ਚੰਡੀਗੜ੍ਹ, 26 ਜੁਲਾਈ: ਮੀਰਾਬਾਈ ਚਾਨੂ ਨੇ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤ ਲਿਆ ਹੈ। ਉਸਨੇ ਔਰਤਾਂ ਦੇ 48 ਕਿਲੋਗ੍ਰਾਮ ਭਾਰ ਚੁੱਕਣ ਵਾਲੇ ਮੁਕਾਬਲੇ ਵਿੱਚ 190 ਕਿਲੋਗ੍ਰਾਮ (85 ਕਿਲੋਗ੍ਰਾਮ ਸਨੈਚ + 105 ਕਿਲੋਗ੍ਰਾਮ ਕਲੀਨ ਐਂਡ ਜਰਕ) ਚੁੱਕ ਕੇ ਰਾਸ਼ਟਰਮੰਡਲ ਖੇਡਾਂ 'ਚ ਰਿਕਾਰਡ ਬਣਾਇਆ।
ਭਾਰਤ ਕੋਲ ਹੁਣ ਤਿੰਨ ਤਗਮੇ (ਇੱਕ ਸੋਨਾ, ਇੱਕ ਚਾਂਦੀ ਅਤੇ ਇੱਕ ਕਾਂਸੀ) ਹੋ ਗਏ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ, ਰਿਸ਼ੀਕਾਂਤ ਸਿੰਘ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਮੁਕਾਬਲੇ ਵਿੱਚ 264 ਕਿਲੋਗ੍ਰਾਮ (121 ਕਿਲੋਗ੍ਰਾਮ + 143 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ। ਸ਼ੁੱਕਰਵਾਰ ਨੂੰ, ਝੰਡੂ ਕੁਮਾਰ ਨੇ ਪੈਰਾ-ਪਾਵਰਲਿਫਟਿੰਗ ਵਿੱਚ ਕਾਂਸੀ ਜਿੱਤ ਕੇ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਸੀ।
ਭਾਰਤ ਹੁਣ ਤਗਮਾ ਸੂਚੀ ਵਿੱਚ ਸੱਤਵੇਂ ਸਥਾਨ 'ਤੇ ਪਹੁੰਚ ਗਿਆ ਹੈ। ਆਸਟ੍ਰੇਲੀਆ 12 ਸੋਨ ਸਮੇਤ 24 ਤਗਮਿਆਂ ਨਾਲ ਸਿਖਰ 'ਤੇ ਬਣਿਆ ਹੋਇਆ ਹੈ।