Friday, May 17, 2024

Punjab

ਪਰਿਵਾਰਕ ਮਿਲਣੀ ਆਪਸੀ ਭਾਈਚਾਰਕ ਸਾਂਝ, ਪਿਆਰ, ਸਹਿਯੋਗ ਲਈ ਅਤੀ ਲਾਭਦਾਇਕ: ਪ੍ਰਿੰਸੀਪਲ ਅਰਜਿੰਦਰ ਸਿੰਘ

ਦਲਜੀਤ ਕੌਰ  | February 27, 2024 05:24 AM
 
ਪਰਿਵਾਰਕ ਮਿਲਣੀ ਦਾ ਉਦੇਸ਼ ਪਾਰਕ ਪ੍ਰਤੀ ਲਗਾਓ ਵਧਾਉਣਾ ਤੇ ਭਾਈਚਾਰਕ ਸਾਂਝ: ਮਾਸਟਰ ਪਰਮਵੇਦ
ਕਲੋਨੀ ਨੂੰ ਸਾਫ਼ ਸੁਥਰਾ ਰੱਖੋ ਤੇ ਪ੍ਰੇਮ ਪਿਆਰ ਨਾਲ ਰਹੋ: ਸਰਪੰਚ ਸੁਰਿੰਦਰ ਭਿੰਡਰ 
ਸੰਗਰੂਰ:  ਅੱਜ ਸਥਾਨਕ ਅਫ਼ਸਰ ਕਲੋਨੀ ਪਾਰਕ ਵਿਖੇ ਪਾਰਕ ਦੀ ਤੀਜੀ ਵਰ੍ਹੇ ਗੰਢ ਤੇ ਨਵੇਂ ਸਾਲ ਦੀ ਖੁਸ਼ੀ ਵਿੱਚ  ਪਰਿਵਾਰਕ ਮਿਲਣੀ ਸਮਾਗਮ ਕੀਤਾ ਗਿਆ।ਇਸ ਦੇ ਮੁੱਖ ਮਹਿਮਾਨ  ਪ੍ਰਿੰਸੀਪਲ ਅਰਜਿੰਦਰ ਸਿੰਘ  ਸਨ।ਪਾਰਕ ਵੈਲਫੇਅਰ ਸੁਸਾਇਟੀ  ਦੇ ਪ੍ਰਧਾਨ ਮਾਸਟਰ ਪਰਮ ਵੇਦ ਨੇ ਇਸ ਵਿੱਚ ਸ਼ਾਮਲ ਸਾਰਿਆਂ ਦਾ ਸਵਾਗਤ  ਕਰਦਿਆਂ  ਕਿਹਾ ਕਿ ਇਸ ਦਾ ਉਦੇਸ਼  ਭਾਈਚਾਰਕ ਸਾਂਝ ਨੂੰ ਪੱਕੀ ਕਰਨਾ, ਆਪਸੀ ਪ੍ਰੇਮ ਪਿਆਰ ਮਿਲਵਰਤਨ, ਸਹਿਯੋਗ ਅਤੇ ਪਾਰਕ ਪ੍ਰਤੀ ਲਗਾਓ ਵਧਾਉਣਾ ਹੈ। ਇਸ ਵਿੱਚ 100 ਦੇ ਲਗ ਭਗ  ਪਰਿਵਾਰਾਂ ਨੇ ਭਾਗ ਲਿਆ। ਭਾਨਾ ਸਹਾਰਨਾ ਨੇ ਜਾਦੂ ਸ਼ੋਅ ਪੇਸ਼ ਕੀਤਾ।ਆਪਣੀ ਹਾਸਮਈ ਪੇਸ਼ਕਾਰੀ ਰਾਹੀਂ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ।
 
ਉਨ੍ਹਾਂ ਟ੍ਰਿੱਕਾਂ ਰਾਹੀਂ ਹਾਜ਼ਰੀਨ ਦਾ ਭਰਵਾਂ ਮਨੋਰੰਜਨ ਕੀਤਾ। ਮੁੱਖ ਮਹਿਮਾਨ ਪ੍ਰਿੰਸੀਪਲ ਅਰਜਿੰਦਰ ਸਿੰਘ  ਨੇ ਪਰਿਵਾਰਕ ਮਿਲਣੀ  ਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ  ਆਪਸੀ ਮਿਲਵਰਤਨ ਤੇ ਭਾਈਚਾਰਕ ਸਾਂਝ  ਲਈ ਅਤੀ ਲਾਭਦਾਇਕ ਦੱਸਿਆ। ਇਸ ਪਰਿਵਾਰਕ ਮਿਲਣੀ ਵਿੱਚ ਐਡਵੋਕੇਟ ਕੁਲਦੀਪ ਜੈਨ, ਐਡਵੋਕੇਟ ਰਵੀ, ਐਡਵੋਕੇਟ ਖੇਮ ਚੰਦ ਰਾਓ, ਐਡਵੋਕੇਟ ਹਰਿੰਦਰ ਸਿੰਘ ਜਹਾਂਗੀਰ, ਐਡਵੋਕੇਟ ਹਰਿੰਦਰ ਕੁਮਾਰ ਸਿੰਗਲਾ, ਐਡਵੋਕੇਟ ਹਿਤੇਸ਼ ਜਿੰਦਲ, ਕੁਲਦੀਪ ਜੋਸ਼ੀ, ਜੰਗ ਸਿੰਘ, ਪੁਲਿਸ ਇੰਸਪੈਕਟਰ ਤਰਸੇਮ ਰਾਮ, ਡਾ਼ਕਟਰ ਓਮਪ੍ਰਕਾਸ਼ ਖੰਗਵਾਲ, ਪੁਲਿਸ ਇਨਸਪੈਕਟਰ ਵਰਿੰਦਰ ਸ਼ਰਮਾ, ਚਰਨਜੀਤ ਸਿੰਘ ਗਰੇਵਾਲ, ਲੈਕਚਰਾਰ ਗੁਲਜਾਰ ਸਿੰਘ, ਰਜਿੰਦਰ ਛਾਬੜਾ ਮੈਨੇਜਰ, ਸੋਮ ਦੱਤ, ਪ੍ਰੇਮ ਖੁਰਾਣਾ, ਰਮੇਸ਼ ਕੁਮਾਰ, ਭੁਪਿੰਦਰ ਜੈਨ, ਅਤੁੱਲ ਜੈਨ, ਬਲਰਾਜ ਪਟਵਾਰੀ, ਵਰਿੰਦਰ ਬਾਂਸਲ, ਸੁਭਾਸ਼ ਬਾਂਸਲ,   ਜੰਗ ਸਿੰਘ, ਭੁਪਿੰਦਰ ਸਿੰਘ, ਬਲਜੀਤ ਕੌਰ, ਰਜਸਥਾਨੀ  ਪ੍ਰੇਮ, ਮਹਾਂਵੀਰ ਅਨਾਮੀ, ਅਸ਼ੋਕ, ਲਕਸ਼ਮਨ, ਜਗਦੀਸ਼, ਮਨੋਜ ਦੇ ਪਰਿਵਾਰਾਂ ਤੋਂ ਇਲਾਵਾ, ਸੁਨੀਲ ਚੌਹਾਨ, ਬਲਵਿੰਦਰ ਸਿੰਘ ਕਾਂਝਲਾ, ਜਗਦੀਪ ਪਟਵਾਰੀ, ਜਗਦੀਸ਼ ਸ਼ਰਮਾ, ਡਾ਼ਕਟਰ ਸੁਖਚਰਨਜੀਤ ਸਿੰਘ, ਦੀਪਕ ਜਿੰਦਲ, ਤੇਜ਼ੀ, ਰਾਜੇਸ਼  ਕੁਮਾਰ ਗਰਗ, ਵਿਸ਼ਾਲ ਗਰਗ, ਸੋਨੀ ਕੁਮਾਰ, ਰਵੀਸ਼ ਕੁਮਾਰ ਸਿੰਗਲਾ, ਹਰੀ ਸਿੰਘ ਸੋਹੀ, ਨਰੇਸ਼ ਕੁਮਾਰ ਸੈਕਟਰੀ,   ਤਰਸੇਮ ਮਿੱਤਲ, ਇੰਦਰਜੀਤ ਸਿੰਘ ਰਾਓ, , ਰਣਦੀਪ ਰਾਓ, ਡੀ ਐੱਸ ਪੀ ਬਹਾਦਰ ਸਿੰਘ ਰਾਓ, ਕੌਰ ਸਿੰਘ ਸਰਾਂ ਸਰੀ ਆਦਿ ਪਰਿਵਾਰਾਂ ਨੇ ਸ਼ਮੂਲੀਅਤ ਕਰਕੇ ਆਪਣੇ ਪਰਿਵਾਰ ਵਾਰੇ ਜਾਣਕਾਰੀ ਦਿੱਤੀ।
 
 
ਇਸ ਮੋਕੇ ਇਸ ਸਾਲ ਵਿਆਹ ਵੰਦਨ ਵਿੱਚ ਬੱਝੇ ਬੱਚੇ ਪਵਿੱਤਰ ਪੂਨੀਤ ਸਿੰਘ ਤੇ ਐਡਵੋਕੇਟ ਸਿਮਰਜੀਤ ਸਿੰਘ ਨੂੰ ਉਨਾਂ ਦੀ ਨਵੀਂ ਜ਼ਿੰਦਗੀ ਲਈ  ਖੁਸ਼, ਖੁਸ਼ਹਾਲ, ਪਿਆਰਮਈ ਜੀਵਨ  ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਨੂੰ ਸਫਲਤਾ ਪੂਰਨ ਸੰਪੰਨ ਕਰਨ ਵਿੱਚ ਪਰਿਵਾਰਕ ਮਿਲਣੀ ਦੇ ਪ੍ਰਬੰਧਕਾਂ ਗੁਰਤੇਜ ਸਿੰਘ ਚਹਿਲ, ਐਡਵੋਕੇਟ ਕੁਲਦੀਪ ਜੈਨ, ਰਣਦੀਪ ਸਿੰਘ ਰਾਓ, ਇੰਦਰਜੀਤ ਸਿੰਘ ਰਾਓ, ਹਰਬੰਸ ਲਾਲ ਜ਼ਿੰਦਲ, ਲੈਕਚਰਾਰ ਜਸਵਿੰਦਰ ਸਿੰਘ, ਕਰਿਸ਼ਨ ਸਿੰਘ, ਗੁਲਜ਼ਾਰ ਸਿੰਘ, ਨਾਜ਼ਰ ਸਿੰਘ, ਅਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਹਰਪ੍ਰੀਤ ਕੌਰ ਢਿੱਲੋਂ, ਬਲਜਿੰਦਰ ਕੌਰ ਭਿੰਡਰ, ਬੇਬੇ ਅਮਰਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ ਗਿਆ। ਅਫਸਰ ਕਲੋਨੀ ਦੇ ਸਰਪੰਚ ਡਾਕਟਰ ਸੁਰਿੰਦਰ ਭਿੰਡਰ ਨੇ ਮਿਲਣੀ ਵਿੱਚ ਸਾਮਲ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਕ ਦੇ ਵਿਕਾਸ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਵਿਸਵਾਸ਼ ਦਵਾਇਆ। ਕਲੋਨੀ ਨੂੰ ਸਾਫ਼ ਸੁਥਰਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਵਲੋਂ ਆਰਥਿਕ ਸਹਾਇਤਾ ਵੀ ਦਿੱਤੀ ਗਈ। ਇਸ ਮੌਕੇ ਲੜਕੇ ਗੁਰਸ਼ੇਰ ਸਿੰਘ ਰਾਓ ਜੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਯੂ ਪੀ ਵਿਖੇ ਹੁਣੇ ਹੋਈਆਂ ਸੀਨੀਅਰ ਨੈਸ਼ਨਲ ਖੇਡਾਂ ਵਿੱਚ ਸਕੇਟਿੰਗ ਹਾਕੀ ਵਿੱਚ ਬਰੌਂਜ ਮੈਡਲ ਜੇਤੂ ਰਿਹਾ, ਨੂੰ ਸਨਮਾਨਿਤ ਕੀਤਾ ਗਿਆ। ਪਾਰਕ  ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਲੈਕਚਰਾਰ ਕਰਿਸ਼ਨ ਸਿੰਘ ਨੇ ਪਾਰਕ ਦੇ ਵਿਕਾਸ ਲਈ ਆਰਥਿਕ ਸਹਿਯੋਗ ਕਰਨ ਵਾਲੇ ਤੇ ਮਿਲਣੀ ਵਿੱਚ ਸ਼ਾਮਲ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ। ਸਮਾਗਮ ਆਪਣੀ ਮੂਲ ਭਾਵਨਾ ਵਿੱਚ ਸਫਲ ਰਿਹਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ