Friday, May 17, 2024

Punjab

ਬਰਨਾਲਾ ਤੋਂ ਇੰਜ ਸਿੱਧੂ ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਦਾ ਜਥਾ ਟਿਕਰੀ ਬਾਡਰ ਲਈ ਰਵਾਨਾ।

PUNJAB NEWS EXPRESS | December 12, 2020 06:05 PM

ਬਰਨਾਲਾ:  ਠਾਠ ਨਾਨਕ ਸਰ ਤੋਂ ਸੈਕੜੇ ਸਾਬਕਾ ਫੌਜੀਆਂ ਦਾ ਜਥਾ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਟਿਕਰੀ ਬਾਡਰ ਦਿੱਲੀ ਲਈ15 ਗੱਡੀਆਂ ਦਾ ਕਾਫਲਾ ਰਵਾਨਾ ਹੋਇਆ।ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਇੰਜ ਸਿੱਧੂ ਨੇ ਕਿਹਾ ਕਿ ਅਸੀਂ ਧਨਬਾਦ ਕਰਦੇ ਹਾਂ

ਕਿਸਾਨਾਂ ਦਾ ਜਿਨ੍ਹਾਂ ਨੇ ਕੇਦਰ ਦੀ ਹੈਂਕੜ ਬਾਜ ਸਰਕਾਰ ਨੂੰ ਬਹੁਤ ਸ਼ਾਂਤਮਈ ਢੰਗ ਨਾਲ ਨੱਥ ਪਾਕੇ ਨਵੀ ਮਿਸਾਲ ਕਾਇਮ ਕੀਤੀ ਜਿਸਨੂੰ ਆਉਣ ਵਾਲੀਆਂ ਪੀੜੀਆਂ ਹਮੇਸ਼ਾ ਯਾਦ ਰੱਖਣਗੀਆਂ ਸਿੱਧੂ ਨੇ ਫ਼ੌਜੀ ਵੀਰਾ ਨੂੰ ਅਪੀਲ ਕੀਤੀ ਕਿ ਉਹ ਸਾਰੇ ਇਕ ਝੰਡੇ ਥੱਲੇ ਇਕੱਠੇਹੋਣ ਭਾਰਤ ਸਰਕਾਰ ਦੇ ਝੋਲੀ ਚੁੱਕ ਜਨਰਲ ਵਿਪਨ ਰਾਵਤ ਵਰਗੇ ਫੌਜੀਆਂ ਦੀ ਪੈਨਸ਼ਨ ਕੱਟਣ ਦੇ ਰਾਓ ਵਿਚ ਹੈ ਪਰ ਸਾਬਕਾ ਫੋਜੀ ਕਿਸਾਨ ਵੀਰਾਂ ਵਾਗ ਓਹਨਾ ਦੀਆਂ ਕੋਝੀਆਂ ਚਾਲਾ ਨੂੰ ਪੂਰਾ ਨਹੀਂ ਹੋਣ ਦੇਵਾਂਗੇ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਾਢੇ ਤਿੰਨ ਲੱਖ ਫੋਜੀ ਤੇ ਉਹਨਾਂ ਦੇ ਪਰਵਾਰ ਕਿਸਾਨ ਵੀਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਹਰ ਇਕ ਕਿਸਾਨ ਸੰਘਰਸ਼ ਵਿਚ ਵਧ ਚੜ੍ਹ ਕੇ ਹਿਸਾ ਪਾਉਣਗੇ ਸਿੱਧੂ ਨੇ ਸਾਰੇ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡ ਦੇ ਸ਼ਹਿਰ ਦੇ ਕਿਸਾਨ ਲੀਡਰਾਂ ਨਾਲ਼ ਮਿਲ ਕੇ ਕਿਸਾਨ ਸੰਘਰਸ਼ ਵਿਚ ਵੱਧ ਚੜ੍ਹ ਕੇ ਸਮੂਲੀਅਤ ਕਰਨ ਇਸ ਮੌਕੇ ਇੰਜ ਸਿੱਧੂ ਤੋਂ ਇਲਾਵਾ ਸੂਬੇਦਾਰ ਸਰਬਜੀਤ ਸਿੰਘ ਸੂਬੇਦਾਰ ਕਮਲਜੀਤ ਸਿੰਘ ਸੂਬੇਦਾਰ ਸਾਧੂ ਸਿੰਘ ਕੈ, ਪ੍ਰੀਤਮ ਸਿੰਘ ਕੈ, ਅਨੂਪ ਸਿੰਘ ਸੂਬੇਦਾਰ ਗੁਰਤੇਜ ਸਿੰਘ ਅਵਤਾਰ ਸਿੰਘ ਮਾਜਰੀ ਵਾਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਬਲਵਿੰਦਰ ਸਿੰਘ ਸੁਮਾਓ ਲੈਫ, ਭੋਲਾ ਸਿੰਘ ਸਿੱਧੂ ਬਾਬਾ ਸੁਖਦੇਵ ਸਿੰਘ ਬਾਬਾ ਕਰਮ ਸਿੰਘ ਬਾਬਾ ਰਣਜੀਤ ਸਿੰਘ ਠਾਠ ਨਾਨਕਸਰ ਅਮਨਦੀਪ ਸਿੰਘ ਲਖਵੀਰ ਸਿੰਘ ਹੌਲਦਾਰ ਸਾਧੂ ਸਿੰਗ ਗੁਲਾਬ ਸਿੰਘ ਕਰਨੈਲ ਸਿੰਘ ਨਛੱਤਰ ਸਿੰਘ ਹਰਜਿੰਦਰ ਸਿੰਘ ਗੁਰਦੇਵ ਸਿੰਘ ਮੱਕੜ ਗੁਰਮੀਤ ਸਿੰਘ ਦੂਲੋ ਹੌਲਦਾਰ ਦੀਵਾਨ ਸਿੰਘ ਨਾਇਕ ਕੁਲਦੀਪ ਸਿੰਘ ਅਤੇ ਸੈਕੜੇ ਸਾਬਕਾ ਫੌਜੀ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ