Friday, May 17, 2024

Punjab

ਪਰਿਵਾਰ, ਆਰਮੀ ਯੂਨਿਟ ਅਤੇ ਰਾਜਨੀਤਕ ਆਗੂਆਂ ਨੇ ਸ਼ਹੀਦ ਹੌਲਦਾਰ ਜਗਦੀਪ ਸਿੰਘ ਨੂੰ ਦਿੱਤੀ ਅੰਤਮ ਵਿਦਾਇਗੀ ਇੰਜ ਸਿੱਧੂ

PUNJAB NEWS EXPRESS | April 08, 2021 06:24 PM

ਬਰਨਾਲਾ: ਭਾਰਤੀ ਫੌਜ ਦੀ 203 ਬੰਬ ਡਿਸਪੋਸਲ ਰੈਜਮੈਂਟ ਦੇ 34 ਸਾਲਾ ਜਵਾਨ ਸਹੀਦ ਹੌਲਦਾਰ ਜਗਦੀਪ ਸਿੰਘ ਜੋ ਅੱਜਕਲ ਸਿਆਚਿਨ ਗਲੇਸ਼ੀਅਰ ਤੇ ਤਾਇਨਾਤ ਸੀ ਅਤੇ ਡਿਊਟੀ ਦੌਰਾਨ ਬਰਫ ਵਿੱਚ ਦਬ ਗਿਆ ਸੀ ਅਤੇ ਸਾਥੀ ਫੌਜੀਆਂ ਨੇ ਉਸ ਦੀ ਜਾਨ ਬਚਾਈ ਸੀ।ਬਰਫ ਵਿੱਚ ਦੱਬਣ ਕਰਕੇ ਉਸ ਦੇ ਨੀਚੇ ਵਾਲੇ ਹਿਸੇ ਵਿੱਚ ਖ਼ੂਨ ਜਮਣ ਕਾਰਣ ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਵੱਖ ਵੱਖ ਮਿਲਟਰੀ ਅਤੇ ਸਿਵਲ ਹਸਪਤਾਲਾਂ ਵਿਚ ਜੇਰੇ ਇਲਾਜ ਚੱਲ ਰਿਹਾ ਸੀ ਅਤੇ ਕਲ ਐਮ ਐਚ ਜਲੰਧਰ ਵਿਖੇ ਦਮ ਤੋੜ ਗਿਆ।ਉਸ ਦੇ ਪਿਤਾ ਸਾਬਕਾ ਹੌਲਦਾਰ ਨਛੱਤਰ ਸਿੰਘ ਉਸ ਦਾ ਭਰਾ ਭੀ ਆਰਮੀ ਵਿੱਚੋ ਰਿਟਾਇਰ ਹਨ।

ਪਿੱਛੇ ਰੋਂਦੀ ਕੁਰਲਾਂਦੀ ਧਰਮ ਪਤਨੀ ਅਤੇ 2 ਮਾਸੂਮ ਬੇਟੀਆਂ ਛੱਡ ਗਿਆ ।ਅੰਤਮ ਸਸਕਾਰ ਮੌਕੇ ਰਜਮੈਂਟ ਵੱਲੋ ਸੂਬੇਦਾਰ ਮੇਵਾ ਸਿੰਘ ਸੂਬੇਦਾਰ ਬਿੱਕਰ ਸਿੰਘ ਅਤੇ ਸਾਬਕਾ ਸੈਨਿਕਾਂ ਵੱਲੋ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਨੇ ਫ਼ੁੱਲ ਅਤੇ ਰੀਥ ਭੇਟ ਕੀਤੀਆਂ ਇੰਜ ਸਿੱਧੂ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕੇ ਕੋਈ ਭੀ ਸਰਕਾਰੀ ਮੁਲਾਜਿਮ ਅੰਤਮ ਸੰਸਕਾਰ ਸਮੇ ਨਹੀਂ ਪੂਜਾ ਓਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੀ ਪਤਨੀ ਨੂੰ ਪੰਜਾਬ ਸਰਕਾਰ ਤੁਰੰਤ 50 ਲੱਖ ਰੁਪਏ ਅਤੇ ਇਕ ਸਰਕਾਰੀ ਨੌਕਰੀ ਦੇਵੇ ਇਸ ਮੌਕੇ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਜਥੇਦਾਰ ਰਾਜਿੰਦਰ ਸਿੰਘ ਸੂਬੇਦਾਰ ਮੇਜਰ ਹਰਦੀਪ ਸਿੰਘ ਮੀਤਾ ਠੇਕੇਦਾਰ ਰੰਗੀਲਾ ਹੌਲਦਾਰ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਅਮਨ ਆਰਟਸ ਅਤੇ ਹੋਰ ਸੈਂਕੜੇ ਮਿੱਤਰ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਹੀਦ ਫੋਜੀ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ