Saturday, September 05, 2026
ਤਾਜਾ ਖਬਰਾਂ
ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਲਈ ਡੀਏ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਰੱਖਿਆ ਸ਼੍ਰੋਮਣੀ ਕਮੇਟੀ ਦਾ ਵਫ਼ਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮਿਲਿਆ ਅਤੇ ਉਸਦੀ ਸਿਹਤ ਬਾਰੇ ਪੁੱਛਿਆ ਹਾਲਤਸੁਖਬੀਰ ਬਾਦਲ ਨੇ ਹਸਪਤਾਲ ਵਿੱਚ ਪੀੜਤ ਮੋਹਨਜੀਤ ਸਿੰਘ ਨੂੰ ਮਿਲ ਕੇ ਪੁਲਿਸ ਦੀ ਬੇਰਹਿਮੀ ਦੀ ਨਿੰਦਾ ਕੀਤੀ; ਪੁੱਛਿਆ ਕਿ ‘ਇੱਕ ਪ੍ਰਦਰਸ਼ਨਕਾਰੀ ਨਾਲ ਅੱਤਵਾਦੀ ਵਰਗਾ ਵਿਵਹਾਰ ਕਰਨ ਦੀ ਹਿੰਮਤ ਕਿਵੇਂ ਹੋਈ?’ਨਸ਼ਿਆਂ ਦਾ ਮੁੱਦਾ ਚੁੱਕਣ ਵਾਲੇ ਨੌਜਵਾਨ 'ਤੇ ਪੁਲਿਸ ਤਸ਼ੱਦਦ ਦੀ ਕੇਵਲ ਸਿੰਘ ਢਿੱਲੋਂ ਵੱਲੋਂ ਸਖ਼ਤ ਨਿੰਦਾਸ਼ੇਰੋਂ ਪਿੰਡ ਵਿੱਚ ਸਿੱਖ ਨੌਜਵਾਨ ਨਾਲ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ ਬੇਹੱਦ ਨਿੰਦਣਯੋਗ: ਬਲਬੀਰ ਸਿੰਘ ਸਿੱਧੂਅਬਦਾਲੀ ਵਾਂਗ ਵਿਵਹਾਰ ਕਰ ਰਿਹਾ ਹੈ ਭਗਵੰਤ ਮਾਨ: ਵੜਿੰਗ

Punjab

ਆਸਟ੍ਰੇਲੀਆ ਜਾਣ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਤਿਮੋਰ-ਲੇਸਤੇ ’ਚ ਫਸੇ

ਪੰਜਾਬ ਨਿਊਜ਼ ਐਕਸਪ੍ਰੈੱਸ | September 05, 2026 03:36 PM

ਸੁਲਤਾਨਪੁਰ ਲੋਧੀ: ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਬਿਹਤਰ ਭਵਿੱਖ ਦੀ ਆਸ ਲੈ ਕੇ ਵਿਦੇਸ਼ ਗਏ ਪੰਜਾਬ ਦੇ 33 ਅਤੇ ਰਾਜਸਥਾਨ ਦੇ ਇੱਕ ਨੌਜਵਾਨ ਦੇ ਪਿਛਲੇ ਕਰੀਬ 5 ਤੋਂ 6 ਮਹੀਨਿਆਂ ਤੋਂ ਤਿਮੋਰ-ਲੇਸਤੇ ਵਿੱਚ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਦੇ 8 ਪਰਿਵਾਰਾਂ ਨੇ ਵੀਡੀਓ ਕਾਲ ਰਾਹੀਂ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਮਦਦ ਦੀ ਅਪੀਲ ਕੀਤੀ। ਇਸ ਸਮੇਂ ਸੰਤ ਸੀਚੇਵਾਲ ਇੰਗਲੈਂਡ ਵਿੱਚ ਹਨ, ਪਰ ਉਨ੍ਹਾਂ ਨੇ ਉੱਥੋਂ ਹੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਵੱਲੋਂ ਫਸੇ ਹੋਏ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰਵਾਉਣ ਦੀ ਗੱਲ ਸਾਹਮਣੇ ਆਈ ਹੈ।

ਏਜੰਟਾਂ ਨੂੰ ਲੱਖਾਂ ਰੁਪਏ ਦੇਣ ਦਾ ਦੋਸ਼
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਏਜੰਟਾਂ ਵੱਲੋਂ ਆਸਟ੍ਰੇਲੀਆ ਵਿੱਚ ਨੌਕਰੀ ਦਿਵਾਉਣ ਦਾ ਭਰੋਸਾ ਦੇ ਕੇ ਹਰੇਕ ਪਰਿਵਾਰ ਤੋਂ ਕਰੀਬ 5 ਤੋਂ 11 ਲੱਖ ਰੁਪਏ ਤੱਕ ਲਏ ਗਏ। ਪਰਿਵਾਰਾਂ ਮੁਤਾਬਕ ਕੁੱਲ ਰਕਮ ਕਰੀਬ 3 ਕਰੋੜ ਰੁਪਏ ਬਣਦੀ ਹੈ। ਇਹ ਪੈਸਾ ਇਕੱਠਾ ਕਰਨ ਲਈ ਕਈ ਪਰਿਵਾਰਾਂ ਨੇ ਘਰ, ਜ਼ਮੀਨ ਅਤੇ ਗਹਿਣੇ ਤੱਕ ਗਿਰਵੀ ਰੱਖ ਕੇ ਕਰਜ਼ਾ ਲਿਆ। ਪਰਿਵਾਰਾਂ ਅਨੁਸਾਰ, ਪੈਸੇ ਲੈਣ ਤੋਂ ਬਾਅਦ ਨੌਜਵਾਨਾਂ ਨੂੰ ਭਾਰਤ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 2 ਤੋਂ 6 ਦਿਨਾਂ ਦੇ ਸਫਰ ਰਾਹੀਂ ਬਾਲੀ ਅਤੇ ਮਲੇਸ਼ੀਆ ਹੁੰਦੇ ਹੋਏ ਤਿਮੋਰ-ਲੇਸਤੇ ਭੇਜਿਆ ਗਿਆ। ਉੱਥੇ ਏਜੰਟਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਬਾਘਾਪੁਰਾਣਾ ਦੇ ਰਹਿਣ ਵਾਲੇ ਵਿਜੈ ਨਾਮਕ ਵਿਅਕਤੀ ਦੇ ਹਵਾਲੇ ਕਰ ਦਿੱਤਾ।

ਪਾਸਪੋਰਟ ਕਬਜ਼ੇ ’ਚ ਲੈਣ ਦੇ ਦੋਸ਼
ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਤਿਮੋਰ-ਲੇਸਤੇ ਪਹੁੰਚਣ ਤੋਂ ਬਾਅਦ ਨੌਜਵਾਨਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਬੰਦੀ ਬਣਾ ਕੇ ਰੱਖਿਆ ਗਿਆ। ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਕੰਮ ਕਰਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਮਿਹਨਤ ਦੀ ਕਮਾਈ ਨਾ ਦੇਣ ਅਤੇ ਲੋੜੀਂਦਾ ਭੋਜਨ ਨਾ ਮੁਹੱਈਆ ਕਰਵਾਉਣ ਦੇ ਵੀ ਦੋਸ਼ ਲਗਾਏ ਗਏ ਹਨ। ਪਰਿਵਾਰਾਂ ਮੁਤਾਬਕ, ਨੌਜਵਾਨਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਸਪੋਰਟ ਵਾਪਸ ਮਿਲ ਸਕੇ। ਇਸ ਦੌਰਾਨ ਸਥਾਨਕ ਪੁਲਿਸ ਵੱਲੋਂ ਵਿਜੈ ਨਾਮਕ ਵਿਅਕਤੀ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਹੁਣ ਤੱਕ ਕਰੀਬ 10 ਨੌਜਵਾਨ ਆਪਣੇ ਪੱਧਰ ’ਤੇ ਕੋਸ਼ਿਸ਼ ਕਰਕੇ ਅਤੇ ਖਰਚਾ ਕਰਕੇ ਭਾਰਤ ਵਾਪਸ ਆ ਚੁੱਕੇ ਹਨ, ਜਦਕਿ 34 ਨੌਜਵਾਨ ਅਜੇ ਵੀ ਤਿਮੋਰ-ਲੇਸਤੇ ਵਿੱਚ ਫਸੇ ਹੋਏ ਦੱਸੇ ਜਾ ਰਹੇ ਹਨ।

ਮੋਗਾ ਦੇ ਸਭ ਤੋਂ ਵੱਧ ਨੌਜਵਾਨ
ਫਸੇ ਹੋਏ ਨੌਜਵਾਨਾਂ ਵਿੱਚ ਮੋਗਾ ਦੇ 8, ਜਲੰਧਰ ਦੇ 7, ਫਿਰੋਜ਼ਪੁਰ ਦੇ 6, ਲੁਧਿਆਣਾ ਦੇ 5, ਫਾਜ਼ਿਲਕਾ ਦੇ 2 ਅਤੇ ਤਰਨਤਾਰਨ, ਕਪੂਰਥਲਾ, ਪਟਿਆਲਾ ਤੇ ਜਲਾਲਾਬਾਦ ਨਾਲ ਸਬੰਧਤ ਇੱਕ-ਇੱਕ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਇੱਕ ਨੌਜਵਾਨ ਰਾਜਸਥਾਨ ਨਾਲ ਸਬੰਧਤ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਤਿਮੋਰ-ਲੇਸਤੇ ਵਿੱਚ ਫਸੇ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਆਪਣੀ ਸੁਰੱਖਿਅਤ ਵਤਨ ਵਾਪਸੀ ਲਈ ਮਦਦ ਦੀ ਅਪੀਲ ਕੀਤੀ।

ਵਾਪਸ ਆਏ ਨੌਜਵਾਨਾਂ ਨੇ ਦੱਸੀ ਹੱਡਬੀਤੀ
ਜਲੰਧਰ ਦੇ ਸੰਦੀਪ ਸਿੰਘ ਅਤੇ ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ 10 ਨੌਜਵਾਨ ਲੰਮੇ ਸੰਘਰਸ਼ ਤੋਂ ਬਾਅਦ ਭਾਰਤ ਪਰਤ ਸਕੇ ਹਨ। ਉਨ੍ਹਾਂ ਦੇ ਅਨੁਸਾਰ, ਪਾਸਪੋਰਟ ਕਬਜ਼ੇ ਵਿੱਚ ਲੈਣ ਤੋਂ ਬਾਅਦ ਉਨ੍ਹਾਂ ਨੂੰ ਕਥਿਤ ਤੌਰ ’ਤੇ ਧਮਕਾਇਆ ਜਾਂਦਾ ਸੀ ਅਤੇ ਮਰਜ਼ੀ ਦੇ ਵਿਰੁੱਧ ਕੰਮ ਕਰਵਾਇਆ ਜਾਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕੰਮ ਕਰਨ ਦੇ ਬਾਵਜੂਦ ਮਿਹਨਤ ਦੀ ਪੂਰੀ ਰਕਮ ਨਹੀਂ ਦਿੱਤੀ ਜਾਂਦੀ ਸੀ ਅਤੇ ਕਈ ਵਾਰ ਬਹੁਤ ਘੱਟ ਭੋਜਨ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਨੌਜਵਾਨਾਂ ਮੁਤਾਬਕ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਬੰਦੀ ਵਾਲੀ ਸਥਿਤੀ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਜੈ ਵੱਲੋਂ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਉੱਥੇ ਕਥਿਤ ਤੌਰ ’ਤੇ ਰੋਕ ਕੇ ਰੱਖਿਆ ਗਿਆ ਸੀ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦੇਸ਼ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਮੁਬਾਰਕਬਾਦ

ਪੰਜਾਬ ਕੈਬਨਿਟ ਦੀ ਮੀਟਿੰਗ ’ਚ ਲਏ ਗਏ ਕਈ ਵੱਡੇ ਫੈਸਲੇ

ਭਿਆਨਕ ਸੜਕ ਹਾਦਸਾ: ਟਰੱਕ ਹੇਠਾਂ ਫਸਿਆ ਮੋਟਰਸਾਈਕਲ, 3 ਦੀ ਮੌਤ

ਗੁਰਸਿੱਖ ਨੌਜੁਆਨ ਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਹੋਏ ਮਿਸਾਲੀ ਕਾਰਵਾਈ- ਐਡਵੋਕੇਟ ਧਾਮੀ

ਸ਼੍ਰੋਮਣੀ ਕਮੇਟੀ ਵਫ਼ਦ ਨੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜੁਆਨ ਨੂੰ ਮਿਲ ਕੇ ਸਿਹਤ ਦਾ ਹਾਲ ਜਾਣਿਆ

ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੂੰ ਵੰਡਣ ਦੀ ਕੋਸ਼ਿਸ਼ ਵਿੱਚ ਪੰਜਾਬ ਸਰਕਾਰ ਨੇ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਗਏ ਮੁਲਾਜ਼ਮਾਂ ਲਈ ਡੀਏ ਵਧਾ ਕੇ 60 ਪ੍ਰਤੀਸ਼ਤ ਕਰਨ ਦਾ ਪ੍ਰਸਤਾਵ ਰੱਖਿਆ 

ਗੈਂਗਸਟਰਾਂ ਤੇ ਵਾਰ ਦਾ 227ਵਾਂ ਦਿਨ: ਪੰਜਾਬ ਪੁਲਿਸ ਵੱਲੋਂ 551 ਥਾਈਂ ਛਾਪੇਮਾਰੀ ; 225 ਵਿਅਕਤੀ ਗ੍ਰਿਫ਼ਤਾਰ

ਸ਼੍ਰੋਮਣੀ ਕਮੇਟੀ ਦਾ ਵਫ਼ਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਮਿਲਿਆ ਅਤੇ ਉਸਦੀ ਸਿਹਤ ਬਾਰੇ ਪੁੱਛਿਆ ਹਾਲਤ

ਸੁਖਬੀਰ ਬਾਦਲ ਨੇ ਹਸਪਤਾਲ ਵਿੱਚ ਪੀੜਤ ਮੋਹਨਜੀਤ ਸਿੰਘ ਨੂੰ ਮਿਲ ਕੇ ਪੁਲਿਸ ਦੀ ਬੇਰਹਿਮੀ ਦੀ ਨਿੰਦਾ ਕੀਤੀ; ਪੁੱਛਿਆ ਕਿ ‘ਇੱਕ ਪ੍ਰਦਰਸ਼ਨਕਾਰੀ ਨਾਲ ਅੱਤਵਾਦੀ ਵਰਗਾ ਵਿਵਹਾਰ ਕਰਨ ਦੀ ਹਿੰਮਤ ਕਿਵੇਂ ਹੋਈ?’

ਨਸ਼ਿਆਂ ਦਾ ਮੁੱਦਾ ਚੁੱਕਣ ਵਾਲੇ ਨੌਜਵਾਨ 'ਤੇ ਪੁਲਿਸ ਤਸ਼ੱਦਦ ਦੀ ਕੇਵਲ ਸਿੰਘ ਢਿੱਲੋਂ ਵੱਲੋਂ ਸਖ਼ਤ ਨਿੰਦਾ