Saturday, May 18, 2024

Punjab

ਅਸ਼ਵਨੀ ਸ਼ਰਮਾ ਨੇ ਆਪਣੀ ਨਵੀਂ ਟੀਮ ਦਾ ਕੀਤਾ ਐਲਾਨ, ਕਾਂਗਰਸੀ ਦਲ ਬਦਲੂਆਂ ਨੂੰ ਮਿਲੀ ਪਾਰਟੀ ਚ ਥਾਂ

PUNJAB NEWS EXPRESS | December 04, 2022 09:11 AM

ਚੰਡੀਗੜ੍ਹ:  ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮੌਜੂਦਾ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਪੰਜਾਬ ਦੀ ਨਵੀਂ ਟੀਮ ਵਿੱਚ ਗਿਆਰਾਂ ਸੂਬਾ ਮੀਤ ਪ੍ਰਧਾਨ, ਪੰਜ ਸੂਬਾ ਜਨਰਲ ਸਕੱਤਰ ਤੇ ਗਿਆਰਾਂ ਸੂਬਾ ਸਕੱਤਰਾਂ ਤੋਂ ਇਲਾਵਾ ਕੁਝ ਹੋਰ ਅਹੁਦੇਦਾਰ ਐਲਾਨੇ ਗਏ ਹਨ। ਭਾਜਪਾ ਵਲੋਂ ਕਾਂਗਰਸੀ ਦਲ ਬਦਲੂਆਂ ਨੂੰ ਵੀ ਪਾਰਟੀ ਦੀ ਕਾਰਜ ਕਰਨੀ ਵਿਚ ਸ਼ਾਮਿਲ ਕੀਤਾ ਗਿਆ ਹੈ 

ਅਸ਼ਵਨੀ ਸ਼ਰਮਾ ਨੇ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਮੀਤ ਪ੍ਰਧਾਨ ਵਜੋਂ ਰਾਕੇਸ਼ ਰਾਠੌਰ, ਕੇਵਲ ਸਿੰਘ ਢਿੱਲੋਂ, ਸੁਭਾਸ਼ ਸ਼ਰਮਾ, ਦਿਆਲ ਸਿੰਘ ਸੋਢੀ, ਬੀਬੀ ਜੈ ਇੰਦਰ ਕੌਰ, ਡਾ: ਰਾਜ ਕੁਮਾਰ ਵੇਰਕਾ, ਜਗਮੋਹਨ ਸਿੰਘ ਰਾਜੂ, ਲਖਵਿੰਦਰ ਕੌਰ ਗਰਚਾ, ਫਤਿਹਜੰਗ ਸਿੰਘ ਬਾਜਵਾ, ਅਰਵਿੰਦ ਖੰਨਾ ਅਤੇ ਜਗਦੀਪ ਸਿੰਘ ਨਕਈ ਨੂੰ ਨਿਯੁਕਤ ਕੀਤਾ ਗਿਆ ਹੈI ਭਾਜਪਾ ਦਾ ਸੂਬਾ ਜਨਰਲ ਸਕੱਤਰ ‘ਤੇ ਔਹਦੇ ‘ਤੇ ਜੀਵਨ ਗੁਪਤਾ, ਬਿਕਰਮਜੀਤ ਸਿੰਘ ਚੀਮਾ, ਗੁਰਪ੍ਰੀਤ ਸਿੰਘ ਕਾਂਗੜ, ਰਾਜੇਸ਼ ਬਾਗਾ ਅਤੇ ਮੋਨਾ ਜੈਸਵਾਲ ਨੂੰ ਨਿਯੁਕਤ ਕੀਤਾ ਗਿਆ ਹੈ। 

ਭਾਜਪਾ ਦੇ ਸੂਬਾ ਸਕੱਤਰ ਦੇ ਔਹਦੇ ‘ਤੇ ਅਨਿਲ ਸੱਚਰ, ਐਡਵੋਕੇਟ ਰਾਜੇਸ਼ ਹਨੀ, ਡਾ: ਹਰਜੋਤ ਕਮਲ ਸਿੰਘ, ਪਰਮਿੰਦਰ ਸਿੰਘ ਬਰਾੜ, ਸ੍ਰੀਮਤੀ ਸੁਨੀਤਾ ਗਰਗ, ਸ੍ਰੀਮਤੀ ਜੈਸਮੀਨ ਸੰਧੇਵਾਲੀਆ, ਜਸਰਾਜ ਸਿੰਘ ਲੌਂਗੀਆ (ਜੱਸੀ ਜਸਰਾਜ), ਸ਼ਿਵਰਾਜ ਚੌਧਰੀ, ਸ੍ਰੀਮਤੀ ਸੁਖਵਿੰਦਰ ਕੌਰ ਨੌਲੱਖਾ, ਸੰਜੀਵ ਖੰਨਾ, ਸ਼੍ਰੀਮਤੀ ਦਮਨ ਥਿੰਦ ਬਾਜਵਾ ਨੂੰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦਾ ਸੂਬਾ ਖਜ਼ਾਨਚੀ ਵਲੋਂ ਗੁਰਦੇਵ ਸ਼ਰਮਾ ਦੇਬੀ ਅਤੇ ਸਹਿ-ਖਜ਼ਾਨਚੀ ਵਜੋਂ ਸੁਖਵਿੰਦਰ ਸਿੰਘ ਗੋਲਡੀ ਨੂੰ ਨਿਯੁਕਤ ਕੀਤਾ ਗਿਆ ਹੈ। ਖੁਸ਼ਵੰਤ ਰਾਏ ਗੀਗਾ ਨੂੰ ਪ੍ਰੋਟੋਕੋਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੁਨੀਲ ਭਾਰਦਵਾਜ ਨੂੰ ਭਾਜਪਾ ਦਾ ਸੂਬਾਈ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦਾ ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। 

ਇਸ ਤੋਂ ਇਲਾਵਾ ਡਾ: ਸੁਰਿੰਦਰ ਕੌਰ, ਸੁਨੀਲ ਕੁਮਾਰ ਸਿੰਗਲਾ, ਹਰਦੇਵ ਸਿੰਘ ਉੱਭਾ ਨੂੰ ਵੀ ਉਹਨਾ ਦੇ ਨਾਲ ਨਿਯੁਕਤ ਕੀਤੇ ਗਏ ਹਨI ਜਤਿੰਦਰ ਕਾਲੜਾ ਅਤੇ ਰਾਕੇਸ਼ ਸ਼ਰਮਾ ਨੂੰ ਭਾਜਪਾ ਸੈੱਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਸੂਬਾ ਸੋਸ਼ਲ ਮੀਡੀਆ ਸੈੱਲ ਦਾ ਕਨਵੀਨਰ ਵਜੋਂ ਰਾਕੇਸ਼ ਗੋਇਲ ਅਤੇ ਕੋ-ਕਨਵੀਨਰ ਅਜੈ ਅਰੋੜਾ ਨੂੰ ਨਿਯੁਕਤ ਕੀਤਾ ਗਿਆ ਹੈ। ਕੰਵਰ ਇੰਦਰਜੀਤ ਸਿੰਘ ਨੂੰ ਭਾਜਪਾ ਦੇ ਸੂਬਾ ਆਈ.ਟੀ ਸੈੱਲ ਦੇ ਕਨਵੀਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸ੍ਰੀਮਤੀ ਮੀਨੂੰ ਸੇਠੀ ਨੂੰ ਭਾਜਪਾ ਸੂਬਾ ਮਹਿਲਾ ਮੋਰਚਾ ਦੀ ਪ੍ਰਧਾਨ ਐਲਾਨਿਆ ਗਿਆ ਹੈ। 

ਬੀਜੇਵਾਈਐਮ ਦਾ ਸੂਬਾ ਪ੍ਰਧਾਨ ਕੰਵਰਵੀਰ ਸਿੰਘ ਟੌਹੜਾ ਨੂੰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਆਈਏਐਸ ਸੁੱਚਾ ਰਾਮ ਲੱਧੜ ਨੂੰ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦਰਸ਼ਨ ਸਿੰਘ ਨੈਣੇਵਾਲ ਨੂੰ ਭਾਜਪਾ ਕਿਸਾਨ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਜਿੰਦਰ ਬਿੱਟਾ ਨੂੰ ਭਾਜਪਾ ਓਬੀਸੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਥਾਮਸ ਮਸੀਹ ਨੂੰ ਭਾਜਪਾ ਘੱਟ ਗਿਣਤੀ ਮੋਰਚਾ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 

ਸੂਬਾਈ ਬੁਲਾਰੇ ਵਜੋਂ ਅਨਿਲ ਸਰੀਨ, ਕਰਨਲ ਜੋਬੰਸ ਸਿੰਘ, ਅਸ਼ੋਕ ਭਾਰਤੀ, ਐੱਸ. ਐਸ. ਚੰਨੀ, ਨਿਮਿਸ਼ਾ ਮਹਿਤਾ, ਇਕਬਾਲ ਸਿੰਘ ਚੰਨੀ, ਗੁਰਦੀਪ ਸਿੰਘ ਗੋਸ਼ਾ, ਅਨੀਸ਼ ਸਿਦਾਨਾ, ਕੰਵਰ ਨਰਿੰਦਰ ਸਿੰਘ, ਮਹਿੰਦਰ ਭਗਤ, ਜਤਿੰਦਰ ਅਠਵਾਲ ਅਤੇ ਚੇਤਨ ਮੋਹਨ ਜੋਸ਼ੀ ਨੂੰ ਨਿਯੁਕਤ ਕੀਤਾ ਗਿਆ ਹੈ। ਸ਼ਰਮਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਨਵ-ਨਿਯੁਕਤ ਅਹੁਦੇਦਾਰ ਪਾਰਟੀ ਵੱਲੋਂ ਦਿੱਤੇ ਗਏ ਸਾਰੇ ਪ੍ਰੋਗਰਾਮਾਂ ਅਤੇ ਸੰਗਠਨ ਦੀ ਮਜ਼ਬੂਤੀ ਅਤੇ ਪ੍ਰਚਾਰ-ਪ੍ਰਸਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ