Friday, May 17, 2024

Punjab

ਕਿਸਾਨ ਮੰਗਾਂ ਦੇ ਹੱਲ ਲਈ ਭਾਜਪਾ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਬਸਪਾ ਦਾ ਹਾਥੀ ਸੜਕ ਤੇ ਉਤਰਿਆ - ਜਸਵੀਰ ਸਿੰਘ ਗੜ੍ਹੀ

PUNJAB NEWS EXPRESS | July 27, 2021 03:46 PM

ਨਵਾਂਸ਼ਹਿਰ: ਬਹੁਜਨ ਸਮਾਜ ਪਾਰਟੀ ਵਲੋਂ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਨਵਾਂਸ਼ਹਿਰ ਵਿਖੇ ਵਿਸ਼ਾਲ ਰੋਸ ਮਾਰਚ ਕਢਿਆ ਗਿਆ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਸ਼ਾਮਿਲ ਹੋਏ। ਜਿਲ੍ਹਾ ਪੱਧਰੀ ਧਰਨੇ ਦੀ ਅਗਵਾਈ ਸੂਬਾ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਡਾ ਨਛੱਤਰ ਪਾਲ ਨੇ ਕੀਤੀ ਜੋਕਿ ਖਰਾਬ ਮੌਸਮ ਵਿਚ ਅੰਬੇਡਕਰ ਚੌਂਕ ਤੋਂ ਸ਼ੁਰੂ ਹੋਕੇ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਨਾਹਰੇਬਾਜੀ ਕਰਦਾ ਹੋਇਆ ਵਿਸ਼ਾਲ ਇਕੱਠ ਦੇ ਰੂਪ ਵਿਚ ਪੁੱਜਾ। ਬਸਪਾ ਨੇ ਨੀਲੇ ਝੰਡਿਆਂ ਦੀ ਭਰਮਾਰ ਦੇ ਵਿਸ਼ਾਲ ਇਕੱਠ ਨੂੰ ਅੰਬੇਡਕਰ ਚੌਕ ਵਿਚ ਸੰਬੋਧਨ ਕਰਦਿਆਂ ਸ ਗੜ੍ਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਦਲਿਤ, ਪੱਛੜਾ ਤੇ ਘੱਟਗਿਣਤੀਆਂ ਵਿਰੋਧੀ ਹੈ।
26 ਜਨਵਰੀ ਦੇ ਕਿਸਾਨਾਂ ਦੇ ਲਾਲ ਕਿਲੇ ਦੇ ਰੋਸ ਮਾਰਚ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਸੀ ਉਹ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਇਕ ਫੋਨ ਕਾਲ ਦੀ ਦੂਰੀ ਤੇ ਹਨ ਜਦੋਂ ਕਿ 26 ਜੁਲਾਈ ਨੂੰ ਇਸ ਗੱਲ ਨੂੰ ਵੀ ਛੇ ਮਹੀਨੇ ਬੀਤ ਚੁੱਕੇ ਹਨ। ਭਾਜਪਾ ਸਰਕਾਰ ਦਾ ਵਤੀਰਾ ਕੁੰਭਰਕਣ ਤੋਂ ਵੀ ਬੁਰਾ ਹੈ ਜੋਕਿ ਛੇ ਮਹੀਨੇ ਸੌਂਦਾ ਸੀ ਤੇ ਛੇ ਮਹੀਨੇ ਜਾਗਦਾ ਸੀ। ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਨੇ ਮੌਜੂਦਾ ਸੈਸ਼ਨ ਦੌਰਾਨ ਕੰਮ ਰੋਕੂ ਮਤਾ ਲਿਆਕੇ ਪਾਰਲੀਮੈਂਟ ਦਾ ਕੰਮ ਛੇ ਦਿਨਾਂ ਤੋਂ ਰੋਕਿਆ ਹੋਇਆ ਹੈ ਤਾਂ ਭਾਜਪਾ ਦੀ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਪੰਜਾਬ ਵਿੱਚ ਸੜਕਾਂ ਤੇ ਬਸਪਾ ਨੇ ਆਪਣਾ ਚਿੰਗਾੜਦਾ ਹਾਥੀ ਉਤਾਰ ਦਿੱਤਾ ਹੈ।
ਸ ਗੜ੍ਹੀ ਨੇ ਕਾਂਗਰਸ ਤੇ ਵਰਦਿਆਂ ਕਿਹਾ ਕਿ ਕਾਂਗਰਸ ਦਾ ਪੰਜਾਬ ਦੇ ਨਵ- ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਕਿ ਪਿਆਸੇ ਕਿਸਾਨ ਕਾਂਗਰਸ ਦੇ ਖੂਹ ਕੋਲ ਚਲਕੇ ਆਉਣ ਬਹੁਤ ਨਿੰਦਣਯੋਗ ਹੈ। ਕਾਂਗਰਸ ਦਾ ਕਿਸਾਨ ਵਿਰੋਧੀ ਚੇਹਰਾ ਬੇਨਕਾਬ ਹੋ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਦੀ ਆਮਦ ਉਪਰ ਮੋਰਿੰਡਾ ਤੇ ਚਮਕੌਰ ਸਾਹਿਬ ਵਿਖੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਤੇ ਗੰਭੀਰ ਧਾਰਵਾਂ ਮਾਰਕੁਟਾਈ ਦੇ ਪਰਚੇ ਵਿਧਾਇਕ ਚਰਨਜੀਤ ਚੰਨੀ ਨੇ ਦਰਜ ਕਰਵਾ ਦਿੱਤੇ।
ਓਹਨਾ ਕਿਹਾ ਕਿ ਮੌਜੂਦਾ ਚੱਲ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਅੱਜ ਜਦੋਂ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਕੰਮ ਰੋਕੂ ਮਤਾ ਲਿਆਕੇ ਦੇਸ਼ ਦਾ ਸਮੁੱਚਾ ਧਿਆਨ ਕਿਸਾਨ ਮੁਦਿਆਂ ਤੇ ਕੇਂਦਰਤ ਕਰਕੇ ਹੱਲ ਕਰਾਉਣਾ ਚਾਹੁੰਦੇ ਹਨ ਤਾਂ ਉਸ ਕੰਮ ਰੋਕੂ ਮਤੇ ਦਾ ਕਾਂਗਰਸ ਪਾਰਟੀ ਵਲੋਂ ਸਮਰਥਨ ਨਾ ਕਰਨਾ ਹੋਰ ਵੀ ਨਿੰਦਣਯੋਗ ਹੈ। ਜਦੋਂਕਿ ਦੇਸ਼ ਦੇ ਸੰਵਿਧਾਨ ਵਿਚ ਦਰਜ ਹੈ ਕਿ ਦਸਵਾਂ ਹਿੱਸਾ ਮੈਂਬਰ ਪਾਰਲੀਮੈਂਟ ਸਪੀਕਰ, ਸਾਂਸਦ ਸਕੱਤਰ ਤੇ ਪਾਰਲੀਮੈਂਟ ਮਾਮਲਿਆ ਦੇ ਮੰਤਰੀ ਤੋਂ ਕਿਸੀ ਮੁੱਦੇ ਤੇ ਚਰਚਾ ਕਰਵਾ ਸਕਦੇ ਹਨ। ਪਰ ਕਾਂਗਰਸ ਸੰਸਦ ਵਿਚ ਕੁਝ ਕਰਨ ਦੀ ਬਜਾਏ ਖੇਤੀ ਸੰਦਾਂ ਤੇ ਚੜਕੇ (ਟਰੈਕਟਰ) ਬੇਫਾਇਦਾ ਪ੍ਰਦਰਸ਼ਨ ਕਰ ਰਹੀ ਹੈ।
ਇਸ ਮੌਕੇ ਹਲਕਾ ਇੰਚਾਰਜ ਡਾ ਨਛੱਤਰ ਪਾਲ ਅਤੇ ਸ ਜਰਨੈਲ ਸਿੰਘ ਵਾਹਿਦ ਨੇ ਕਿਹਾ ਕਿ ਬਸਪਾ ਸ਼ਿਰੋਮਣੀ ਅਕਾਲੀ ਦਲ ਜਿਥੇ ਸੰਸਦ ਵਿੱਚ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ਉੱਥੇ ਹੀ ਸੜਕ ਉਪਰ ਵੀ ਬਸਪਾ ਸ਼ਿਰੋਮਣੀ ਅਕਾਲੀ ਦਲ ਇੱਕ ਜੁਟਤਾ ਨਾਲ ਖੜਾ ਹੈ। ਇਸ ਮੌਕੇ ਡਾਕਟਰ ਨਛੱਤਰ ਪਾਲ ਜੀ ਇੰਚਾਰਜ ਵਿਧਾਨ ਸਭਾ ਨਵਾਂਸ਼ਹਿਰ, ਸਰਬਜੀਤ ਜਾਫ਼ਰ ਪੁਰ ਜ਼ਿਲ੍ਹਾ ਪ੍ਰਧਾਨ, ਵਿਧਾਇਕ ਡਾ ਸੁਖਵਿੰਦਰ ਸੁੱਖੀ, ਜਰਨੈਲ ਸਿੰਘ ਵਾਹਦ, ਬਲਜੀਤ ਸਿੰਘ ਭਾਰਾਪੁਰ, ਪ੍ਰਵੀਨ ਬੰਗਾ, ਹਰਬੰਸ ਲਾਲ ਚਣਕੋਆ, ਮਨੋਹਰ ਕਮਾਮ, ਰਛਪਾਲ ਮਹਾਲੋਂ ਪ੍ਰਧਾਨ ਨਵਾਂਸ਼ਹਿਰ, ਜੈਪਾਲ ਸੁੰਡਾ ਪ੍ਰਧਾਨ ਬੰਗਾ, ਜਸਵੀਰ ਔਲੀਆਪੁਰ ਪ੍ਰਧਾਨ ਬਲਾਚੌਰ, ਵਿਜੈ ਮਜਾਰੀ, ਭੁਪਿੰਦਰ ਬੇਗਮਪੁਰੀ, ਗਿਆਨ ਚੰਦ, ਨੀਲਮ ਸਹਿਜਲ, ਵਿਜੈ ਗੁਣਾਂਚੌਰ, ਹਰਬਲਾਸ ਬੱਧਣ, ਸੁਭਾਸ਼ ਗੋਰਾ ਕੌਸਲਰ, ਗੁਰਮੁੱਖ ਨੋਰਥ ਕੋਸਲਰ, ਮੁਕੇਸ਼ ਬਾਲੀ, ਹਰਨਿੰਰਜਨ ਬੇਗਮਪੁਰ, ਮੁਖਤਿਆਰ ਰਾਹੋਂ, ਸੋਹਣ ਸਿੰਘ ਧੈਗੜਪੁਰ, ਹਰਮੇਸ਼ ਜਾਫ਼ਰ ਪੁਰ, ਬਿਸ਼ਨ ਦਾਸ, ਅਮਰੀਕ ਨਵਾਂਸ਼ਹਿਰ, ਕਪਿਲ ਨੀਲੋਵਾਲ, ਮੇਜਰ ਘਟਾਰੋਂ, ਕਰਨੈਲ ਦਰਦੀ, ਰਕੇਸ਼ ਸਰਪੰਚ ਉਧੋਵਾਲ, ਮਨਜੀਤ ਆਲੋਵਾਲ, ਸੁਰਿੰਦਰ ਝਿਗੜ, ਸਤਪਾਲ ਲੰਗੜੋਆ, ਦਵਿੰਦਰ ਟਾਕ, ਰੂਪ ਲਾਲ ਧੀਰ, ਸੁਰਜੀਤ ਕਰੀਹਾ ਆਦਿ ਸ਼ਾਮਿਲ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ