Thursday, July 09, 2026
ਤਾਜਾ ਖਬਰਾਂ
ਸਤਲੁਜ ਨੂੰ ਲੈ ਕੇ ਭਾਜਪਾ ਵੰਡੀ ਹੋਈ ਹੈ: ਬਿੱਟੂ ਨੇ ਸਤਲੁਜ ਮਾਮਲੇ 'ਤੇ ਪੰਜਾਬ ਭਾਜਪਾ ਮੁਖੀ ਦਾ ਵਿਰੋਧ ਕੀਤਾਬਿੱਟੂ ਨੇ ਸਤਲੁਜ 'ਤੇ ਦਿਲਜੀਤ ਦੋਸਾਂਝ ਦੀ ਨਿੰਦਾ ਕੀਤੀ, ਦੋਸ਼ ਲਗਾਇਆ ਕਿ ਫਿਲਮ ਪੰਜਾਬ ਅੱਤਵਾਦ ਦੇ ਇੱਕ-ਪਾਸੜ ਬਿਰਤਾਂਤ ਨੂੰ ਉਤਸ਼ਾਹਿਤ ਕਰਦੀ ਹੈਖਾਲੜਾ ਤੋਂ ਪਰੇ: ਵਕੀਲ ਕੁਲਵੰਤ ਸਿੰਘ ਦੀ ਭੁੱਲੀ ਹੋਈ ਕਹਾਣੀ, ਉਸਦੇ ਪਰਿਵਾਰ ਦੀ ਹੱਤਿਆ ਅਤੇ ਐਸਐਸਪੀ ਅਜੀਤ ਸਿੰਘ ਸੰਧੂ ਦਾ ਪਰਛਾਵਾਂਸਿਰਫ਼ ਖਾਲੜਾ ਹੀ ਨਹੀਂ, ਬੰਡਾਲਾ ਕੇਸ ਨੇ ਪੰਜਾਬ ਦੇ ਖਾੜਕੂ ਯੁੱਗ ਦੇ ਕਥਿਤ ਫਰਜ਼ੀ ਮੁਕਾਬਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ'ਸਤਲੁਜ' ਨੇ ਖਾਲੜਾ ਕਤਲ ਦੀ ਜਾਂਚ ਦੀ ਕਹਾਣੀ ਨੂੰ ਮੁੜ ਸੁਰਜੀਤ ਕੀਤਾ, ਇਸ ਮਾਮਲੇ ਦਾ ਪਰਦਾ ਫਾਸ਼ ਕਰਨ ਵਾਲੇ ਪੱਤਰਕਾਰ ਨੇ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਮੌਕੇ ਨੂੰ ਯਾਦ ਕੀਤਾ'ਪੰਜਾਬ 95' ਆਖਰਕਾਰ OTT 'ਤੇ 'ਸਤਲੁਜ' ਦੇ ਰੂਪ ਵਿੱਚ ਦਰਸ਼ਕਾਂ ਤੱਕ ਹੁੰਚ ਗਈ, ਜਸਵੰਤ ਸਿੰਘ ਖਾਲੜਾ ਦੀ ਕਹਾਣੀ ਨੂੰ ਮੁੜ ਸੁਰਜੀਤ ਕੀਤਾ

Sports

ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕਰਨ ਦਾ ਫੈਸਲਾ, ਐਸੋਸੀਏਸ਼ਨ ਦੇ ਪ੍ਰਧਾਨ ਏ.ਕੇ ਸ਼ਰਮਾਂ ਨੇ ਕੀਤਾ ਐਲਾਨ

PUNJAB NEWS EXPRESS | August 02, 2021 09:28 PM

ਮਾਨਸਾ:  ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਏ.ਕੇ ਸ਼ਰਮਾਂ (ਸੇਵਾ ਮੁਕਤ ਆਈਆਰਐਸ) ਨੇ ਓਲੰਪਿਕ ਖੇਡਾਂ ਦੌਰਾਨ ਹੈਮਰ ਥ੍ਰੋਅ ਵਿੱਚ ਚੰਗੀ ਪੁਜੀਸ਼ਨ(6ਵੀਂਂ) ਕਾਇਮ ਕਰਨ ਵਾਲੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਦੀ ਪ੍ਰਾਪਤੀ ਉਤੇ ਮਾਣ ਮਹਿਸੂਸ ਕਰਦਿਆਂ ਉਸਦਾ ਦੇਸ਼ ਪਰਤਣ ਉਤੇ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ।
ਉਹ ਐਥਲੈਟਿਕਸ ਵਿੱਚ ਸਿਰੇ ਦੀ ਪ੍ਰਾਪਤੀ ਵਾਲੀ ਪਹਿਲੀ ਭਾਰਤੀ ਅਥਲੀਟ ਹੈ, ਜਿਸ ਨੂੰ ਪੰਜਾਬ ਦੀ ਧੀ ਅਤੇ ਖਾਸ਼ਕਰ ਮਾਲਵੇ ਦੀ ਬੱਚੀ ਹੋਣ ਦਾ ਮਾਣ ਹਾਸਲ ਹੈ। ਉਸ ਨੇ ਕੁਆਲੀਫਾਈਡ ਰਾਉਂਡ ਵਿੱਚ 64 ਮੀਟਰ ਦੂਰ ਚੱਕਾ ਸੁੱਟਕੇ ਇਤਿਹਾਸ ਰਚਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਸ ਬੱਚੀ ਤੋਂ ਭਵਿੱਖ ਵਿੱਚ ਬੜੀਆਂ ਆਸਾਂ ਹਨ ਅਤੇ ਇਸ ਨੂੰ ਹੁਣ ਹੋਰ ਵੀ ਆਧੁਨਿਕ ਅਤੇ ਵਿਸ਼ੇਸ ਟ੍ਰੇਨਿੰਗ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਵਿਸ਼ਵ ਪੱਧਰ ’ਤੇ ਹੋਰ ਵੱਡੀ ਵਿਸ਼ੇਸ ਪ੍ਰਾਪਤੀ ਕੀਤੀ ਜਾ ਸਕੇ।‌ ਉਨ੍ਹਾਂ ਨੇ ਬੱਚੀ ਦੇ ਮਾਪਿਆਂ ਅਤੇ ਕੋਚ ਨੂੰ ਵੀ ਮੁਬਾਰਕਬਾਦ ਦਿੱਤੀ, ਜਿੰਨ੍ਹਾਂ ਕਾਰਨ ਉਸ ਨੇ ਪਹਿਲੀ ਵਾਰ ਉਲੰਪਿਕ ਵਿਚ ਭਾਗ ਲੈਕੇ ਚੰਗੀ ਪ੍ਰਾਪਤੀ ਕੀਤੀ ਹੈ।

Have something to say? Post your comment

google.com, pub-6021921192250288, DIRECT, f08c47fec0942fa0