Friday, May 17, 2024

Punjab

ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਨੇ ਮੁੱਖ ਮੰਤਰੀ ਨਾਲ ਕੀਤੀ ਸਿੱਧੀ ਗੱਲਬਾਤ

PUNJAB NEWS EXPRESS | April 25, 2023 12:35 AM

ਮੁੱਖ ਮੰਤਰੀ ਤੋਂ ਲੜਕੀਆਂ ਲਈ ਸਿਆਸਤ 'ਚ ਮੌਕੇ, ਸ਼ਟਲ ਬੱਸ, ਪਿੰਕ ਪੁਲਿਸ ਸਟੇਸ਼ਨ, ਸਵੈ ਰੱਖਿਆ ਤੇ ਖਿਡਾਰੀਆਂ ਲਈ ਬੁਨਿਆਦੀ ਢਾਂਚਾ ਬਾਰੇ ਪੁੱਛਿਆ
ਪਟਿਆਲਾ: ਸਰਕਾਰੀ ਕਾਲਜ, ਲੜਕੀਆਂ ਪਟਿਆਲਾ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦਿਆਰਥਣਾਂ ਨਾਲ ਕੀਤੀ ਗਈ ਸਿੱਧੀ ਗੱਲਬਾਤ ਦੌਰਾਨ ਵਿਦਿਆਰਥਣਾਂ ਨੇ ਕਈ ਸਵਾਲ ਕੀਤੇ, ਜਿਨ੍ਹਾਂ ਦਾ ਮੁੱਖ ਮੰਤਰੀ ਨੇ ਬਹੁਤ ਹੀ ਠਰ੍ਹੰਮੇ ਨਾਲ ਵਿਸਥਾਰਤ ਜਵਾਬ ਦਿੱਤੇ।
ਕਾਲਜ ਦੀ ਬੀ.ਏ. ਆਨਰਜ਼ ਭਾਗ ਪਹਿਲਾ ਦੀ ਵਿਦਿਆਰਥਣ ਯੋਗਿਤਾ ਨੇ ਲੜਕੀਆਂ ਨੂੰ ਸਿਆਸਤ 'ਚ ਮੌਕੇ ਕਿਸ ਤਰ੍ਹਾਂ ਮਿਲਣ ਬਾਰੇ ਮੁੱਖ ਮੰਤਰੀ ਨੂੰ ਸਵਾਲ ਕੀਤਾ, ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸਤ 'ਚ ਆਉਣ ਦੇ ਤਰੀਕੇ ਸਮਝਾਉਂਦਿਆਂ ਕਿਹਾ ਕਿ ਲੜਕੀਆਂ ਲਈ ਸਿਆਸਤ 'ਚ ਅਥਾਹ ਮੌਕੇ ਉਪਲਬੱਧ ਹਨ ਪਰੰਤੂ ਉਹ ਪਹਿਲਾਂ ਲੋਕ ਸੇਵਾ ਦਾ ਕਾਰਜ ਕਰਨ ਤੇ ਹੌਲੀ-ਹੌਲੀ ਸਿਆਸਤ 'ਚ ਪੈਰ ਰੱਖਣ ਅਤੇ ਉਹ ਸਿੱਧੇ ਤੌਰ 'ਤੇ ਅੱਗੇ ਆਕੇ ਸਿਆਸਤ 'ਚ ਹਿੱਸਾ ਲੈ ਸਕਦੀਆਂ ਹਨ ਜਾਂ ਪਿੱਛੇ ਰਹਿ ਕੇ ਵੀ ਨੀਤੀ ਨਿਰਮਾਣ ਦਾ ਕਾਰਜ ਕਰ ਸਕਦੀਆਂ ਹਨ।
ਜਦੋਂਕਿ ਬੀ.ਏ. ਮਨੋਵਿਗਿਆਨ ਦੇ ਤੀਜੇ ਸਾਲ ਦੀ ਵਿਦਿਆਰਥਣ ਖਿਆਤੀ ਸ਼ਰਮਾ ਨੇ ਮੁੱਖ ਮੰਤਰੀ ਵੱਲੋਂ ਦਿੱਲੀ ਏਅਰ ਪੋਰਟ ਲਈ ਚਲਾਈਆਂ ਵੋਲਵੋ ਬੱਸਾਂ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਵਿਦਿਆਰਥਣਾਂ ਲਈ ਸ਼ਟਲ ਬੱਸ ਚਲਾਉਣ ਦੀ ਮੰਗ ਕੀਤੀ, ਜਿਸ ਨੂੰ ਮੁੱਖ ਮੰਤਰੀ ਵੱਲੋਂ ਤੁਰੰਤ ਪ੍ਰਵਾਨ ਕਰਨ ਲਈ ਦਿਲੋਂ ਧੰਨਵਾਦ ਕੀਤਾ।
ਇਸੇ ਤਰ੍ਹਾਂ ਹੀ ਇੱਕ ਹੋਰ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਡਾਲਮੀਆ ਨੇ ਘਰੇਲੂ ਹਿੰਸਾ ਤੋਂ ਬਚਣ ਅਤੇ ਲੜਕੀਆਂ ਆਪਣੇ ਮਸਲੇ ਪੁਲਿਸ ਕੋਲ ਖੁੱਲ੍ਹ ਕੇ ਰੱਖ ਸਕਣ ਲਈ 'ਪਿੰਕ ਪੁਲਿਸ ਸਟੇਸ਼ਨ' ਬਣਾਉਣ ਦੀ ਮੰਗ ਰੱਖੀ, ਜਿਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ 'ਚ ਇਸ ਵੇਲੇ 6 ਜ਼ਿਲ੍ਹਿਆਂ 'ਚ ਅਜਿਹੇ ਥਾਣੇ ਕੰਮ ਕਰ ਰਹੇ ਹਨ, ਜਿਸ 'ਚ ਸਾਰੇ ਮਹਿਲਾ ਮੁਲਾਜਮ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸਾਰੇ ਜ਼ਿਲ੍ਹਿਆਂ 'ਚ ਅਜਿਹੇ ਮਹਿਲਾ ਥਾਣੇ (ਪਿੰਕ ਥਾਣੇ) ਬਣਾਏ ਜਾਣਗੇ, ਜਿੱਥੇ ਔਰਤਾਂ ਬੇਝਿਜਕ ਹੋਕੇ ਆਪਣੀ ਗੱਲ ਰੱਖ ਸਕਣ।
ਇੱਕ ਹੋਰ ਵਿਦਿਆਰਥਣ ਨੇ ਸਕੂਲਾਂ ਤੇ ਕਾਲਜਾਂ 'ਚ ਲੜਕੀਆਂ ਲਈ ਸਵੈ ਰੱਖਿਆ ਦਾ ਵਿਸ਼ਾ ਚਾਲੂ ਕਰਨ ਦੀ ਮੰਗ ਰੱਖੀ, ਜਿਸ 'ਤੇ ਮੁੱਖ ਮੰਤਰੀ ਨੇ ਮੌਕੇ 'ਤੇ ਹੀ ਡੀ.ਪੀ.ਆਈ. ਉਚੇਰੀ ਸਿੱਖਿਆ ਤੇ ਪੰਜਾਬੀ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਅਰਵਿੰਦ ਨੂੰ ਕਿਹਾ ਕਿ ਉਹ ਇਸ ਸਬੰਧੀ ਤਜਵੀਜ ਤਿਆਰ ਕਰਨ ਤਾਂ ਕਿ ਸਵੈ ਰੱਖਿਆ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਵਿਦਿਆਰਥਣ ਨੂੰ ਭਰੋਸਾ ਦਿੱਤਾ ਕਿ ਵਿਦਿਆਰਥਣਾਂ ਦੀ ਸਲਾਹ ਨਾਲ ਜਲਦ ਹੀ ਇਸ ਸਬੰਧੀ ਕੋਈ ਠੋਸ ਰਣਨੀਤੀ ਬਣਾ ਕੇ ਲਾਗੂ ਕੀਤੀ ਜਾਵੇਗੀ।
ਜਦੋਂਕਿ ਕਾਲਜ ਦੀ ਬੈਸਟ ਅਥਲੀਟ ਦੀਕਿਸ਼ਾ ਨੇ ਪੋਲੋ ਗਰਾਊਂਡ ਵਿਖੇ ਮੁੱਖ ਮੰਤਰੀ ਵੱਲੋਂ ਆਪਣੀ ਪਿਛਲੇ ਦਿਨੀਂ ਦੀ ਫੇਰੀ ਦੌਰਾਨ 80 ਲੱਖ ਰੁਪਏ ਜਿਮਨੇਜੀਅਮ ਹਾਲ ਦੇ ਨਵੀਨੀਕਰਨ ਲਈ ਦੇਣ ਲਈ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਪੋਲੋ ਗਰਾਂਊਂਡ ਵਿਖੇ ਸਿੰਥੈਟਿਕ ਟਰੈਕ ਬਣਾਇਆ ਜਾਵੇ, ਜਿਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਖਿਡਾਰੀ ਵੀ ਆਪਣੀ ਤਨਦੇਹੀ ਨਾਲ ਮਿਹਨਤ ਕਰਨ ਤਾਂ ਸਰਕਾਰ ਵੀ ਉਨ੍ਹਾਂ ਦਾ ਪੂਰਾ ਸਾਥ ਦੇਵੇਗੀ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ