- ਸੀ.ਈ.ਓ. ਵੱਲੋਂ ਚੋਣ ਅਮਲੇ, ਖਾਸ ਤੌਰ 'ਤੇ ਬੀਐਲਓਜ਼, ਨਾਗਰਿਕਾਂ ਤੇ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਅਤੇ ਐਸਆਈਆਰ ਦੀ ਸਮੁੱਚੀ ਪ੍ਰਕਿਰਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮੀਡੀਆ ਦਾ ਕੀਤਾ ਧੰਨਵਾਦ
- 2, 14, 61, 043 ਵੋਟਰਾਂ ਦੀ ਵੋਟਰ ਸੂਚੀ ਦੀ ਕੀਤੀ ਗਈ ਤਸਦੀਕ ਅਤੇ ਮ੍ਰਿਤਕ ਵੋਟਰਾਂ, ਡੁਪਲੀਕੇਟ ਐਂਟਰੀਆਂ, ਸਥਾਈ ਤੌਰ 'ਤੇ ਸਿਫਟ ਹੋਏ ਵਿਅਕਤੀਆਂ ਅਤੇ ਗੈਰਹਾਜ਼ਰ ਵਿਅਕਤੀਆਂ ਦੀਆਂ ਵੋਟਾਂ ਨੂੰ ਹਟਾਇਆ
- ਪੋਲਿੰਗ ਬੂਥਾਂ ਦੀ ਭੌਤਿਕ ਤਸਦੀਕ ਅਤੇ ਪੋਲਿੰਗ ਸਟੇਸ਼ਨਾਂ ਨੂੰ ਕੀਤਾ ਗਿਆ ਰੈਸ਼ਨਲਾਈਜ਼
- ਵੱਧ ਤੋਂ ਵੱਧ ਵੋਟਰਾਂ ਦੀ ਪਹੁੰਚ ਲਈ ਪੋਲਿੰਗ ਬੂਥਾਂ ਦੀ ਗਿਣਤੀ 24, 453 ਤੋਂ ਵਧਾ ਕੇ 25, 332 ਕੀਤੀ
ਚੰਡੀਗੜ੍ਹ, 04 ਅਗਸਤ 2026: ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਅਤੇ 117 ਵਿਧਾਨ ਸਭਾ ਹਲਕਿਆਂ ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸਆਈਆਰ) 2026 ਦਾ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਹ ਸਾਰੇ ਯੋਗ ਤੇ ਅਸਲ ਵੋਟਰਾਂ ਨੂੰ ਸ਼ਾਮਲ ਕਰਨ, ਅਯੋਗ ਐਂਟਰੀਆਂ ਨੂੰ ਹਟਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦੀ ਦਿਸ਼ਾ ਵਿੱਚ ਇਕ ਅਹਿਮ ਉਪਲੱਬਧੀ ਹੈ।
ਇਸ ਪੜਾਅ ਨੂੰ 23 ਜ਼ਿਲ੍ਹਾ ਚੋਣ ਅਧਿਕਾਰੀਆਂ (ਡੀ.ਈ.ਓ.), 117 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓ.), 234 ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਏ.ਈ.ਆਰ.ਓ.), 2501 ਸੁਪਰਵਾਈਜ਼ਰਾਂ ਅਤੇ 24, 453 ਬੂਥ ਲੈਵਲ ਅਫਸਰਾਂ (ਬੀ.ਐਲ.ਓ.) ਦੇ ਸਮਰਪਿਤ ਯਤਨਾਂ ਸਦਕਾ ਨੇਪਰੇ ਚਾੜਿਆਂ ਗਿਆ ਹੈ ਜੋ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਦੇ ਸਮੁੱਚੇ ਚੋਣ ਢਾਂਚੇ ਅਧੀਨ ਕੰਮ ਕਰ ਰਹੇ ਹਨ। ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਖਾਸ ਕਰਕੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ 87966 ਬੂਥ ਲੈਵਲ ਏਜੰਟਾਂ (ਬੀ.ਐਲ.ਏ.) ਨੇ ਵੀ ਅਹਿਮ ਭੂਮਿਕਾ ਨਿਭਾਈ।
ਘਰ-ਘਰ ਗਣਨਾ ਪੜਾਅ ਦੌਰਾਨ, ਬੀ.ਐਲ.ਓ. ਗਣਨਾ ਫਾਰਮ ਵੰਡਣ ਲਈ 2, 14, 61, 043 ਵੋਟਰਾਂ ਦੇ ਰਿਕਾਰਡ ਕੀਤੇ ਪਤਿਆਂ 'ਤੇ ਗਏ, ਜਿਨ੍ਹਾਂ ਦੇ ਨਾਮ 9 ਜੂਨ 2026 ਨੂੰ ਵੋਟਰ ਸੂਚੀ ਵਿੱਚ ਦਰਸਾਏ ਗਏ ਸਨ। ਇਸ ਤੋਂ ਬਾਅਦ, ਉਹ ਭਰੇ ਹੋਏ ਫਾਰਮ ਇਕੱਠੇ ਕਰਨ ਲਈ ਘੱਟੋ-ਘੱਟ ਤਿੰਨ ਵਾਰ ਵੋਟਰਾਂ ਦੇ ਘਰ ਗਏ। ਇਸ ਦੌਰਾਨ ਜਿਹੜੇ ਵੋਟਰ ਘਰ ਮੌਜੂਦ ਨਹੀਂ ਸਨ, ਉਨ੍ਹਾਂ ਦੇ ਘਰਾਂ 'ਤੇ ਸੂਚਨਾ ਸਟਿੱਕਰ ਲਗਾਏ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਵੋਟਰ ਸੂਚੀ ਤੋਂ ਬਾਹਰ ਨਾ ਰਹੇ।
ਮਹੀਨਾ ਭਰ ਚੱਲਣ ਵਾਲੇ ਸਵੀਪ (ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਯੋਜਨਾ ਨੂੰ ਮਲਟੀ ਚੈਨਲ ਆਊਟਰੀਚ ਜ਼ਰੀਏ ਲਾਗੂ ਕੀਤਾ ਗਿਆ। ਮੁੱਖ ਪਹਿਲਕਦਮੀਆਂ ਵਿੱਚ 23 ਜੂਨ ਨੂੰ ਐਸਆਈਆਰ 2026 ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ 2, 000 ਤੋਂ ਵੱਧ ਨੌਜਵਾਨਾਂ ਨੇ ਇੱਕ ਮਨੁੱਖੀ ਲੜੀ ਬਣਾਈ, ਮੁੱਖ ਤਾਰੀਖਾਂ 'ਤੇ ਐਸਐਮਐਸ ਅਲਰਟ, ਰੇਡੀਓ ਜਿੰਗਲ, ਈ-ਰਿਕਸ਼ਾ ਰਾਹੀਂ ਆਡੀਓ ਸੁਨੇਹੇ ਅਤੇ ਬੀਐਲਓ ਫੀਲਡ ਅਨਾਊਂਸਮੈਂਟਾਂ ਸ਼ਾਮਲ ਸਨ। ਇਲੈਕਟੋਰਲ ਲਿਟਰੇਸੀ ਕਲੱਬਾਂ ਨੇ ਪੋਸਟਰ ਬਣਾਉਣ, ਵਿਚਾਰ-ਚਰਚਾਵਾਂ, ਸੈਮੀਨਾਰਾਂ ਅਤੇ ਰੰਗੋਲੀ ਮੁਕਾਬਲਿਆਂ ਰਾਹੀਂ ਨਾਗਰਿਕਾਂ ਦੀ ਸ਼ਮੂਲੀਅਤ ਵਧਾਈ, ਜਦੋਂ ਕਿ ਬੈਂਕਾਂ ਵਿੱਚ ਆਈਈਸੀ ਸਮੱਗਰੀ ਪ੍ਰਦਰਸ਼ਿਤ ਕੀਤੀ ਗਈ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਵਿੱਚ ਸਵੀਪ ਆਈਕਨ ਅਤੇ ਉੱਘੀਆਂ ਸ਼ਖਸੀਅਤਾਂ ਸ਼ਾਮਲ ਕੀਤੀਆਂ ਗਈਆਂ। ਡੀਈਓ/ਈਆਰਓ ਦਫ਼ਤਰਾਂ ਵਿੱਚ ਹੈਲਪ ਡੈਸਕ ਸਥਾਪਤ ਕੀਤੇ ਗਏ ਅਤੇ ਸੀਨੀਅਰ ਅਧਿਕਾਰੀਆਂ ਨੇ ਸੁਚਾਰੂ ਅਤੇ ਸਮੁੱਚੇ ਅਮਲ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਫੀਲਡ ਦੌਰੇ ਕੀਤੇ।
ਅਸਲ ਵੋਟਰਾਂ ਤੱਕ ਵੱਧ ਤੋਂ ਵੱਧ ਪਹੁੰਚ ਨੂੰ ਯਕੀਨੀ ਬਣਾਉਣ ਲਈ, 7 ਜੂਨ, 11-12 ਜੁਲਾਈ ਅਤੇ 19 ਜੁਲਾਈ 2026 ਨੂੰ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਵੀ ਲਗਾਏ ਗਏ। ਇਨ੍ਹਾਂ ਕੈਂਪਾਂ ਨੇ ਵੋਟਰਾਂ ਨੂੰ ਆਪਣੇ ਫਾਰਮ ਜਮ੍ਹਾਂ ਕਰਾਉਣ ਅਤੇ ਆਪਣੇ ਵੇਰਵਿਆਂ ਦੀ ਪੁਸ਼ਟੀ ਕਰਨ ਦੇ ਮੌਕੇ ਪ੍ਰਦਾਨ ਕੀਤੇ। ਇਹ ਦੱਸਣਾ ਜ਼ਰੂਰੀ ਹੈ ਕਿ ਚੋਣ ਅਮਲੇ ਦੇ ਯਤਨਾਂ ਨੂੰ ਹੋਰ ਸੁਚਾਰੂ ਬਣਾਉਣ ਲਈ, 25 ਜੂਨ ਤੋਂ 24 ਜੁਲਾਈ ਤੱਕ, ਸਾਰੇ ਬੀਐਲਓਜ਼ ਨੂੰ ਉਨ੍ਹਾਂ ਦੇ ਮੂਲ ਵਿਭਾਗਾਂ ਦੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ।
9 ਜੂਨ 2026 ਤੱਕ, ਪੰਜਾਬ ਵਿੱਚ 2, 14, 61, 043 ਰਜਿਸਟਰਡ ਵੋਟਰ ਸਨ। ਇਹਨਾਂ ਵਿੱਚੋਂ, 3 ਅਗਸਤ 2026 ਤੱਕ 1, 93, 94, 408 ਤੋਂ ਵੱਧ ਨਾਗਰਿਕਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਕੇ ਸਰਗਰਮੀ ਨਾਲ ਹਿੱਸਾ ਲਿਆ। ਪ੍ਰਾਪਤ ਨਾ ਕੀਤੇ ਗਏ ਯੋਗ ਫਾਰਮਾਂ (ਏਐਸਡੀਡੀ - ਗੈਰਹਾਜ਼ਰ/ਸ਼ਿਫਟਡ/ਮ੍ਰਿਤਕ/ਡੁਪਲੀਕੇਟ) ਦੀ ਕੁੱਲ ਗਿਣਤੀ 20, 66, 635 ਹੈ, ਜੋ ਕੁੱਲ ਵੋਟਰਾਂ ਦਾ 9.63 ਫੀਸਦ ਹੈ। ਇਹਨਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
• ਮ੍ਰਿਤਕ: [5, 74, 568, 2.68 ਫੀਸਦ]
• ਟਰੇਸ ਨਾ ਕੀਤੇ ਗਏ/ਗੈਰਹਾਜ਼ਰ: [4, 12, 715, 1.92 ਫੀਸਦ]
• ਸਥਾਈ ਤੌਰ 'ਤੇ ਸ਼ਿਫਟ ਹੋਏ: [9, 44, 131, 4.40 ਫੀਸਦ]
• ਪਹਿਲਾਂ ਹੀ ਦਰਜ: [1, 19, 145, 0.56 ਫੀਸਦ]
ਜ਼ਿਲ੍ਹਾਵਾਰ ਅੰਕੜੇ
|
ਐਸਆਈਆਰ ਦੀ ਜ਼ਿਲ੍ਹਾਵਾਰ ਸਥਿਤੀ
|
|
ਰੈਂਕ
|
ਜ਼ਿਲ੍ਹੇ ਦਾ ਨਾਮ
|
ਕੁੱਲ ਹਿੱਸੇ
|
ਕੁੱਲ ਵੋਟਰ
|
ਕੁੱਲ ਈਐਫ ਇਕੱਤਰ ਕੀਤੇ ਅਤੇ ਡਿਜੀਟਾਈਜ਼ ਕੀਤੇ
|
ਇਕੱਤਰ ਕੀਤੇ ਕੁੱਲ ਈਐਫ ਅਤੇ ਡਿਜੀਟਾਈਜੇਸ਼ਨ ਦੀ ਪ੍ਰਤੀਸ਼ਤਤਾ
|
ਇੱਕਤਰ ਨਾ ਕੀਤੇ ਗਏ ਕੁੱਲ ਫਾਰਮ
(ਏਐਸਡੀਡੀ)
|
ਇੱਕਤਰ ਨਾ ਕੀਤੇ ਗਏ ਕੁੱਲ ਫਾਰਮ
(ਏਐਸਡੀਡੀ) ਦੀ ਪ੍ਰਤੀਸ਼ਤਤਾ
|
|
1
|
ਮਾਨਸਾ
|
645
|
5, 94, 369
|
5, 72, 426
|
96.31%
|
21, 943
|
3.69%
|
|
2
|
ਮਾਲੇਰਕੋਟਲਾ
|
400
|
3, 25, 433
|
3, 06, 653
|
94.23%
|
18, 780
|
5.77%
|
|
3
|
ਸੰਗਰੂਰ
|
1006
|
9, 18, 078
|
8, 64, 592
|
94.17%
|
53, 486
|
5.83%
|
|
4
|
ਪਠਾਣਕੋਟ
|
568
|
5, 09, 111
|
4, 79, 197
|
94.12%
|
29, 914
|
5.88%
|
|
5
|
ਸ੍ਰੀ ਮੁਕਤਸਰ ਸਾਹਿਬ
|
753
|
6, 93, 936
|
6, 52, 609
|
94.04%
|
41, 327
|
5.96%
|
|
6
|
ਬਠਿੰਡਾ
|
1192
|
10, 53, 091
|
9, 88, 019
|
93.82%
|
65, 072
|
6.18%
|
|
7
|
ਮੋਗਾ
|
804
|
7, 58, 410
|
7, 09, 641
|
93.57%
|
48, 769
|
6.43%
|
|
8
|
ਬਰਨਾਲਾ
|
558
|
4, 85, 873
|
4, 53, 618
|
93.36%
|
32, 255
|
6.64%
|
|
9
|
ਰੂਪਨਗਰ
|
696
|
5, 61, 772
|
5, 23, 752
|
93.23%
|
38, 020
|
6.77%
|
|
10
|
ਫਾਜਿਲਕਾ
|
829
|
7, 76, 163
|
7, 22, 295
|
93.06%
|
53, 868
|
6.94%
|
|
11
|
ਫ਼ਤਹਿਗੜ੍ਹ ਸਾਹਿਬ
|
544
|
4, 54, 908
|
4, 21, 639
|
92.69%
|
33, 269
|
7.31%
|
|
12
|
ਐਸ ਬੀ ਐਸ ਨਗਰ
|
615
|
4, 82, 925
|
4, 46, 702
|
92.50%
|
36, 223
|
7.50%
|
|
13
|
ਫਿਰੋਜ਼ਪੁਰ
|
903
|
7, 17, 773
|
6, 63, 744
|
92.47%
|
54, 029
|
7.53%
|
|
14
|
ਹੁਸ਼ਿਆਰਪੁਰ
|
1563
|
12, 68, 648
|
11, 69, 930
|
92.22%
|
98, 718
|
7.78%
|
|
15
|
ਗੁਰਦਾਸਪੁਰ
|
1553
|
12, 93, 682
|
11, 85, 209
|
91.62%
|
1, 08, 473
|
8.38%
|
|
16
|
ਫਰੀਦਕੋਟ
|
511
|
4, 93, 060
|
4, 49, 616
|
91.19%
|
43, 444
|
8.81%
|
|
17
|
ਪਟਿਆਲਾ
|
1786
|
15, 20, 038
|
13, 81, 414
|
90.88%
|
1, 38, 624
|
9.12%
|
|
18
|
ਤਰਨ ਤਾਰਨ
|
911
|
7, 77, 353
|
7, 03, 160
|
90.46%
|
74, 193
|
9.54%
|
|
19
|
ਜਲੰਧਰ
|
1926
|
16, 49, 946
|
14, 64, 949
|
88.79%
|
1, 84, 997
|
11.21%
|
|
20
|
ਅੰਮ੍ਰਿਤਸਰ
|
2134
|
19, 73, 071
|
17, 30, 320
|
87.70%
|
2, 42, 751
|
12.30%
|
|
21
|
ਕਪੂਰਥਲਾ
|
791
|
6, 14, 981
|
5, 36, 303
|
87.21%
|
78, 678
|
12.79%
|
|
22
|
ਲੁਧਿਆਣਾ
|
2927
|
26, 83, 999
|
22, 67, 911
|
84.50%
|
4, 16, 088
|
15.50%
|
|
23
|
ਐਸਏਐਸ ਨਗਰ
|
838
|
8, 54, 423
|
7, 00, 709
|
82.01%
|
1, 53, 714
|
17.99%
|
|
ਕੁੱਲ
|
24453
|
2, 14, 61, 043
|
1, 93, 94, 408
|
90.37%
|
20, 66, 635
|
9.63%
|
- ਸਭ ਤੋਂ ਵੱਧ ਫਾਰਮ ਕੁਲੈਕਸ਼ਨ ਵਾਲਾ ਜ਼ਿਲ੍ਹਾ ਮਾਨਸਾ 31 ਫੀਸਦ ਹੋ ਸਕੇ
- ਵਿਧਾਨ ਸਭਾ ਹਲਕਾ ਬੁਢਲਾਡਾ ਸਭ ਤੋਂ ਵੱਧ 94 ਫੀਸਦ
ਮੁੱਖ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ (ਆਈ.ਏ.ਐਸ.) ਨੇ ਕਿਹਾ ਕਿ ਹਰੇਕ ਰਜਿਸਟਰਡ ਵੋਟਰ ਤੱਕ ਪਹੁੰਚ ਕਰਨ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ। ਹਾਲਾਂਕਿ, ਜੇਕਰ ਕਿਸੇ ਵਿਅਕਤੀ ਦਾ ਨਾਮ ਡਰਾਫਟ ਵੋਟਰ ਸੂਚੀ ‘ਚ ਦਰਜ ਹੋਣ ਤੋਂ ਰਹਿ ਗਿਆ ਹੈ ਤਾਂ ਉਹ 13 ਅਗਸਤ 2026 ਤੋਂ 12 ਸਤੰਬਰ 2026 ਦਰਮਿਆਨ ਫਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਦਸਤੀ ਰੂਪ ਵਿੱਚ ਵਿੱਚ ਆਪਣਾ ਕਲੇਮ ਦਰਜ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਫੀਲਡ ਪੱਧਰ ਦੀ ਚੋਣ ਮਸ਼ੀਨਰੀ, ਵਿਸ਼ੇਸ਼ ਤੌਰ 'ਤੇ ਬੀ.ਐਲ.ਓਜ਼ ਦੇ ਸਮਰਪਿਤ ਯਤਨਾਂ ਅਤੇ ਵੋਟਰਾਂ ਦੇ ਸਹਿਯੋਗ ਨਾਲ, ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ 93.40 ਫੀਸਦ ਵੋਟਰਾਂ ਦੀ 2003 ਜਾਂ ਇਸ ਤੋਂ ਪਿਛਲੀ ਐਸ.ਆਈ.ਆਰ ਦੀਆਂ ਵੋਟਰ ਸੂਚੀਆਂ ਨਾਲ ਮੈਪਿੰਗ ਕਰ ਲਈ ਗਈ ਹੈ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਣ-ਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ 13 ਅਗਸਤ, 2026 ਤੋਂ ਸ਼ੁਰੂ ਕੀਤੀ ਜਾਵੇਗੀ।
ਘਰ-ਘਰ ਗਣਨਾ ਪੜਾਅ ਦੇ ਪੂਰਾ ਹੋਣ 'ਤੇ ਮੁੱਖ ਚੋਣ ਅਫ਼ਸਰ, ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ, ਆਈ.ਏ.ਐਸ. ਨੇ ਕਿਹਾ, "ਐਸ.ਆਈ.ਆਰ. 2026 ਦੇ ਤਹਿਤ ਘਰ-ਘਰ ਗਣਨਾ ਦਾ ਸਫਲਤਾਪੂਰਵਕ ਪੂਰਾ ਹੋਣਾ ਸਾਡੀ ਚੋਣ ਮਸ਼ੀਨਰੀ ਦੀ ਸਮੂਹਿਕ ਵਚਨਬੱਧਤਾ ਅਤੇ ਰਾਜਨੀਤਿਕ ਪਾਰਟੀਆਂ ਤੇ ਨਾਗਰਿਕਾਂ ਦੇ ਸਰਗਰਮ ਸਹਿਯੋਗ ਨੂੰ ਦਰਸਾਉਂਦਾ ਹੈ। ਡੀ.ਈ.ਓਜ਼, ਈ.ਆਰ.ਓਜ਼ ਅਤੇ ਏ.ਈ.ਆਰ.ਓਜ਼ ਦੇ ਸਹਿਯੋਗ ਨਾਲ ਬੂਥ ਲੈਵਲ ਅਧਿਕਾਰੀਆਂ ਨੇ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਕਿ ਹਰੇਕ ਯੋਗ ਵੋਟਰ ਤੱਕ ਪਹੁੰਚ ਕੀਤੀ ਜਾਵੇ ਅਤੇ ਕੋਈ ਵੀ ਯੋਗ ਵੋਟਰ ਦਰਜ ਹੋਣ ਤੋਂ ਰਹਿ ਨਾ ਜਾਵੇ। ਇਹ ਅਭਿਆਸ ਪੰਜਾਬ ਦੀਆਂ ਵੋਟਰ ਸੂਚੀਆਂ ਦੀ ਦਰੁਸਤਤਾ, ਸਮੂਲਿਅਤ ਅਤੇ ਪਾਰਦਰਸ਼ਤਾ ਨੂੰ ਬਣਾਏ ਰੱਖਣ ਵੱਲ ਇੱਕ ਮਹੱਤਵਪੂਰਨ ਕਦਮ ਹੈ।"
ਉਨ੍ਹਾਂ ਅੱਗੇ ਕਿਹਾ: "ਮੈਂ ਸਾਰੇ ਵੋਟਰਾਂ ਨੂੰ 13 ਅਗਸਤ 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਡਰਾਫਟ ਸੂਚੀ ਦੀ ਜਾਂਚ ਅਤੇ ਵੈਰੀਫਿਕੇਸ਼ਨ ਕਰਨ ਦੀ ਅਪੀਲ ਕਰਦੀ ਹਾਂ ਅਤੇ ਜੇਕਰ ਕਿਸੇ ਕਾਰਨ ਕਰਕੇ ਕੋਈ ਯੋਗ ਵੋਟਰ ਰਹਿ ਗਿਆ ਹੈ ਤਾਂ ਉਹ ਦਾਅਵੇ ਅਤੇ ਇਤਰਾਜ਼ ਦਰਜ ਕਰਾਉਣ ਦੀ ਮਿਆਦ (13 ਅਗਸਤ ਤੋਂ 12 ਸਤੰਬਰ 2026) ਦੇ ਪੜਾਅ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤਾਂ ਜੋ ਅੰਤਿਮ ਵੋਟਰ ਸੂਚੀ ਵਿੱਚ ਉਨ੍ਹਾਂ ਦੇ ਨਾਮ ਸ਼ਾਮਲ ਹੋ ਸਕਣ। ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ 2026 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।"
ਪੰਜਾਬ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ
ਵਿਸ਼ੇਸ਼ ਗਹਿਰੀ ਸੁਧਾਈ (ਐਸਆਈਆਰ) 2026 ਦੇ ਹਿੱਸੇ ਵਜੋਂ, ਵੋਟਰਾਂ ਲਈ ਵਧੇਰੇ ਪਹੁੰਚਯੋਗਤਾ ਅਤੇ ਸੁਵਿਧਾ ਯਕੀਨੀ ਬਣਾਉਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਕੀਤੀ ਗਈ ਹੈ। ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਰਾਜ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 24, 453 ਤੋਂ ਵਧ ਕੇ 25, 332 ਹੋ ਗਈ ਹੈ। ਇਹ ਅਭਿਆਸ ਪ੍ਰਤੀ ਪੋਲਿੰਗ ਸਟੇਸ਼ਨ ਵੋਟਰ ਸਮਰੱਥਾ ਨੂੰ ਸੰਤੁਲਿਤ ਕਰਨ, ਵੋਟਰ ਸੁਵਿਧਾਵਾਂ ਵਿੱਚ ਸੁਧਾਰ ਕਰਨ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ।
ਪੋਲਿੰਗ ਸਟੇਸ਼ਨ ਦੇ ਰੈਸ਼ਨਲਾਈਜੇਸ਼ਨ ਸਬੰਧੀ ਜ਼ਿਲ੍ਹਾ-ਵਾਰ ਵੰਡ ਹੇਠ ਲਿਖੇ ਅਨੁਸਾਰ ਹੈ:
|
ਲੜੀ ਨੰ.
|
ਜ਼ਿਲ੍ਹੇ ਦਾ ਨਾਮ
|
ਪੋਲਿੰਗ ਸਟੇਸ਼ਨਾਂ ਦੀ ਗਿਣਤੀ (ਮੌਜੂਦਾ)
|
ਤਰਕਸੰਗਤ ਤੋਂ ਬਾਅਦ ਕੁੱਲ ਪੋਲਿੰਗ ਸਟੇਸ਼ਨ
|
|
|
| |
|
|
1
|
ਪਠਾਨਕੋਟ
|
568
|
592
|
|
|
|
2
|
ਗੁਰਦਾਸਪੁਰ
|
1553
|
1600
|
|
|
|
3
|
ਅੰਮ੍ਰਿਤਸਰ
|
2134
|
2240
|
|
|
|
4
|
ਤਰਨ ਤਾਰਨ
|
911
|
925
|
|
|
|
5
|
ਕਪੂਰਥਲਾ
|
791
|
805
|
|
|
|
6
|
ਜਲੰਧਰ
|
1926
|
1997
|
|
|
|
7
|
ਹੁਸ਼ਿਆਰਪੁਰ
|
1563
|
1601
|
|
|
|
8
|
ਐਸ ਬੀ ਐਸ ਨਗਰ
|
615
|
618
|
|
|
|
9
|
ਰੂਪਨਗਰ
|
696
|
714
|
|
|
|
10
|
ਐਸਏਐਸ ਨਗਰ
|
838
|
936
|
|
|
|
11
|
ਫਤਿਹਗੜ੍ਹ ਸਾਹਿਬ
|
544
|
573
|
|
|
|
12
|
ਲੁਧਿਆਣਾ
|
2927
|
3031
|
|
|
|
13
|
ਮੋਗਾ
|
804
|
834
|
|
|
|
14
|
ਫਿਰੋਜ਼ਪੁਰ
|
903
|
932
|
|
|
|
15
|
ਫਾਜ਼ਿਲਕਾ
|
829
|
898
|
|
|
|
16
|
ਸ੍ਰੀ ਮੁਕਤਸਰ ਸਾਹਿਬ
|
753
|
760
|
|
|
|
17
|
ਫਰੀਦਕੋਟ
|
511
|
553
|
|
|
|
18
|
ਬਠਿੰਡਾ
|
1192
|
1204
|
|
|
|
19
|
ਮਾਨਸਾ
|
645
|
650
|
|
|
|
20
|
ਸੰਗਰੂਰ
|
1006
|
1042
|
|
|
|
21
|
ਬਰਨਾਲਾ
|
558
|
560
|
|
|
|
22
|
ਮਾਲੇਰਕੋਟਲਾ
|
400
|
406
|
|
|
|
23
|
ਪਟਿਆਲਾ
|
1786
|
1861
|
|
|
|
ਕੁੱਲ
|
24453
|
25332
|
|
|
ਉਹਨਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਹਰੇਕ ਪੋਲਿੰਗ ਬੂਥ ਦੀ ਭੌਤਿਕ ਤਸਦੀਕ ਕੀਤੀ ਗਈ ਅਤੇ ਨਿਸ਼ਚਿਤ ਘੱਟੋ-ਘੱਟ ਸੁਵਿਧਾਵਾਂ (ਏਐਮਐਫ) ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ।