Thursday, June 11, 2026
ਤਾਜਾ ਖਬਰਾਂ
ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀਵਿਆਹ ਤੋਂ ਪਹਿਲਾਂ ਸੈਕਸ ਨੂੰ ਨੈਤਿਕ ਗਿਰਾਵਟ ਨਹੀਂ ਮੰਨਿਆ ਜਾ ਸਕਦਾ: ਸੁਪਰੀਮ ਕੋਰਟ ਨੇ ਪੁਲਿਸ ਭਰਤੀ ਦੀ ਨਿਯੁਕਤੀ ਦਾ ਹੁਕਮ ਦਿੱਤਾਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਦੇ ਬਦਲੇ ਕੰਪੋਸਟੇਬਲ ਲਿਫ਼ਾਫਿਆਂ ਦੇ ਵਰਤੋਂ ਦੀ ਅਪੀਲਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ

Sports

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ : ਗਰੇਵਾਲ

PUNJAB NEWS EXPRESS | April 30, 2023 10:57 PM

· ਗੱਤਕਾ ਗੌਰਵ ਐਵਾਰਡ, ਪ੍ਰੈਜੀਡੈਂਟਜ਼ ਐਵਾਰਡ ਅਤੇ ਐਨ.ਜੀ.ਏ.ਆਈ. ਐਵਾਰਡਾਂ ਲਈ ਮੰਗੀਆਂ ਅਰਜੀਆਂ
ਚੰਡੀਗੜ :  ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਅਤੇ ਗੱਤਕਾ ਖੇਡ ਦੀ ਸਭ ਤੋਂ ਪੁਰਾਣੀ ਰਜ਼ਿਸਟਰਡ ਖੇਡ ਸੰਸਥਾ ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ’ ਵੱਲੋਂ ਸਥਾਪਿਤ ਕੀਤੇ ਗਏ ਤਿੰਨ ਮਹੱਤਵਪੂਰਨ ਗੱਤਕਾ ਐਵਾਰਡ ਮਈ ਮਹੀਨੇ ਗੱਤਕਾ ਜਗਤ ਨਾਲ ਜੁੜੀਆਂ ਵੱਖ-ਵੱਖ ਸ਼ਖਸੀਅਤਾਂ, ਬਿਹਤਰੀਨ ਖਿਡਾਰੀਆਂ ਅਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਕੋਚਾਂ ਨੂੰ ਪ੍ਰਦਾਨ ਕੀਤੇ ਜਾਣਗੇ ਜਿਸ ਵਿਚ ਇਕ ਤਸ਼ਤਰੀ, ਸ਼ਾਲ ਅਤੇ ਰੋਲ ਆਫ਼ ਆਨਰ ਪ੍ਰਦਾਨ ਕੀਤਾ ਜਾਵੇਗਾ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਹ ਐਵਾਰਡ ਸਾਲ 2022 ਲਈ 20 ਮਈ ਨੂੰ ਚੰਡੀਗੜ੍ਹ ਵਿਖੇ ਪ੍ਰਦਾਨ ਕੀਤੇ ਜਾਣਗੇ ਅਤੇ ਇਨਾਂ ਐਵਾਰਡਾਂ ਦੀ ਨਿਰਪੱਖ ਚੋਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਇਕ ਉੱਚ ਤਾਕਤੀ ਕਮੇਟੀ ਗਠਿਤ ਕੀਤੀ ਗਈ ਹੈ।
ਸਰਬ-ਉੱਚ ਐਵਾਰਡਾਂ ਸਬੰਧੀ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸਿੱਖ ਜੰਗਜੂ ਕਲਾ ਗੱਤਕੇ ਨੂੰ ਖੇਡ ਵਜੋਂ ਪ੍ਰਫੁੱਲਤ ਕਰਨ, ਪ੍ਰਚਾਰ ਤੇ ਪਸਾਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਗੱਤਕੇ ਦਾ ਸਰਵਉੱਚ ਸਨਮਾਨ ‘ਗੱਤਕਾ ਗੌਰਵ ਐਵਾਰਡ‘ ਪ੍ਰਦਾਨ ਕੀਤਾ ਜਾਵੇਗਾ। ਗੱਤਕੇਬਾਜਾਂ ਨੂੰ ਨਿਯਮਾਂਵਲੀ ਮੁਤਾਬਕ ਗੱਤਕੇ ਦੇ ਗੁਰ ਸਿਖਾਉਣ, ਵੱਧ ਤੋਂ ਵੱਧ ਸਿਖਲਾਈ/ਰੈਫਰੀ ਕੈਂਪ ਲਾਉਣੇ, ਵੱਡੀ ਗਿਣਤੀ ਵਿੱਚ ਗੱਤਕਾ ਖਿਡਾਰੀ/ਖਿਡਾਰਨਾਂ ਪੈਦਾ ਕਰਨੇ, ਆਪਣੇ ਸੂਬੇ ਅਤੇ ਹੋਰਨਾਂ ਰਾਜਾਂ ਅੰਦਰ ਗੱਤਕੇ ਦੇ ਮਾਣ-ਸਨਮਾਨ ਵਿਚ ਵਾਧਾ ਕਰਨ ਵਾਲੇ ਕੋਚਾਂ ਨੂੰ ‘ਪ੍ਰੈਜ਼ੀਡੈਂਟ ਗੱਤਕਾ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੱਤਕੇਬਾਜ਼ਾਂ ਦੇ ਵਰਗ ਵਿੱਚ ਰਾਸ਼ਟਰੀ ਖੇਡਾਂ, ਅੰਤਰ-ਵਰਸਿਟੀ ਮੁਕਾਬਲੇ, ਰਾਜ ਪੱਧਰੀ ਮੁਕਾਬਲੇ ਅਤੇ ਵਿਰਸਾ ਸੰਭਾਲ ਮੁਕਾਬਲਿਆਂ ਵਿੱਚ ਵੱਡੀਆਂ ਮੱਲਾਂ ਮਾਰਨ ਤੋਂ ਇਲਾਵਾ ਵੱਧ ਤੋਂ ਵੱਧ ਗੱਤਕੇ ਦੇ ਕੋਚਿੰਗ ਕੈਂਪ, ਰੈਫਰੀ ਕੋਰਸ/ਕਲੀਨਿਕ ਅਤੇ ਰਿਫਰੈਸ਼ਰ ਕੋਰਸ ਲਾਉਣ ਵਾਲੇ ਬਿਹਤਰੀਨ ਖਿਡਾਰੀਆਂ/ਖਿਡਾਰਨਾਂ ਨੂੰ ‘ਐੱਨ.ਜੀ.ਏ.ਆਈ. ਗੱਤਕਾ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ।
ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਦੱਸਿਆ ਕਿ ਉਪਰੋਕਤ ਤਿੰਨੇ ਐਵਾਰਡਾਂ ਲਈ ਆਨਲਾਈਨ ਅਰਜ਼ੀਆਂ ਮੁਕੰਮਲ ਵੇਰਵਿਆਂ ਸਮੇਤ ਭੇਜਣ ਲਈ ਕਿਹਾ ਗਿਆ ਹੈ। ਇਨਾਂ ਐਵਾਰਡਾਂ ਲਈ ਵੇਰਵੇ 8 ਮਈ ਤੱਕ ਈਮੇਲ NGAIAwards@gmail.com ਉੱਤੇ ਭੇਜ ਦਿੱਤੇ ਜਾਣ। ਉਪਰੰਤ ਕਮੇਟੀ ਵੱਲੋਂ ਚੁਣੇ ਐਵਾਰਡੀਆਂ ਦੀ ਸੂਚੀ ਐਸਸੀਏਸ਼ਨ ਦੀ ਵੈੱਬਸਾਈਟ www.Gatkaa.com ਉੱਤੇ ਪ੍ਰਕਾਸ਼ਿਤ ਕੀਤੀ ਜਾਵੇਗੀ।

Have something to say? Post your comment

google.com, pub-6021921192250288, DIRECT, f08c47fec0942fa0

Sports

ਤਿਕੋਣੀ ਲੜੀ 'ਚ ਅਫਗਾਨਿਸਤਾਨ ਏ ਨੇ ਭਾਰਤ ਏ ਨੂੰ ਹਰਾਇਆ

ODI tri-series: ਭਾਰਤ ਏ ਨੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਸ਼੍ਰੀਲੰਕਾ ਏ ਨੂੰ ਹਰਾਇਆ

ਭਾਰਤ ਨੇ ਚੰਡੀਗੜ੍ਹ ਟੈਸਟ 'ਚ ਅਫਗਾਨਿਸਤਾਨ ਨੂੰ ਇੱਕ ਪਾਰੀ ਅਤੇ 300 ਦੌੜਾਂ ਨਾਲ ਹਰਾਇਆ

ਆਇਰਲੈਂਡ, ਇੰਗਲੈਂਡ ਅਤੇ ਏਸ਼ੀਆਈ ਖੇਡਾਂ ਲਈ ਭਾਰਤੀ ਟੀ-20 ਟੀਮ ਦਾ ਐਲਾਨ

ਜਲੰਧਰ ਦੇ ਗੁਰਿੰਦਰਵੀਰ ਨੇ 100 ਮੀਟਰ ਦੌੜ ਵਿੱਚ ਜਿੱਤਿਆ ਸੋਨ ਤਗਮਾ

ਅਫਗਾਨਿਸਤਾਨ ਵਿਰੁੱਧ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

IPL: ਬੰਗਲੁਰੂ ਨੇ ਪੰਜਾਬ ਨੂੰ ਹਰਾਇਆ: ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਜਗ੍ਹਾ ਕੀਤੀ ਪੱਕੀ

ਪਹਿਲਵਾਨ ਵਿਨੇਸ਼ ਫੋਗਾਟ ਨਹੀਂ ਖੇਡ ਸਕੇਗੀ ਘਰੇਲੂ ਮੁਕਾਬਲੇ: ਲੱਗੀ ਪਾਬੰਦੀ

ਪ੍ਰੀਤੀ ਜ਼ਿੰਟਾ ਨੇ ਜ਼ਖਮੀ ਪ੍ਰਸ਼ੰਸਕ ਦੀ ਸਿਹਤ ਦਾ ਜਾਣਿਆ ਹਾਲਚਾਲ: ਪ੍ਰਿਯਾਂਸ਼ ਆਰੀਆ ਦੇ ਸ਼ਾਟ ਨਾਲ ਹੋਇਆ ਸੀ ਜ਼ਖਮੀ