ਅੰਮ੍ਰਿਤਸਰ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਜੋ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖਾਸ ਚਹੇਤੀ ਸਮਝੀ ਜਾਂਦੀ ਹੈ ਅੱਜ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇਕ ਬਾਰ ਫੇਰ ਪ੍ਰਧਾਨ ਚੁਣੀ ਗਈ ਹੈ |
ਬੀਬੀ ਜਾਗੀਰ ਕੌਰ ਨੂੰ ਗੋਬਿੰਦ ਸਿੰਘ ਲੌਂਗੋਵਾਲ ਦੀ ਥਾਂ ਉੱਤੇ ਪ੍ਰਧਾਨ ਬਣਾਇਆ ਗਿਆ ਹੈ | ਬਾਦਲ ਪਰਿਵਾਰ ਲੌਂਗੋਵਾਲ ਤੋਂ ਇਸ ਕਰਕੇ ਔਖਾ ਹੈ ਕਿਓੰਕੇ ਉਸ ਵਲੋਂ ਗੁਰੂ ਗਰੰਥ ਸਾਹਿਬ ਦੇ 328, ਸਰੂਪ ਲਾਪਤਾ ਹੋਣ ਦੇ ਮਾਮਲੇ ਵਿਚ ਢੰਗ ਨਾਲ ਪੈਰਵਾਈ ਨਹੀਂ ਕੀਤੀ ਗਈ |
ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼ਿਰੋਮਣੀ ਕਮੇਟੀ ਮੈਂਬਰਾਂ ਨੇ ਇੱਕ ਸਾਲ ਲਈ ਬੀਬੀ ਜਾਗੋਰ ਕੌਰ ਨੂੰ ਪ੍ਰਧਾਨ ਚੁਣ ਲਿਆ | ਕੱਲ੍ਹ ਸ਼ਾਮ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮੇਟੀ ਮੈਂਬਰਾਂ ਨੂੰ ਬੀਬੀ ਜਾਗੋਰ ਕੌਰ ਦੇ ਹਕ਼ ਵਿਚ ਵੋਟ ਕਰਨ ਦੀ ਹਦਾਇਤ ਕੀਤੀ ਸੀ | ਅੱਜ ਵੋਟਾਂ ਰਾਹੀਂ ਹੀ ਬੀਬੀ ਨੂੰ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ |
ਬੀਬੀ ਜਾਗੀਰ ਕੌਰ ਪਹਿਲੀ ਵਾਰ ਸਾਲ 2002, ਵਿਚ ਸ਼ਿਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ ਫੇਰ ਦੂਜੀ ਵਾਰ ਉਸਨੂੰ 2004, ਵਿਚ ਇਕ ਸਾਲ ਲਈ ਪ੍ਰਧਾਨ ਬਣਾਇਆ ਗਿਆ ਸੀ | ਬੀਬੀ ਜਾਗੀਰ ਕੌਰ ਨੂੰ ਆਪਣੀ ਬੇਟੀ ਦੀ ਹਤਿਆ ਦੀ ਸਾਜਿਸ਼ ਰਚਣ ਦੇ ਦੋਸ਼ ਵਿਚ ਪੰਜ ਸਾਲ ਦੀ ਸਜਾ ਹੋ ਚੁੱਕੀ ਹੈ ਅਤੇ ਉਹ ਜਮਾਨਤ ਉੱਤੇ ਜੇਲ ਤੋਂ ਬਾਹਰ ਹੈ |