Thursday, June 25, 2026
ਤਾਜਾ ਖਬਰਾਂ
ਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ : ਕੇਵਲ ਸਿੰਘ ਢਿੱਲੋਂਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀਵਿਆਹ ਤੋਂ ਪਹਿਲਾਂ ਸੈਕਸ ਨੂੰ ਨੈਤਿਕ ਗਿਰਾਵਟ ਨਹੀਂ ਮੰਨਿਆ ਜਾ ਸਕਦਾ: ਸੁਪਰੀਮ ਕੋਰਟ ਨੇ ਪੁਲਿਸ ਭਰਤੀ ਦੀ ਨਿਯੁਕਤੀ ਦਾ ਹੁਕਮ ਦਿੱਤਾਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ

Punjab

ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ ਕੇ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਹੋਰ ਮਜ਼ਬੂਤ ਕੀਤਾ

ਪੰਜਾਬ ਨਿਊਜ਼ ਐਕਸਪ੍ਰੈੱਸ | June 25, 2026 06:42 PM

ਚੰਡੀਗੜ੍ਹ: 25 ਜੂਨ 2026: ਨਸ਼ਾ ਵਿਰੋਧੀ ਲੜਾਈ ਲਈ ਪੂਰੇ ਸਮਾਜ ਦੀ ਭਾਗੀਦਾਰੀ ਲੋੜੀਂਦੀ ਹੈ, ਇਸ ਭਾਵਨਾ ਨੂੰ ਮਜ਼ਬੂਤ ਕਰਦਿਆਂ ਪੰਜਾਬ ਸਰਕਾਰ ਨੇ ਵੀਰਵਾਰ ਨੂੰ ‘ਸਾਂਝਾ ਸੁਨੇਹਾ – ਇਕਜੁੱਟ ਪੰਜਾਬ’ ਨਾਮੀ ਨਿਵੇਕਲੇ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਸਰਕਾਰੀ ਏਜੰਸੀਆਂ, ਕਮਿਊਨਿਟੀ ਲੀਡਰਾਂ, ਸਿਵਲ ਸੁਸਾਇਟੀ ਸੰਸਥਾਵਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਵਿਚਾਲੇ ਟਿਕਾਊ ਭਾਈਵਾਲੀ ਕਾਇਮ ਕਰਨਾ ਹੈ ਤਾਂ ਜੋ ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਨਾਲ ਨਜਿੱਠਿਆ ਜਾ ਸਕੇ।

ਇਹ ਸੰਮੇਲਨ ਅੰਤਰਰਾਸ਼ਟਰੀ ਨਸ਼ਾ ਅਤੇ ਨਜਾਇਜ਼ ਤਸਕਰੀ ਵਿਰੋਧੀ ਦਿਵਸ ਮੌਕੇ ਡਾਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ (ਡਿਟਸੂ) ਵੱਲੋਂ ਆਯੋਜਿਤ ਕੀਤਾ ਗਿਆ, ਜੋ ਪੰਜਾਬ ਵਿਚ ਨਸ਼ਾ ਵਿਰੋਧੀ ਵਿਆਪਕ ਕਾਰਵਾਈ ਦਾ ਤਕਨੀਕੀ ਆਧਾਰ ਹੈ। ਇਸ ਸਮਾਗਮ ਵਿੱਚ 40 ਤੋਂ ਵੱਧ ਸੰਸਥਾਵਾਂ ਦੇ 80 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਇਹ ਸੰਸਥਾਵਾਂ ਸਿੱਖਿਆ, ਮਾਨਸਿਕ ਸਿਹਤ, ਨਸ਼ਾ-ਛੁਡਾਉਣ, ਬੱਚਿਆਂ ਦੀ ਸੁਰੱਖਿਆ, ਯੁਵਕ ਭਲਾਈ, ਔਰਤ ਦੇ ਸਸ਼ਕਤੀਕਰਨ, ਕਮਿਊਨਿਟੀ ਆਊਟਰੀਚ ਅਤੇ ਖੇਡਾਂ ਵਿਚ ਕੰਮ ਕਰ ਰਹੀਆਂ ਹਨ।

ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਸ਼ਾ ਵਿਰੋਧੀ ਲੜਾਈ ਵਿਚ ਸਮਾਜ ਤੇ ਲੋਕਾਂ ਦੀ ਸਾਂਝੀ ਕਾਰਵਾਈ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਗੂਕਰਨ, ਇਲਾਜ ਤੇ ਮੁੜ ਵਸੇਬਾ ਅਤੇ ਰੋਕਥਾਮ ਦੀ ਵਿਆਪਕ ਰਣਨੀਤੀ ਅਪਣਾਈ ਹੈ। ਉਨ੍ਹਾਂ ਕਿਹਾ, “ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਅਸੀਂ ਇਸ ਮੁਹਿੰਮ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਵੀ ਲਾਗੂ ਕੀਤਾ ਹੈ, ਖੇਡਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਨਾਲੋ-ਨਾਲ ਨਸ਼ਿਆਂ ਵਿਰੋਧੀ ਲੜਾਈ ਵਿਚ ਅੱਗੇ ਆਉਣ ਲਈ ਮਾਪਿਆਂ ਤੇ ਅਧਿਆਪਕਾਂ ਦਾ ਵੀ ਮਾਰਗਦਰਸ਼ਨ ਦੇ ਰਹੇ ਹਾਂ।”

“ਇਕਜੁੱਟ ਪੰਜਾਬ ਹੀ ਰੰਗਲਾ ਪੰਜਾਬ ਹੈ। ਨਸ਼ਾ ਵਿਰੋਧੀ ਮੁਹਿੰਮ ਦੀ ਅਸਲ ਸਫ਼ਲਤਾ ਲਈ ਇਸਨੂੰ ਇੱਕ ਲੋਕ ਲਹਿਰ ਬਣਾਉਣਾ ਲਾਜ਼ਮੀ ਹੈ। ਐੱਨਜੀਓ, ਵਿੱਦਿਅਕ ਅਦਾਰੇ, ਕਮਿਊਨਿਟੀ ਲੀਡਰਾਂ ਤੋਂ ਲੈ ਕੇ ਨਸ਼ਾ ਪੀੜ੍ਹਤਾਂ ਪਰਿਵਾਰਕ ਜੀਆਂ ਤੱਕ – ਸਮਾਜ ਦੇ ਹਰ ਵਰਗ ਨੂੰ ਇਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਲਈ ਅੱਜ ਦੇ ਸਮਾਗਮ ਵਿੱਚ 40 ਤੋਂ ਵੱਧ ਐੱਨਜੀਓ ਭਾਗ ਲੈ ਰਹੇ ਹਨ। ਇਹ 'ਸਾਂਝਾ ਸੁਨੇਹਾ' ਨੂੰ ਇੱਕ ਸਾਂਝੀ ਅਰਦਾਸ ਅਤੇ ਪਲੇਟਫਾਰਮ ਬਣਾਏਗਾ ਜਿੱਥੇ ਤਜਰਬੇ, ਵਿਚਾਰ ਅਤੇ ਨਵੀਨਤਾਵਾਂ ਹਕੀਕਤ ਦਾ ਰੂਪ ਧਾਰਨ ਕਰਨਗੀਆਂ।”

ਉਨ੍ਹਾਂ ਸਰਕਾਰ ਵੱਲੋਂ ਨਸ਼ਾ ਛੁਡਾਊ ਸੇਵਾਵਾਂ ਨੂੰ ਮਜ਼ਬੂਤ ਕਰਨ, ਮੁੜ ਵਸੇਬਾ ਸਹੂਲਤਾਂ ਦਾ ਵਿਸਥਾਰ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਾਗਰੂਕਤਾ ਫੈਲਾਉਣ ਦੇ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਸੰਮੇਲਨ ਨੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਵਿਚਾਲੇ ਖੁੱਲ੍ਹੀ ਗੱਲਬਾਤ ਅਤੇ ਵਿਚਾਰ ਸਾਂਝੇ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਉਪਲੱਬਧ ਕਰਵਾਇਆ। ਇਨ੍ਹਾਂ ਸੰਸਥਾਵਾਂ ਵੱਲੋਂ ਇਲਾਜ, ਰੋਕਥਾਮ ਅਤੇ ਜਾਗਰੂਕਤਾ ‘ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ।

ਇਸ ਮੌਕੇ ਭਾਗ ਲੈਣ ਵਾਲੀਆਂ ਸੰਸਥਾਵਾਂ ਅਨਨਿਆ ਬਿਰਲਾ ਫਾਊਂਡੇਸ਼ਨ, ਸਲੈਮ ਆਊਟ ਲਾਊਡ, ਸੈਂਟਰ ਸਕੁਏਅਰ ਫਾਊਂਡੇਸ਼ਨ, ਲਾਡਲੀ ਫਾਊਂਡੇਸ਼ਨ, ਆਦਿਤਿਆ ਬਿਰਲਾ ਐਜੂਕੇਸ਼ਨ ਟ੍ਰੱਸਟ, ਸਮਰਥਿਆ, ਲਭਿਆ, ਕਲਗੀਧਰ ਟ੍ਰੱਸਟ, ਯੂਨਾਈਟਿਡ ਵੇਅ ਦਿੱਲੀ, ਹੰਸ ਫਾਊਂਡੇਸ਼ਨ, ਐਕਟ ਹਿਊਮਨ, ਸਰਵਪ੍ਰੇਮ ਫਾਊਂਡੇਸ਼ਨ, ਮਿਹਰ ਫਾਊਂਡੇਸ਼ਨ, ਮਾਨਸ ਕੀ ਜਾਤ ਸਭੇ ਇੱਕ ਸੇਵਾ ਸੋਸਾਇਟੀ, ਬ੍ਰਹਮਾ ਕੁਮਾਰੀਆਂ, ਮੈਜਿਕ ਬੱਸ, ਇਨੀਸ਼ੀਏਟਰਜ਼ ਆਫ ਚੇਂਜ, ਰਾਊਂਡਗਲਾਸ ਫਾਊਂਡੇਸ਼ਨ, ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ, ਐਸਪੀਵਾਈਐਮ, ਕਰੁਣਾ ਸ਼ਕਤੀ ਫਾਊਂਡੇਸ਼ਨ, ਉਦਯਨ ਕੇਅਰ, ਟੀਵਾਈਸੀਆਈਏ, ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਅਤੇ ਮਾਨਸਾ ਫਾਊਂਡੇਸ਼ਨ ਦੇ ਪ੍ਰਤੀਨਿਧੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ।

ਭਾਗੀਦਾਰਾਂ ਨੇ ਮੁੱਖ ਥੀਮ ਵਿਸ਼ਿਆਂ ‘– ਸਕੂਲਾਂ ਅਤੇ ਕਾਲਜਾਂ ਵਿਚ ਰੋਕਥਾਮ, ਸਿਹਤ ਅਤੇ ਵੈਲਨੈੱਸ, ਦੇਖਭਾਲ ਦੀ ਲੋੜ ਵਾਲੇ ਬੱਚਿਆਂ ਅਤੇ ਕਾਨੂੰਨੀ ਕੇਸਾਂ ਵਾਲੇ ਬੱਚਿਆਂ ਲਈ ਸਹਾਇਤਾ ਅਤੇ ਖੇਡਾਂ ਤੇ ਹੋਰ ਗਤੀਵਿਧੀਆਂ ਰਾਹੀਂ ਯੁਵਾ ਸਸ਼ਕਤੀਕਰਨ ‘ਤੇ ਚਰਚਾ ਕੀਤੀ।

“ਸੋਸ਼ਲ ਮੀਡੀਆ ਰਾਹੀਂ ਜਾਗਰੂਕਤਾ” ‘ਤੇ ਵਿਸ਼ੇਸ਼ ਗੱਲਬਾਤ ਵਿੱਚ ਸਿਮਰਨਜੋਤ ਮੱਕੜ, ਕਰਮਨ ਕੌਰ ਮਿਗਲਾਣੀ, ਸੁਲਤਾਨ ਰੰਧਾਵਾ, ਸਿਮਰਨ ਕੌਰ ਖਾਲਸਾ ਅਤੇ ਕੁਲਦੀਪ ਘਈ ਵਰਗੇ ਡਿਜੀਟਲ ਇਨਫਲੂਐਂਸਰਾਂ ਨੇ ਹਿੱਸਾ ਲਿਆ। ਇਨਫਲੂਐਂਸਰਾਂ ਨੇ ਜਨਤਕ ਰਾਏ ਬਣਾਉਣ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ ‘ਤੇ ਚਰਚਾ ਕੀਤੀ ਅਤੇ ਸਮਾਜ ਦੀ ਭਲਾਈ ਲਈ ਸਕਾਰਾਤਮਕ ਸੁਨੇਹਾ ਫੈਲਾਉਣ ਅਤੇ ਨਸ਼ਿਆਂ ਵਿੱਚ ਫਸੇ ਲੋਕਾਂ ਨੂੰ ਨਸ਼ਾ-ਮੁਕਤ ਬਣਾਉਣ ਲਈ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ।

ਸੈਸ਼ਨਾਂ ਦੌਰਾਨ ਭਾਗੀਦਾਰਾਂ ਨੇ ਸਹਿਯੋਗ ਦੇ ਖੇਤਰਾਂ ਦੀ ਪਛਾਣ ਕੀਤੀ ਜਿਵੇਂ ਰੈਫਰਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ, ਵਿੱਦਿਅਕ ਅਦਾਰਿਆਂ ਵਿੱਚ ਮਾਨਸਿਕ ਸਿਹਤ ਸਹਾਇਤਾ ਵਧਾਉਣਾ, ਲੋੜਵੰਦ ਵਰਗਾਂ ਤੱਕ ਪਹੁੰਚ ਵਧਾਉਣਾ ਅਤੇ ਖੇਡਾਂ, ਹੁਨਰ ਵਿਕਾਸ ਅਤੇ ਕਮਿਊਨਿਟੀ ਭਾਗੀਦਾਰੀ ਰਾਹੀਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਨਾ।

ਭਾਗੀਦਾਰਾਂ ਦੇ ਵਿਚਾਰ:

ਮਨੀਸ਼ ਕੁਮਾਰ, ਐਸਪੀਵਾਈਐਮ (ਦਿੱਲੀ) ਦੇ ਟੀਮ ਲੀਡਰ ਨੇ ਕਿਹਾ, “ਨਸ਼ਾ ਛੁਡਾਉਣ ਦੀ ਸਭ ਤੋਂ ਵੱਡੀ ਚੁਣੌਤੀ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਹੈ। ਅਸੀਂ ਮੁੱਖ ਤੌਰ ‘ਤੇ ਸਰਕਾਰ ਨੂੰ ਉਹ ਥਾਵਾਂ ਬਾਰੇ ਜਾਣਕਾਰੀ ਦਿੰਦੇ ਹਾਂ ਜਿੱਥੇ ਸੇਵਾਵਾਂ ਦੀ ਮੰਗ ਹੈ (ਨਸ਼ਾ ਛੁਡਾਊ ਸੈਂਟਰ ਖੋਲ੍ਹਣਾ ਜਾਂ ਜਾਗਰੂਕਤਾ ਕੈਂਪ ਆਦਿ) ਅਤੇ ਰਿਕਵਰੀ ਤੋਂ ਬਾਅਦ ਫਾਲੋ-ਅੱਪ ਤਾਂ ਜੋ ਨਸ਼ੇ ਵੱਲ ਵਾਪਸੀ ਦੇ ਕੇਸ ਘੱਟ ਤੋਂ ਘੱਟ ਹੋਣ।”

ਲੁਧਿਆਣਾ ਆਧਾਰਿਤ ਜ਼ਿਲ੍ਹਾ ਫਾਊਂਡੇਸ਼ਨ ਦੀ ਹੈੱਡ ਡਾ. ਨੀਲਮ ਸੋਢੀ ਨੇ ਕਿਹਾ, “ਨਸ਼ਾਖੋਰੀ ਜੀਵਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਕੋਪਿੰਗ ਮਕੈਨਿਜ਼ਮ ਹੈ। ਜ਼ਿਲ੍ਹਾ ਫਾਊਂਡੇਸ਼ਨ ਇਸ ਮਕਸਦ ਨਾਲ ਜੁੜੀ ਹੋਈ ਹੈ ਕਿ ਮਾਪੇ ਬਿਹਤਰ ਢੰਗ ਨਾਲ ਆਪਣੇ ਬੱਚਿਆਂ ਨੂੰ ਅਤੇ ਬੱਚੇ ਖੁਦ ਨੂੰ ਚੰਗੀ ਤਰ੍ਹਾਂ ਸਮਝ ਸਕਣ, ਜਿਸਦਾ ਨਸ਼ਾਖੋਰੀ ਨਾਲ ਸਿੱਧਾ ਸਬੰਧ ਹੈ, ਕਿਉਂਕਿ ਜਦੋਂ ਜੀਵਨ ਵਿੱਚ ਮੁਸ਼ਕਲਾਂ ਜਾਂ ਚੁਣੌਤੀਆਂ ਆਉਣ ਤਾਂ ਲੋਕ ਨਸ਼ਿਆਂ ਨੂੰ ਉਨ੍ਹਾਂ ਨਾਲ ਨਜਿੱਠਣ ਦੇ ਸਾਧਨ (ਕੋਪਿੰਗ ਮਕੈਨਿਜ਼ਮ) ਵਜੋਂ ਨਾ ਅਪਣਾਉਣ।”

Have something to say? Post your comment

google.com, pub-6021921192250288, DIRECT, f08c47fec0942fa0

Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਫਰਜ਼ੀ ਸੀ, ਸਾਰੀ ਸਾਜ਼ਿਸ਼ ਬੇਨਕਾਬ ਹੋਈ

ਮਾਨ ਸਰਕਾਰ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ: ਬਰਿੰਦਰ ਕੁਮਾਰ ਗੋਇਲ

ਐਸ.ਆਈ.ਆਰ.-2026 ਅਧੀਨ ਪੰਜਾਬ ਭਰ ’ਚ ਅੱਜ ਘਰੋ-ਘਰੀ ਗਣਨਾ ਸ਼ੁਰੂ

ਗੈਂਗਸਟਰਾਂ ਤੇ ਵਾਰ ਦਾ 156ਵਾਂ ਦਿਨ: ਪੰਜਾਬ ਪੁਲਿਸ ਨੇ 562 ਥਾਈਂ ਕੀਤੀ ਛਾਪੇਮਾਰੀ ; 332 ਵਿਅਕਤੀ ਕਾਬੂ

ਅਫ਼ਗਾਨ ਨਾਗਰਿਕ ਸਮੇਤ 7 ਜਣੇ 10 ਆਧੁਨਿਕ ਹਥਿਆਰਾਂ, 5 ਕਿੱਲੋ ਹੈਰੋਇਨ ਅਤੇ 30 ਲੱਖ ਰੁਪਏ ਦੀ ਹਵਾਲਾ ਰਕਮ ਸਣੇ ਗ੍ਰਿਫ਼ਤਾਰ

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

ਜਹਾਜ਼ ਦੇ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੇ ਮਾਮਲੇ 'ਚ DGCA ਦੀ ਵੱਡੀ ਕਾਰਵਾਈ, ਪੜ੍ਹੋ ਵੇਰਵਾ

ਮੋਹਾਲੀ 'ਚ ਹੁਣ ਮਰਦਾਂ ਦੇ ਜਨਤਕ ਟਾਇਲਟਾਂ ਦੀ ਸਫਾਈ ਨਹੀਂ ਕਰਨਗੀਆਂ ਮਹਿਲਾ ਕਰਮਚਾਰੀ

ਜਿਮ ਵਿੱਚ ਕਸਰਤ ਕਰਦੇ ਸਮੇਂ ਇੱਕ ਨੌਜਵਾਨ ਦੀ ਮੌਤ

ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਸਿਰੋਂ ਵਿਆਹ ਦਾ ਬੋਝ ਘਟਾਇਆ; ਅਸ਼ੀਰਵਾਦ ਸਕੀਮ ਤਹਿਤ ₹16.74 ਕਰੋੜ ਜਾਰੀ