Wednesday, July 29, 2026
ਤਾਜਾ ਖਬਰਾਂ
ਵਿਜੀਲੈਂਸ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸਡੀਓ ਨੂੰ ਕੀਤਾ ਗ੍ਰਿਫ਼ਤਾਰਭਗਵੰਤ ਮਾਨ ਸਰਕਾਰ ਵੱਲੋਂ ਮੁੱਖ ਮੰਗਾਂ ਹੱਲ ਕੀਤੇ ਜਾਣ ਤੋਂ ਬਾਅਦ ਪੀ.ਐੱਸ.ਪੀ.ਸੀ.ਐੱਲ. ਯੂਨੀਅਨਾਂ ਅਤੇ ਆਮ ਆਦਮੀ ਕਲੀਨਿਕਾਂ ਦੇ ਅਮਲੇ ਨੇ ਹੜਤਾਲ ਵਾਪਸ ਲਈ, ਕੰਮ ਮੁੜ ਸ਼ੁਰੂ ਕੀਤਾ: ਹਰਪਾਲ ਸਿੰਘ ਚੀਮਾਅਮਰੀਕਾ ਨੇ ਬੈਕਲਾਗ ਘਟਾਉਣ ਲਈ ਸ਼ਰਣ ਨਿਯਮਾਂ ਵਿੱਚ ਬਦਲਾਅ ਕੀਤਾ ਹੈਭਗਵੰਤ ਮਾਨ ਸਰਕਾਰ ਨੇ ਠੇਕੇ 'ਤੇ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮਹੀਨਾਵਾਰ ਮਿਹਨਤਾਨਾ ਵਧਾ ਕੇ 20,500 ਰੁਪਏ ਕੀਤਾ: ਹਰਜੋਤ ਸਿੰਘ ਬੈਂਸਪਦਮ ਭੂਸ਼ਣ ਤਰਲੋਚਨ ਸਿੰਘ ਪਹਿਲੇ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਤਕਾਕਰੋਚ ਜਨਤਾ ਪਾਰਟੀ ਨੇ ਪ੍ਰਦਰਸ਼ਨਕਾਰੀਆਂ 'ਤੇ ਕਥਿਤ ਪੁਲਿਸ ਕਾਰਵਾਈ ਨੂੰ ਲੈ ਕੇ ਨਵੇਂ ਅੰਦੋਲਨ ਦੀ ਚੇਤਾਵਨੀ ਦਿੱਤੀ

Sports

ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਖੇਡਾਂ ਨਵੀਆਂ ਬੁਲੰਦੀਆਂ 'ਤੇ ਪਹੁੰਚਾਉਂਦਿਆਂ ਕੀਤਾ ਅਤਿ-ਆਧੁਨਿਕ 'ਮਿਲਖਾ ਸਿੰਘ ਅਰੇਨਾ' ਦਾ ਉਦਘਾਟਨ

ਪੰਜਾਬ ਨਿਊਜ਼ ਐਕਸਪ੍ਰੈੱਸ | July 28, 2026 03:55 PM

- ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਮਿਲਖਾ ਸਿੰਘ ਅਰੇਨਾ ਦਾ ਸ਼ਾਨਦਾਰ ਉਦਘਾਟਨ

ਮੋਹਾਲੀ, 28 ਜੁਲਾਈ ( ਹਰਜਿੰਦਰ ਸਿੰਘ ਭੱਟੀ): ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਵਿਦਿਆਰਥੀਆਂ ਵਿੱਚ ਖੇਡ ਉੱਤਮਤਾ ਉਤਸ਼ਾਹਿਤ ਕਰਨ ਅਤੇ ਨੌਜਵਾਨ ਅਥਲੀਟਾਂ ਪ੍ਰੇਰਿਤ ਕਰਨ ਲਈ ਅਤਿ ਆਧੁਨੀਕ 'ਮਿਲਖਾ ਸਿੰਘ ਅਰੇਨਾ' ਦਾ ਉਦਘਾਟਨ ਕੀਤਾ। ਇਹ ਅਤਿ-ਆਧੁਨਿਕ ਇਨਡੋਰ ਖੇਡ ਸਹੂਲਤ ਅਨੁਸ਼ਾਸਨ, ਲਗਨ ਅਤੇ ਸਖ਼ਤ ਮਿਹਨਤ ਦੇ ਜਜ਼ਬੇ ਮਜ਼ਬੂਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਉਦਘਾਟਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ 'ਸਪੋਰਟਸ ਅਥਾਰਟੀ ਆਫ਼ ਇੰਡੀਆ' ਦੀ ਕਾਰਜਕਾਰੀ ਨਿਰਦੇਸ਼ਕ ਰਿਤੂ ਪਾਠਕ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ, 'ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼' ਦੇ ਜੁਆਇੰਟ ਸਕੱਤਰ, ਡਾ. ਆਲੋਕ ਕੁਮਾਰ ਮਿਸ਼ਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।

ਭਾਰਤ ਦੇ ਮਹਾਨ ਅਥਲੀਟ ਮਿਲਖਾ ਸਿੰਘ, ਜਿਨਾਂ ਪਿਆਰ ਨਾਲ 'ਦ ਫਲਾਇੰਗ ਸਿੱਖ' ਕਿਹਾ ਜਾਂਦਾ ਹੈ, ਦੀ ਯਾਦ ਵਿੱਚ ਬਣਾਇਆ ਗਿਆ ਇਹ ਅਰੇਨਾ ਦ੍ਰਿੜਤਾ, ਲਚਕੀਲੇਪਣ ਅਤੇ ਸਫਲਤਾ ਦੀ ਅਜਿੱਤ ਇੱਛਾ ਸ਼ਕਤੀ ਦਾ ਪ੍ਰਤੀਕ ਹੈ। ਇਹ ਸਹੂਲਤ ਉਸ ਮਹਾਨ ਖਲ਼ਾੜੀ ਇੱਕ ਪ੍ਰੇਰਣਾਦਾਇਕ ਸ਼ਰਧਾਂਜਲੀ ਹੈ ਜਿਨਾਂ ਦਾ ਸਫ਼ਰ ਅੱਜ ਵੀ ਨੌਜਵਾਨਾਂ ਵੱਡੇ ਸੁਪਨੇ ਦੇਣ ਅਤੇ ਰੁਕਾਵਟਾਂ ਪਾਰ ਕਰਨ ਲਈ ਪ੍ਰੇਰਿਤ ਕਰਦਾ ਹੈ।

ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਮੌਕੇ 'ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਹ ਅਰੇਨਾ ਸਿਰਫ਼ ਇੱਕ ਖੇਡ ਸਹੂਲਤ ਨਹੀਂ ਹੈ, ਸਗੋਂ ਇਹ ਸਾਡੇ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ ਅਤੇ ਜਿੱਤਣ ਦਾ ਜਜ਼ਬਾ ਪੈਦਾ ਕਰਨ ਦਾ ਇੱਕ ਸਾਧਨ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਨਵੀਆਂ ਬੁਲੰਦੀਆਂ ਛੂਹਣ।

ਮਿਲਖਾ ਸਿੰਘ ਅਰੇਨਾ ਖੇਡਾਂ ਅਤੇ ਤੰਦਰੁਸਤੀ ਲਈ ਇੱਕ ਬਿਹਤਰੀਨ ਕੇਂਦਰ ਵਜੋਂ ਤਿਆਰ ਕੀਤਾ ਗਿਆ ਹੈ। ਇਸ ਵਿੱਚ ਹੇਠ ਲਿਖੀਆਂ ਵਿਸ਼ੇਸ਼ ਸਹੂਲਤਾਂ ਉਪਲਬਧ ਹਨ। ਜਿਸ ਵਿਚ ਬਾਕਸਿੰਗ ਰਿੰਗ, ਬੈਡਮਿੰਟਨ ਕੋਰਟ, ਪੂਰੀ ਤਰਾਂ ਲੈਸ ਇਨਡੋਰ ਜਿਮ ਸਮੇਤ ਕਈ ਖੇਡਾਂ ਵਿਚ ਹਿੱਸਾ ਲਿਆ।ਇਹ ਸਹੂਲਤ ਵਿਦਿਆਰਥੀਆਂ ਸਿਖਲਾਈ ਦੇਣ, ਮੁਕਾਬਲਾ ਕਰਨ ਅਤੇ ਆਪਣੀ ਜੀਵਨ ਸ਼ੈਲੀ ਸਰਗਰਮ ਰੱਖਣ ਲਈ ਇੱਕ ਊਰਜਾਵਾਨ ਮਾਹੌਲ ਪ੍ਰਦਾਨ ਕਰਦੀ ਹੈ।

Have something to say? Post your comment