Thursday, June 11, 2026
ਤਾਜਾ ਖਬਰਾਂ
ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀਵਿਆਹ ਤੋਂ ਪਹਿਲਾਂ ਸੈਕਸ ਨੂੰ ਨੈਤਿਕ ਗਿਰਾਵਟ ਨਹੀਂ ਮੰਨਿਆ ਜਾ ਸਕਦਾ: ਸੁਪਰੀਮ ਕੋਰਟ ਨੇ ਪੁਲਿਸ ਭਰਤੀ ਦੀ ਨਿਯੁਕਤੀ ਦਾ ਹੁਕਮ ਦਿੱਤਾਕਾਂਗਰਸ ਵੱਲੋਂ ਝਾੜੂ ਦੀ ‘ਬੇਅਦਬੀ’ ਦੇ ਦੋਸ਼ਾਂ ਹੇਠ ਟਾਂਡਾ ਦੇ ਪਾਰਟੀ ਵਰਕਰ ਦੀ ਗ੍ਰਿਫ਼ਤਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਦੇ ਬਦਲੇ ਕੰਪੋਸਟੇਬਲ ਲਿਫ਼ਾਫਿਆਂ ਦੇ ਵਰਤੋਂ ਦੀ ਅਪੀਲਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਹਰਜੀਤ ਸਿੰਘ ਗਰੇਵਾਲ ਨਾਲ ਮੁਲਾਕਾਤ ਕਰਕੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ

Sports

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਸੰਗਰੂਰ ਦੇ 5 ਖਿਡਾਰੀਆਂ ਨੂੰ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ

ਦਲਜੀਤ ਕੌਰ | April 23, 2023 09:37 PM
ਅਜ਼ਾਦਵੀਰ ਸਿੰਘ, ਸਾਨਿਆ, ਹਰਪ੍ਰੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ 3-3 ਲੱਖ ਰੁਪਏ ਅਤੇ ਸਪਰਸ਼ ਕੁਮਾਰ ਨੂੰ 2 ਲੱਖ ਰੁਪਏ ਦੇ ਨਗਦ ਇਨਾਮ ਪ੍ਰਦਾਨ 
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਖਿਡਾਰੀਆਂ ਨੂੰ ਮੁਬਾਰਕਬਾਦ ਭੇਟ 
ਸੰਗਰੂਰ, :  ਰਾਸ਼ਟਰੀ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਸੰਗਰੂਰ ਜ਼ਿਲ੍ਹੇ ਦੇ 5 ਖ਼ਿਡਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਇਨ੍ਹਾਂ ਹੋਣਹਾਰ ਖਿਡਾਰੀਆਂ ਨੂੰ ਮੁਬਾਰਕਬਾਦ ਭੇਟ ਕਰਦਿਆਂ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡ ਸਰਗਰਮੀਆਂ ਵਿੱਚ ਵੱਡਾ ਇਜ਼ਾਫਾ ਹੋਇਆ ਹੈ।
 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀਂ ਆਯੋਜਿਤ ਸਮਾਗਮ ਦੌਰਾਨ ਕੌਮੀ ਖੇਡਾਂ ਦੇ ਸੋਨ ਤਗਮਾ ਜੇਤੂਆਂ ਨੂੰ 5-5 ਲੱਖ ਰੁਪਏ, ਚਾਂਦੀ ਦੇ ਤਗਮਾ ਜੇਤੂਆਂ ਨੂੰ 3-3 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜੇਤੂਆਂ ਨੂੰ 2-2 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਚਾਰ ਖਿਡਾਰੀਆਂ ਨੂੰ ਕੌਮੀ ਖੇਡਾਂ ਵਿਚ ਚਾਂਦੀ ਦੇ ਤਮਗੇ ਜਿੱਤਣ ਲਈ 3-3 ਲੱਖ ਰੁਪਏ ਦੇ ਨਗਦ ਇਨਾਮ ਅਤੇ ਇੱਕ ਖਿਡਾਰੀ ਨੂੰ ਕਾਂਸੀ ਦਾ ਤਮਗਾ ਜਿੱਤਣ ਲਈ ਦੋ ਲੱਖ ਰੁਪਏ ਦੇ ਇਨਾਮ ਨਾਲ ਨਿਵਾਜਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਅਜ਼ਾਦਵੀਰ ਸਿੰਘ ਨੂੰ ਤੀਰ ਅੰਦਾਜੀ (ਵਿਅਕਤੀਗਤ), ਸਾਨਿਆ ਨੂੰ ਤਲਵਾਰਬਾਜ਼ੀ, ਹਰਪ੍ਰੀਤ ਸਿੰਘ ਨੂੰ ਕੁਸ਼ਤੀ (87 ਕਿਲੋ) ਅਤੇ ਸੁਖਜਿੰਦਰ ਸਿੰਘ ਨੂੰ ਰੋਇੰਗ (ਐਮ4x 2 ਕਿਲੋਮੀਟਰ) ਵਿੱਚ ਚਾਂਦੀ ਤਮਗਾ ਹਾਸਿਲ ਕਰਨ ਲਈ ਸਨਮਾਨ ਵਜੋਂ 3-3 ਲੱਖ ਰੁਪਏ ਨਗਦ ਇਨਾਮ ਵਜੋਂ ਪ੍ਰਦਾਨ ਕੀਤੇ ਗਏ ਹਨ ਜਦੋਂ ਕਿ ਸਪਰਸ਼ ਕੁਮਾਰ ਨੂੰ ਮੁੱਕੇਬਾਜ਼ੀ (51 ਕਿਲੋ) ਵਿੱਚ ਕਾਂਸੀ ਦਾ ਤਮਗਾ ਜਿੱਤਣ ਲਈ 2 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ ਅਤੇ ਇਨ੍ਹਾਂ ਖ਼ਿਡਾਰੀਆਂ ਦੇ ਸਮੂਹ ਕੋਚਾਂ ਨੂੰ ਵੀ ਵਧਾਈ ਦਿੱਤੀ ਹੈ।
 
ਸ੍ਰੀ ਜੋਰਵਾਲ ਨੇ ਕਿਹਾ ਕਿ ਇਨ੍ਹਾਂ ਜੇਤੂ ਖਿਡਾਰੀਆਂ ਤੋਂ ਸੇਧ ਲੈ ਕੇ ਨਵੇਂ ਉੱਭਰ ਰਹੇ ਖਿਡਾਰੀਆਂ ਵਿੱਚ ਜੋਸ਼ ਪੈਦਾ ਕਰਨ, ਖੇਡਾਂ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਦੇ ਉਦੇਸ਼ ਵਜੋਂ ਇਹ ਪੰਜਾਬ ਸਰਕਾਰ ਦਾ ਅਗਾਂਹਵਧੂ ਉਪਰਾਲਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Sports

ODI tri-series: ਭਾਰਤ ਏ ਨੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਸ਼੍ਰੀਲੰਕਾ ਏ ਨੂੰ ਹਰਾਇਆ

ਭਾਰਤ ਨੇ ਚੰਡੀਗੜ੍ਹ ਟੈਸਟ 'ਚ ਅਫਗਾਨਿਸਤਾਨ ਨੂੰ ਇੱਕ ਪਾਰੀ ਅਤੇ 300 ਦੌੜਾਂ ਨਾਲ ਹਰਾਇਆ

ਆਇਰਲੈਂਡ, ਇੰਗਲੈਂਡ ਅਤੇ ਏਸ਼ੀਆਈ ਖੇਡਾਂ ਲਈ ਭਾਰਤੀ ਟੀ-20 ਟੀਮ ਦਾ ਐਲਾਨ

ਜਲੰਧਰ ਦੇ ਗੁਰਿੰਦਰਵੀਰ ਨੇ 100 ਮੀਟਰ ਦੌੜ ਵਿੱਚ ਜਿੱਤਿਆ ਸੋਨ ਤਗਮਾ

ਅਫਗਾਨਿਸਤਾਨ ਵਿਰੁੱਧ ਟੈਸਟ ਅਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

IPL: ਬੰਗਲੁਰੂ ਨੇ ਪੰਜਾਬ ਨੂੰ ਹਰਾਇਆ: ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿੱਚ ਜਗ੍ਹਾ ਕੀਤੀ ਪੱਕੀ

ਪਹਿਲਵਾਨ ਵਿਨੇਸ਼ ਫੋਗਾਟ ਨਹੀਂ ਖੇਡ ਸਕੇਗੀ ਘਰੇਲੂ ਮੁਕਾਬਲੇ: ਲੱਗੀ ਪਾਬੰਦੀ

ਪ੍ਰੀਤੀ ਜ਼ਿੰਟਾ ਨੇ ਜ਼ਖਮੀ ਪ੍ਰਸ਼ੰਸਕ ਦੀ ਸਿਹਤ ਦਾ ਜਾਣਿਆ ਹਾਲਚਾਲ: ਪ੍ਰਿਯਾਂਸ਼ ਆਰੀਆ ਦੇ ਸ਼ਾਟ ਨਾਲ ਹੋਇਆ ਸੀ ਜ਼ਖਮੀ

ਅੰਤ ਨਹੀਂ, ਇਹ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ: ਹਰਮਨਪ੍ਰੀਤ ਕੌਰ ਭਾਰਤ ਨੂੰ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਟਰਾਫੀ ਦਿਵਾਉਣ ਤੋਂ ਬਾਅਦ