Sunday, September 27, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

Sports

ਭਾਰਤ ਨੇ ਇੱਕੋ ਦਿਨ ਕਬੱਡੀ ’ਚ ਜਿੱਤੇ 2 ਗੋਲਡ, ਮਹਿਲਾ ਤੇ ਪੁਰਸ਼ ਟੀਮਾਂ ਨੇ ਈਰਾਨ ਨੂੰ ਹਰਾਇਆ

ਪੰਜਾਬ ਨਿਊਜ਼ ਐਕਸਪ੍ਰੈੱਸ | September 26, 2026 05:23 PM

ਨਵੀਂ ਦਿੱਲੀ, 26 ਸਤੰਬਰ : ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਸ਼ਨੀਵਾਰ ਨੂੰ ਕਬੱਡੀ ’ਚ ਇੱਕੋ ਦਿਨ ਦੋ ਗੋਲਡ ਮੈਡਲ ਜਿੱਤੇ। ਪਹਿਲਾਂ ਭਾਰਤੀ ਮਹਿਲਾ ਟੀਮ ਨੇ ਫਾਈਨਲ ਵਿੱਚ ਈਰਾਨ ਨੂੰ 37-34 ਨਾਲ ਹਰਾਇਆ। ਇਸ ਤੋਂ ਬਾਅਦ ਪੁਰਸ਼ ਟੀਮ ਨੇ ਵੀ ਈਰਾਨ ਨੂੰ 40-34 ਨਾਲ ਮਾਤ ਦੇ ਕੇ ਸੋਨ ਤਮਗਾ ਆਪਣੇ ਨਾਮ ਕੀਤਾ। ਪੁਰਸ਼ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਲਗਾਤਾਰ 10ਵੀਂ ਵਾਰ ਮੈਡਲ ਜਿੱਤਿਆ ਹੈ, ਜਦਕਿ ਮਹਿਲਾ ਟੀਮ ਨੇ ਲਗਾਤਾਰ 5ਵੀਂ ਏਸ਼ੀਆਈ ਖੇਡਾਂ ਵਿੱਚ ਮੈਡਲ ਹਾਸਲ ਕੀਤਾ ਹੈ।

ਦੂਜੇ ਹਾਫ ’ਚ ਭਾਰਤ ਨੇ ਪਲਟਿਆ ਮੈਚ
ਪੁਰਸ਼ਾਂ ਦੇ ਫਾਈਨਲ ਵਿੱਚ ਈਰਾਨ ਨੇ ਪਹਿਲੇ ਹਾਫ ਦੇ ਅੰਤ ਤੱਕ 18-17 ਦੀ ਬੜ੍ਹਤ ਬਣਾਈ ਹੋਈ ਸੀ। ਦੂਜੇ ਹਾਫ ਦੀ ਸ਼ੁਰੂਆਤ ਵਿੱਚ ਵੀ ਈਰਾਨ ਦਾ ਦਬਦਬਾ ਰਿਹਾ, ਪਰ ਭਾਰਤ ਨੇ ਹੌਲੀ-ਹੌਲੀ ਵਾਪਸੀ ਕਰਦਿਆਂ ਸਕੋਰ 21-21 ਨਾਲ ਬਰਾਬਰ ਕਰ ਲਿਆ। ਭਾਰਤ ਵੱਲੋਂ ਸੁਮਿਤ ਨੇ ਡਿਫੈਂਸ ਵਿੱਚ ਅਹਿਮ ਟੈਕਲ ਕੀਤੇ, ਜਦਕਿ ਅਰਜੁਨ ਦੇਸ਼ਵਾਲ ਨੇ ਰੇਡਿੰਗ ਵਿੱਚ ਅੰਕ ਹਾਸਲ ਕੀਤੇ। ਇਸ ਤੋਂ ਬਾਅਦ ਭਾਰਤ ਨੇ ਬੜ੍ਹਤ ਬਣਾਈ ਰੱਖਦਿਆਂ 40-34 ਨਾਲ ਜਿੱਤ ਦਰਜ ਕੀਤੀ।

ਮਹਿਲਾ ਟੀਮ ਨੇ ਵੀ ਈਰਾਨ ਨੂੰ ਹਰਾਇਆ
ਮਹਿਲਾ ਫਾਈਨਲ ਵਿੱਚ ਭਾਰਤ ਨੇ ਈਰਾਨ ਨੂੰ 37-34 ਨਾਲ ਹਰਾਇਆ। ਈਰਾਨ ਨੇ ਕਈ ਵਾਰ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਆਖਰੀ ਮਿੰਟਾਂ ਵਿੱਚ ਭਾਰਤੀ ਡਿਫੈਂਸ ਨੇ ਬੜ੍ਹਤ ਕਾਇਮ ਰੱਖੀ ਅਤੇ ਟੀਮ ਨੇ ਸੋਨ ਤਮਗਾ ਜਿੱਤ ਲਿਆ।

ਸਕਵਾਸ਼ ’ਚ ਵੀ ਭਾਰਤ ਲਈ ਇਤਿਹਾਸਕ ਦਿਨ
ਕਬੱਡੀ ਤੋਂ ਇਲਾਵਾ ਸਕਵਾਸ਼ ਵਿੱਚ 18 ਸਾਲਾ ਅਨਾਹਤ ਸਿੰਘ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਅਭੈ ਸਿੰਘ ਨੇ ਵੀ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਏਸ਼ੀਆਈ ਖੇਡਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਦੇ ਦੋ ਖਿਡਾਰੀ ਇੱਕੋ ਸਮੇਂ ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਪਹੁੰਚੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Sports

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ’ਚ ਜਿੱਤਿਆ ਸੋਨ ਤਮਗਾ

ਏਸ਼ਿਆਈ ਖੇਡਾਂ ਦੇ ਮਹਿਲਾ ਕ੍ਰਿਕਟ ਫਾਈਨਲ ’ਚ ਪਹੁੰਚਿਆ ਭਾਰਤ, ਬੰਗਲਾਦੇਸ਼ ਨੂੰ 114 ਦੌੜਾਂ ਨਾਲ ਹਰਾਇਆ

ਏਸ਼ਿਆਈ ਖੇਡਾਂ 'ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ

ਸ਼੍ਰੀਲੰਕਾ ਤੋਂ 2027 ਮਹਿਲਾ ਚੈਂਪੀਅਨਜ਼ ਟਰਾਫੀ ਲਈ ਮੇਜ਼ਬਾਨੀ ਦੇ ਅਧਿਕਾਰ ਲਏ ਵਾਪਿਸ

15 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਅਚਾਨਕ ਮਿਲੀ ਕਪਤਾਨੀ

CM ਮਾਨ ਕਰਨਗੇ ਬਠਿੰਡਾ ਵਿਖੇ 5 ਸਤੰਬਰ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2026’ ਦਾ ਆਗਾਜ਼

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ ਖੇਡਾਂ ਵਤਨ ਪੰਜਾਬ ਦੀਆਂ 2026 ਦੀ ਸ਼ੁਰੂਆਤ ਬਠਿੰਡਾ ਤੋਂ 5 ਸਤੰਬਰ ਨੂੰ

17 ਖਿਡਾਰੀਆਂ ਨੂੰ ਮਿਲੇਗਾ ਅਰਜੁਨ ਪੁਰਸਕਾਰ

ਪੰਜਾਬ ਦੀ ਆਪਣੀ IPL 30 ਅਗਸਤ ਤੋਂ 13 ਸਤੰਬਰ ਤੱਕ: ਸ਼ੇਰ-ਏ-ਪੰਜਾਬ ਟਵੰਟੀ-20 ਲੀਗ ਵਿੱਚ ਖੇਡਣਗੇ ਚੋਟੀ ਦੇ ਖਿਡਾਰੀ: CM ਮਾਨ

ਸਰਕਾਰ ਕ੍ਰਿਕਟਰ ਰਿਸ਼ਭ ਪੰਤ ਨੂੰ ਉਤਰਾਖੰਡ ਵਿੱਚ ਮੁਹੱਈਆ ਕਰਵਾਏਗੀ ਜ਼ਮੀਨ