Tuesday, June 02, 2026

Punjab

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ

PUNJAB NEWS EXPRESS | June 02, 2026 06:05 PM

ਕੇਵਲ ਸਿੰਘ ਢਿੱਲੋਂ ਨੇ ਸੀਨੀਅਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਹਾਲ-ਚਾਲ ਪੁੱਛਿਆ, ਚੰਗੀ ਸਿਹਤ ਲਈ ਅਰਦਾਸ ਕੀਤੀ
ਚੰਡੀਗੜ੍ਹ, : ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਰਾਸ਼ਟਰੀ ਸਕੱਤਰ ਅਤੇ ਪ੍ਰਦੇਸ਼ ਕੋਰ ਕਮੇਟੀ ਮੈਂਬਰ ਸਰਦਾਰ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਅਤੇ ਖੈਰ-ਖ਼ਬਰ ਬਾਰੇ ਜਾਣਕਾਰੀ ਲਈ।

ਇਸ ਮੌਕੇ ਸਰਦਾਰ ਢਿੱਲੋਂ ਨੇ ਕੁਝ ਸਮੇਂ ਤੋਂ ਅਸਵਸਥ ਚੱਲ ਰਹੇ ਸਰਦਾਰ ਗਰੇਵਾਲ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟ ਕੀਤੀ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਨੇ ਗਰੇਵਾਲ ਦੀ ਚੰਗੀ ਸਿਹਤ, ਚੜ੍ਹਦੀ ਕਲਾ ਅਤੇ ਜਲਦ ਤੋਂ ਜਲਦ ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ ਅਰਦਾਸ ਕੀਤੀ।

ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਪਾਰਟੀ ਅਤੇ ਜਨ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਸਮੂਹ ਭਾਜਪਾ ਪਰਿਵਾਰ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰ ਰਿਹਾ ਹੈ।

ਉਨ੍ਹਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਰਦਾਰ ਗਰੇਵਾਲ ਨੂੰ ਤੰਦਰੁਸਤੀ, ਸ਼ਕਤੀ ਅਤੇ ਲੰਮੀ ਉਮਰ ਬਖ਼ਸ਼ੇ ਤਾਂ ਜੋ ਉਹ ਇਸੇ ਸਮਰਪਣ ਅਤੇ ਵਚਨਬੱਧਤਾ ਨਾਲ ਸਮਾਜ ਅਤੇ ਦੇਸ਼ ਦੀ ਸੇਵਾ ਕਰਦੇ ਰਹਿਣ।

Have something to say? Post your comment

google.com, pub-6021921192250288, DIRECT, f08c47fec0942fa0

Punjab

ਗੈਂਗਸਟਰਾਂ ‘ਤੇ ਵਾਰ ਦਾ 133ਵਾਂ ਦਿਨ: ਪੰਜਾਬ ਪੁਲਿਸ ਵੱਲੋਂ 499 ਥਾਈਂ ਛਾਪੇਮਾਰੀ; 221 ਗ੍ਰਿਫ਼ਤਾਰ

ਕਿਸਾਨਾਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਕ੍ਰੈਡਿਟ ਕਾਰਡ ਪਾਲਿਸੀ ਬਦਲੀ

ਵੱਡੀ ਖ਼ਬਰ: ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਧਮਾਕਾ

ਆਪ ਵਿਧਾਇਕ ਰਮਨ ਅਰੋੜਾ ਈਡੀ ਸਾਹਮਣੇ ਪੇਸ਼ ਹੋਏ

ਅਗਲੇ ਮਹੀਨੇ ਔਰਤਾਂ ਦੇ ਖਾਤਿਆਂ ਵਿੱਚ ਆਉਣਗੇ 1000 ਰੁਪਏ

ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਨੂੰ ਲੈ ਕੇ ਹਾਈਕਮਾਨ ਨੇ ਲਿਆ ਵੱਡਾ ਫੈਸਲਾ, ਪੜ੍ਹੋ ਵੇਰਵਾ

ਹਾਈਕੋਰਟ 'ਚ ਮਜੀਠੀਆ ਮਾਮਲੇ ਦੀ ਸੁਣਵਾਈ ਕੱਲ੍ਹ ਤੱਕ ਲਈ ਮੁਲਤਵੀ

ਸਰਕਾਰੀ ਹਸਪਤਾਲ ਚੋਂ ਮਿਲੀ ਡਾਕਟਰ ਦੀ ਲਾਸ਼

ਪੰਜਾਬ ਦੇ 4 PCS ਅਧਿਕਾਰੀਆਂ ਦੀ ਬਦਲੀ, ਪੜ੍ਹੋ ਸੂਚੀ

*‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ*