਨਾਲ ਕੁਤਰ ਕੇ ਟਰਾਲੀ ਵਿੱਚ ਪਾਉਣ ਵਾਲੀ ਮਸ਼ੀਨ ਨਾ ਸਿਰਫ ਰੋਜ਼ਾਨਾ ਪਸ਼ੂਆਂ ਨੂੰ ਪਾਏ ਜਾਣ ਵਾਲੇ ਹਰੇ ਚਾਰੇ ਲਈ ਹੀ ਸਹਾਈ ਹੁੰਦੀ ਹੈ ਬਲਕਿ ਜਿਨ੍ਹਾਂ ਕਿਸਾਨ ਭਰਾਵਾਂ ਨੇ ਸਾਈਲੇਜ਼ ਬਣਾਉਣਾ ਹੈ ਉਨ੍ਹਾਂ ਲਈ ਅਤਿ ਜ਼ਰੂਰੀ ਹੈ ਕਿਉਂਕਿ ਸਾਈਲੇਜ਼ ਬਣਾਉਣ ਲਈ ਟੋਆ ਇੱਕ ਦਿਨ ਵਿੱਚ ਹੀ ਭਰਨਾ ਪੈਂਦਾ ਹੈ ਜੋ ਹੱਥਾਂ ਨਾਲ ਵੱਢ ਕੇ ਭਰਨਾ ਬਹੁਤ ਮੁਸ਼ਕਲ ਅਤੇ ਮਹਿੰਗਾ ਪੈਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਰੋਜ਼ਾਨਾ ਬਰਸੀਮ, ਜਵੀ, ਲੂਸਣ ਹੱਥਾਂ ਨਾਲ ਵੱਢਣ ਖਾਸ ਕਰਕੇ ਵੱਡੇ ਫਾਰਮਰਾਂ ਲਈ ਮੁਸ਼ਕਲ ਹੈ ਅਤੇ ਇਨ੍ਹਾਂ ਫਲੀਦਾਰ ਚਾਰਿਆਂ ਤੋਂ ਭੋਅ ਅਤੇ ਹੇਅ ਬਣਾ ਕੇ ਰੱਖਣ ਲਈ ਆਟੋਮੈਟਿਕ ਪੱਠੇ ਵੱਢਣ ਵਾਲੀ ਮਸ਼ੀਨ ਦੀ ਲੋੜ ਪੈਂਦੀ ਹੈ।
ਉਨ੍ਹਾਂ ਚਾਹਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਸਕੀਮ ਦਾ ਲਾਹਾ ਲੈਣ ਲਈ ਡੇਅਰੀ ਵਿਕਾਸ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ