Friday, May 17, 2024

Punjab

ਭਗਵੰਤ ਮਾਨ ਵਲੋਂ ਸਿੱਖ ਅਵਾਮ ਦੀਆਂ ਭਾਵਨਾਵਾਂ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਤੋ ਗੁਰਬਾਣੀ ਦੇ ਫ੍ਰੀ ਪ੍ਰਸਾਰਣ ਕਰਨ ਦੇ ਲਏ ਜਾ ਰਹੇ ਫੈਸਲੇ ਦਾ ਭਰਵਾਂ ਸੁਆਗਤ : ਭੋਮਾ 

ਅਮਰੀਕ ਸਿੰਘ  | June 18, 2023 11:47 PM
ਅੰਮ੍ਰਿਤਸਰ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਦਿੱਲੀ  ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਦੋ ਟਵੀਟ ਕਰਕੇ ਜੋ ਐਲਾਨ ਕੀਤਾ ਹੈ ਕਿ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੇ ਮੰਗ ਅਨੁਸਾਰ ਸਿੱਖ ਗੁਰਦਵਾਰਾ ਐਕਟ 1925 ਵਿੱਚ ਇੱਕ ਨਵੀਂ ਧਾਰਾ ਜੋੜ ਰਹੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰਬਾਣੀ ਦਾ ਪ੍ਰਸਾਰਣ ਸਭ ਲਈ ਮੁਫ਼ਤ ਹੋਵੇਗਾ। ਜਿਸ ਵਾਸਤੇ ਕਿਸੇ ਟੈਂਡਰ ਦੀ ਲੋੜ ਨਹੀਂ ਹੋਵੇਗੀ  ,
 
ਕੱਲ 19 ਜੂਨ ਨੂੰ ਪੰਜਾਬ ਕੈਬਨਿਟ ਵਿੱਚ ਤੇ 20 ਜੂਨ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਲਿਆਂਦਾ ਜਾਵੇਗਾ । ਉਹਨਾਂ ਕਿਹਾ ਜਿਸ ਮਕਸਦ ਵਾਸਤੇ ਪਿਛਲੇ ਸਮੇਂ ਤੋਂ ਮੈਂ ਤੇ    ਦਿੱਲੀ ਧਰਮ ਪ੍ਰਚਾਰ ਕਮੇਟੀ ਸੰਘਰਸ਼ ਕਰਦੀ ਆ ਰਹੀ ਸੀ ਹੁਣ ਇਸ ਲਏ ਜਾ ਰਹੇ ਇਤਿਹਾਸਕ  ਫੈਸਲੇ ਦਾ ਮੈਂ ਆਪਣੇ ਵਲੋ  ਆਪਣੀ ਟੀਮ ਤੇ ਸਿੱਖ ਸੰਗਤਾਂ ਵਲੋਂ ਸਿੱਖ ਦਾ ਇੱਕ ਨਿਆਣਾ ਨੁਮਾਇੰਦਾ ਹੋਣ ਦੇ ਨਾਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ  ਦਾ ਤਹਿ ਦਿਲੋਂ ਧੰਨਵਾਦੀ ਹਾਂ ਤੇ ਭਰਵਾਂ ਸੁਆਗਤ ਕਰਦੇ ਹਾਂ । ਉਹਨਾਂ ਕਿਹਾ ਸਾਡੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਜਦੋਂ ਕੋਈ ਸਰਕਾਰ ਜਾਂ  ਸੰਸਥਾ ਜਾਂ ਵਿਅਕਤੀ ਧਰਮ ਤੇ ਪੰਥ ਦੇ ਹੱਕ ਵਿੱਚ ਫੈਸਲੇ ਕਰੇਗਾ ਅਸੀਂ ਉਸਦਾ ਸਿਆਸੀ ਵੱਖਰੇਵਿਆਂ ਤੋਂ ਉਪਰ ਉੱਠਕੇ ਸਵਾਗਤ ਕਰਾਗੇ । ਉਹਨਾਂ ਕਿਹਾ ਜੋ ਫੈਸਲਾ ਸ਼੍ਰੋਮਣੀ ਕਮੇਟੀ ਨੂੰ ਬਹੁਤ ਚਿਰ ਪਹਿਲਾਂ ਲੈਣਾ ਚਾਹੀਦਾ ਸੀ ਉਹ ਇਤਿਹਾਸਕ ਫੈਸਲਾ ਹੁਣ ਸ ਭਗਵੰਤ ਸਿੰਘ ਮਾਨ  ਲੈਣ ਜਾ ਰਹੇ ਹਨ । ਉਹਨਾਂ ਕਿਹਾ ਇਸ ਫੈਸਲੇ ਤੋਂ ਬਾਅਦ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਇਸ ਫੈਸਲੇ ਨਾਲ ਬਾਦਲਾਂ ਦੇ ਪੀ ਟੀ ਸੀ ਚੈਨਲ ਦੀ ਖੁਦਮੁਖਤਾਰੀ ਖਤਮ ਹੋਵੇਗੀ ਤੇ ਹਰੇਕ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦੇ ਬਰਾਬਰ ਮੌਕੇ ਮਿਲਣਗੇ ਤੇ ਗੁਰਬਾਣੀ ਦਾ ਪ੍ਰਸਾਰਣ ਹਰੇਕ ਦੇਸ਼ ਵਿਦੇਸ਼ ਦਾ ਚੈਨਲ ਸਿੱਧਾ ਪ੍ਰਸਾਰਣ ਕਰ ਸਕੇਗਾ।ਇਸ ਨਾਲ ਦੁਨੀਆ ਦੇ ਕੋਨੇ ਕੋਨੇ ਵਿੱਚ ਗੁਰਬਾਣੀ ਦਾ ਪ੍ਰਸਾਰਣ ਹੋਵੇਗਾ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਧੇਗਾ । ਉਹਨਾਂ ਕਿਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਅੰਦੇਸ਼ ਜਾਰੀ ਕੀਤਾ ਸੀ ਕਿ ਪੀ ਟੀ ਸੀ ਚੈਨਲ ਨੂੰ ਬਾਹਰ ਕੱਢਿਆ ਜਾਵੇ ਤੇ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸਥਾਪਤ ਕਰੇ ਪਰ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਦਾ ਹੁਕਮ ਮੰਨਣ ਦੀ ਬਜਾਏ ਜਥੇਦਾਰ ਦੀ ਹੀ ਛੁੱਟੀ ਕਰ ਦਿੱਤੀ । ਉਹਨਾਂ ਕਿਹਾ ਦੇਸ਼ ਵਿਦੇਸ਼ ਤੋਂ ਦੋ ਸੰਗਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀ ਹੈ ਉਹਨਾਂ ਨੂੰ ਕਮਰਾ ਨਹੀਂ ਦਿੱਤਾ ਜਾਂਦਾ ਤੇ ਬਾਦਲਾਂ ਦੇ ਸਿਫਾਰਸ਼ੀ ਤੇ ਗੰਨਮੈਨਾਂ ਨੂੰ ਫੌਰੀ ਕਮਰੇ ਅਲਾਟ ਕਰ ਦਿੱਤੇ ਜਾਂਦੇ ਹਨ । ਇਸ ਧੱਕੇਸ਼ਾਹੀ ਵਿਰੁੱਧ ਵੀ ਸੰਗਤਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ।ਇਥੋਂ ਤੱਕ ਪ੍ਰਬੰਧਕ ਕਮਰਿਆਂ ਤੋਂ ਨਾਂਹ ਕਰਕੇ ਬਾਹਰ ਹੋਟਲਾਂ ਵਿੱਚ ਕਮਰੇ ਦੁਆਲੇ ਉਹਨਾਂ ਪਾਸੋਂ ਵੱਡੇ ਕਮਿਸ਼ਨ ਲੈਂਦੇ ਹਨ ।ਉਹਨਾਂ ਕਿਹਾ ਸਿੱਖ ਸੰਗਤਾਂ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਲਾ ਦਿਨ ਉਡੀਕ ਰਹੀਆ ਹਨ  ਕਿ ਕਦੋਂ ਚੋਣਾਂ ਹੋਣ ਤੇ ਕਦੋਂ ਬਾਦਲਾਂ ਦਾ ਸਮੁੰਦਰੀ ਹਾਲ ਵਿੱਚੋਂ ਤਖਤਾਂ ਪਲਟੀਐ ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ