Saturday, May 30, 2026
ਤਾਜਾ ਖਬਰਾਂ
ਮੋਹਾਲੀ ਮਿਊਂਸੀਪਲ ਕਾਰਪੋਰੇਸ਼ਨ ਦੀ ਚੋਣ ਅਮਲ ਦੌਰਾਨ ਜਮਹੂਰੀਅਤ ਦਾ ਨੰਗਾ ਚਿੱਟਾ ਕਤਲ ਹੋਇਆ-ਬਲਬੀਰ ਸਿੱਧੂਪੀ.ਏ.ਯੂ. ਨੇ ਸਤੰਬਰ ਕਿਸਾਨ ਮੇਲੇ ਤੇ ਸਨਮਾਨ ਦੇਣ ਲਈ ਅਗਾਂਹਵਧੂ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂਅਮ੍ਰਿਤ ਮਾਨ ਨੇ ਪਾਵਰ-ਪੈਕਡ ਈਪੀ ‘Maan Made’ ਕੀਤਾ ਰਿਲੀਜ਼ – ‘Black Bull’ ਦਾ ਵੀਡੀਓ ਆਉਟਬਲਬੀਰ ਸਿੱਧੂ ਵੱਲੋਂ ਮੋਹਾਲੀ ਚੋਣਾਂ 'ਚ ਧਾਂਦਲੀ ਦਾ ਪਰਦਾਫਾਸ਼, ਗੈਰ-ਕਾਨੂੰਨੀ ਸ਼ਰਾਬ ਵੰਡਣ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗਪੰਜਾਬ ਰਾਜ ਵਿਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਸ਼ੁਰੂ ਹੋਣ ਤੋਂ ਪਹਿਲਾਂ 90 ਫ਼ੀਸਦ ਤੱਕ ਪ੍ਰੀ ਮੈਪਿੰਗ ਕਰਨ ਦਾ ਟੀਚਾ ਮਿੱਥਿਆ: ਅਨਿੰਦਿਤਾ ਮਿਤਰਾਬੇਰੁਜ਼ਗਾਰਾਂ ਦੀ ਸੱਥ ਨੇ ਮੁੱਖ ਮੰਤਰੀ ਨੂੰ "ਭਗੌੜਾ" ਐਲਾਨਿਆ, ਸ਼ਹਿਰ ਦੇ ਮੁੱਖ ਚੌਂਕ ਵਿੱਚ ਰੱਖੀ ਮੁੱਖ ਮੰਤਰੀ ਦੀ ਕੁਰਸੀ

Punjab

ਮੋਹਾਲੀ ਮਿਊਂਸੀਪਲ ਕਾਰਪੋਰੇਸ਼ਨ ਦੀ ਚੋਣ ਅਮਲ ਦੌਰਾਨ ਜਮਹੂਰੀਅਤ ਦਾ ਨੰਗਾ ਚਿੱਟਾ ਕਤਲ ਹੋਇਆ-ਬਲਬੀਰ ਸਿੱਧੂ

PUNJAB NEWS EXPRESS | May 30, 2026 02:12 PM
ਸੂਬਾ ਚੋਣ ਕਮਿਸ਼ਨਰ ਤੋਂ ਵਾਰਡ ਨੰਬਰ 23 ਦੇ ਪੋਲਿੰਗ ਬੂਥ ਨੰਬਰ 93 ਅਤੇ ਵਾਰਡ ਨੰਬਰ 2 ਦੇ ਬੂਥ ਨੰਬਰ 7 ਅਤੇ ਵਾਰਡ ਨੰਬਰ 4 ਦੇ ਬੂਥ ਨੰਬਰ 17 ਦੀ ਚੋਣ ਮੁੜ ਕਰਵਾਉਣ ਦੀ ਕੀਤੀ ਮੰਗ
ਮੋਹਾਲੀ:  ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਨਗਰ ਨਿਗਮ ਚੋਣਾਂ ਦੇ ਅਮਲ, ਖਾਸ ਕਰਕੇ ਵੋਟਾਂ ਦੀ ਗਿਣਤੀ ਦੌਰਾਨ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੋਕਤੰਤਰ ਉੱਤੇ ਗੰਭੀਰ ਝਟਕਾ ਕਰਾਰ ਦਿੰਦਿਆਂ ਸੂਬਾ ਚੋਣ ਕਮਿਸ਼ਨ ਤੋਂ ਵਾਰਡ ਨੰਬਰ 23 ਦੇ ਬੂਥ ਨੰਬਰ 93 ਅਤੇ ਵਾਰਡ ਨੰਬਰ 2 ਦੇ ਬੂਥ ਨੰਬਰ 7 ਅਤੇ ਵਾਰਡ ਨੰਬਰ 4 ਦੇ ਬੂਥ ਨੰਬਰ 17 ਦੀ ਚੋਣ ਰੱਦ ਕਰਕੇ ਮੁੜ ਕਰਵਾਉਣ ਦੀ ਮੰਗ ਕੀਤੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਦੋਸ਼ ਲਗਾਇਆ ਕਿ ਵਾਰਡ ਨੰਬਰ 23 ਦੇ ਪੋਲਿੰਗ ਬੂਥ ਨੰਬਰ 93 ਅਤੇ ਵਾਰਡ ਨੰਬਰ 2 ਦੇ ਬੂਥ ਨੰਬਰ 7 ਅਤੇ ਵਾਰਡ ਨੰਬਰ 4 ਦੇ ਬੂਥ ਨੰਬਰ 17 ਵਿੱਚ ਵੋਟਿੰਗ ਅਤੇ ਗਿਣਤੀ ਦੌਰਾਨ ਗੰਭੀਰ ਖਾਮੀਆਂ ਸਾਹਮਣੇ ਆਈਆਂ। ਉਨ੍ਹਾਂ ਕਿਹਾ ਕਿ ਬੈਲਟ ਬਾਕਸ ਵਿਚੋਂ ਨਿਕਲੀਆਂ ਕਈ ਵੋਟ ਪਰਚੀਆਂ ਨਾਲ ਕਾਊਂਟਰਫਾਇਲ (ਰਸੀਦ ਵਾਲਾ ਹਿੱਸਾ) ਵੀ ਜੁੜਿਆ ਹੋਇਆ ਮਿਲਿਆ, ਜੋ ਚੋਣ ਪ੍ਰਕਿਰਿਆ ਦੇ ਨਿਯਮਾਂ ਦੀ ਉਲੰਘਣਾ ਹੈ ਅਤੇ ਬੋਗਸ ਵੋਟਿੰਗ ਦੀ ਸੰਭਾਵਨਾ ਨੂੰ ਮਜ਼ਬੂਤ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਹੋਰ ਵੀ ਚਿੰਤਾਜਨਕ ਗੱਲ ਇਹ ਸੀ ਕਿ ਕਈ ਕਾਊਂਟਰਫਾਇਲਾਂ ਉੱਤੇ ਵੋਟਰਾਂ ਦੇ ਦਸਤਖ਼ਤ ਜਾਂ ਅੰਗੂਠੇ ਦੇ ਨਿਸ਼ਾਨ ਮੌਜੂਦ ਨਹੀਂ ਸਨ। ਸਿੱਧੂ ਅਨੁਸਾਰ ਇਹ ਤੱਥ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਉੱਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਬਹੁਤ ਜ਼ਰੂਰੀ ਹੈ।

ਸਿੱਧੂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਨੇ ਰਿਟਰਨਿੰਗ ਅਫ਼ਸਰ ਕੋਲ ਲਿਖਤੀ ਰੂਪ ਵਿੱਚ ਇਤਰਾਜ਼ ਦਰਜ ਕਰਵਾਉਂਦੇ ਹੋਏ ਇਸ ਬੂਥ ਦੀ ਗਿਣਤੀ ਰੋਕਣ ਅਤੇ ਨਤੀਜਾ ਨਾ ਐਲਾਨਣ ਦੀ ਮੰਗ ਕੀਤੀ ਸੀ। ਪਰ ਇਸ ਦੇ ਬਾਵਜੂਦ ਨਾ ਸਿਰਫ਼ ਗਿਣਤੀ ਜਾਰੀ ਰੱਖੀ ਗਈ, ਸਗੋਂ ਰਸੀਦ ਵਾਲੇ ਹਿੱਸਿਆਂ ਨੂੰ ਵੋਟ ਪਰਚੀਆਂ ਤੋਂ ਵੱਖ ਕਰਕੇ ਗਿਣਤੀ ਕਰਨ ਦੇ ਹੁਕਮ ਵੀ ਦਿੱਤੇ ਗਏ, ਜਿਸ ਨਾਲ ਚੋਣ ਅਮਲ ਦੀ ਨਿਰਪੱਖਤਾ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਉਨ੍ਹਾਂ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਵਾਰਡ ਨੰਬਰ 23 ਦੇ ਪੋਲਿੰਗ ਬੂਥ ਨੰਬਰ 93 ਅਤੇ ਵਾਰਡ ਨੰਬਰ 2 ਦੇ ਬੂਥ ਨੰਬਰ 7 ਅਤੇ ਵਾਰਡ ਨੰਬਰ 4 ਦੇ ਬੂਥ ਨੰਬਰ 17 ਵਿੱਚ ਚੋਣ ਨੂੰ ਰੱਦ ਕਰਕੇ ਦੁਬਾਰਾ ਵੋਟਿੰਗ ਕਰਵਾਈ ਜਾਵੇ ਅਤੇ ਪੋਲਿੰਗ ਬੂਥ ਨੰਬਰ 93 ਨਾਲ ਸੰਬੰਧਤ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਥਿਤ ਬੇਨਿਯਮੀਆਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਰਿਟਰਨਿੰਗ ਅਫ਼ਸਰ ਨੇ ਕਿਸ ਆਧਾਰ ‘ਤੇ ਗਿਣਤੀ ਜਾਰੀ ਰੱਖਣ ਅਤੇ ਨਤੀਜੇ ਐਲਾਨਣ ਦੀ ਇਜਾਜ਼ਤ ਦਿੱਤੀ।

ਸਿੱਧੂ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣ ਪ੍ਰਕਿਰਿਆ ਦੇ ਸ਼ੁਰੂਆਤੀ ਪੜਾਅ ਤੋਂ ਹੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਨਾਮਜ਼ਦਗੀਆਂ ਦਾਖ਼ਲ ਕਰਨ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਗਈਆਂ, ਇਤਰਾਜ਼ਹੀਣ ਸਰਟੀਫਿਕੇਟ ਜਾਰੀ ਕਰਨ ਵਿੱਚ ਦੇਰੀ ਕੀਤੀ ਗਈ ਅਤੇ ਬਿਨਾਂ ਵਾਜਬ ਕਾਰਨਾਂ ਦੇ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਰਪੱਖ ਅਤੇ ਆਜ਼ਾਦ ਚੋਣਾਂ ਦੇ ਕੀਤੇ ਜਾ ਰਹੇ ਦਾਅਵੇ ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਖੋਖਲੇ ਸਾਬਤ ਹੋਏ ਹਨ। ਸਿੱਧੂ ਨੇ ਦੋਸ਼ ਲਾਇਆ ਕਿ ਕਈ ਥਾਵਾਂ ‘ਤੇ ਬੋਗਸ ਵੋਟਿੰਗ ਅਤੇ ਪ੍ਰਸ਼ਾਸਨਿਕ ਦਖ਼ਲਅੰਦਾਜ਼ੀ ਰਾਹੀਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਗਿਆ, ਜਿਸ ਨਾਲ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚੀ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੋਣ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿੱਚ ਤੁਰੰਤ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਇਸ ਮੌਕੇ ਹਰਵਿੰਦਰ ਸਿੰਘ ਧਾਰੀਵਾਲ ਫੇਜ਼ -6 ਉਮੀਦਵਾਰ ਵਾਰਡ ਨੰਬਰ-2, ਸ਼੍ਰੀ ਕੁਲਦੀਪ ਚੰਦ ਸੈਕਟਰ 66, ਰਘਬੀਰ ਸਿੰਘ ਫੇਜ਼-1, ਸ਼੍ਰੀ ਅਸ਼ੋਕ ਕੋਂਡਲ ਸਾਬਕਾ ਕੌਂਸਲਰ ਸਰਦਾਰ ਲਖਬੀਰ ਸਿੰਘ , ਸਰਦਾਰ ਕਰਮਜੀਤ ਸਿੰਘ ਸਿੱਧੂ, ਸਤਵਿੰਦਰ ਸਿੰਘ ਗਰੇਵਾਲ ਜੀ ਵੀ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ

ਪੰਜਾਬ ਮਿਉਂਸਪਲ ਚੋਣਾਂ ਵਿੱਚ ਆਪ ਦੀ ਇਤਿਹਾਸਕ ਜਿੱਤ: ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ; 'ਈ.ਡੀ. ਪਾਰਟੀ' (ਭਾਜਪਾ) ਪੰਜਵੇਂ ਸਥਾਨ 'ਤੇ ਖਿਸਕੀ: CM ਮਾਨ

ਮਿਊਂਸਪਲ ਚੋਣਾਂ: ਵੜਿੰਗ ਨੇ ਡਟ ਕੇ ਮੁਕਾਬਲਾ ਕਰਨ ਲਈ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕੀਤੀ

ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਵਿੱਚ ਅੰਸ਼ਕ ਸੋਧ: ਸੀਈਓ ਅਨਿੰਦਿਤਾ ਮਿਤਰਾ

ਗੈਂਗਸਟਰਾਂ ‘ਤੇ ਵਾਰ ਦਾ 129ਵਾਂ ਦਿਨ: ਪੰਜਾਬ ਪੁਲਿਸ ਵੱਲੋਂ 438 ਥਾਈਂ ਛਾਪੇਮਾਰੀ; 156 ਗ੍ਰਿਫ਼ਤਾਰ

ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਭਰ ਵਿੱਚ ਮਿਲੀ ਇਤਿਹਾਸਕ ਜਿੱਤ: ਅਮਨ ਅਰੋੜਾ

ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਨਗਰ ਨਿਗਮ ਚੋਣ ਨਤੀਜੇ: ਵੋਟਾਂ ਦੀ ਗਿਣਤੀ ਜਾਰੀ, ਹੁਣ ਤੱਕ ਆਪ ਨੇ 759 ਵਾਰਡ ਜਿੱਤੇ

ਰਾਜਾ ਵੜਿੰਗ ਮਾਮਲੇ ਵਿੱਚ ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁਕਮ