Saturday, April 27, 2024

Punjab

ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਅਤੇ ਸਧਾਰਨ ਨਾਗਰਿਕ ਨੂੰ ਖੇਤੀ ਕਨੂੰਨਾਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਾਉਣ ਦਾ ਅਹਿਦ

PUNJAB NEWS EXPRESS | February 24, 2021 08:18 AM

ਖੇਤੀ ਕਨੂੰਨਾਂ ਵਿਰੁੱਧ ਚਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਅਜ ਸੇਵਾ ਮੁਕਤ ਆਈ ਏ ਐਸ ਅਤੇ ਆਈ ਪੀ ਐਸ /ਆਰਮੀ ਅਧਿਕਾਰੀਆਂ ਵਲੋਂ ਕੀਤੀ ਮੀਟਿੰਗ ਵਿਚ ਇੰਨਾਂ ਕਨੂੰਨਾਂ ਦੇ ਸਧਾਰਨ ਸ਼ਹਿਰੀਆਂ ਦੀ ਰੋਜਾਨਾ ਜਿੰਦਗੀ ਤੇ ਪੈਣ ਵਾਲੇ ਮਾਰੂ ਅਸਰਾਂ ਵਾਰੇ ਵਿਚਾਰ ਵਟਾਂਦਰਾ ਕਰਦਿਆਂ ਫੈਸਲਾ ਕੀਤਾ ਗਿਆ ਕਿ ਆਓਣ ਵਾਲੇ ਦਿਨਾਂ ਵਿਚ ਗੋਸ਼ਟੀਆਂ/ ਸੈਮੀਨਾਰ ਕਰਵਾ ਕੇ ਆਮ ਲੋਕਾਂ ਵਿਚ ਜਾਗ੍ਰਤੀ ਪੈਦਾ ਕੀਤੀ ਜਾਵੇ। ਮੀਟਿੰਗ ਦੇ ਸ਼ੁਰੂ ਵਿਚ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦੈ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਅਰਪਣ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਸਵਰਨ ਸਿੰਘ ਬੋਪਾਰਾਏ ਅਤੇ ਸ. ਰਮੇਸ਼ਇੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਭਾਵੇਂ ਆਰਥਿਕ ਮੁੱਦਿਆਂ ਤੇ ਸ਼ੁਰੂ ਹੋਇਆ ਪਰ ਸਮਾਜਿਕ , ਰਾਸ਼ਟਰੀ ਏਕਤਾ ਪਖੋਂ ਸੂਬਿਆਂ ਦੀਆਂ ਆਪਸੀ ਹੱਦਬੰਦੀਆਂ ਕਾਰਨ ਪਈਆਂ ਖਾਹ ਮਖਾਹ ਦੀਆਂ ਵਿਥਾਂ ਨੂੰ ਦੂਰ ਕੀਤਾ ਹੈ। ਇਸ ਸੰਘਰਸ਼ ਨੇ ਮਜ੍ਹਬੀ ਕਟੜਤਾ ਦੀ ਧਾਰ ਨੂੰ ਖੁਡਿਆਂ ਕਰਕੇ ਉਤਰੀ ਭਾਰਤ ਵਿਚ ਸਦਭਾਵਨਾ ਦਾ ਮਹੌਲ ਪੈਦਾ ਕੀਤਾ ਹੈ। ਛੇ ਮਹੀਨਿਆਂ ਤੋਂ ਚਲ ਰਹੇ ਸ਼ਾਂਤੀਪੂਰਵਕ ਅੰਦੋਲਨ ਨੂੰ ਜਿਸ ਸਿਦਕ, ਸਬਰ ਅਤੇ ਨਿਡਰਤਾ ਨਾਲ ਕਿਰਤੀਆਂ ਅਤੇ ਕਿਸਾਨਾਂ ਨੇ ਚਲਾਇਆ ਹੈ, ਓਸਦੀ ਭਰਪੂਰ ਪ੍ਰਸੰਸਾ ਕੀਤੀ ਗਈ। ਇਹ ਵੀ ਜਿਕਰ ਕੀਤਾ ਗਿਆ ਕਿ ਇਸ ਅੰਦੋਲਨ ਦੀ ਸਫਲਤਾ ਦਾ ਰਾਜ਼ ਪੂਰਨ ਵਿਚ ਸ਼ਾਤੀ ਬਣਾਏ ਰਖਣ ਵਿਚ ਹੈ। ਭਾਵੇਂ ਸਵਾਰਥੀ ਅਨਸਰਾਂ ਵਲੋਂ ਫਿਰਕੂ ਜ਼ਹਿਰ ਘੋਲ ਕੇ ਤਨਾਓ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਵਿਸ਼ਵ ਦੀਆਂ ਕਿਸਾਨ ਜਥੇਬੰਦੀਆ ਇਸ ਅੰਦੋਲਨ ਨੂੰ ਇਕ ਮਾਡਲ ਦੇ ਰੂਪ ਵਿਚ ਸਵੀਕਾਰ ਕਰਨਗੀਆਂ।
ਸੇਵਾਮੁਕਤ ਅਧਿਕਾਰੀਆਂਦੇ ਇਸ ਗਰੁੱਪ ਦੇ ਕਨਵੀਨਰ ਸ. ਕੁਲਬੀਰ ਸਿੰਘ ਸਿਧੂ ਨੇ ਮਤਾ ਪੇਸ਼ ਕੀਤਾ ਕਿ ਕਿਸਾਨਾਂ ਨੂੰ ਪੁਰ ਜੋਰ ਅਪੀਲ ਕੀਤੀ ਜਾਵੇ ਕਿ ਓਹ ਸੰਘਰਸ਼ ਦੇ ਚਲਦੇ ਕਿਸੇ ਹਾਲਤ ਵਿਚ ਵੀ ਆਪਣੀਆਂ ਫਸਲਾਂ ਨੂੰ ਸਾੜਣ ਜਾਂ ਖਰਾਬ ਨਾ ਕਰਨ।ਇਸ ਮਤੇ ਨੂੰ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ।ਸਮੂਹ ਕਿਰਤੀ -ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਓਹ ਹਰ ਹਾਲਤ ਵਿਚ ਸ਼ਾਂਤੀ ਅਤੇ ਸਦਭਾਵਨਾ ਕਾਇਮ ਰਖਣ।
ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਅਤੇ ਖੇਤੀ ਕਨੂੰਨਾਂ ਦੇ ਆਮ ਖਪਤਕਾਰ ਤੇ ਪੈਣ ਵਾਲੇ ਮਾੜੇ ਅਨਸਰਾਂ ਦੀ ਸਮੀਖਿਆ ਲਈ ਮਾਰਚ ਦੇ ਪਹਿਲੇ ਹਫਤੇ ਜਾਟ ਭਵਨ ਪੰਚਕੂਲਾ ਵਿਚ ਗੋਸ਼ਟੀ /ਸੈਮੀਨਾਰ ਕਰਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਖੇਤੀ ਮਾਹਿਰਾਂ ਅਤੇ ਵਿਦਵਾਨਾਂ ਵਲੋਂ ਪ੍ਰਗਟਾਏ ਗਏ ਵਿਚਾਰਾਂ ਤੋਂ ਆਮ ਸ਼ਹਿਰੀ ਜਾਣੂ ਹੋ ਸਕਣ।
ਓਪਰੋਕਤ ਅਧਿਕਾਰੀਆਂ ਤੋਂ ਬਿਨਾਂ ਹੇਠ ਲਿਖੇ ਵਿਅਕਤੀਆਂ ਨੇ ਇਸ ਮੀਟਿੰਗ ਵਿਚ ਵਿਚਾਰ ਸਾਂਝੇ ਕੀਤੇ---
1) ਐਮ ਪੀ ਐਸ ਔਲਖ
2)ਜੀ ਪੀ ਐਸ ਸਾਹੀ
3)ਇਕਬਾਲ ਸਿੰਘ ਸਿਧੂ
4)ਕੁਲਜੀਤ ਸਿੰਘ ਸਿਧੂ
5)ਜੀ ਕੇ ਸਿੰਘ
6) ਹਰਕੇਸ਼ ਸਿੰਘ ਸਿਧੂ
7)ਡਾ ਸਤਬੀਰ ਸਿੰਘ
8)ਏ ਐਸ ਚਾਹਲ
9)ਡਾ ਐਮ ਐਸ ਮਲਿਕ
10)ਹਰਬੰਸ ਸਿੰਘ

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ