Friday, May 17, 2024

Punjab

ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਹੋਇਆ ਰਾਜ ਪੱਧਰੀ ਟੈੱਕ ਫੈਸਟ

PUNJAB NEWS EXPRESS | May 05, 2023 06:01 PM

ਪਟਿਆਲਾ:   ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.) ਦੇ ਸਹਿਯੋਗ ਨਾਲ ਰਾਜ ਪੱਧਰੀ ਅੰਤਰ ਪੌਲੀਟੈਕਨਿਕ ਟੈੱਕ ਫੈਸਟ ਦਾ ਆਯੋਜਨ ਸਫਲਤਾਪੂਰਵਕ ਕਰਵਾਇਆ ਗਿਆ | ਇਹ ਤਕਨੀਕੀ ਫੈਸਟ ਦਾ ਉਦੇਸ਼ ਵਿਦਿਆਰਥੀਆਂ ਵਿੱਚ ਨਵੀਨਤਾਕਾਰੀ ਭਾਵਨਾ ਨੂੰ ਉਤਸ਼ਾਹਿਤ ਕਰਨਾ  ਅਤੇ ਉਹਨਾਂ ਨੂੰ ਆਪਣੇ ਤਕਨੀਕੀ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ।

ਪੀ.ਟੀ.ਆਈ.ਐਸ. ਦੁਆਰਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਵੱਖ-ਵੱਖ ਖੇਡਾਂ, ਅਕਾਦਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੀ ਲੜੀ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵਧੀਕ ਮੁੱਖ ਸਕੱਤਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਸੀਮਾ ਜੈਨ (ਆਈ.ਏ.ਐਸ.) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ , ਵਿਦਿਆਰਥੀਆਂ ਅਤੇ ਵੱਖ ਵੱਖ ਸੰਸਥਾ ਦੇ ਨੁਮਾਇੰਦਿਆਂ ਦਾ ਸੁਆਗਤ ਕੀਤਾ |
ਮੁੱਖ ਮਹਿਮਾਨ ਸੀਮਾ ਜੈਨ (ਆਈ.ਏ.ਐਸ.) ਨੇ ਪ੍ਰਿੰਸੀਪਲ ਨੂੰ ਇਸ ਸਾਲ ਤੋਂ ਸੰਸਥਾ ਦੇ ਕੋ-ਐਜੂਕੇਸ਼ਨ ਹੋਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੀਆਂ ਵੱਖ-ਵੱਖ ਵਜ਼ੀਫਾ ਸਕੀਮਾਂ ਦਾ ਲਾਭ ਲੜਕੇ ਵੀ ਲੈ ਸਕਣਗੇ| ਉਹਨਾਂ ਕਿਹਾ ਕਿ ਅਜਿਹੇ ਸਮਾਗਮ ਪੌਲੀਟੈਕਨਿਕ ਦੇ ਵਿਦਿਆਰਥੀਆਂ ਨੂੰ ਆਪਣੀ ਤਕਨੀਕੀ ਯੋਗਤਾ ਨੂੰ ਪ੍ਰਦਰਸ਼ਿਤ ਕਰਨ ਅਤੇ ਨਵੀਨਤਮ ਖੋਜਾਂ ਅਤੇ ਖੋਜਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ |
ਇਸ ਟੈੱਕ ਫੈਸਟ ਵਿੱਚ ਕੰਪਿਊਟਰ ਸਾਇੰਸ , ਆਈ. ਟੀ. , ਇਲੈਕਟ੍ਰੌਨਿਕਸ ਐਂਡ ਕਮਿਊਨੀਕੇਸ਼ਨ ਇੰਜ. , ਮਕੈਨੀਕਲ ਇੰਜ., ਸਿਵਲ ਇੰਜ. , ਟੈਕਸਟਾਈਲ / ਫੈਸ਼ਨ ਡਿਜ਼ਾਈਨ ਆਦਿ ਵਿਸ਼ਿਆਂ ਨਾਲ ਸਬੰਧਤ ਪ੍ਰੋਜੈਕਟ ਡਿਸਪਲੇਅ ਅਤੇ ਪੇਪਰ ਪ੍ਰੈਜ਼ੇਂਟੇਸ਼ਨ ਦੇ ਮੁਕਾਬਲੇ ਹੋਏ  ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਪੋਲੀਟੈਕਨਿਕ ਕਾਲਜਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਦੋਵਾਂ ਮੁਕਾਬਲਿਆਂ ਲਈ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਸਬੰਧਤ ਖੇਤਰਾਂ ਦੇ ਮਾਹਿਰ ਜੱਜ ਵਜੋਂ ਪੁੱਜੇ|
ਪੇਪਰ ਪ੍ਰੈਜ਼ੇਂਟੇਸ਼ਨ ਮੁਕਾਬਲੇ ਵਿੱਚ ਕੰਪਿਊਟਰ ਸਾਇੰਸ/ਆਈ.ਟੀ ਵਿਸ਼ੇ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ , ਜਲੰਧਰ ਨੇ ਪਹਿਲਾ ਸਥਾਨ, ਈ.ਸੀ.ਈ ਵਿਸ਼ੇ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ , ਜਲੰਧਰ ਨੇ ਪਹਿਲਾ ਸਥਾਨ, ਇਲੈਕਟ੍ਰੀਕਲ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ, ਤਲਵਾੜਾ ਨੇ ਪਹਿਲਾ ਸਥਾਨ, ਮਕੈਨੀਕਲ ਵਿਸ਼ੇ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ , ਜਲੰਧਰ ਨੇ ਪਹਿਲਾ ਸਥਾਨ, ਸਿਵਲ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ , ਪਟਿਆਲਾ ਨੇ ਪਹਿਲਾ ਸਥਾਨ, ਟੈਕਸਟਾਈਲ / ਫੈਸ਼ਨ ਡਿਜ਼ਾਈਨ ਵਿਸ਼ੇ ਵਿੱਚ ਗੌਰਮੈਂਟ ਇੰਸਟੀਟਿਊਟ ਆਫ ਗਾਰਮੈਂਟ ਟੈਕਨੋਲੋਜੀ , ਅੰਮ੍ਰਿਤਸਰ ਨੇ ਪਹਿਲਾ ਸਥਾਨ, ਫਾਰਮੇਸੀ /ਐਮ.ਐਲ.ਟੀ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ , ਪਟਿਆਲਾ ਨੇ ਪਹਿਲਾ ਸਥਾਨ, ਐੱਮ.ਓ. ਪੀ./ਲਾਇਬ੍ਰੇਰੀ ਸਾਇੰਸ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ , ਲੁਧਿਆਣਾ ਨੇ ਪਹਿਲਾ ਸਥਾਨ ਅਤੇ ਅਪਲਾਈਡ ਸਾਇੰਸ/ ਫੁਟਕਲ ਵਿਸ਼ੇ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ , ਜਲੰਧਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਪਲਾਸਟਿਕ ਤਕਨਾਲੋਜੀ ਅਤੇ ਹੋਰ ਵਿਸ਼ਿਆਂ ਵਿੱਚ ਕੰਸੋਲੇਸ਼ਨ ਇਨਾਮ ਦਿੱਤੇ ਗਏ|
ਪ੍ਰੋਜੈਕਟ ਡਿਸਪਲੇਅ ਮੁਕਾਬਲੇ ਵਿੱਚ ਕੰਪਿਊਟਰ ਸਾਇੰਸ/ਆਈ.ਟੀ ਵਿਸ਼ੇ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਨੇ ਪਹਿਲਾ ਸਥਾਨ, ਈ.ਸੀ.ਈ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ, ਕੋਟਕਪੂਰਾ ਨੇ ਪਹਿਲਾ ਸਥਾਨ, ਇਲੈਕਟ੍ਰੀਕਲ ਵਿਸ਼ੇ ਵਿੱਚ ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਨੇ ਪਹਿਲਾ ਸਥਾਨ, ਮਕੈਨੀਕਲ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ ਨੇ ਪਹਿਲਾ ਸਥਾਨ, ਸਿਵਲ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ ਨੇ ਪਹਿਲਾ ਸਥਾਨ, ਟੈਕਸਟਾਈਲ / ਫੈਸ਼ਨ ਡਿਜ਼ਾਈਨ ਵਿਸ਼ੇ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ, ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ |
ਓਵਰਆਲ ਟਰਾਫੀ  ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਨੇ ਜਿੱਤੀ।
ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਮੈਡਲ ਅਤੇ ਸਰਟੀਫਿਕੇਟ ਵੰਡੇ ਗਏ ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਪੀ.ਟੀ.ਆਈ.ਐਸ. ਦੇ ਪ੍ਰਧਾਨ ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਮੰਚ ਸੰਚਾਲਨ ਪ੍ਰੋਫੈਸਰ ਨਰਿੰਦਰ ਸਿੰਘ ਢੀਂਡਸਾ ਅਤੇ ਜਸਪ੍ਰੀਤ ਸਿੰਘ ਨੇ ਕੀਤਾ|
ਇਸ ਮੌਕੇ ਤਕਨੀਕੀ ਸਿੱਖਿਆ ਵਿਭਾਗ ਦੇ ਵਧੀਕ ਡਾਇਰੈਕਟਰ ਸ. ਮੋਹਨਬੀਰ ਸਿੰਘ ਸਿੱਧੂ (ਪੈਟਰਨ ਪੀ.ਟੀ.ਆਈ.ਐਸ.), ਪੀ.ਟੀ.ਆਈ.ਐਸ. ਦੇ ਜਥੇਬੰਦਕ ਸਕੱਤਰ ਯਸ਼ਪਾਲ ਸਿੰਘ ਪਠਾਨੀਆ ਅਤੇ ਸੰਯੁਕਤ ਸਕੱਤਰ ਰਾਮ ਸਰੂਪ ਹਾਜ਼ਰ ਸਨ। ਵੱਖ ਵੱਖ ਸਰਕਾਰੀ ਪੌਲੀਟੈਕਨਿਕ ਕਾਲਜਾਂ ਤੋਂ ਆਏ ਪ੍ਰਿੰਸੀਪਲ ਰਾਜੀਵ ਪੂਰੀ, ਪ੍ਰਿੰਸੀਪਲ ਯਾਦਵਿੰਦਰ ਸਿੰਘ, ਪ੍ਰਿੰਸੀਪਲ ਰਚਨਾ ਕੌਰ, ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ, ਪ੍ਰਿੰਸੀਪਲ ਸੰਦੀਪ ਸਿੰਗਲਾ, ਪ੍ਰਿੰਸੀਪਲ ਰਾਜ ਕੁਮਾਰ ਚੋਪੜਾ, ਪ੍ਰਿੰਸੀਪਲ ਦਲਜਿੰਦਰ ਸਿੰਘ, ਪ੍ਰਿੰਸੀਪਲ ਹਰਜਿੰਦਰ ਸਿੰਘ, ਪ੍ਰਿੰਸੀਪਲ ਸੁਰੇਸ਼ ਕੁਮਾਰ, ਪ੍ਰਿੰਸੀਪਲ ਮੋਨਿਕਾ ਬਾਂਸਲ, ਪ੍ਰਿੰਸੀਪਲ ਅਨੁਜਾ ਪੁਪਨੇਜਾ, ਪ੍ਰਿੰਸੀਪਲ ਡਾ. ਬਲਕਾਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ ਬੇਦੀ, ਪ੍ਰਿੰਸੀਪਲ ਬਲਵਿੰਦਰ ਸਿੰਘ, ਪ੍ਰਿੰਸੀਪਲ ਪ੍ਰੇਨੁਕਾ ਜਿੰਦਲ, ਪ੍ਰਿੰਸੀਪਲ ਕੰਵਲਦੀਪ ਕੌਰ ਤਕਨੀਕੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰਿੰਸੀਪਲ ਮਨੋਜ ਜਾਂਬਲਾ, ਡਿਪਟੀ ਡਾਇਰੈਕਟਰ ਨਵਦੀਪ ਸਿੰਘ ਅਤੇ ਡੀ.ਟੀ.ਈ. ਦੇ ਹੋਰ ਅਧਿਕਾਰੀਆਂ ਦੇ ਨਾਲ ਨਾਲ ਸਿੱਖਿਆ ਵਿਭਾਗ ਅਤੇ ਸਮਾਜ ਭਲਾਈ ਨਾਲ ਸਬੰਧਤ ਹੋਰ ਸ਼ਖ਼ਸੀਅਤਾਂ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ|

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ