Saturday, May 18, 2024

Punjab

ਏ.ਡੀ.ਸੀ. ਪ੍ਰੀਤੀ ਯਾਦਵ ਨੇ ਕਰਵਾਈ ਐਸ. ਬੀ. ਆਈ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ'ਚ ਬੀ.ਸੀ. ਸਖੀ ਤੇ ਕੰਪਿਊਟਰ ਲੈਬ ਦੀ ਸ਼ੁਰੂਆਤ

PUNJAB NEWS EXPRESS | October 07, 2020 06:00 PM

ਪਟਿਆਲਾ:ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਅੱਜ ਇਥੇ ਪਿੰਡ ਜੱਸੋਵਾਲ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆਦੀਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਬੀ. ਸੀ.ਸਖੀਕੋਰਸ ਅਤੇਨਵੀਂਕੰਪਿਊਟਰਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ। ਏ.ਡੀ.ਸੀ. ਦੱਸਿਆ ਕਿ ਆਰਸੇਟੀ ਪਟਿਆਲਾਭਾਰਤਸਰਕਾਰਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਹਿਲਾਸਵੈਸਹਾਇਤਾ ਗਰੁੱਪਾਂ ਦੇਮੈਂਬਰਾਂ ਲਈ ਬੀ.ਸੀ. ਸਖੀਸਿਖਲਾਈ ਕੋਰਸ ਸ਼ੁਰੂ ਕਰਨ ਵਾਲਾ ਪੰਜਾਬ ਦੀ ਪਹਿਲੀ ਸਿਖਲਾਈ ਸੰਸਥਾ ਹੈ।
ਡਾ. ਯਾਦਵ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਰਾਹੀਂ ਵੱਖ-ਵੱਖ ਬਲਾਕਾਂ ਤੋਂ ਪੀ. ਐਸ. ਆਰ. ਐਲ. ਐਮ, ਪਟਿਆਲਾ ਦੁਆਰਾ ਪਛਾਣੇ ਮੈਂਬਰਾਂ ਨੂੰਇਹ ਕੋਰਸ  ਕਰਵਾ ਕੇ ਸਰਟੀਫਿਕੇਟਦਿੱਤੇ ਜਾਣਗੇ, ਜਿਸ ਤੋਂ ਬਾਅਦ ਉਹ'ਇਕ ਗ੍ਰਾਮ ਪੰਚਾਇਤ-ਇੱਕ ਬੀ. ਸੀ. ਸਖੀ'ਅਧੀਨਵੱਖ-ਵੱਖਬੈਂਕ ਸ਼ਾਖਾਵਾਂ ਵਿਚ ਕਾਰੋਬਾਰੀ ਕੌਰਸਪੌਂਡੈਂਟ ਬਣਨ ਦੇ ਯੋਗ ਬਣਜਾਣਗੀਆਂ।ਉਨਾਂ ਨੇਕਿਹਾਕਿਆਰਸੇਟੀ ਵਿੱਚ ਕੰਪਿਊਟਰ ਲੈਬ ਬਣਨ ਨਾਲ ਏਥੋਂ ਦੇਸਿਖਲਾਈ ਪੈਟਰਨ ਨੂੰ ਹੋਰ ਸਹਾਇਤਾਮਿਲੇਗੀ।
ਉਨ੍ਹਾਂਨੇਕਿਹਾ ਕਿ ਐਸਬੀਆਈ, ਆਰਸੇਟੀ, ਜ਼ਿਲ੍ਹੇ ਦੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ ਨੂੰ60ਤੋਂ ਵੱਧ ਕੋਰਸਾਂ ਵਿੱਚ ਮੁਫਤ ਸਿਖਲਾਈ ਪ੍ਰਦਾਨ ਕਰਰਹੀ ਹੈਅਤੇ ਹੁਨਰ ਵਿਕਾਸ ਦੇ ਕੋਰਸ ਕਰਵਾ ਕੇ ਆਰਸੇਟੀ ਦਾ ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਯੋਜਨਾ ਵਿੱਚ ਵੱਡਾ ਯੋਗਦਾਨ ਹੈ। ਇਸ ਮੌਕੇ ਜ਼ਿਲ੍ਹਾ ਪੱਧਰੀ ਆਰਸੇਟੀ ਸਲਾਹਕਾਰੀ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ।
ਇਸ ਮੌਕੇ ਜਗਨੂਰ ਸਿੰਘਸਹਾਇਕਕਮਿਸ਼ਨਰ (ਯੂ. ਟੀ), ਐਸਬੀ.ਆਈ ਦੇ ਖੇਤਰੀ ਪ੍ਰਬੰਧਕ ਸ. ਪਰਮਜੀਤਸੋਢੀ, ਨਾਬਾਰਡ ਤੋਂ ਸਹਾਇਕ ਜਨਰਲ ਮੈਨੇਜਰ ਸ੍ਰੀਮਤੀ ਪਰਵਿੰਦਰ ਕੌਰ ਨਾਗਰਾ, ਪ੍ਰਿੰਸੀਪਲ ਆਈ. ਟੀ. ਆਈ.ਦੇਵਰਿੰਦਰਬਾਂਸਲ, ਉਪਡਾਇਰੈਕਟਰ ਰੁਜ਼ਗਾਰ ਉਤਪਤੀ ਤੇ ਸਿਖਲਾਈਦੇਸ੍ਰੀਮਤੀ ਸਿੰਪੀ ਸਿੰਗਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੀਨਾਰਾਣੀ, ਲੀਡ ਬੈਂਕ ਮੈਨੇਜਰ ਸ: ਪ੍ਰਿਤਪਾਲ ਸਿੰਘ ਆਨੰਦ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਨਿਗਮ ਸ਼੍ਰੀ ਧਰਮਪਾਲ ਭਗਤ ਅਤੇਆਰਸੈਟੀ ਪਟਿਆਲਾ ਦੇ ਡਾਇਰੈਕਟਰ ਸ੍ਰੀ ਰਾਜੀਵ ਸਰਹਿੰਦੀਨੇ ਬਤੌਰਕਨਵੀਨਰਭਾਗ ਲਿਆ।
ਐਸਬੀਆਈ ਆਰਸੇਟੀ ਦੇ ਡਾਇਰੈਕਟਰ ਰਾਜੀਵ ਸਰਹਿੰਦੀ ਨੇ ਐਸ. ਬੀ. ਆਈ. ਬੈਂਕ ਮੈਨੇਜਮੈਂਟ ਦਾ ਕੰਪਿਊਟਰ ਲੈਬ ਸਥਾਪਤ ਕਰਨ ਲਈ ਪ੍ਰਦਾਨਕੀਤੇ ਕੰਪਿਊਟਰਾਂ ਲਈਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਅਨ-ਲਾੱਕ ਹੋਣ ਤੋਂ ਬਾਅਦਚੌਥਾਬੈਚ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਿਖਲਾਈਲਈ ਵਧੇਰੇਬੈਚਾਂ ਦਾ ਆਯੋਜਨਕੀਤਾ ਜਾਵੇਗਾਤਾਂ ਜੋ ਹੁਨਰ ਵਿਕਾਸ ਰਾਹੀਂ ਸਵੈ ਰੁਜ਼ਗਾਰ ਮਿਸ਼ਨ ਵਿੱਚ ਤੇਜ਼ੀ ਆ ਸਕੇ, ਇੱਥੇ ਸਾਰੇ ਕੋਰਸ ਮੁਫਤਹਨਤੇਭੋਜਨਵੀਮੁਫਤਦਿੱਤਾ ਜਾਂਦਾ ਹੈ।
ਸ੍ਰੀ ਰਾਜੀਵ ਸਰਹਿੰਦੀ ਨੇਦੱਸਿਆ ਕਿ ਕਾਰੋਬਾਰੀ ਕੌਰਸਪੋਡੈਂਟਾਂ ਤੇ ਸਹੂਲਤਾਂ, ਵਪਾਰਕ ਬਾਗਬਾਨੀ, ਫਲੋਰੀਕਲਚਰ, ਮੈਡੀਸਨਲ ਤੇ ਐਰੋਮੈਟੀਕਲ ਪੌਦਿਆਂ ਦੀ ਕਾਸ਼ਤ, ਜੂਟਉਤਪਾਦ, ਮਧੂ-ਮੱਖੀ ਪਾਲਣ, ਡੇਅਰੀ ਫਾਰਮਿੰਗ, ਕੰਪਿਊਟਰਾਈਜ਼ਡ ਅਕਾਉਂਟਿੰਗਆਦਿ ਦੇ ਨਵੇਂ ਕੋਰਸਾਂ ਲਈ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦਾ ਨਾਮ ਦਰਜ ਕਰਵਾਉਣਾ ਆਰਸੈਟੀ ਵਿਖੇ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂਨੇਦੱਸਿਆ ਕਿ ਫੁਲਕਾਰੀ ਬਣਾਉਣ ਦਾ ਇਕ ਨਵਾਂ ਕੋਰਸ ਵੀ ਇਸ ਸਾਲ ਸ਼ੁਰੂ ਕੀਤਾ ਜਾਵੇਗਾ। ਦਾਖਲੇ ਲਈ ਮੋਬਾਈਲ ਨੰ.9779144913 ਅਤੇ7888368656 'ਤੇ ਜਾਂ ਆਰਸੈਟੀਵਿੱਚ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ