Friday, December 04, 2020
ਤਾਜਾ ਖਬਰਾਂ
ਮਾਰਕਫੈਡ ਦੇ ਸੋਹਣਾ ਬਰਾਂਡ ਸ਼ਹਿਦ ਨੇ ਸਫਲਤਾਪੂਰਵਕ ਸੀ.ਐਸ.ਈ. ਦੇ ਸ਼ੁੱਧਤਾ ਦੇ ਸਾਰੇ ਟੈਸਟ ਪਾਸ ਕੀਤੇ: ਸੁਖਜਿੰਦਰ ਸਿੰਘ ਰੰਧਾਵਾਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ 30 ਹਜ਼ਾਰ ਤੋਂ ਵਧੇਰੇ ਆਰ.ਟੀ.ਪੀ.ਸੀ.ਆਰ. ਟੈਸਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਸ. ਸੁਖਦੇਵ ਸਿੰਘ ਢੀਂਡਸਾ ਨੇ ਪਦਮ ਭੂਸ਼ਣ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾਵਿਜੈ ਇੰਦਰ ਸਿੰਗਲਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪਾਖੰਡੀ ਤੇ ਮੌਕਾਪ੍ਰਸਤ ਗਰਦਾਨਿਆਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਿਸ ਕੀਤਾ ਜਾਣਾ ਮਜਬੂਰੀ ਚ ਲਿਆ ਫੈਸਲਾ ਪਰ ਫਿਰ ਵੀ ਸਵਾਗਤ- ਸੁਨੀਲ ਜਾਖੜਪੰਜਾਬ ਦੇ ਸਕੂਲਾਂ ਤੇ ਆਂਗਣਵਾੜੀਆਂ 'ਚ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਬਾਅਦ ਹੁਣ ਪਖਾਨੇ ਵੀ ਯਕੀਨੀ ਬਣਾਏ ਜਾਣਗੇ: ਮੁੱਖ ਸਕੱਤਰ

Punjab

ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਦੇ ਸੁਪਰਡੈਂਟ ਸ਼੍ਰੀ ਰਣਜੀਤ ਸਿੰਘ ਸੇਵਾ ਮੁਕਤ

PUNJAB NEWS EXPRESS | October 30, 2020 05:16 PM

ਨਵਾਂਸ਼ਹਿਰ:ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ’ਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਅ ਰਹੇ ਰਣਜੀਤ ਸਿੰਘ ਅੱਜ ਵਿਭਾਗ ’ਚ 28 ਸਾਲ ਦੀ ਬੇਦਾਗ਼ ਸੇਵਾ ਨਿਭਾਉਣ ਬਾਅਦ ਸੇਵਾਮੁਕਤ ਹੋ ਗਏ।
ਇਸ ਮੌਕੇ ਸਾਦਾ ਪਰ ਪ੍ਰਭਾਵਸ਼ਾਲੀ ਸੇਵਾਮੁਕਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਸੰਤੋਸ਼ ਵਿਰਦੀ ਨੇ ਆਖਿਆ ਕਿ ਕਿਸੇ ਵੀ ਸਰਕਾਰੀ ਕਰਮਚਾਰੀ ਲਈ ਆਪਣੀ ਸਮੁੱਚੀ ਸੇਵਾ ਦੌਰਾਨ ਅਖੀਰ ’ਤੇ ਸਾਫ਼-ਦਾਮਨ ਨਾਲ ਘਰ ਜਾਣਾ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਨੂੰ ਰਣਜੀਤ ਜਿਹੇ ਸੁਹਿਰਦ ਕਰਮਚਾਰੀ ਦੀਆਂ ਸੇਵਾਵਾਂ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਨਿਮਰਤਾ ਅਤੇ ਕੰਮ ਕਰਨ ਦੀ ਇੱਛਾ ਨਾਲ ਦਫ਼ਤਰ ਕੰਮ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਨ੍ਹਾਂ ਸ੍ਰੀ ਰਣਜੀਤ ਨੂੰ ਸੇਵਾਮੁਕਤੀ ਤੋਂ ਬਾਅਦ ਦੇ ਸੁਖਮਈ ਜੀਵਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।ਉਨ੍ਹਾਂ ਕਹਾ ਜੇਕਰ ਅਨੁਸ਼ਾਸਨ ਦੀ ਗੱਲ ਕਰੀਏ ਤਾਂ ਉਹ ਸਵੇਰੇ 9 ਵਜੇ ਦਫ਼ਤਰ ਹਾਜ਼ਰ ਹੁੰਦੇ ਸਨ ਅਤੇ ਸ਼ਾਮ 5 ਵਜੇ ਤੱਕ ਆਪਣੀ ਸੀਟ `ਤੇ ਹਾਜ਼ਰ ਮਿਲਦੇ ਸਨ।
ਸ੍ਰੀ ਰਣਜੀਤ ਨੇ ਇਸ ਮੌਕੇ ਜ਼ਜ਼ਬਾਤੀ ਸੁਰ ’ਚ ਦਫ਼ਤਰੀ ਸਟਾਫ਼ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਨਵੰਬਰ 2019 ’ਚ ਸੀਨੀਅਰ ਸਹਾਇਕ ਵਜੋਂ ਪਦਉੰਨਤ ਹੋਣ ਬਾਅਦ ਉਨ੍ਹਾਂ ਨੂੰ ਹੁਣ ਤੱਕ ਦੀ ਆਪਣੀ ਸੇਵਾ ਨਵਾਂਸ਼ਹਿਰ ਵਿਖੇ ਨਿਭਾਉਣ ਦਾ ਮੌਕਾ ਮਿਲਿਆ, ਜਿਸ ਦੌਰਾਨ ਉਨ੍ਹਾਂ ਨੂੰ ਇੱਥੇ ਬੜਾ ਕੁੱਝ ਸਿੱਖਣ ਨੂੰ ਅਤੇ ਸਟਾਫ਼ ਦਾ ਪੂਰਾ ਸਹਿਯੋਗ ਮਿਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਸ ਮਹਿਕਮੇ ’ਚ ਮਿਤੀ 14 ਸਤੰਬਰ 1993 ’ਚ ਉਹ ਬਹੁਤ ਨਿੱਕੇ ਜਿਹੇ ਅਹੁਦੇ ’ਤੇ ਹਾਜ਼ਰ ਹੋਏ ਸਨ, ਉੱਥੇ ਅੱਜ ਆਪਣੀ ਮੇਹਨਤ ਸਦਕਾ ਸਨਮਾਨਯੋਗ ਅਹੁਦੇ ਤੋਂ ਸੇਵਾਮੁਕਤੀ ਲੈ ਰਹੇ ਹਨ। ਉਨ੍ਹਾਂ ਨੇ ਦਫ਼ਤਰ ਦੇ ਅਧਿਕਾਰੀਆਂ ਅਤੇ ਸਟਾਫ਼ ਦਾ ਸ਼ਾਨਦਾਰ ਸੇਵਾਮੁਕਤੀ ਲਈ ਧੰਨਵਾਦ ਪ੍ਰਗਟਾਇਆ।
ਇਸ ਮੌਕੇ ਸੀਨੀਅਰ ਸਹਾਇਕ ਸੁਰਜੀਤ ਸਿੰਘ, ਡਿਪਟੀ ਐਸ.ਏ. ਸ਼੍ਰੀ ਨਰੇਸ਼ ਕਪੂਰ, ਡੀ.ਆਈ.ਓ. ਵਿਸ਼ਾਲ ਸ਼ਰਮਾ,  ਐਨ.ਆਈ.ਸੀ. ਜ਼ਿਲ੍ਹਾ ਹੈਡ   ਡਾਟਾ ਐਂਟਰੀ ਉਪਰੇਟਰ ਦਵਿੰਦਰ ਸਿੰਘ, ਐਨ.ਆਈ.ਸੀ.  ਤੋਂ ਨੈਟਵਰਕਿੰਗ ਇੰਜੀਨੀਅਰ ਸਿਮਰਤਜੀਤ ਸਿੰਘ, ਡਰਾਇਵਰ ਦਿਲਾਵਰ ਸਿੰਘ, ਸੇਵਾਦਾਰ ਸਤਨਾਮ ਸਿੰਘ ਅਤੇ ਸ੍ਰੀ ਰਣਜੀਤ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਸੇਵਾਮੁਕਤ 
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ  ਸ਼੍ਰੀ ਹਰਮੇਸ਼ ਸਿੰਘ  ਵੀ ਮੌਜੂਦ ਸਨ।

Have something to say? Post your comment

Punjab

ਮਾਰਕਫੈਡ ਦੇ ਸੋਹਣਾ ਬਰਾਂਡ ਸ਼ਹਿਦ ਨੇ ਸਫਲਤਾਪੂਰਵਕ ਸੀ.ਐਸ.ਈ. ਦੇ ਸ਼ੁੱਧਤਾ ਦੇ ਸਾਰੇ ਟੈਸਟ ਪਾਸ ਕੀਤੇ: ਸੁਖਜਿੰਦਰ ਸਿੰਘ ਰੰਧਾਵਾ

ਮੁੱਖ ਸਕੱਤਰ ਵੱਲੋਂ ਪਟਿਆਲਾ ਡਵੀਜ਼ਨ 'ਚ ਵਿਕਾਸ ਕੰਮਾਂ ਦੀ ਸਮੀਖਿਆ

ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਰੋਜ਼ਾਨਾ 30 ਹਜ਼ਾਰ ਤੋਂ ਵਧੇਰੇ ਆਰ.ਟੀ.ਪੀ.ਸੀ.ਆਰ. ਟੈਸਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼

ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਸ. ਸੁਖਦੇਵ ਸਿੰਘ ਢੀਂਡਸਾ ਨੇ ਪਦਮ ਭੂਸ਼ਣ ਸਨਮਾਨ ਵਾਪਸ ਕਰਨ ਦਾ ਐਲਾਨ ਕੀਤਾ

ਵਿਜੈ ਇੰਦਰ ਸਿੰਗਲਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਪਾਖੰਡੀ ਤੇ ਮੌਕਾਪ੍ਰਸਤ ਗਰਦਾਨਿਆ

ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਦਮ ਵਿਭੂਸ਼ਣ ਅਵਾਰਡ ਵਾਪਿਸ ਕੀਤਾ ਜਾਣਾ ਮਜਬੂਰੀ ਚ ਲਿਆ ਫੈਸਲਾ ਪਰ ਫਿਰ ਵੀ ਸਵਾਗਤ- ਸੁਨੀਲ ਜਾਖੜ

ਪੰਜਾਬ ਦੇ ਸਕੂਲਾਂ ਤੇ ਆਂਗਣਵਾੜੀਆਂ 'ਚ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਬਾਅਦ ਹੁਣ ਪਖਾਨੇ ਵੀ ਯਕੀਨੀ ਬਣਾਏ ਜਾਣਗੇ: ਮੁੱਖ ਸਕੱਤਰ

ਭਾਸ਼ਾ ਵਿਭਾਗ ਵੱਲੋਂ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼ੋ੍ਰਮਣੀ ਪੁਰਸਕਾਰਾਂ ਦਾ ਐਲਾਨ

ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦਾ ਐਸ.ਡੀ.ਐਮ. ਵੱਲੋੋਂ ਵਿਸ਼ੇਸ਼ ਸਨਮਾਨ

ਪੀ. ਐਮ. ਕੇ. ਵੀ. ਵਾਈ ਸਕੀਮ ਤਹਿਤ ਨੌਜਵਾਨਾਂ ਨੂੰ ਬਣਾਇਆ ਜਾਵੇਗਾ ਹੁਨਰਮੰਦ