Thursday, June 11, 2026
ਤਾਜਾ ਖਬਰਾਂ
ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀਵਿਆਹ ਤੋਂ ਪਹਿਲਾਂ ਸੈਕਸ ਨੂੰ ਨੈਤਿਕ ਗਿਰਾਵਟ ਨਹੀਂ ਮੰਨਿਆ ਜਾ ਸਕਦਾ: ਸੁਪਰੀਮ ਕੋਰਟ ਨੇ ਪੁਲਿਸ ਭਰਤੀ ਦੀ ਨਿਯੁਕਤੀ ਦਾ ਹੁਕਮ ਦਿੱਤਾਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਦੇ ਬਦਲੇ ਕੰਪੋਸਟੇਬਲ ਲਿਫ਼ਾਫਿਆਂ ਦੇ ਵਰਤੋਂ ਦੀ ਅਪੀਲਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ

Sports

ਗੱਤਕਾ ਫੈਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਖੇਡ ਨੂੰ ਭਾਰਤੀ ਨੈਸ਼ਨਲ ਖੇਡਾਂ 'ਚ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

PUNJAB NEWS EXPRESS5 | June 16, 2023 05:17 PM

ਅਗਲਾ ਟੀਚਾ ਗੱਤਕੇ ਨੂੰ ਏਸ਼ੀਅਨ, ਰਾਸ਼ਟਰਮੰਡਲ ਤੇ ਉਲੰਪਿਕ ਖੇਡਾਂ 'ਚ ਸ਼ਾਮਲ ਕਰਵਾਉਣਾ ਹੈ : ਢੇਸੀ

ਚੰਡੀਗੜ੍ਹ : ਗੱਤਕਾ ਫੈਡਰੇਸ਼ਨ ਯੂ.ਕੇ. ਦੇ ਪ੍ਰਧਾਨ ਅਤੇ ਬਰਤਾਨਵੀਂ ਸੰਸਦ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਗੱਤਕਾ ਖੇਡ ਨੂੰ ਨੈਸ਼ਨਲ ਖੇਡਾਂ ਵਿਚ ਸ਼ਾਮਲ ਕੀਤੇ ਜਾਣ ਉੱਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਸਦਕਾ ਪੂਰੀ ਦੁਨੀਆਂ ਵਿੱਚ ਵਸਦੇ ਖਿਡਾਰੀਆਂ ਦੇ ਮਨਾਂ ਅੰਦਰ ਵੱਡੀ ਖੁਸ਼ੀ ਦੀ ਲਹਿਰ ਹੈ ਅਤੇ ਭਾਰਤ ਵਿਚ ਗੱਤਕੇ ਮਿਲੀ ਮਾਨਤਾ ਦੇ ਇਸ ਮਾਡਲ ਨੂੰ ਹੋਰਨਾਂ ਮੁਲਕਾਂ ਵਿੱਚ ਵੀ ਲਾਗੂ ਕਰਵਾਇਆ ਜਾਵੇਗਾ ਤਾਂ ਜੋ ਇਸ ਮਾਣਮੱਤੀ ਖੇਡ ਅਤੇ ਵਿਰਾਸਤੀ ਕਲਾ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦਿਵਾਈ ਜਾ ਸਕੇ।
ਇਕ ਬਿਆਨ ਵਿਚ ਸ. ਢੇਸੀ ਨੇ ਦੱਸਿਆ ਕਿ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਣ ਨਾਲ ਗੱਤਕਾ ਖੇਡ ਨੂੰ ਭਾਰਤ ਸਮੇਤ ਸਮੁੱਚੀ ਦੁਨੀਆਂ ਵਿੱਚ ਪ੍ਰਫੁੱਲਤ ਕਰਨ ਵਿੱਚ ਬਹੁਤ ਮੱਦਦ ਮਿਲੇਗੀ।
ਉਨ੍ਹਾਂ ਇਸ ਵੱਡੀ ਪ੍ਰਾਪਤੀ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਵੱਲੋਂ ਪਾਏ ਯੋਗਦਾਨ ਤੇ ਪਿਛਲੇ ਡੇਢ ਦਹਾਕੇ ਤੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੂਹ ਗੱਤਕਾ ਖਿਡਾਰੀਆਂ, ਅਹੁਦੇਦਾਰਾਂ, ਕੋਚਾਂ ਅਤੇ ਰੈਫਰੀਆਂ ਨੂੰ ਵੀ ਵਧਾਈ ਦਿੱਤੀ ਹੈ। ਇਸ ਕਾਰਜ ਲਈ ਉਹਨਾਂ ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਦਾ ਵੀ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਆਈ.ਓ.ਏ. ਭਾਰਤ ਦੀ ਇਸ ਮਹਾਨ ਕਲਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਬਿਹਤਰ ਮੌਕੇ ਪ੍ਰਦਾਨ ਕਰਦੀ ਰਹੇਗੀ।
ਉਨਾਂ ਦੱਸਿਆ ਕਿ ਸਦੀਆਂ ਤੋਂ ਪਰਖੀ ਹੋਈ ਇਹ ਵਿਰਾਸਤੀ ਕਲਾ ਸਾਲ 1936 ਤੋਂ ਇੱਕ ਸਵੈ-ਰੱਖਿਆ ਵਾਲੀ ਖੇਡ ਵਜੋਂ ਉੱਚ ਵਿੱਦਿਅਕ ਸੰਸਥਾਵਾਂ ਅੰਦਰ ਮੁਕਾਬਲੇ ਦੀ ਨਿਯਮਤ ਖੇਡ ਵਜੋਂ ਪ੍ਰਚੱਲਤ ਸੀ ਪਰ 1985 ਤੋਂ ਬਾਅਦ ਇਹ ਲੱਗਭੱਗ ਬੰਦ ਹੋ ਗਈ। ਉਨ੍ਹਾਂ ਕਿਹਾ ਕਿ ਆਈ.ਓ.ਏ. ਨੂੰ ਇਸ ਪੁਰਾਤਨ ਕਲਾ/ਖੇਡ ਵਜੋਂ ਮਾਨਤਾ ਦੇਣ ਵਿੱਚ 87 ਸਾਲ ਲੱਗ ਗਏ ਕਿਉਂਕਿ ਗੱਤਕੇ ਦੀਆਂ ਕਈ ਸਮਕਾਲੀ ਖੇਡਾਂ ਨੂੰ ਪਹਿਲਾਂ ਹੀ ਆਈ.ਓ.ਏ. ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਮਾਨਤਾ ਦਿੱਤੀ ਜਾ ਚੁੱਕੀ ਹੈ।
ਸ. ਢੇਸੀ ਨੇ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਉਲੀਕੇ ਹੋਏ ਰੋਡਮੈਪ ਤਹਿਤ ਗੱਤਕਾ ਖੇਡ ਨੂੰ ਵਿਸ਼ਵ ਭਰ ਵਿੱਚ ਪ੍ਰਫੁੱਲਤ ਕਰਨ ਅਤੇ ਪ੍ਰਚਾਰਨ ਹਿੱਤ ਵਿਜ਼ਨ ਡਾਕੂਮੈਂਟ-2030 ਵੀ ਤਿਆਰ ਹੈ ਜਿਸ ਤਹਿਤ ਅਗਲਾ ਟੀਚਾ ਗੱਤਕਾ ਖੇਡ ਨੂੰ ਏਸ਼ੀਅਨ ਖੇਡਾਂ, ਸੈਫ਼ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ ਕਿਉਂਕਿ ਗੱਤਕਾ ਖੇਡ ਦੇ ਹਾਣ ਦੀਆਂ ਖੇਡਾਂ ਪਹਿਲਾਂ ਹੀ ਉਪਰੋਕਤ ਕੌਮਾਂਤਰੀ ਖੇਡਾਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਜੰਗ ਬਹਾਦਰ ਸਿੰਘ ਅਤੇ ਕਮਲਪ੍ਰੀਤ ਕੌਰ ਵੀ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Sports

ODI tri-series: ਭਾਰਤ ਏ ਨੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਸ਼੍ਰੀਲੰਕਾ ਏ ਨੂੰ ਹਰਾਇਆ

ਭਾਰਤ ਨੇ ਚੰਡੀਗੜ੍ਹ ਟੈਸਟ 'ਚ ਅਫਗਾਨਿਸਤਾਨ ਨੂੰ ਇੱਕ ਪਾਰੀ ਅਤੇ 300 ਦੌੜਾਂ ਨਾਲ ਹਰਾਇਆ

ਆਇਰਲੈਂਡ, ਇੰਗਲੈਂਡ ਅਤੇ ਏਸ਼ੀਆਈ ਖੇਡਾਂ ਲਈ ਭਾਰਤੀ ਟੀ-20 ਟੀਮ ਦਾ ਐਲਾਨ

ਜਲੰਧਰ ਦੇ ਗੁਰਿੰਦਰਵੀਰ ਨੇ 100 ਮੀਟਰ ਦੌੜ ਵਿੱਚ ਜਿੱਤਿਆ ਸੋਨ ਤਗਮਾ

ਅਫਗਾਨਿਸਤਾਨ ਵਿਰੁੱਧ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

IPL: ਬੰਗਲੁਰੂ ਨੇ ਪੰਜਾਬ ਨੂੰ ਹਰਾਇਆ: ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਜਗ੍ਹਾ ਕੀਤੀ ਪੱਕੀ

ਪਹਿਲਵਾਨ ਵਿਨੇਸ਼ ਫੋਗਾਟ ਨਹੀਂ ਖੇਡ ਸਕੇਗੀ ਘਰੇਲੂ ਮੁਕਾਬਲੇ: ਲੱਗੀ ਪਾਬੰਦੀ

ਪ੍ਰੀਤੀ ਜ਼ਿੰਟਾ ਨੇ ਜ਼ਖਮੀ ਪ੍ਰਸ਼ੰਸਕ ਦੀ ਸਿਹਤ ਦਾ ਜਾਣਿਆ ਹਾਲਚਾਲ: ਪ੍ਰਿਯਾਂਸ਼ ਆਰੀਆ ਦੇ ਸ਼ਾਟ ਨਾਲ ਹੋਇਆ ਸੀ ਜ਼ਖਮੀ

ਅੰਤ ਨਹੀਂ, ਇਹ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ: ਹਰਮਨਪ੍ਰੀਤ ਕੌਰ ਭਾਰਤ ਨੂੰ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਟਰਾਫੀ ਦਿਵਾਉਣ ਤੋਂ ਬਾਅਦ