Sunday, May 19, 2024

Punjab

ਖੋਜ਼ੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਸ਼ਾਹਮੁੱਖੀ ਵਿਚ ਛਪੀ ਕਿਤਾਬ ਰਿਲੀਜ਼

ਦਲਜੀਤ ਕੌਰ  | April 11, 2023 06:41 AM
ਸ਼ਹੀਦ ਊਧਮ ਸਿੰਘ ਵਾਲਾ, :  ਬੀਬੀ ਗੁਲਾਬ ਕੌਰ ਦੀ ਜ਼ਿੰਦਗੀ ਸੰਬੰਧੀ ਪ੍ਰਸਿੱਧ ਖੋਜ਼ੀ ਇਤਿਹਾਸਕਾਰ ਰਾਕੇਸ਼ ਕੁਮਾਰ ਦੀ ਕਿਤਾਬ 'ਗੁਲਾਬ ਕੌਰ ਗ਼ਦਰ ਲਹਿਰ ਦੀ ਦਲੇਰ ਯੋਧਾ ' ਨੂੰ ਲਹਿੰਦੇ ਪੰਜਾਬ ਵਿੱਚ ਸ਼ਾਹਮੁੱਖੀ ਵਿੱਚ ਛਾਪਿਆ ਗਿਆ ਹੈ ਨੂੰ ਅੱਜ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਸੁਨਾਮ ਊਧਮ ਸਿੰਘ ਵਾਲਾ ਵਿਖੇ ਰਿਲੀਜ਼ ਕੀਤਾ ਗਿਆ।
 
ਲੇਖਕ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੀਬੀ ਗੁਲਾਬ ਕੌਰ ਨੇ ਦੇਸ਼ ਦੀ ਆਜ਼ਾਦੀ ਲਈ ਗ਼ਦਰ ਲਹਿਰ ਵਿੱਚ ਅਹਿਮ ਰੋਲ ਅਦਾ ਕੀਤਾ ਸੀ। ਗ਼ਦਰ ਲਹਿਰ ਆਜ਼ਾਦੀ ਤੋਂ ਪਹਿਲਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੀ ਸਾਂਝੀ ਲਹਿਰ ਸੀ । ਇਹ ਕਿਤਾਬ ਲਹਿੰਦੇ ਪੰਜਾਬ ਦੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਨੂੰ ਯਾਦ ਕਰਨ ਵਾਲੇ ਲੋਕਾਂ ਨੇ ਛਪਵਾਇਆ ਹੈ। ਇਹ ਗ਼ਦਰ ਲਹਿਰ ਸਬੰਧੀ ਲਹਿੰਦੇ ਪੰਜਾਬ ਵਿੱਚ ਛਪਣ ਵਾਲੀ ਪਹਿਲੀ ਕਿਤਾਬ ਹੈ।
 
ਉਨ੍ਹਾਂ ਦੱਸਿਆ ਕਿ ਇਸ ਕਿਤਾਬ ਨੇ ਪਾਕਿਸਤਾਨ ਦੇ ਬੁੱਧੀਜੀਵੀਆਂ ਵਿਚ ਇਕ ਚਰਚਾ ਛੇੜੀ ਹੈ। ਬੀਬੀ ਗੁਲਾਬ ਕੌਰ ਸੁਨਾਮ ਊਧਮ ਸਿੰਘ ਵਾਲਾ ਦੇ ਲਾਗੇ ਪਿੰਡ ਬਖ਼ਸ਼ੀਵਾਲਾ ਦੀ ਜੰਮਪਲ ਸੀ। ਇਹ ਵੀ ਗ਼ਦਰ ਪਾਰਟੀ ਦੇ ਸੱਦੇ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਿੰਦੋਸਤਾਨ ਆਈ ਸੀ। ਇਹ ਗ਼ਦਰ ਲਹਿਰ ਵਿੱਚ ਲੰਮਾਂ ਸਮਾਂ ਸੰਘਰਸ਼ ਕਰਦੀ ਰਹੀ। ਗ਼ਦਰ ਪਾਰਟੀ ਦੇ ਹੈਡਕੁਆਰਟਰ ਅੰਮ੍ਰਿਤਸਰ ਤੇ ਲਾਹੌਰ ਦੋਵੇਂ ਥਾਵਾਂ ਤੇ ਉਹਨਾਂ ਨੇ ਕੰਮ ਕੀਤਾ।
 
ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਇੱਕ ਧਰਮ ਨਿਰਪੱਖ ਲਹਿਰ ਸੀ। ਗ਼ਦਰ ਪਾਰਟੀ ਵੱਲੋ ਸਪਸ਼ਟ ਜੀ ਕਿ ਧਰਮ ਹਰੇਕ ਦਾ ਨਿੱਜੀ ਮਾਮਲਾ ਹੈ। ਗ਼ਦਰ ਪਾਰਟੀ ਦੇਸ਼ ਨੂੰ ਆਜ਼ਾਦ ਕਰਵਾ ਕਿ ਇਕ ਵਧੀਆ ਸਮਾਜ ਦੇ ਸਿਰਜਨਾ ਦੀ ਵੀ ਗੱਲ ਕਰਦੀ ਸੀ। ਇਸ ਕਿਤਾਬ ਨਾਲ ਲਹਿੰਦੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਗ਼ਦਰ ਲਹਿਰ ਵਾਰੇ ਜਾਣਕਾਰੀ ਹੋਵੇਗੀ।
 
ਪ੍ਰਿਸੀਪਲ ਮੈਡਮ ਨੀਲਮ, ਅਨਿਲ ਕੁਮਾਰ ਜੀ ਨੇ ਬੀਬੀ ਗੁਲਾਬ ਕੌਰ ਦੀ ਜ਼ਿੰਦਗੀ ਬਾਰੇ ਚਰਚਾ ਕੀਤੀ। ਬੱਚਿਆਂ ਨੇ ਧਿਆਨ ਨਾਲ ਸੁਣਿਆ। ਸਟੇਜ ਦੀ ਭੂਮਿਕਾ ਦਾਤਾ ਸਿੰਘ ਜੀ ਨੇ ਨਿਭਾਈ। ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਵੀ ਕਈ ਆਗੂ ਇਸ ਮੌਕੇ ਮੌਜੂਦ ਸਨ।
 
ਜ਼ਿਕਰਯੋਗ ਹੈ ਕਿ ਰਾਕੇਸ਼ ਕੁਮਾਰ ਹੁਣ ਤੱਕ ਸੌਲਾਂ ਕਿਤਾਬਾਂ ਲਿਖ ਚੁੱਕੇ ਹਨ। ਨੌਂ ਵਿਸ਼ਿਆਂ ਤੇ ਇਹਨਾਂ ਦਾ ਖੋਜ਼ੀ ਕੰਮ ਹੈ। ਇਹਨਾਂ ਦੀਆਂ ਦੋ ਕਿਤਾਬਾਂ ਨੂੰ ਪੰਜਾਬ ਸਰਕਾਰ ਦੇ ਸਰਵੋਤਮ ਪੁਰਸਕਾਰ ਮਿਲ ਚੁੱਕੇ ਹਨ। ਇਹਨਾਂ ਨੂੰ ਰੇਲਵੇ ਵਿਭਾਗ ਦੇ ਭਾਰਤ ਦੇ ਸਾਰੇ ਕਰਮਚਾਰੀਆਂ ਤੋਂ ਸਭ ਤੋਂ ਵੱਧ ਇਨਾਮ ਮਿਲੇ ਹੋਏ ਹਨ। ਬਾਬਾ ਫ਼ਰੀਦ ਸੁਸਾਇਟੀ ਵੱਲੋਂ ਇਹਨਾਂ ਨੂੰ ਬਾਬਾ ਫ਼ਰੀਦ ਇਮਾਨਦਾਰੀ ਇਨਾਮ ਦਿੱਤਾ ਜਾ ਚੁੱਕੀਆਂ ਹੈ

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ