Friday, May 17, 2024

Punjab

ਜਿਲ੍ਹਾ ਜਥੇਬੰਦੀ ਸ਼ਿਰੋਮਣੀ ਅਕਾਲੀ ਦਲ ਵੱਲੋ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ,ਇੰਜ ਸਿੱਧੂ

PUNJAB NEWS EXPRESS | December 07, 2020 04:34 PM

ਬਰਨਾਲਾ : ਦੇਸ਼ ਦੀਆ 41 ਕਿਸਾਨ ਜਥੇਬੰਦੀਆਂ ਵੱਲੋ ਆਪਣੀਆਂ ਹੱਕੀ ਮੰਗਾ ਮਾਨਵਾਉਣ ਲਈ 8 ਤਾਰੀਖ ਨੂੰ ਦਿਤੇ ਭਾਰਤ ਬੰਦ ਦੇ ਸੱਦੇ ਦਾ ਬਰਨਾਲਾ ਜ਼ਿਲ੍ਹਾ ਦੀ ਸ਼ਿਰੋਮਣੀ ਅਕਾਲੀ ਦਲ ਦੀ ਜਥੇਬੰਦੀ ਵੱਲੋਂ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ। ਇਹ ਜਾਣਕਾਰੀ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦਿੱਦਿਆ ਕਿਹਾ ਕਿ ਜਿਲਾ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਸੰਤ ਬਾਬਾ ਬਲਬੀਰ ਸਿੰਘ ਘੁੰਨਸ ਹਲਕਾ ਇੰਚਾਰਜ ਮਹਿਲ ਕਲਾਂ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ ਅਤੇ ਸਤਨਾਮ ਸਿੰਘ ਰਾਹੀ ਹਲਕਾ ਇੰਚਾਰਜ ਭਦੌੜ ਨੂੰ ਕਿਹਾ ਹੈ ਕੇ ਓਹ ਆਪਣੇ ਆਪਣੇ ਸਰਕਲ ਪ੍ਰਧਾਨਾਂ ਨੂੰ ਅਤੇ ਵੱਖ ਵਿੰਗਾ ਦੇ ਪ੍ਰਧਾਨਾਂ ਨੂੰ ਸੁਨੇਹੇ ਲਾਉਣ ਕੇ ਕਿਸਾਨਾਂ ਵੱਲੋਂ ਬੰਦ ਦੇ ਸੱਦੇ ਨੂੰ ਇਨ ਬਿਨ ਕਾਮਯਾਬ ਬਾਨੋਉਣ ਲਈ ਸਾਰੀਆਂ ਨੂੰ ਬੇਨਤੀ ਕੀਤੀ ਜਾਵੇ।ਜ਼ਿਲ੍ਹਾ ਜਥੇਬੰਦੀ ਨੇ ਕੇਦਰ ਸਰਕਾਰ ਦੇ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕੇ ਬਜ਼ੁਰਗ ਬੱਚੇ ਅਤੇ ਕਿਸਾਨ ਬੀਬੀਆਂ 26 ਤਾਰੀਖ ਤੋਂ ਸੜਕਾਂ ਤੇ ਰੁੱਲ ਰਹੇ ਹਨ ਮੌਸਮ ਭੀ ਅੰਤਾ ਦੀ ਠੰਡ ਦੀ ਲਪੇਟ ਵਿੱਚ ਹੈ।ਕੇਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀ ਮੰਗ ਨੂੰ ਬਿਨਾ ਦੇਰੀ ਕੀਤੇ ਮਨਣੀ ਚਾਹੀਦੀ ਹੈ।ਇਸ ਮੌਕੇ ਸੰਜੀਵ ਸ਼ੋਰੀ ਪਰਮਜੀਤ ਢਿੱਲੋਂ ਜਤਿੰਦਰ ਜਿੰਮੀ ਜੀਤ ਸਿੰਘ ਜੇ ਈ ਬਲਵਿੰਦਰ ਸਿੰਘ ਸੁਮਾਓ ਸੂਬੇਦਾਰ ਸਰਬਜੀਤ ਸਿੰਘ ਵਾਰੰਟ ਅਫਸਰ ਅਵਤਾਰ ਸਿੰਘ ਧਰਮ ਸਿੰਘ ਫੌਜੀ ਹਰਭਜਨ ਭਜੀ ਗੁਰਮੀਤ ਸਿੰਘ ਦੂਲੋ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ