Monday, May 25, 2026
ਤਾਜਾ ਖਬਰਾਂ
ਬੇਰੁਜ਼ਗਾਰਾਂ ਦੀ ਸੱਥ ਨੇ ਮੁੱਖ ਮੰਤਰੀ ਨੂੰ "ਭਗੌੜਾ" ਐਲਾਨਿਆ, ਸ਼ਹਿਰ ਦੇ ਮੁੱਖ ਚੌਂਕ ਵਿੱਚ ਰੱਖੀ ਮੁੱਖ ਮੰਤਰੀ ਦੀ ਕੁਰਸੀਹਰਚੰਦ ਸਿੰਘ ਬਰਸਟ ਵੱਲੋਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵਿਸ਼ੇਸ਼ ਮੁਲਾਕਾਤਆਮ ਆਦਮੀ ਪਾਰਟੀ ਪੰਜਾਬ ਦੇ ਕਿਸੇ ਨਾਗਰਿਕ ਦੀ ਵੋਟ ਨਹੀਂ ਕੱਟਣ ਦੇਵੇਗੀ-ਡਾ. ਬਲਬੀਰ ਸਿੰਘਲਹਿਰਾਗਾਗਾ ਵਿੱਚ ਨਾਮਵਰ ਆੜਤੀ ਪਰਵੀਨ ਕੁਮਾਰ ਟਿੰਕਾ ਆਪਣੇ ਸੈਂਕੜੇ ਸਮਰਥਕਾਂ ਸਮੇਤ "ਆਪ" ਚ' ਸ਼ਾਮਿਲ, ਵਿਰੋਧੀ ਪਸਤਪੰਜਾਬ: ਗਾਇਕਾ ਦੀ ਲਾਸ਼ ਨਹਿਰ ਵਿੱਚੋਂ ਮਿਲੀ; ਪਰਿਵਾਰ ਨੇ ਕੈਨੇਡਾ ਸਥਿਤ ਵਿਅਕਤੀ ਨੂੰ ਦੋਸ਼ੀ ਠਹਿਰਾਇਆਪੰਜਾਬ ਦੀ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਫੁੱਟ ਪਾਊ ਤਾਕਤਾਂ ਪੰਜਾਬ ਵਿੱਚ ਕਦੇ ਵੀ ਸਫਲ ਨਹੀਂ ਹੋਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Punjab

ਬੇਰੁਜ਼ਗਾਰਾਂ ਦੀ ਸੱਥ ਨੇ ਮੁੱਖ ਮੰਤਰੀ ਨੂੰ "ਭਗੌੜਾ" ਐਲਾਨਿਆ, ਸ਼ਹਿਰ ਦੇ ਮੁੱਖ ਚੌਂਕ ਵਿੱਚ ਰੱਖੀ ਮੁੱਖ ਮੰਤਰੀ ਦੀ ਕੁਰਸੀ

ਦਲਜੀਤ ਕੌਰ | May 25, 2026 02:13 PM

ਸੰਗਰੂਰ: ਲੋਕ ਮਸਲਿਆਂ ਨੂੰ ਸੁਣਨ ਅਤੇ ਹੱਲ ਕਰਨ ਲਈ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ "ਸੱਥ" ਦੇ ਬਰਾਬਰ ਬੇਰੁਜ਼ਗਾਰਾਂ ਨੇ ਸਥਾਨਕ ਸ਼ਹਿਰ ਦੇ ਮੁੱਖ ਚੌਂਕ (ਵੱਡਾ ਚੌਂਕ) ਅੰਦਰ ਮੁੱਖ ਮੰਤਰੀ ਦੀ ਕੁਰਸੀ ਰੱਖ ਕੇ 'ਬੇਰੁਜ਼ਗਾਰਾਂ ਦੀ ਸੱਥ' ਲਗਾਈ। ਜਿੱਥੇ ਮੁੱਖ ਮੰਤਰੀ ਨੂੰ ਰੁਜ਼ਗਾਰ ਦੇ ਮੁੱਦੇ ' ਤੇ ਬਹਿਸ ਕਰਨ ਦੀ ਖੁੱਲ੍ਹੀ ਚਿਤਾਵਨੀ ਦਿੱਤੀ।ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਗੇਟ ਅੱਗੇ ਚੱਲਦੇ ਆਪਣੇ ਪੱਕੇ ਮੋਰਚੇ ਤੋ ਬਾਜ਼ਾਰ ਅੰਦਰ ਰੋਸ ਮਾਰਚ ਕਰਦੇ ਵੱਡੇ ਚੌਂਕ ਵਿੱਚ ਪਹੁੰਚੇ।ਬੇਰੁਜ਼ਗਾਰਾਂ ਨੇ ਆਪਣੀ ਕਾਰ ਉੱਤੇ 'ਮੁੱਖ ਮੰਤਰੀ ਦੀ ਕੁਰਸੀ ਰੱਖੀ ਹੋਈ ਸੀ' ਉਸਦੇ ਉਪਰ 'ਬੇਰੁਜ਼ਗਾਰਾਂ ਦੀ ਸੱਥ' ਲਿਖਿਆ ਹੋਇਆ ਸੀ।

ਇਸ ਮੌਕੇ ਵੱਡੇ ਚੌਂਕ ਵਿੱਚ ਬੇਰੁਜ਼ਗਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਢਿੱਲਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੇ ਪਾਰਟੀ ਦੇ ਸੀਮਤ ਵਰਕਰਾਂ ਦੀ ਹਾਜ਼ਰੀ ਵਿੱਚ ਕੀਤੇ ਜਾਂਦੇ 'ਸੱਥ ਪ੍ਰੋਗਰਾਮ' ਨੂੰ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਜੇਕਰ ਮੁੱਖ ਮੰਤਰੀ ਸੱਚਮੁੱਚ ਸੁਹਿਰਦ ਹਨ ਤਾਂ ਬੇਰੁਜ਼ਗਾਰੀ ਦੇ ਮੁੱਦੇ ' ਮਤੇ ਬੇਰੁਜ਼ਗਾਰਾਂ ਦੀ ਸੱਥ ਵਿੱਚ ਆਕੇ ਬਹਿਸ ਕਰਨ। ਲੰਬਾ ਸਮਾਂ ਉਡੀਕ ਕਰਨ ਮਗਰੋਂ ਜਦੋਂ ਸਰਕਾਰ ਵੱਲੋਂ ਕੋਈ ਅਧਿਕਾਰੀ ਨਹੀਂ ਬਹੁੜਿਆ ਤਾਂ "ਮੁੱਖ ਮੰਤਰੀ ਨੂੰ ਭਗੌੜਾ ਹੈ" ਦੇ ਨਾਅਰੇ ਲਾਉਂਦੇ ਬੇਰੁਜ਼ਗਾਰ ਮੁੜ ਆਪਣੇ ਪੱਕੇ ਮੋਰਚੇ 'ਤੇ ਪਰਤੇ।

ਜ਼ਿਕਰਯੋਗ ਹੈ ਡਿਪਟੀ ਕਮਿਸ਼ਨਰ ਦਫਤਰ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪੱਕਾ ਧਰਨਾ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਮੋਰਚੇ ਦੇ ਆਗੂਆਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਵਿੱਚ ਲੈਕਚਰਾਰ ਅਤੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ ਅਤੇ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ।

ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ, ਅਧਿਆਪਕ ਆਗੂ ਦਾਤਾ ਸਿੰਘ, ਅਮਨਦੀਪ ਕੌਰ, ਮਨਜੀਤ ਕੌਰ, ਰਾਜਵੀਰ ਕੌਰ, ਜੱਸੀ ਸੱਗੂ, ਸਤਵੰਤ ਸਿੰਘ ਅਹਿਮਦਗੜ, ਲੱਖਾ ਬੀਹਲਾ, ਗੁਰਵੀਰ ਮੰਗਵਾਲ, ਰਮਨਦੀਪ ਕੌਰ, ਰਾਜ ਕੁਮਾਰ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਜਖੇਪਲ, ਸੇਖਰ ਮੂਨਕ, ਰਣਜੀਤ ਮੌੜ, ਮਾਲਵਿੰਦਰ ਸਿੱਧੂ ਅਤੇ ਲਖਵਿੰਦਰ ਸਿੰਘ ਐਸ ਸੀ, ਬੀ ਸੀ ਯੂਨੀਅਨ ਆਦਿ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਗੈਂਗਸਟਰਾਂ ਤੇ ਵਾਰ ਦਾ 124ਵਾਂ ਦਿਨ: ਪੰਜਾਬ ਪੁਲਿਸ ਵੱਲੋਂ 529 ਥਾਈਂ ਛਾਪੇਮਾਰੀ; 269 ਗ੍ਰਿਫ਼ਤਾਰ

ਪੰਜਾਬ ਦੇ ਖਿਡਾਰੀਆਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇਆ, CM ਮਾਨ ਵੱਲੋਂ ਐਵਾਰਡ ਤੇ ਇਨਾਮੀ ਰਾਸ਼ੀ ਨਾਲ ਸਨਮਾਨ

ਲੰਗਰ ਹਾਲ ਦੀ ਡਿੱਗੀ ਛੱਤ ਡਿੱਗਣ ਦਾ ਮਾਮਲਾ: SGPC ਪ੍ਰਧਾਨ ਨੇ ਕੀਤਾ ਦੁੱਖ ਪ੍ਰਗਟ

5 ਲੱਖ ਏਕੜ ਰਕਬੇ ਨੂੰ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ; ਮਿਲੇਗੀ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ: ਖੁੱਡੀਆਂ

ਸਰਕਾਰ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਬਣਾ ਰਹੀ ਹੈ ਯਕੀਨੀ: ਸੌਂਦ

ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡਿਊਲ ਨਾਲ ਜੁੜੇ ਚਾਰ ਗ੍ਰਿਫਤਾਰ, 28.12 ਕਿਲੋ ਹੈਰੋਇਨ ਅਤੇ 9.5 ਲੱਖ ਰੁਪਏ ਡਰੱਗ ਮਨੀ ਬਰਾਮਦ

ਦਾਤਰ ਦੀ ਨੋਕ 'ਤੇ ਨਾਬਾਲਗ ਨਾਲ ਬਲਾਤਕਾਰ

ਪੰਜਾਬ ਪੁਲਿਸ ਦੇ ਏਐਸਆਈ ਦਾ ਦਿਨ ਦਿਹਾੜੇ ਕਤਲ

ਪੰਜਾਬ 'ਚ ਜਨਗਣਨਾ ਕਰਨ ਮੌਕੇ ਰੀਲ ਬਣਾਉਣ 'ਤੇ ਲੱਗੀ ਪਾਬੰਦੀ

ਚੰਡੀਗੜ੍ਹ ਵਿੱਚ ਇੱਕ ਨਾਬਾਲਗ ਕੁੜੀ ਦੂਜੀ ਮੰਜ਼ਿਲ ਦੀ ਛੱਤ ਤੋਂ ਡਿੱਗੀ